ਕਾਂਗਰਸ ਨੇ ਮੈਨੂੰ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ

Modi/ Amit Shah Image copyright TWITTER/AMIT SHAH

ਗੁਜਰਾਤ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਤਾਂ ਹਾਲੇ ਹੋਣਾ ਹੈ ਪਰ ਰਾਜਨਿਤਕ ਪਾਰਟੀਆਂ ਨੇ ਇੱਕ - ਦੂਜੇ ਨੂੰ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ ਹਨ।

ਗੁਜਰਾਤ ਗੌਰਵ ਯਾਤਰਾ ਦੀ ਸਮਾਪਤੀ ਤੇ ਮੋਦੀ ਗਾਂਧੀ ਨਗਰ ਪਹੁੰਚੇ। ਮੋਦੀ ਨੇ ਅਮਿਤ ਸ਼ਾਹ ਨੂੰ ਮੈਨ ਆਫ਼ ਦ ਮੈਚ ਕਹਿੰਦਿਆਂ ਕਈ ਸੂਬਿਆਂ ਚ ਪਾਰਟੀ ਦੀ ਜਿੱਤ ਦਾ ਸਿਹਰਾ ਸ਼ਾਹ ਦੇ ਸਿਰ ਬੰਨ੍ਹਿਆ।

ਨਜ਼ਰੀਆ: 2000 ਦਾ ਨੋਟ ਤੇ ਮੋਦੀ ਦਾ ਹਿੰਦੂਵਾਦ

ਗੁਜਰਾਤ: ਮੋਦੀ ਨੂੰ ਟੱਕਰ ਦੇ ਸਕਣਗੇ ਰਾਹੁਲ?

ਅੱਜ ਦੀ ਰੈਲੀ ਤੇ ਵਿਰੋਧੀਆਂ ਦੀਆਂ ਵੀ ਨਜ਼ਰਾਂ ਸਨ। ਰਾਹੁਲ ਨੇ ਟਵੀਟ ਕੀਤੀ, "ਚੋਣਾਂ ਤੋਂ ਪਹਿਲਾਂ ਗੁਜਰਾਤ 'ਚ ਜੁਮਲਿਆਂ ਦੀ ਵਰਖਾ ਹੋਵੇਗੀ"।

