ਤਰੁਨ ਤੇਜਪਾਲ ਤੇ ਬਲਾਤਕਾਰ ਦੇ ਦੋਸ਼ ਤੈਅ

Tarun Tejpal Image copyright NARENDRA BISHT/OUTLOOK
ਫੋਟੋ ਕੈਪਸ਼ਨ ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਨ ਤੇਜਪਾਲ

ਗੋਆ ਦੀ ਮਾਪੁਸਾ ਅਦਾਲਤ ਨੇ ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਨ ਤੇਜਪਾਲ 'ਤੇ ਬਲਾਤਕਾਰ, ਸਰੀਰਕ ਸ਼ੋਸ਼ਣ ਅਤੇ ਜ਼ਬਰਦਸਤੀ ਬੰਧਕ ਬਣਾਉਣ ਦੇ ਦੋਸ਼ ਤੈਅ ਕੀਤੇ ਹਨ।

ਇੱਕ ਕੁੜੀ ਨੇ ਉਨ੍ਹਾਂ ਤੇ ਦੋਸ਼ ਲਾਏ ਸਨ ਕਿ ਤਰੁਨ ਨੇ ਨਵੰਬਰ 2013 'ਚ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ।

ਕੁੜੀ ਦਾ ਕਹਿਣਾ ਸੀ ਕਿ ਉਸ ਨਾਲ ਇਹ ਘਟਨਾ ਗੋਆ 'ਚ ਤਹਿਲਕਾ ਮੈਗਜ਼ੀਨ ਦੇ ਇੱਕ ਪ੍ਰੋਗਰਾਮ ਦੌਰਾਨ ਵਾਪਰੀ।

ਕੰਨੂਨੀ ਮਾਹਿਰਾਂ ਮੁਤਾਬਿਕ ਜੇ ਤਰੁਨ ਕਸੂਰਵਾਰ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਘੱਟੇ ਤੋਂ ਘੱਟ ਸੱਤ ਸਾਲ ਦੀ ਕੈਦ ਹੋ ਸਕਦੀ ਹੈ।

ਕੇਸ ਦੀ ਅਗਲੀ ਸੁਣਵਾਈ ਨਵੰਬਰ 21 ਨੂੰ

ਤਰੁਨ ਤੇਜਪਾਲ ਤੇ ਬਲਾਤਕਾਰ ਦੇ ਇਲਜ਼ਾਮ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਕੇਸ ਦੀ ਅਗਲੀ ਤਰੀਕ ਨਵੰਬਰ 21 ਤੈਅ ਕੀਤੀ ਗਈ ਹੈ। ਛੇ ਮਹੀਨੇ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਸੁਪਰੀਮ ਕੋਰਟ ਤੋਂ ਤਰੁਨ ਨੂੰ ਜ਼ਮਾਨਤ ਮਿਲ ਗਈ ਸੀ।

ਇਸ ਕੇਸ ਦੀ ਅਹਿਮੀਅਤ ਇਸ ਲਈ ਵੀ ਜ਼ਿਆਦਾ ਸੀ, ਕਿਉਂਕਿ 2012 ਦੇ ਦਿੱਲੀ ਬਲਾਤਕਾਰ ਤੋਂ ਬਾਅਦ ਦੇਸ ਭਰ ਵਿੱਚ ਬਲਾਤਕਾਰ ਤੇ ਸਰੀਰਕ ਸ਼ੋਸ਼ਣ ਨੂੰ ਲੈ ਕੇ ਬਹਿਸ ਚੱਲ ਰਹੀ ਸੀ।

ਕੌਣ ਹਨ ਤਰੁਣ ਤੇਜਪਾਲ?

ਤਹਿਲਕਾ ਮੈਗਜ਼ੀਨ ਦੇ ਇੱਕ ਸਟਿੰਗ ਨੇ ਤਤਕਾਲੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਮੁਸ਼ਕਿਲਾਂ 'ਚ ਪਾ ਦਿੱਤਾ ਸੀ। ਉਸ ਵੇਲੇ ਦੀ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਨੂੰ ਆਪਣੇ ਅਹੁਦੇ ਤੋਂ ਅਸਤੀਆ ਵੀ ਦੇਣਾ ਪਿਆ ਸੀ।

Image copyright Reuters
  • ਉਸੇ ਸਾਲ ਏਸ਼ਿਆਵੀਕ ਮੈਗਜ਼ੀਨ ਨੇ ਤੇਜਪਾਲ ਨੂੰ ਏਸ਼ਿਆ ਦੇ 50 ਸਭ ਤੋਂ ਤਾਕਤਵਰ ਪੱਤਰਕਾਰਾਂ ਵਿੱਚੋਂ ਇੱਕ ਮੰਨਿਆ ਸੀ।
  • ਤਹਿਲਕਾ ਮੈਗਜ਼ੀਨ ਦੇ ਸਟਿੰਗ ਦੀ ਤੁਲਨਾ ਬ੍ਰਿਟੇਨ ਦੇ ਗਾਰਡਿਅਨ ਅਖ਼ਬਾਰ ਨੇ ਅਮਰੀਕਾ ਦੇ 'ਵਾਟਰਗੇਟ' ਮਾਮਲੇ ਨਾਲ ਕੀਤੀ।
  • ਸਾਬਕਾ ਫੌਜੀ ਅਫ਼ਸਰ ਦੇ ਪੁੱਤਰ ਤਰੁਣ ਤੇਜਪਾਲ ਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ।
  • ਤਹਿਲਕਾ ਤੋਂ ਪਹਿਲਾਂ ਉਹ ਆਊਟਲੁੱਕ ਤੇ ਇੰਡੀਆ ਟੁਡੇ 'ਚ ਕੰਮ ਕਰ ਚੁੱਕੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