ਸ਼੍ਰੀਦੇਵੀ ਨੂੰ ਕਿਉਂ ਕਹਿੰਦੇ ਸੀ 'ਲੇਡੀ ਅਮਿਤਾਭ ਬੱਚਨ'? 10 ਖ਼ਾਸ ਗੱਲਾਂ

ਸ਼੍ਰੀਦੇਵੀ Image copyright Getty Images

ਪ੍ਰਸਿੱਧ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਸ਼ਨੀਵਾਰ ਦੇਰ ਰਾਤ ਦੁਬਈ ਵਿੱਚ ਦੇਹਾਂਤ ਹੋ ਗਿਆ ਸੀ।ਪਰਿਵਾਰਕ ਸੂਤਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਦੁਬਈ ਵਿੱਚ ਲਏ ਆਖਰੀ ਸਾਹ।

ਸ਼੍ਰੀਦੇਵੀ ਬਾਰੇ ਹੇਠ ਪੜ੍ਹੋ 10 ਗੱਲਾਂ:

  • ਸ਼੍ਰੀਦੇਵੀ ਨੇ 70 ਦੇ ਦਹਾਕੇ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਕੁਝ ਫ਼ਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਸਾਲ 1975 ਦੀ ਚਰਚਿਤ 'ਫ਼ਿਲਮ' ਜੂਲੀ ਵਿੱਚ ਅਦਾਕਾਰਾ ਲਕਸ਼ਮੀ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦਾ ਅਸਲੀ ਨਾਮ ਅੰਮਾ ਯੇਂਗਰ ਅਯੱਪਨ ਸੀ।
  • ਦੱਖਣੀ ਭਾਰਤੀ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਸ਼੍ਰੀਦੇਵੀ ਨੇ ਸਾਲ 1979 ਵਿੱਚ ਮੁੱਖ ਕਲਾਕਾਰ ਦੇ ਤੌਰ 'ਤੇ ਫ਼ਿਲਮ 'ਸੋਲ੍ਹਵਾਂ ਸਾਵਨ' ਤੋਂ ਆਪਣੇ ਹਿੰਦੀ ਫ਼ਿਲਮ ਕਰੀਅਰ ਦੀ ਸ਼ੁਰੂਆਤ ਕੀਤੀ।
  • 80ਵਿਆਂ ਦੇ ਦਹਾਕੇ ਵਿੱਚ ਹਿੰਦੀ ਫ਼ਿਲਮਾਂ ਵਿੱਚ ਹੀਰੋਇਨਾਂ ਦੇ ਲਿਹਾਜ਼ ਨਾਲ ਸ਼੍ਰੀਦੇਵੀ ਦਾ ਦਹਾਕਾ ਕਿਹਾ ਜਾਂਦਾ ਹੈ। ਉਨ੍ਹਾਂ ਨੇ ਹਿੰਮਤਵਾਲਾ, ਤੋਹਫ਼ਾ, ਮਿਸਟਰ ਇੰਡੀਆ, ਨਗੀਨਾ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ। ਉਨ੍ਹਾਂ ਨੂੰ ਲੇਡੀ ