ਬਲੂ ਵੇਲ ਗੇਮ ਦੀ ਬਲਾ ਕਾਬੂ ਕਰਨ ਲਈ ਕੀ ਕਹਿੰਦੇ ਨੇ ਮਨੋਵਿਗਿਆਨੀ?

ਤਸਵੀਰ ਸਰੋਤ, Getty Images
ਬਲੂ ਵੇਲ ਇੰਟਰਨੈੱਟ ਗੇਮ ਅੱਜ ਕੱਲ੍ਹ ਚਰਚਾ ਦਾ ਮੁੱਦਾ ਹੈ
ਬੱਚਿਆਂ ਨੂੰ ਖੁਦਕੁਸ਼ੀ ਕਰਨ ਤੱਕ ਲਈ ਕਿਹਾ ਜਾਂਦਾ ਹੈ। ਜਿਸ ਨਾਲ ਕਈ ਥਾਵਾਂ ਤੇ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ।
ਪੰਜਾਬ ਦੇ ਪਠਾਨਕੋਟ ਵਿੱਚ ਅਜਿਹਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਗੇਮ ਉੱਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ।
ਬਲੂ ਵੇਲ ਗੇਮ ਕੀ ਹੈ? ਇਹ ਕਿਵੇਂ ਬੱਚਿਆਂ ਨੂੰ ਆਪਣੇ ਵੱਲ ਖਿੱਚਦੀ ਹੈ ਅਤੇ ਕਿਸ ਤਰ੍ਹਾਂ ਬੱਚੇ ਇਸਦੇ ਆਦੀ ਹੋ ਜਾਂਦੇ ਹਨ?
ਇਸ ਬਾਰੇ ਬੀਬੀਸੀ ਪੰਜਾਬੀ ਵੱਲੋਂ ਮਨੋਵਿਗਿਆਨਿਕ ਅਨਿਰੁਧ ਕਾਲਾ ਨਾਲ ਗੱਲਬਾਤ ਕੀਤੀ ਗਈ।
ਤਸਵੀਰ ਸਰੋਤ, Getty Images
ਇਸ ਗੇਮ ਵਿੱਚ ਬੱਚਿਆਂ ਨੂੰ ਜੋਖ਼ਮ ਭਰਪੂਰ ਕੰਮ ਦੀ ਚੁਣੌਤੀ ਦਿੱਤੀ ਜਾਂਦੀ ਹੈ
ਕਿਵੇਂ ਕਰਦੀ ਹੈ ਪ੍ਰਭਾਵਿਤ?
- ਬਲੂ ਵੇਲ ਇੱਕ ਰਸ਼ਿਅਨ ਗੇਮ ਹੈ, ਜਿਸ ਨੇ ਕਾਫ਼ੀ ਸਮੇਂ ਤੋਂ ਭਾਰਤ ਵਿੱਚ ਵੀ ਆਪਣੇ ਪੈਰ ਪਸਾਰੇ ਹੋਏ ਹਨ।
- ਇਸ ਗੇਮ ਵਿੱਚ ਬੱਚਿਆਂ ਨੂੰ ਵੱਖ-ਵੱਖ ਕੰਮ ਦਿੱਤੇ ਜਾਂਦੇ ਹਨ, ਜੋ ਕਿ ਖੁਦਕੁਸ਼ੀ ਤੱਕ ਚਲੇ ਜਾਂਦੇ ਹਨ।
- ਇਹ ਗੇਮ ਇੱਕ ਨਸ਼ੇ ਦੀ ਆਦਤ ਵਾਂਗ ਪ੍ਰਭਾਵ ਪਾਉਂਦੀ ਹੈ, ਜੋ ਉਨ੍ਹਾਂ ਦੇ ਸੁਭਾਅ 'ਚ ਤਬਦੀਲੀਆਂ ਲਿਆ ਦਿੰਦੀ ਹੈ। ਉਨ੍ਹਾਂ ਨੂੰ ਇਸਦੇ ਇਲਾਵਾ ਕੁਝ ਨਹੀਂ ਸੁਝਦਾ।
18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਇਸ ਗੇਮ ਵੱਲ ਜ਼ਿਆਦਾ ਖਿੱਚੇ ਜਾਂਦੇ ਹਨ
