'ਪਦਮਾਵਤੀ' 'ਚ ਅਸਲ ਬੇਇਨਸਾਫ਼ੀ ਖ਼ਿਲਜੀ ਨਾਲ?

ਰਣਬੀਰ ਸਿੰਘ Image copyright TWITTER/DEEPIKAPADUKONE
ਫੋਟੋ ਕੈਪਸ਼ਨ ਅਲਾਉਦੀਨ ਖਿ਼ਲਜੀ 1296 'ਚ ਦਿੱਲੀ ਦੇ ਸੁਲਤਾਨ ਬਣੇ

ਤੁਰਕੀ ਮੂਲ ਦੇ ਅਲਾਉਦੀਨ ਖ਼ਿਲਜੀ 1296 'ਚ ਦਿੱਲੀ ਦੇ ਸੁਲਤਾਨ ਬਣੇ ਸੀ। 721 ਸਾਲ ਬਾਅਦ ਇੱਕ ਫ਼ਿਲਮ ਬਣੀ ਹੈ 'ਪਦਮਾਵਤੀ'। ਇਸ ਫਿਲਮ ਵਿੱਚ ਅਦਾਕਾਰ ਰਣਵੀਰ ਸਿੰਘ ਨੇ ਅਲਾਉਦੀਨ ਖ਼ਿਲਜੀ ਦਾ ਕਿਰਦਾਰ ਅਦਾ ਕੀਤਾ ਹੈ।

ਕਿਸੇ ਵੀ ਫ਼ਿਲਮ ਵਿੱਚ ਤਿੰਨ ਕਿਰਦਾਰ ਮੁੱਖ ਹੁੰਦੇ ਹਨ। ਨਾਇਕ, ਨਾਇਕਾ ਅਤੇ ਖਲਨਾਇਕ। ਇਸ ਫਿਲਮ ਦੇ ਵਿਲੇਨ ਖ਼ਿਲਜੀ ਹਨ ਪਰ ਕੀ 20 ਸਾਲ ਤੱਕ ਦਿੱਲੀ ਦੇ ਸੁਲਤਾਨ ਰਹੇ ਅਲਾਉਦੀਨ ਖ਼ਿਲਜੀ ਅਸਲ ਵਿੱਚ ਖਲਨਾਇਕ ਸੀ ਜਾਂ ਇਤਿਹਾਸ ਉਨ੍ਹਾਂ ਬਾਰੇ ਕੁਝ ਹੋਰ ਕਹਿੰਦਾ ਹੈ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਇਤਿਹਾਸ ਵਿਭਾਗ ਦੇ ਪ੍ਰਧਾਨ ਅਤੇ ਮੱਧਕਾਲੀਨ ਭਾਰਤ ਦੇ ਮਾਹਰ ਪ੍ਰੋਫ਼ੈਸਰ ਸਈਦ ਅਲੀ ਨਦੀਮ ਰਜ਼ਾਵੀ ਕਹਿੰਦੇ ਹਨ,'' ਫਿਲਮ ਪਦਮਾਵਤੀ 'ਚ ਕਾਲਪਨਿਕ ਕਿਰਦਾਰ ਮਹਾਰਾਣੀ ਪਦਮਿਨੀ ਨੂੰ ਕਿਸ ਤਰ੍ਹਾਂ ਦਿਖਾਇਆ ਗਿਆ ਹੈ, ਇਸਨੂੰ ਲੈ ਕੇ ਤਾਂ ਸਾਰੇ ਵਿਰੋਧ ਕਰ ਰਹੇ ਹਨ, ਪਰ ਭੰਸਾਲੀ ਨੇ ਅਸਲ ਬੇਇਨਸਾਫ਼ੀ ਤਾਂ ਅਲਾਉਦੀਨ ਖ਼ਿਲਜੀ ਨਾਲ ਕੀਤੀ ਹੈ।''

ਆਪਰੇਸ਼ਨ ਬਲੂ ਸਟਾਰ ਲਈ ਮਾਫ਼ੀ, ਐਮਰਜੈਂਸੀ ਲਈ ਕਦੋਂ?

ਬ੍ਰਿਟੇਨ ਦੀ ਜਗਤਾਰ ਜੌਹਲ ਮਾਮਲੇ 'ਤੇ ਨਜ਼ਰ

ਆਪਰੇਸ਼ਨ ਬਲੂ ਸਟਾਰ ਲਈ ਮਾਫ਼ੀ, ਐਮਰਜੈਂਸੀ ਲਈ ਕਦੋਂ?

ਇਤਿਹਾਸਕ ਕਿਰਦਾਰ

ਪ੍ਰੋਫੈਸਰ ਸਈਦ ਅਲੀ ਨਦੀਮ ਰਜ਼ਾਈ ਮੁਤਾਬਕ,''ਇਸ ਫਿਲਮ 'ਚ ਅਲਾਉਦੀਨ ਖ਼ਿਲਜੀ ਨੂੰ ਅਜਿਹਾ ਦਿਖਾਇਆ ਗਿਆ ਹੈ ਕਿ ਜਿਵੇਂ ਉਹ ਕੋਈ ਜ਼ਾਲਮ, ਜੰਗਲੀ ਅਤੇ ਵਹਿਸ਼ੀ ਸ਼ਾਸਕ ਹੋਵੇ।