Image copyright BJP

ਮੋਦੀ ਦੇ ਭਾਸ਼ਣ ਦੀਆਂ 7 ਗੱਲਾਂ

  • ਜਿਸ ਕਾਂਗਰਸ ਪਾਰਟੀ ਨੇ ਏਨੇ ਵੱਡੇ ਨੇਤਾ ਦਿੱਤੇ ਉਸਦੀ ਭਾਸ਼ਾ ਇੰਨੀ ਕਿਵੇਂ ਡਿੱਗ ਸਕਦੀ ਹੈ ਮੈਂ ਸੋਚ ਵੀ ਨਹੀਂ ਸੀ ਸਕਦਾ। ਇਸ ਪਾਰਟੀ ਦਾ ਅਜਿਹਾ ਹਾਲ ਕਿੱਦਾਂ ਹੋ ਗਿਆ। ਇਸਦੀ ਵਜ੍ਹਾ ਇਹੀ ਹੈ ਕਿ ਇਨ੍ਹਾਂ ਨੇ ਸਕਾਰਾਤਮਿਕ ਸੋਚ ਛੱਡ ਦਿੱਤੀ ਹੈ।
  • ਕਾਂਗਰਸ ਪਾਰਟੀ ਅਤੇ ਇਸ ਪਰਿਵਾਰ ਦੀਆਂ ਅੱਖਾਂ 'ਚ ਗੁਜਰਾਤ ਰੜਕਦਾ ਰਿਹਾ ਹੈ। ਸਰਦਾਰ ਪਟੇਲ ਅਤੇ ਉਨ੍ਹਾਂ ਦੀ ਧੀ ਮਨੀਬੈਨ ਦੇ ਨਾਲ ਇਸ ਪਰਿਵਾਰ ਨੇ ਕੀ ਸਲੂਕ ਕੀਤਾ ਇਹ ਇਤਿਹਾਸ ਹੈ। ਮੈਂ ਇਸ ਨੂੰ ਦੁਬਾਰਾ ਦੁਹਰਾਉਣਾ ਨਹੀਂ ਚਾਹੁੰਦਾ।
  • ਮੈਨੂੰ ਜੇਲ੍ਹ ਸਿੱਟਣ ਲਈ ਕਾਂਗਰਸ ਨੇ ਤੈਅ ਕੀਤਾ ਸੀ ਕਿ ਜਦ ਤੱਕ ਅਮਿਤ ਸ਼ਾਹ ਨੂੰ ਜੇਲ੍ਹ 'ਚ ਨਹੀਂ ਸਿੱਟਾਂਗੇ ਤਦ ਤੱਕ ਮੋਦੀ ਤੱਕ ਨਹੀਂ ਪਹੁੰਚ ਪਾਵਾਂਗੇ ਅਤੇ ਅੱਜ ਵੇਖ ਲਿਆ ਕਿ ਸੱਚ ਉੱਭਰ ਕੇ ਆਇਆ ਹੈ। ਤੁਸੀਂ ਕਿੱਥੇ ਹੋ ਅਤੇ ਅਸੀਂ ਕਿੱਥੇ ਹਾਂ?
  • ਪੰਡਿਤ ਨਹਿਰੂ ਨੇ ਜਿਸ ਨਰਮਦਾ ਯੋਜਨਾ ਦੀ ਨੀਂਹ ਰੱਖੀ ਸੀ ਪਰ ਇਸ ਲਈ ਤੁਹਾਡੀਆਂ ਅੱਖਾਂ ਚ ਰੜਕਦੀ ਸੀ ਕਿਉਂਕਿ ਇਸਦਾ ਸੁਫ਼ਨਾ ਸਰਦਾਰ ਪਟੇਲ ਨੇ ਲਿਆ ਸੀ। ਇਸ ਲਈ ਤੁਸੀਂ ਉਹ ਪੂਰੀ ਨਹੀਂ ਹੋਣ ਦਿੱਤੀ।
  • ਕਾਂਗਰਸ ਪਾਰਟੀ ਵਿਕਾਸ ਦੇ ਮਸਲੇ ਤੋਂ ਸਦਾ ਭੱਜਦੀ ਰਹੀ ਹੈ। ਮੇਰੀ ਬਹੁਤ ਇੱਛਾ ਸੀ ਕਿ ਕਾਂਗਰਸ ਵਿਕਾਸ ਦੇ ਮਸਲੇ 'ਤੇ ਚੋਣਾਂ ਲੜੇ। ਇਹ ਲੋਕ ਕੌਮੀ, ਸੰਪਰਦਾਇਕ ਮੁੱਦੇ ਚੁੱਕਣ, ਜ਼ਹਿਰ ਫੈਲਾਉਣ ਚ ਰੁੱਝੇ ਰਹੇ। ਵਿਕਾਸ ਦੇ ਮੁੱਦੇ 'ਤੇ ਕਾਂਗਰਸ ਨੇ ਕਦੇ ਚੋਣਾਂ ਨਹੀਂ ਲੜੀਆਂ। ਕਾਂਗਰਸ 'ਚ ਉਹ ਦਮ ਨਹੀਂ ਹੈ।
  • ਇਨ੍ਹਾਂ ਲੋਕਾਂ ਨੂੰ ਭਾਜਪਾ, ਗੁਜਰਾਤ, ਸਰਦਾਰ ਪਟੇਲ ਅਤੇ ਜਨ ਸੰਘ ਪਸੰਦ ਨਹੀਂ ਸੀ। ਐਹਿਮਦਾਬਾਦ 'ਚ 'ਜੋਤੀ ਸੰਘ' ਨਾਂ ਦੀ ਇੱਕ ਸੰਸਥਾ ਚੱਲ ਰਹੀ ਹੈ। ਮੈਂ ਸੁਣਿਆ ਹੈ ਕਿ 50-60 ਦੇ ਦਹਾਕੇ ਵਿੱਚ ਪੰਡਿਤ ਨਹਿਰੂ ਉੱਥੇ ਅਉਂਦੇ ਸਨ।
  • ਮੈਂ ਸੁਣਿਆ ਹੈ ਕਿ ਨਹਿਰੂ 'ਜੋਤੀ ਸੰਘ' ਦੇ ਪਰੋਗਰਾਮ ਵਿੱਚ ਜੋਤੀ ਸੰਘ ਆਖਣਾ ਭੁੱਲ ਜਾਂਦੇ ਸਨ ਅਤੇ ਵਾਰ-ਵਾਰ ਜਨ ਸੰਘ ਕਹਿੰਦੇ ਸਨ। ਉਸ ਵਖ਼ਤ ਤਾਂ ਜਨ ਸੰਘ ਨਿਆਣਾ ਸੀ। ਝੂਲਾ ਝੂਟ ਰਿਹਾ ਸੀ। ਫੇਰ ਵੀ ਪੰਡਿਤ ਨਹਿਰੂ ਕੰਬ ਰਹੇ ਸਨ। ਅੱਜ ਭਾਜਪਾ ਤੋਂ ਇਨ੍ਹਾਂ ਦਾ ਕੰਬਣਾ ਸੁਭਾਵਿਕ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)