ਇਸ ਹਫ਼ਤੇ ਦੀਆਂ ਖ਼ਾਸ ਤਸਵੀਰਾਂ

Image copyright Getty Images

ਭਾਰਤੀ ਮਾਡਲ ਤੇ ਵਿਸ਼ਵ ਸੁੰਦਰੀ, ਮਾਨੁਸ਼ੀ ਛਿੱਲਰ, ਚੀਨ ਵਿੱਚ ਹੋਏ ਮੁਕਾਬਲੇ ਵਿੱਚ ਹਿੱਸਾ ਲੈਣ ਮਗਰੋਂ ਵਤਨ ਵਾਪਸੀ ਤੋਂ ਬਾਅਦ ਮੁੰਬਈ ਵਿਖੇ ਆਪਣੀ ਪਲੇਠੀ ਪ੍ਰੈਸ ਕਾਨਫ਼ਰੰਸ ਵਿੱਚ ਸ਼ਿਰਕਤ ਕਰਦੇ ਵਕਤ।

'ਮਾਨੁਸ਼ੀ ਨੇ ਕਿਹਾ ਸੀ ਮਿਸ ਵਰਲਡ ਬਣ ਕੇ ਆਵਾਂਗੀ'

ਮਾਨੁਸ਼ੀ ਛਿੱਲਰ ਦਾ ਸਫ਼ਰ ਤਸਵੀਰਾਂ ਰਾਹੀਂ

ਉਹ ਜਵਾਬ ਜਿਨ੍ਹਾਂ ਨਾਲ ਭਾਰਤੀ ਕੁੜੀਆਂ ਬਣੀਆਂ ਮਿਸ ਵਰਲਡ

Image copyright Getty Images

ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ (ਵਿਚਕਾਰ) ਰਵੀ ਚੰਦਰਨ ਸ੍ਰੀ ਲੰਕਾ ਖਿਲਾਫ਼ ਦੂਜੇ ਟੈਸਟ ਮੈਚ ਵਿੱਚ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ। ਇਹ ਤਸਵੀਰ ਵਿਧਰਵ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਦੀ ਹੈ।

ਤਸਵੀਰਾਂ: ਵਿਰਾਟ ਕੋਹਲੀ ਨੇ ਇਸ ਤਰ੍ਹਾਂ ਮਨਾਇਆ ਜਨਮਦਿਨ

Image copyright Getty Images

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਖੱਬੇ) ਇਵਾਂਕਾ ਟਰੰਪ ਨੂੰ ਗਲੋਬਲ ਇੰਟਰਪਰਨਿਊਰਸ਼ਿਪ ਸਮਿੱਟ ਦੇ ਹੈਦਰਾਬਾਦ ਦੇ ਕਨਵੈਂਸ਼ਨ ਸੈਂਟਰ ਵਿਖੇ ਇੱਕ ਰੋਬੋਟ ਵਿਖਾਉਂਦੇ ਹੋਏ।

ਇਵਾਂਕਾ ਟਰੰਪ ਦੀ ਹੈਦਰਾਬਾਦ ਫੇਰੀ ਦੀਆਂ ਹੋਰ ਤਸਵੀਰਾਂ

Image copyright TAUSEEF MUSTAFA

ਇੱਕ ਮੌਲਵੀ ਵੱਲੋਂ ਹਜ਼ਰਤ ਮੁਹੰਮਦ ਦੀ ਨਿਸ਼ਾਨੀ ਜੋ ਕਿ ਉਨ੍ਹਾਂ ਦੀ ਦਾਹੜੀ ਦਾ ਵਾਲ ਦੱਸੀ ਜਾਂਦੀ ਹੈ, ਵਿਖਾਏ ਜਾਣ ਸਮੇਂ, ਕਸ਼ਮੀਰੀ ਔਰਤਾਂ। ਇਹ ਦ੍ਰਿਸ਼ ਈਦ-ਉਲ-ਮਿਲਾਦ-ਉਨ-ਨਬੀ ਦੇ ਮੌਕੇ ਸ਼੍ਰੀਨਗਰ ਦੀ ਹਜ਼ਰਤਬਲ ਦਾ ਹੈ।

Image copyright Getty Images

ਬਰਤਾਨਵੀ ਪਾਇਰੇਸੀ ਵਿਰੋਧੀ ਸ਼ਿਪ ਦੇ ਕਰਿਊ ਮੈਂਬਰ ਜੋਹਨ ਆਰਮਸਟਰਾਂਗ (ਖੱਬੇ) ਆਪਣੇ ਸਾਥੀ ਨਿਕ ਸਿਮਪਸਨ ਨਾਲ 28 ਨਵੰਬਰ 2017 ਨੂੰ ਚੇਨਈ ਦੀ ਜੇਲ੍ਹ ਛੱਡਣ ਸਮੇਂ। ਗੈਰ-ਕਨੂੰਨੀ ਹਥਿਆਰਾਂ ਦੇ ਮਾਮਲੇ ਵਿੱਚ ਫੜੇ ਗਏ ਅਮਰੀਰਕੀ ਪਾਇਰੇਸੀ ਵਿਰੋਧੀ ਸ਼ਿਪ ਦੇ ਕਰਿਊ 35 ਮੈਂਬਰਾਂ ਵਿੱਚੋਂ 6 ਬਰਤਾਨੀਆ ਦੇ ਨਾਗਰਿਕ ਸਨ। ਇਨ੍ਹਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।