ਨੋਚ ਨੋਚ ਕੇ ਖਾਂਦਾ ਹੋਵੇ, ਅਜੀਬ ਕੱਪੜੇ ਪਾਉਂਦਾ ਹੋਵੇ, ਪਰ ਅਸਲ ਵਿੱਚ ਉਹ ਅਪਣੇ ਦੌਰ ਦਾ ਬਹੁਤ ਸੱਭਿਆਚਾਰੀ ਵਿਅਕਤੀ ਸੀ, ਜਿਨ੍ਹਾਂ ਨੇ ਕਈ ਅਜਿਹੇ ਕਦਮ ਚੁੱਕੇ ਜਿਸਦਾ ਅਸਰ ਅੱਜ ਵੀ ਦਿਖਦਾ ਹੈ।''

Image copyright TWITTER/DEEPIKAPADUKONE
ਫੋਟੋ ਕੈਪਸ਼ਨ ਖ਼ਿਲਜੀ ਖ਼ਾਨਦਾਨ ਨੇ ਹੀ ਹਿੰਦੂਸਤਾਨ ਦੇ ਲੋਕਾਂ ਨੂੰ ਵੀ ਹਕੁਮਤ 'ਚ ਸ਼ਾਮਲ ਕੀਤਾ

ਰਜ਼ਾਵੀ ਕਹਿੰਦੇ ਹਨ, ਅਲਾਉਦੀਨ ਇੱਕ ਇਤਿਹਾਸਕ ਕਿਰਦਾਰ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਪੂਰਾ ਰਿਕਾਰਡ ਮੌਜੂਦ ਹੈ। ਭਾਰਤ ਦੇ ਸਭ ਤੋਂ ਵਿਦਵਾਨ ਬਾਦਸ਼ਾਹਾਂ ਵਿੱਚ ਉਨ੍ਹਾਂ ਨਾਮ ਆਉਂਦਾ ਹੈ।''

ਦਿੱਲੀ ਤੇ ਤੁਰਕਾਂ ਦੀ ਹਕੂਮਤ ਦੀ ਸ਼ੁਰੂਆਤ ਤੋਂ ਬਾਅਦ ਖ਼ਿਲਜੀ ਖ਼ਾਨਦਾਨ ਨੇ ਹੀ ਹਿੰਦੋਸਤਾਨ ਦੇ ਲੋਕਾਂ ਨੂੰ ਵੀ ਹਕੂਮਤ 'ਚ ਸ਼ਾਮਲ ਕੀਤਾ ਸੀ।

ਪ੍ਰੋਫ਼ੈਸਰ ਰਜ਼ਾਵੀ ਕਹਿੰਦੇ ਹਨ,''ਖ਼ਿਲਜੀ ਵੰਸ਼ ਤੋਂ ਪਹਿਲਾਂ ਦਿੱਲੀ 'ਤੇ ਸ਼ਾਸਨ ਕਰਨ ਵਾਲੇ ਸੁਲਤਾਨ ਜਿਨ੍ਹਾਂ 'ਚ ਇਲਤੁਤਮਿਸ਼, ਬਲਬਨ ਅਤੇ ਰਜ਼ਿਆ ਸੁਲਤਾਨ ਵੀ ਸ਼ਾਮਲ ਹੈ, ਅਪਣੀ ਸਰਕਾਰ ਵਿੱਚ ਸਥਾਨਕ ਲੋਕਾਂ ਨੂੰ ਸ਼ਾਮਲ ਨਹੀਂ ਕਰਦੇ ਸੀ।ਸਿਰਫ਼ ਤੁਰਕਾਂ ਨੂੰ ਅਹਿਮ ਅਹੁਦੇ ਦਿੱਤੇ ਜਾਂਦੇ ਸੀ ਇਸ ਲਈ ਉਸਨੂੰ ਤੁਰਕ ਸ਼ਾਸਨ ਕਿਹਾ ਜਾਂਦਾ ਸੀ।''

ਕੀਮਤਾਂ ਨੂੰ ਕਾਬੂ ਕਰਨ ਦੀ ਨੀਤੀ

ਰਜ਼ਾਵੀ ਦੀ ਰਾਏ 'ਚ ਜਲਾਲਉਦੀਨ ਖ਼ਿਲਜੀ ਦੇ ਦਿੱਲੀ ਦਾ ਸੁਲਤਾਨ ਬਣਨ ਦੇ ਨਾਲ ਹੀ ਹਿੰਦੋਸਤਾਨੀ ਲੋਕਾਂ ਨੂੰ ਵੀ ਸ਼ਾਸਨ ਵਿੱਚ ਸ਼ਾਮਲ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ।

Image copyright Twitter @RanveerOfficial
ਫੋਟੋ ਕੈਪਸ਼ਨ ਗੰਗਾ-ਜਮਨੀ ਤਹਜ਼ੀਬ ਦੀ ਸ਼ੁਰੂਆਤ ਅਲਾਊਦੀਨ ਖ਼ਿਲਜੀ ਨੇ ਹੀ ਕੀਤੀ

ਇਸਨੂੰ ਖ਼ਿਲਜ਼ੀ ਕ੍ਰਾਂਤੀ ਵੀ ਕਿਹਾ ਜਾਂਦਾ ਹੈ। ਅਲਾਉਦੀਨ ਖ਼ਿਲਜ਼ੀ ਨੇ ਇਸ ਕੰਮ ਨੂੰ ਅੱਗੇ ਵਧਾਇਆ ਅਤੇ ਸਥਾਨਕ ਲੋਕਾਂ ਨੂੰ ਸਰਕਾਰ ਵਿੱਚ ਹਿੱਸੇਦਾਰੀ ਦਿੱਤੀ।

ਹੁਣ ਸਿਰਫ਼ ਤੁਰਕੀ ਸਰਕਾਰ ਨਹੀਂ ਸੀ ਬਲਕਿ ਹਿੰਦੋਸਤਾਨੀ ਮੂਲ ਦੇ ਲੋਕ ਵੀ ਹਕੂਮਤ ਵਿੱਚ ਸ਼ਾਮਲ ਸਨ।''

ਪ੍ਰੋਫ਼ੈਸਰ ਰਜ਼ਾਵੀ ਕਹਿੰਦੇ ਹਨ,'' ਜਿਸ ਗੰਗਾ-ਜਮਨੀ ਤਹਜ਼ੀਬ ਦੇ ਲਈ ਹਿੰਦੋਸਤਾਨ ਮਸ਼ਹੂਰ ਹੈ, ਜਿਸਨੂੰ ਬਾਅਦ ਵਿੱਚ ਅਕਬਰ ਨੇ ਅੱਗੇ ਵਧਾਇਆ। ਉਸਦੀ ਸ਼ੁਰੂਆਤ ਅਲਾਊਦੀਨ ਖ਼ਿਲਜੀ ਨੇ ਹੀ ਕੀਤੀ ਸੀ।''

ਕੀਮਤਾਂ 'ਤੇ ਕਾਬੂ ਪਾਉਣ ਦੀ ਅਲਾਊਦੀਨ ਖ਼ਿਲਜ਼ੀ ਦੀ ਨੀਤੀ ਨੂੰ ਉਸ ਦੌਰ ਦਾ ਚਮਤਕਾਰ ਕਿਹਾ ਜਾ ਸਕਦਾ ਹੈ। ਅਲਾਊਦੀਨ ਖ਼ਿਲਜੀ ਨੇ ਬਜ਼ਾਰ ਵਿੱਚ ਵਿਕਣ ਵਾਲੀਆਂ ਸਾਰੀ ਚੀਜ਼ਾਂ ਦੀਆਂ ਕੀਮਤਾਂ ਕਾਬੂ 'ਚ ਕਰ ਦਿੱਤੀਆਂ ਸੀ।

Image copyright Twitter @RanveerOfficial
ਫੋਟੋ ਕੈਪਸ਼ਨ ਬਜ਼ਾਰ ਨਾਲ ਸਬੰਧਤ ਅਲਾਊਦੀਨ ਖ਼ਿਲਜੀ ਦੀਆਂ ਨੀਤੀਆਂ ਬਹੁਤ ਮਸ਼ਹੂਰ ਹਨ

ਜਵਾਹਰ ਲਾਲ ਨਹਿਰੂ ਯੂਨੀਵਰਸਟੀ ਵਿੱਚ ਇਤਿਹਾਸ ਦੇ ਪ੍ਰੋਫ਼ੈਸਰ ਨਜ਼ਫ਼ ਹੈਦਕ ਕਹਿੰਦੇ ਹਨ, ਬਜ਼ਾਰ ਨਾਲ ਸਬੰਧਤ ਅਲਾਊਦੀਨ ਖ਼ਿਲਜੀ ਦੀਆਂ ਨੀਤੀਆਂ ਬਹੁਤ ਮਸ਼ਹੂਰ ਹਨ। ਉਨ੍ਹਾਂ ਨੇ ਨਾ ਸਿਰਫ਼ ਬਜ਼ਾਰ ਨੂੰ ਕਾਬੂ ਕੀਤਾ ਸੀ ਪਰ ਚੀਜ਼ਾਂ ਦੀਆਂ ਕੀਮਤਾਂ ਵੀ ਬਹੁਤ ਘਟਾ ਦਿੱਤੀਆਂ ਸੀ।''

ਹਰ ਚੀਜ਼ ਦੀ ਕੀਮਤ ਤੈਅ

ਇੰਟਰਨੈਸ਼ਨਲ ਜਨਰਲ ਆਫ਼ ਐਪਲਾਈਡ ਸਾਇੰਸਜ਼ ਵਿੱਚ ਪ੍ਰਕਾਸ਼ਿਤ ਇਤਿਹਾਸ ਦੀ ਲੈਕਚਰਾਰ ਰੂਚੀ ਸੋਲੰਕੀ ਅਤੇ ਬਿਜ਼ਨਸ ਐਡਮਿਨਿਸਟਰੇਸ਼ਨ ਦੇ ਲੈਕਚਰਾਰ ਡਾ. ਮਨੋਜ ਕੁਮਾਰ ਸ਼ਮਰਾ ਦੇ ਇੱਕ ਲੇਖ ਦੇ ਮੁਤਾਬਕ ਅਲਾਊਦੀਨ ਖ਼ਿਲਜੀ ਨੇ ਅਪਣੇ ਦੌਰ ਵਿੱਚ ਹਰ ਚੀਜ਼ ਦੀਆਂ ਕੀਮਤਾਂ ਤੈਅ ਕਰ ਦਿੱਤੇ ਸੀ।

Image copyright delhi.gov.in
ਫੋਟੋ ਕੈਪਸ਼ਨ ਖ਼ਿਲਜੀ ਨੇ ਦਿੱਲੀ ਵਿੱਚ ਬਹੁਖੰਡੀ ਬਜ਼ਾਰ ਬਣਤਰ ਸਥਾਪਿਤ ਕੀਤੀ