- 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਇਸ ਗੇਮ ਵੱਲ ਜ਼ਿਆਦਾ ਖਿੱਚੇ ਜਾਂਦੇ ਹਨ।
- ਇਸ ਗੇਮ ਨੂੰ ਖੇਡਣ ਵਾਲੇ ਮਾਨਿਸਕ ਰੂਪ 'ਚ ਕਮਜ਼ੋਰ ਹੁੰਦੇ ਹਨ।
- ਇਹ ਇੱਕ ਆਦਤ ਵਾਂਗ ਹੈ, ਜਿਸ 'ਚ ਬੱਚੇ ਪੂਰੀ ਤਰ੍ਹਾਂ ਖੁੱਭ ਜਾਂਦੇ ਹਨ।
- ਇਸ ਗੇਮ 'ਚ ਜ਼ਿਆਦਾ ਖੁੱਭੇ ਹੋਏ ਬੱਚਿਆਂ ਦੇ ਸਰੀਰ ਤੇ ਕਈ ਤਰ੍ਹਾਂ ਦੇ ਅਜੀਬ ਨਿਸ਼ਾਨ ਹੁੰਦੇ ਹਨ।
ਇਸ ਦੇ ਕੀ ਅਸਾਰ ਹਨ?
- ਬੱਚੇ ਆਪਣੇ ਮਾਤਾ-ਪਿਤਾ, ਭੈਣ-ਭਰਾ ਨਾਲ ਸਮਾਂ ਬਤੀਤ ਨਹੀਂ ਕਰਦੇ ਹਨ ਜਾਂ ਫਿਰ ਜ਼ਿਆਦਾ ਇਕੱਲੇ ਰਹਿੰਦੇ ਹਨ।
- ਰਾਤ ਨੂੰ ਦੇਰੀ ਨਾਲ ਸੌਂਦੇ ਹਨ, ਸਵੇਰੇ ਜਲਦੀ ਨਹੀਂ ਉੱਠਦੇ।
ਤਸਵੀਰ ਸਰੋਤ, Ravinder Singh Robin
ਜੇਕਰ ਮਾਪਿਆਂ ਨੂੰ ਲੱਗੇ ਕਿ ਬੱਚਿਆਂ ਦਾ ਸੁਭਾਅ ਆਮ ਨਹੀਂ ਹੈ, ਤਾਂ ਉਨ੍ਹਾਂ ਨੂੰ ਮਨੋਵਿਗਿਆਨਕ ਨਾਲ ਸੰਪਰਕ ਕਰਨਾ ਚਾਹੀਦਾ ਹੈ
- ਪੜ੍ਹਾਈ ਵੱਲ ਧਿਆਨ ਦਿੰਦੇ ਹਨ ਜਾਂ ਨਹੀਂ, ਇਨਾਂ ਚੀਜ਼ਾ ਤੋਂ ਮਾਪਿਆਂ ਨੂੰ ਪਤਾ ਲੱਗ ਜਾਂਦਾ ਹੈ।
- ਇਹ ਬਿਲਕੁਲ ਨਸ਼ੇ ਦੀ ਆਦਤ ਦੀ ਤਰ੍ਹਾਂ ਹੁੰਦਾ ਹੈ ਤੇ ਇਸਦਾ ਨੁਕਸਾਨ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ।
- ਉਹ ਇਸਦੇ ਬੁਰੀ ਤਰ੍ਹਾਂ ਆਦੀ ਹੋ ਜਾਂਦੇ ਹਨ ਤੇ ਸਾਰਾ ਸਮਾਂ ਇਸ 'ਚ ਹੀ ਬਤੀਤ ਕਰਦੇ ਹਨ।
ਜੇਕਰ ਮਾਪਿਆਂ ਨੂੰ ਲੱਗਦਾ ਹੈ ਕਿ ਬੱਚਿਆਂ ਦਾ ਸੁਭਾਅ ਕੁਝ ਅੱਡ ਹੈ, ਤਾਂ ਉਨ੍ਹਾਂ ਨੂੰ ਮਨੋਵਿਗਿਆਨਕ ਜਾਂ ਇਸ ਸੰਬੰਧੀ ਕਿਸੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤੇ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ।