ਇਸਲਾਮਾਬਾਦ 'ਚ ਹਿੰਸਕ ਝੜਪਾਂ ਕਈ ਜ਼ਖਮੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸਲਾਮਾਬਾਦ 'ਚ ਹਿੰਸਕ ਝੜਪਾਂ ਕਈ ਜ਼ਖਮੀ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਇਸਲਾਮਿਕ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਅਤੇ ਫੌਜੀ ਕਾਰਵਾਈ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਇਸਲਾਮਾਬਾਦ 'ਚ ਤਹਿਰੀਕ-ਏ-ਲੱਬੈਕ ਜਾਂ ਰਸੂਲ ਅੱਲਾ ਦੇ ਅਸ਼ਰਫ਼ ਜਲਾਨੀ ਧੜੇ ਅਤੇ ਸੁੰਨੀ ਤਹਿਰੀਕ ਨੇ ਧਰਨਾ ਦਿੱਤਾ ਹੋਇਆ ਸੀ।

ਕਨੂੰਨ ਮੰਤਰੀ ਜਾਹਿਦ ਹਮੀਦ ਨੇ ਆਪਣੀ ਸਹੁੰ ਵਿੱਚ ਪੈਂਗਬਰ ਦਾ ਨਾਂ ਨਹੀਂ ਲਿਆ ਜਿਸ ਤੋਂ ਬਾਅਦ ਇੱਕ ਕੱਟਰ ਇਸਲਾਮੀ ਪਾਰਟੀ ਨੇ ਉਨ੍ਹਾਂ ਦੀ ਬਰਖਾਸਤਗੀ ਦੀ ਮੰਗੀ ਕੀਤੀ ਹੈ।

ਇਸ ਲਈ ਕਈ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਹੇ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਅੱਜ ਪ੍ਰਦਰਸ਼ਨਕਾਰੀਆਂ ਨੂੰ ਸੁਰੱਖਿਆ ਦਸਤੇ ਹਟਾਉਣ ਗਏ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)