ਇੱਕ ਉੱਚ ਨਸਲ ਦਾ ਘੋੜਾ 120 ਟਕੇ 'ਚ ਵਿਕਦਾ ਸੀ, ਦੁਧਾਰੂ ਮੱਝ 6 ਟਕੇ ਅਤੇ ਦੁਧਾਰੂ 4 ਟਕੇ ਵਿੱਚ। ਕਣਕ, ਚਾਵਲ, ਜਵਾਰ ਆਦਿ ਦੀਆਂ ਕੀਮਤਾਂ ਵੀ ਸੀਮਿਤ ਕਰ ਦਿੱਤੀਆਂ ਗਈਆਂ ਸੀ। ਤੈਅ ਕੀਤੀ ਕੀਮਤ ਤੋਂ ਵੱਧ 'ਤੇ ਵੇਚਣ ਵਾਲੇ 'ਤੇ ਸਖ਼ਤ ਕਾਰਵਾਈ ਕੀਤੀ ਜਾਂਦੀ ਸੀ।

ਉਸ ਜ਼ਮਾਨੇ ਦੇ ਇਤਿਹਾਸਕਾਰ ਜ਼ਿਆਉਦੀਨ ਬਰਨੀ(1285-1357) ਦੇ ਮੁਤਾਬਕ ਖ਼ਿਲਜ਼ੀ ਨੇ ਦਿੱਲੀ ਵਿੱਚ ਬਹੁਖੰਡੀ ਬਜ਼ਾਰ ਬਣਤਰ ਸਥਾਪਿਤ ਕੀਤੀ ਸੀ, ਜਿਸ ਵਿੱਚ ਵੱਖ-ਵੱਖ ਚੀਜ਼ਾਂ ਲਈ ਵੱਖ-ਵੱਖ ਬਜ਼ਾਰ ਸੀ।

ਉਦਾਹਰਣ ਦੇ ਤੌਰ 'ਤੇ ਅਨਾਜ ਲਈ ਵੱਖ ਬਜ਼ਾਰ ਸੀ, ਕੱਪੜੇ, ਤੇਲ ਅਤੇ ਘਿਓ ਵਰਗੀਆਂ ਮਹਿੰਗੀਆਂ ਚੀਜ਼ਾਂ ਲਈ ਵੱਖਰਾ ਬਜ਼ਾਰ ਸੀ ਅਤੇ ਮਵੇਸ਼ੀਆ ਲਈ ਵੱਖਰਾ ਬਜ਼ਾਰ ਸੀ।

ਸ਼ਾਹੀ ਭੰਡਾਰ

ਪ੍ਰੋਫ਼ੈਸਰ ਇਹ ਵੀ ਮੰਨਦੇ ਹਨ ਕਿ ਅਲਾਉਦੀਨ ਖ਼ਿਲਜੀ ਦੇ ਬਜ਼ਾਰ ਵਿੱਚ ਕੀਮਤਾਂ ਕਾਬੂ ਕਰਨ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਉਨ੍ਹਾਂ ਕੋਲ ਇੱਕ ਵੱਡੀ ਸੈਨਾ ਸੀ, ਜਿਸਨੂੰ ਸਮਾਨ ਮੁਹੱਈਆ ਕਰਵਾਉਣ ਲਈ ਉਨ੍ਹਾਂ ਨੇ ਕੀਮਤਾਂ ਤੈਅ ਕਰ ਦਿੱਤੀਆਂ ਸੀ।

Image copyright nroer.gov.in
ਫੋਟੋ ਕੈਪਸ਼ਨ ਅਲਾਊਦੀਨ ਖ਼ਿਲਜ਼ੀ ਦਾ ਮਕਬਰਾ

ਕਾਲਾਬਜ਼ਾਰੀ ਰੋਕਣ ਲਈ ਖ਼ਿਲਜੀ ਨੇ ਸ਼ਾਹੀ ਭੰਡਾਰੀ ਸ਼ੁਰੂ ਕੀਤੇ ਸੀ। ਇਨ੍ਹਾਂ ਵਿੱਚ ਵੱਡੀ ਗਿਣਤੀ 'ਚ ਅਨਾਜ ਰੱਖੇ ਜਾਂਦੇ ਸੀ ਅਤੇ ਇੱਥੋਂ ਹੀ ਡੀਲਰਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਸੀ ਤਾਂਕਿ ਇਹ ਪੱਕਾ ਕਰ ਲਿਆ ਜਾਵੇ ਕਿ ਬਜ਼ਾਰ 'ਚ ਕਿਸੇ ਤਰ੍ਹਾਂ ਦੀ ਕਾਲਾਬਜ਼ਾਰੀ ਨਾ ਕੀਤੀ ਜਾ ਸਕੇ।

ਕਿਸੇ ਵੀ ਕਿਸਾਨ, ਵਪਾਰੀ ਜਾਂ ਡੀਲਰ ਨੂੰ ਤੈਅ ਸੀਮਾ ਤੋਂ ਜ਼ਿਆਦਾ ਅਨਾਜ ਰੱਖਣ ਦੀ ਇਜਾਜ਼ਤ ਨਹੀਂ ਸੀ ਅਤੇ ਨਾਂ ਹੀ ਤੈਅ ਕੀਮਤ ਤੋਂ ਵੱਧ 'ਤੇ ਵੇਚਣ ਦੀ ਇਜਾਜ਼ਤ ਸੀ।ਖ਼ਿਲਜ਼ੀ ਜਮਾਖ਼ੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਸੀ।

ਸੁਲਤਾਨ ਨੇ ਸਿਰਫ਼ ਬਜ਼ਾਰ ਵਿੱਚ ਕੀਮਤਾਂ ਹੀ ਕਾਬੂ ਨਹੀਂ ਕੀਤੀਆਂ ਗਈਆਂ ਬਲਕਿ ਕਾਲਾਬਜ਼ਾਰੀ ਅਤੇ ਢੋਹਾ-ਢੋਹਾਈ 'ਤੇ ਵੀ ਕਾਬੂ ਕੀਤਾ ਸੀ।

ਬਜ਼ਾਰ ਵਿੱਚ ਆਉਣ ਜਾਣ ਵਾਲੇ ਸਮਾਨ ਦਾ ਪੂਰਾ ਹਿਸਾਬ ਰੱਖਿਆ ਜਾਂਦਾ ਸੀ। ਇੱਕ ਵਿਅਕਤੀ ਨੂੰ ਕਿੰਨਾ ਸਮਾਨ ਵੇਚਿਆ ਜਾ ਸਕਦਾ ਹੈ ਇਸਨੂੰ ਵੀ ਤੈਅ ਕਰ ਦਿੱਤਾ ਗਿਆ ਸੀ।

ਖੇਤੀ 'ਚ ਸੁਧਾਰ

ਪ੍ਰੋਫ਼ੈਸਰ ਰਜ਼ਾਵੀ ਕਹਿੰਦੇ ਹਨ ਕਿ ਖ਼ਿਲਜੀ ਦੇ ਵੱਡੇ ਕੰਮਾਂ ਵਿੱਚੋਂ ਇੱਕ ਖੇਤੀ ਸੁਧਾਰ ਸੀ ਜੋ ਉਨ੍ਹਾਂ ਨੇ ਕੀਤਾ ਸੀ।

ਰਜ਼ਾਵੀ ਕਹਿੰਦੇ ਹਨ,'' ਸ਼ਾਸਨ ਵਿੱਚ ਸਥਾਨਕ ਲੋਕਾਂ ਨੂੰ ਥਾਂ ਦੇਣ ਦਾ ਅਸਰ ਇਹ ਹੋਇਆ ਕਿ ਨੀਤੀਆਂ ਵੀ ਸਥਾਨਕ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੀ ਜਾਣ ਲੱਗੀ।''

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਖ਼ਿਲਜੀ ਨੇ ਦਿੱਲੀ ਸਲਤਨਤ ਦੇ ਘੇਰੇ ਵਿੱਚ ਆਉਣ ਵਾਲੇ ਇਲਾਕੇ ਦੀ ਜ਼ਮੀਨਾਂ ਦੇ ਸਰਵੇਖਣ ਕਰਵਾ ਕੇ ਖਲੀਸਾ ਪ੍ਰਣਾਲੀ ਵਿੱਚ ਲਿਆ ਸੀ। 50 ਫੀ਼ਸਦ ਉਪਜ ਲਗਾਨ ਲਈ ਜਾਂਦੀ ਸੀ। ਕੋਈ ਟੈਕਸ ਨਹੀਂ ਲਿਆ ਜਾਂਦਾ ਸੀ।

ਇਸ ਤੋਂ ਇਲਾਵਾ ਜਾਨਵਰ ਚਰਾਉਣ ਅਤੇ ਘਰ ਬਣਉਣ 'ਤੇ ਟੈਕਸ ਲਿਆ ਜਾਂਦਾ ਸੀ। ਅਲਾਉਦੀਨ ਖ਼ਿਲਜੀ ਦੇ ਦੌਰ 'ਚ ਸਰਕਾਰ ਅਤੇ ਪਿੰਡ ਦੇ ਲੋਕਾਂ ਵਿੱਚ ਆਉਣ ਵਾਲੇ ਚੌਧਰੀਆਂ ਅਤੇ ਮੁਕੱਦਮਿਆਂ ਦੇ ਅਧਿਕਾਰ ਵੀ ਸੀਮਤ ਕਰ ਦਿੱਤੇ ਗਏ ਸੀ ਅਤੇ ਉਨ੍ਹਾਂ ਤੋਂ ਵੀ ਟੈਕਸ ਲਿਆ ਜਾਂਦਾ ਸੀ।

ਖ਼ਿਲਜ਼ੀ ਨੇ ਕਿਸਾਨ ਅਤੇ ਸਰਕਾਰ ਦੇ ਵਿੱਚ ਵਿਚੋਲਿਆਂ ਨੂੰ ਹਟਾ ਦਿੱਤਾ ਸੀ। ਖੇਤੀ ਪ੍ਰਣਾਲੀ 'ਚ ਸੁਧਾਰ ਲਈ ਖ਼ਿਲਜੀ ਨੇ ਇਮਾਨਦਾਰ ਪ੍ਰਸ਼ਾਸਨ ਪੱਕਾ ਕੀਤਾ ਜਿਸ ਨਾਲ ਪਿੰਡ ਸਰਕਾਰ ਦੇ ਹੋਰ ਕਰੀਬ ਆ ਗਏ।