Image copyright Getty Images

ਸਾਈਕਲੋਨ ਓਖੀ ਕਰਕੇ ਕੈਰਲਾ ਤੇ ਤਾਮਿਲਨਾਡੂ ਦੇ ਦੱਖਣੀ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਚੇਨਈ ਵਿੱਚ ਅਜਿਹੇ ਹੀ ਮੀਂਹ ਵਿੱਚੋਂ ਲੰਘਦੇ ਹੋਏ ਮੋਟਰ ਸਾਈਕਲ ਸਵਾਰ।

Image copyright Khushal Lali

ਚੰਡੀਗੜ੍ਹ ਦੇ ਆਰਟ ਕਾਲਜ ਵੱਲੋਂ ਕਰਵਾਏ ਆਰਟ ਫੈਸਟੀਵਲ ਦੌਰਾਨ ਸੱਭਿਆਚਾਰ ਦਰਸਾਉਂਦੀਆਂ ਗੁੱਡੀਆਂ।

ਪੰਜਾਬ ਦੇ ਪਿੰਡਾਂ ਦੀਆਂ ਕੁਝ ਰੋਚਕ ਤਸਵੀਰਾਂ ......

Image copyright RAVINDER SINGH ROBIN

ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨਵੇਂ ਚੁਣੇ ਪ੍ਰਧਾਨ ਲੌਂਗੋਵਾਲ ਲਈ ਸੀਟ ਛੱਡਦੇ ਹੋਏ।

ਤਸਵੀਰਾਂ: ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਦੀਆਂ ਝਲਕੀਆਂ

Image copyright Khushal Lali

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਨਗਰ ਕੀਰਤਨ ਵਿੱਚ ਹਿੱਸਾ ਲੈ ਰਿਹਾ ਇੱਕ ਸਿੱਖ ਬੱਚਾ।

ਤਸਵੀਰਾਂ: 9ਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਹਾੜੇ ਮੌਕੇ ਨਗਰ ਕੀਰਤਨ

ਤਸਵੀਰਾਂ: ਦਿੱਲੀ, ਅੰਮ੍ਰਿਤਸਰ ਤੇ ਪਾਕਿਸਤਾਨ 'ਚ

ਨਨਕਾਣਾ ਸਾਹਿਬ: ਗੁਰਪੁਰਬ ਦੀਆਂ ਰੌਣਕਾਂ ਤਸਵੀਰਾਂ ਰਾਹੀਂ

Image copyright Reuters

ਬਾਲੀ: ਤਸਵੀਰਾਂ ਜੁਆਲਾਮੁਖੀ ਦੀਆਂ ਜੋ ਕਦੇ ਵੀ ਫਟ ਸਕਦਾ ਹੈ

Image copyright LOKESH GAVATE

ਡਾ. ਬਾਬਾ ਸਾਹਿਬ ਅੰਬੇਦਕਰ ਨੇ 7 ਨਵੰਬਰ 1900 ਨੂੰ ਸਾਤਾਰਾ ਦੇ ਸਰਕਾਰੀ ਹਾਈ ਸਕੂਲ ਵਿੱਚ ਦਾਖ਼ਲਾ ਲਿਆ। ਮਹਾਰਾਸ਼ਟਰ ਸਰਕਾਰ ਵੱਲੋਂ ਇਸ ਦਿਨ ਨੂੰ ਸਕੂਲ ਪ੍ਰਵੇਸ਼ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ।

ਇਸ ਮੌਕੇ ਤੇ ਬੀਬੀਸੀ ਵੱਲੋਂ ਫੋਟੋ ਫੀਚਰ

ਕਿੱਸਾ ਕਾਵਿ ਵਿੱਚ ਹੀਰ-ਰਾਂਝੇ ਨੂੰ ਉਸਤਾਦ ਆਸ਼ਿਕ ਮੰਨਿਆ ਜਾਂਦਾ ਹੈ। ਬਹੁਤ ਸਾਰੇ ਕਵੀਆਂ ਨੇ ਹੀਰ-ਰਾਂਝਾ ਦਾ ਕਿੱਸਾ ਲਿਖਿਆ ਹੈ ਪਰ ਵਾਰਿਸ਼ ਸ਼ਾਹ ਨੂੰ ਸਿਰਮੌਰ ਕਿੱਸਾਕਾਰ ਮੰਨਿਆ ਜਾਂਦਾ ਹੈ।

ਹੀਰ-ਰਾਂਝੇ ਦੀ ਕਹਾਣੀ ਨੂੰ ਬਿਆਨ ਕਰਦੀਆਂ ਤਸਵੀਰਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)