ਰੋਹਿੰਗਿਆ ਸ਼ਰਨਾਰਥੀਆਂ ਨੂੰ ਮਿਲਣ ਜਾਵੇਗੀ ਗੁਰਮੇਹਰ ਕੌਰ

Gurmehar holding a message board against war Image copyright You Tube
ਫੋਟੋ ਕੈਪਸ਼ਨ ਗੁਰਮੇਹਰ ਕੌਰ ਜੰਗ ਬਾਰੇ ਸੋਸ਼ਲ ਮੀਡੀਆ ਟਿਪਣੀਆਂ ਕਰਕੇ ਚਰਚਾ ਵਿੱਚ ਆਈ

ਟਾਈਮ ਮੈਗਜ਼ੀਨ ਦੀ ਨੈਕਸਟ ਜਨਰੇਸ਼ਨ ਲੀਡਰ ਗੁਰਮੇਹਰ ਕੌਰ ਨੇ ਕਿਹਾ ਕਿ ਉਹ ਰੋਹਿੰਗਿਆ ਮੁਸਲਮਾਨਾਂ ਨੂੰ ਮਿਲਣ ਜਾਵੇਗੀ। ਇਸ ਬਾਰੇ ਉਹ ਆਪਣਾ ਪ੍ਰੋਗਰਾਮ ਬਣਾ ਰਹੀ ਹੈ।

ਜਲੰਧਰ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੇਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਰੋਹਿੰਗਿਆ ਦਾ ਸੰਕਟ ਕਿਸੇ ਧਰਮ ਨਾਲ ਜੁੜਿਆ ਹੋਇਆ ਮਸਲਾ ਨਹੀਂ ਹੈ।

ਸਗੋਂ ਰੋਹਿੰਗਿਆ ਸ਼ਰਨਾਰਥੀਆਂ ਦੀ ਮੱਦਦ ਮਾਨਵਤਾ ਦੇ ਨਾਂਅ 'ਤੇ ਕੀਤੀ ਜਾਣੀ ਚਾਹੀਦੀ ਹੈ।

ਗੁਰਮੇਹਰ ਨੇ ਕਿਹਾ ਕਿ ਉਨ੍ਹਾਂ ਵਿਚਾਰਿਆਂ ਕੋਲ ਕੁਝ ਵੀ ਨਹੀਂ ਹੈ। ਉਨ੍ਹਾਂ ਨਾਲ ਸ਼ਰਨਾਰਥੀਆਂ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ।

ਬੀਬੀਸੀ ਵਿਸ਼ੇਸ਼: 'ਬੋਲਣ ਦਾ ਅਧਿਕਾਰ ਕਿਸੇ ਨੂੰ ਗਾਲ਼ ਕੱਢਣਾ ਨਹੀਂ ਹੁੰਦਾ'

ਸੈਕਸ ਸਕੈਂਡਲ, ਜਿਸ ਨਾਲ ਹਿੱਲਿਆ ਹਾਲੀਵੁੱਡ

Image copyright EPA
ਫੋਟੋ ਕੈਪਸ਼ਨ ਰੋਹਿੰਗਿਆ ਸੰਕਟ ਨੇ ਕੋਮਾਂਤਰੀ ਬਿਰਦਰੀ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ

ਉਜੜ ਕੇ ਆ ਰਹੇ ਰੋਹਿੰਗਿਆ ਕੋਲ ਨਾ ਰਹਿਣ ਲਈ ਛੱਤ ਹੈ ਨਾ ਕੁਝ ਖਾਣ ਲਈ ਹੈ।

ਗੁਰਮੇਹਰ ਨੇ ਦੱਸਿਆ ਕਿ ਉਹ ਰੋਹਿੰਗਿਆ ਦੀ ਮੱਦਦ ਕਰ ਰਹੀ ਸਿੱਖ ਜੱਥੇਬੰਦੀ ਨਾਲ ਇਸ ਮਹੀਨੇ ਦੇ ਆਖੀਰ ਵਿੱਚ ਜਾਣ ਦਾ ਪ੍ਰੋਗਰਾਮ ਬਣਾਏਗੀ।