ਮੰਗੋਲਾਂ ਤੋਂ ਸੁਰੱਖਿਆ

ਪ੍ਰੋਫ਼ੈਸਰ ਰਜ਼ਾਵੀ ਕਹਿੰਦੇ ਹਨ,'' ਇਨ੍ਹਾਂ ਖੇਤੀ ਸੁਧਾਰਾਂ ਵਿੱਚ ਵੱਡੀ ਭੂਮਿਕਾ ਖ਼ਿਲਜੀ ਸ਼ਾਸਨ ਦੇ ਸਥਾਨਕ ਲੋਕਾਂ ਦੀ ਸੀ ਕਿਉਂਕਿ ਉਹ ਜਾਣਦੇ ਸੀ ਇੱਥੇ ਖੇਤਾਂ ਵਿੱਚ ਕਿਹੜਾ ਅਨਾਜ ਬੀਜਿਆ ਜਾ ਸਕਦਾ ਹੈ ਅਤੇ ਕਿਸਦੀ ਉਪਜ ਕਿੰਨੀ ਹੋਵੇਗੀ।''

ਰਜ਼ਾਵੀ ਅੱਗੇ ਕਹਿੰਦੇ ਹਨ,'' ਅਲਾਊਦੀਨ ਖ਼ਿਲਜੀ ਉਹ ਪਹਿਲਾ ਬਾਦਸ਼ਾਹ ਸੀ ਜਿਨ੍ਹਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਗੱਲ ਕੀਤੀ ਅਤੇ ਉਨ੍ਹਾਂ ਲਈ ਸੁਧਾਰ ਕੀਤੇ।''

Image copyright Public Domain
ਫੋਟੋ ਕੈਪਸ਼ਨ ਅਲਾਊਦੀਨ ਖ਼ਿਲਜੀ ਨੇ ਭਾਰਤ ਦੀ ਮੰਗੋਲੋ ਤੋਂ ਰੱਖਿਆ ਕੀਤੀ

ਅਲਾਊਦੀਨ ਖ਼ਿਲਜੀ ਨੂੰ ਭਾਰਤ ਦੀ ਮੰਗੋਲੋ ਤੋਂ ਸੁਰੱਖਿਆ ਕਰਨ ਲਈ ਜਾਣਿਆ ਜਾਂਦਾ ਹੈ।ਉਨ੍ਹਾਂ ਨੇ ਦਿੱਲੀ ਸਲਤਨਤ ਦੀਆਂ ਸੀਮਾਵਾਂ ਨੂੰ ਸੁਰੱਖਿਅਤ ਕੀਤਾ ਸੀ ਅਤੇ ਮੰਗੋਲਾਂ ਦੇ ਹਮਲਿਆਂ ਨੂੰ ਨਾਕਾਮ ਕੀਤਾ ਸੀ।

ਪ੍ਰੋਫ਼ੈਸਰ ਹੈਦਰ ਕਹਿੰਦੇ ਹਨ,''ਭਾਰਤ 'ਤੇ ਬਾਹਰੋਂ ਸਭ ਤੋਂ ਵੱਡੇ ਹਮਲੇ ਮੰਗੋਲਾਂ ਦੇ ਹੋਏ ਹਨ। ਮੰਗੋਲਾਂ ਨੇ ਮੱਧ ਏਸ਼ੀਆ ਅਤੇ ਇਰਾਨ 'ਤੇ ਕਬਜ਼ਾ ਕਰ ਲਿਆ ਸੀ ਅਤੇ ਭਾਰਤ 'ਤੇ ਉਹ ਵਾਰ ਵਾਰ ਹਮਲਾ ਕਰ ਰਹੇ ਸੀ। ਅਲਾਊਦੀਨ ਖ਼ਿਲਜੀ ਦਾ ਇੱਕ ਮੁੱਖ ਯੋਗਦਾਨ ਇਹ ਹੈ ਕਿ ਉਨ੍ਹਾਂ ਨੇ ਲੜਾਈਆਂ ਲੜੀਆਂ, ਜਿੱਤੀਆਂ ਅਤੇ ਮੰਗੋਲਾਂ ਤੋਂ ਦੂਰ ਰੱਖਿਆ।

''ਅਲਾਊਦੀਨ ਖ਼ਿਲਜੀ ਨੇ ਸੀਰੀ ਦਾ ਨਵਾਂ ਸ਼ਹਿਰ ਵਿਕਸਿਤ ਕੀਤਾ ਅਤੇ ਕੁਤੂਬ ਮਹਿਰੋਲੀ ਦੇ ਪੁਰਾਣੇ ਸ਼ਹਿਰ ਦੀ ਕਿਲ੍ਹੇਬੰਦੀ ਕੀਤੀ।

ਸਰਹੱਦ ਤੋਂ ਲੈ ਕੇ ਦਿੱਲੀ ਤੱਕ ਸੁਰੱਖਿਆ ਚੌਕੀਆਂ ਬਣਾਈਆਂ ਤਾਂ ਜੋ ਮੰਗੋਲਾਂ ਦੇ ਹਮਲਿਆਂ ਨੂੰ ਰੋਕਿਆ ਜਾ ਸਕੇ। ਇਹੀ ਨਹੀਂ ਉਨ੍ਹਾਂ ਨੇ ਪਹਿਲੀ ਵਾਰ ਹਰ ਵੇਲੇ ਮੁਸਤੈਦ ਰਹਿਣ ਵਾਲੀ ਇੱਕ ਵੱਡੀ ਸੈਨਾ ਤਿਆਰ ਕੀਤੀ।''

ਤਾਕਤਵਾਰ ਸੁਲਤਾਨ

ਪ੍ਰੋਫ਼ੈਸਰ ਹੈਦਰ ਕਹਿੰਦੇ ਹਨ,''ਖ਼ਿਲਜ਼ੀ ਇੱਕ ਤਾਕਤਵਾਰ ਸੁਲਤਾਨ ਸੀ। ਹਰ ਵੱਡੇ ਸ਼ਾਸਕ ਦੀਆਂ 2 ਚੁਣੌਤੀਆਂ ਹੁੰਦੀਆਂ ਹਨ। ਪਹਿਲੇ ਆਪਣੇ ਸੂਬੇ ਦੀ ਬਾਹਰੀ ਹਮਲੇ ਤੋਂ ਸੁਰੱਖਿਆ ਕਰਨੀ ਅਤੇ ਦੂਜਾ ਅੰਦਰੂਨੀ ਤਾਕਤ ਨੂੰ ਮਜ਼ਬੂਤ ਕਰਨਾ ਅਤੇ ਉਸਨੂੰ ਵਧਾਉਣਾ ਯਾਨਿ ਕਿ ਨਵੇਂ-ਨਵੇਂ ਸੂਬਿਆਂ ਨੂੰ ਆਪਣਿਆਂ ਸ਼ਾਸਨ ਵਿੱਚ ਜੋੜਨਾ। ਇੱਕ ਵਾਰ ਜਦੋਂ ਸਾਮਰਾਜ ਸਥਾਪਿਤ ਹੋ ਜਾਵੇ ਤਾਂ ਤਾਕਤ ਨੂੰ ਬਣਾਈ ਰੱਖਣਾ ਅਤੇ ਇਸ ਤਾਕਤ ਨੂੰ ਪ੍ਰਸ਼ਾਸਨ ਦੇ ਸਭ ਤੋਂ ਨੀਵੇਂ ਪੱਧਰ ਤੱਕ ਪਹੁੰਚਾਉਣਾ।''

Image copyright nroer.gov.in
ਫੋਟੋ ਕੈਪਸ਼ਨ ਅਲਾਊਦੀਨ ਖ਼ਿਲਜੀ ਦਾ ਮਕਬਰਾ

ਉਹ ਕਹਿੰਦੇ ਹਨ, ਪੂਰਬ ਆਧੁਨਿਕ ਯੁੱਗ ਦੀਆਂ ਇਹ 2 ਵੱਡੀਆਂ ਚੁਣੌਤੀਆਂ ਸੀ ਅਤੇ ਉਲਾਊਦੀਨ ਖ਼ਿਲਜੀ ਇਨ੍ਹਾਂ ਦੋਵਾਂ ਵਿੱਚ ਹੀ ਕਾਮਯਾਬ ਰਹੇ। ਉਨ੍ਹਾਂ ਨੇ ਨਾ ਸਿਰਫ਼ ਅਪਣੀ ਸਲਤਨਤ ਦੀ ਸੁਰੱਖਿਆ ਕੀਤੀ ਬਲਕਿ ਇਸੇ ਵੱਡੇ ਪੈਮਾਨੇ 'ਤੇ ਵਿਸਤਾਰ ਵੀ ਦਿੱਤਾ।''

ਤਮਾਮ ਸੁਧਾਰਾਂ ਦੇ ਬਾਵਜੂਦ ਉਲਾਊਦੀਨ ਖ਼ਿਲਜੀ ਨੂੰ ਅਜਿਹੇ ਸੁਲਤਾਨ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਵੱਡੀਆਂ ਲੜਾਈਆਂ ਲੜੀਆਂ ਅਤੇ ਜਿੱਤੀਆਂ।

ਪ੍ਰੋਫ਼ੈਸਰ ਰਜ਼ਾਵੀ ਕਹਿੰਦੇ ਹਨ,''ਲੜਾਈਆਂ 'ਚ ਲੋਕ ਮਾਰੇ ਜਾਂਦੇ ਹਨ। ਖ਼ਿਲਜ਼ੀ ਦੀ ਲੜਾਈ 'ਚ ਵੀ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ।

ਪ੍ਰੋਫ਼ੈਸਰ ਹੈਦਰ ਕਹਿੰਦੇ ਹਨ,''ਖ਼ਿਲਜੀ ਨੇ ਕਈ ਮੰਗੋਲ ਹਮਲੇ ਨਾਕਾਮ ਕੀਤੇ। ਹਾਲਾਂਕਿ ਮੰਗੋਲ ਸੈਨਿਕਾਂ ਨੂੰ ਦਿੱਲੀ ਵਿੱਚ ਰਹਿਣ ਵੀ ਦਿੱਤਾ ਸੀ। ਅਤੇ ਬਹੁਤੇ ਹਮਲਾਕਾਰੀ ਮੰਗੋਲ ਸੈਨਿਕ ਇੱਥੋਂ ਦੇ ਬਸ਼ਿੰਦੇ ਹੋ ਗਏ।''

ਚਾਚਾ ਦਾ ਕਤਲ ਕਰ ਬਣੇ ਸੁਲਤਾਨ

ਪ੍ਰੋਫ਼ੈਸਰ ਹੈਦਰ ਕਹਿੰਦੇ ਹਨ,'' ਜਦੋਂ ਇੱਥੇ ਰਹਿ ਰਹੇ ਮੰਗਲ ਸੈਨਿਕਾਂ ਨੇ ਬਗਾਵਤ ਕਰ ਦਿੱਤੀ ਤਾਂ ਖ਼ਿਲਜੀ ਨੇ ਹਾਰੇ ਹੋਏ ਮੰਗੋਲ ਸੈਨਾ ਦੇ ਸੈਨਿਕਾਂ ਦੇ ਕੱਟੇ ਹੋਏ ਸਿਰ ਵਾਰ ਟਰਾਫੀ ਦੇ ਤੌਰ 'ਤੇ ਦਿੱਲੀ ਵਿੱਚ ਪ੍ਰਦਰਸ਼ਿਤ ਕੀਤੇ ਸੀ। ਮੰਗੋਲਾਂ ਵਿੱਚ ਖ਼ੌਫ ਪੈਦਾ ਕਰਨ ਲਈ ਉਨ੍ਹਾਂ ਨੇ ਸਿਰਾਂ ਨੂੰ ਕੰਧ ਵਿੱਚ ਚੁਣਵਾਂ ਦਿੱਤਾ ਸੀ।''