ਅਜੇ ਇਸ ਬਾਰੇ ਤੈਅ ਕਰਨਾ ਹੈ ਕਿ ਕਿਸ ਤਰ੍ਹਾਂ ਜਾਣਾ ਹੈ ਤੇ ਕਿਹੜਾ ਕੰਮ ਕਰਨਾ ਹੈ।

'ਕਈਆਂ ਨੇ ਕਿਹਾ ਕੁੜੀ ਅਜੇ ਨਿਆਣੀ ਹੈ'

ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਬਾਰੇ ਟਿੱਪਣੀ ਕਰਦਿਆਂ ਗੁਰਮੇਹਰ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਸਮੇਂ ਵਿੱਚ ਕਈ ਵਾਰ ਵੀਡੀਓ ਪਾਈਆਂ ਸਨ ਤਾਂ ਬਹੁਤ ਸਾਰਿਆਂ ਨੇ ਉਨ੍ਹਾਂ ਨੂੰ ਗਲਤ ਕਿਹਾ ਸੀ।

ਕਈਆਂ ਨੇ ਕਿਹਾ ਸੀ ਕਿ ਕੁੜੀ ਤਾਂ ਅਜੇ ਨਿਆਣੀ ਹੈ ।

ਗੌਰੀ ਲੰਕੇਸ਼ ਕਤਲ ਮਾਮਲੇ 'ਚ ਸ਼ੱਕੀਆਂ ਦੇ ਸਕੈੱਚ ਜਾਰੀ

ਕੀ ਹੈ ਸਿਆਸੀ ਹਿੱਸੇਦਾਰੀ ਦਾ ਔਰਤਾਂ 'ਤੇ ਅਸਰ?

ਪਰ ਹੁਣ ਉਹ ਗੱਲਾਂ ਇੱਕ ਇੱਕ ਕਰਕੇ ਸਹੀ ਸਾਬਿਤ ਹੋ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਗੁਰਮੇਹਰ ਕੌਰ ਦੁਆਰਾ ਨੇ ਵੀਡੀਓ ਵਿੱਚ ਦੇਸ ਵਿੱਚ ਫੈਲਾਈ ਜਾ ਰਹੀ ਨਫ਼ਰਤ ਦਾ ਮੁੱਦਾ ਵੀ ਉਠਾਇਆ ਸੀ।

ਉਨ੍ਹਾਂ ਬੋਲਣ ਅਤੇ ਪ੍ਰਗਟਾਵੇ ਦੇ ਮੁੱਦੇ ਨੂੰ ਵੀ ਗੰਭੀਰਤਾ ਨਾਲ ਚੁੱਕਿਆ ਸੀ।

ਫੋਟੋ ਕੈਪਸ਼ਨ ਗੁਰਮੇਹਰ ਬੋਲਣ ਅਤੇ ਪ੍ਰਗਟਾਵੇ ਦੇ ਅਧਿਕਾਰ ਦੀ ਕਾਰਕੁੰਨ ਵਜੋਂ ਉੱਭਰੀ

ਗੁਰਮੇਹਰ ਨੇ ਕਿਹਾ, "ਲੰਮੇ ਸਮੇਂ ਤੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਰਹਿੰਦਾ ਸੀ ਕਿ ਮੈਂ ਜੋ ਕਹਿ ਰਹੀ ਹਾਂ ਉਹ ਸਾਰਾ ਕੁਝ ਸਹੀ ਹੈ।"

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਹ ਹਲਫ਼ੀਆ ਬਿਆਨ ਦਿੱਤਾ ਹੋਇਆ ਕਿ ਰੋਹਿੰਗਿਆ ਦੇਸ ਦੀ ਸੁਰਖਿਆ ਲਈ ਖਤਰਾ ਬਣ ਸਕਦੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)