ਉਲਾਊਦੀਨ ਖ਼ਿਲਜੀ ਅਪਣੇ ਚਾਚਾ ਅਤੇ ਸਹੁਰੇ ਜਲਾਲੂਦੀਨ ਖ਼ਿਲਜੀ ਦੇ ਦੌਰ ਵਿੱਚ 1291 ਵਿੱਚ ਕੜਾ ਪ੍ਰਾਂਤ( ਹੁਣ ਕੜਾ ਯੂਪੀ ਦੇ ਕੋਸ਼ਾਂਬੀ ਜ਼ਿਲ੍ਹੇ ਵਿੱਚ ਹੈ ਅਤੇ ਮਾਨਿਕਪੁਰ ਪ੍ਰਤਾਪਗੜ ਜ਼ਿਲ੍ਹੇ ਵਿੱਚ) ਦੇ ਰਾਜਪਾਲ ਬਣੇ ਸੀ।

ਪਾਕ: ਖ਼ੁਦ ਨੂੰ 'ਸਿੰਗਲ' ਸਾਬਤ ਕਰਨ ਲਈ ਪਰੇਸ਼ਾਨ ਮੀਰਾ

ਇੰਦਰਾ ਗਾਂਧੀ ਦੀਆਂ ਕੁਝ ਅਣਦੇਖੀਆਂ ਤਸਵੀਰਾਂ

ਮਾਨੁਸ਼ੀ ਛਿੱਲਰ: ਮਿਸ ਇੰਡਿਆ ਤੋਂ ਮਿਸ ਵਰਲਡ ਤੱਕ

ਪ੍ਰੋਫ਼ੈਸਰ ਹੈਦਰ ਕਹਿੰਦੇ ਹਨ,''ਅਲਾਊਦੀਨ ਖ਼ਿਲਜੀ ਤਾਕਤਵਾਰ ਹੋ ਰਹੇ ਸੀ ਅਤੇ ਸੱਤਾ ਦਾ ਪੱਲੜਾ ਉਨ੍ਹਾਂ ਵੱਲ ਝੁਕ ਰਿਹਾ ਸੀ। ਜਲਾਲੂਦੀਨ ਨੂੰ ਇਹ ਅੰਦਾਜ਼ਾ ਨਹੀਂ ਸੀ ਅਲਾਊਦੀਨ ਉਨ੍ਹਾਂ ਨੂੰ ਸੱਤਾ ਤੋਂ ਬੇਦਖ਼ਲ ਕਰ ਦੇਣਗੇ। ਉਹ ਗੱਲਬਾਤ ਲਈ ਕੜਾ ਆਏ ਸੀ। ਇੱਥੋਂ ਹੀ ਗੰਗਾ ਨਦੀ ਵਿੱਚ ਇੱਕ ਕਿਸ਼ਤੀ ਰਾਹੀਂ ਅਲਾਊਦੀਨ ਦੇ ਭਰੋਸੇਮੰਦ ਕਮਾਂਡਰਾਂ ਨੇ ਜਲਾਲੁੱਦੀਨ ਖ਼ਿਲਜੀ ਦਾ ਕਤਲ ਕਰ ਦਿੱਤਾ।

ਜਲਾਲੂਦੀਨ ਦੇ ਮੌਤ ਤੋਂ ਤੁਰੰਤ ਬਾਅਦ ਉਲਾਊਦੀਨ ਖ਼ਿਲਜੀ ਨੇ ਕੜਾ ਵਿੱਚ ਹੀ ਸਲਤਨਤ ਦਾ ਤਾਜ ਪਾ ਲਿਆ। ਇੱਥੋਂ ਦਿੱਲੀ ਪਹੁੰਚ ਕੇ ਉਸਨੂੰ ਮੁੜ ਅਪਣੀ ਤਾਜਪੋਸ਼ੀ ਕਰਵਾਈ ਸੀ। ਪ੍ਰੋਫ਼ੈਸਰ ਹੈਦਰ ਕਹਿੰਦੇ ਹਨ,'' ਅਲਾਊਦੀਨ ਖ਼ਿਲਜ਼ੀ ਸਮਝਦੇ ਸਨ ਕਿ ਉਸਨੇ ਬਹੁਤ ਹੀ ਮਿਹਨਤ ਨਾਲ ਸਲਤਨਤ ਖੜੀ ਕੀਤੀ ਹੈ। ਅਪਣੇ ਸਿੱਕਿਆ 'ਚ , ਆਪਣੇ ਦੌਰ ਦੇ ਲੇਖਾਂ ਵਿੱਚ ਉਨ੍ਹਾਂ ਨੇ ਅਪਣੇ ਆਪ ਨੂੰ ਇੱਕ ਤਾਕਤਵਾਰ ਸਮਰਾਟ ਦੇ ਤੌਰ ਤੇ ਪੇਸ਼ ਕੀਤਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)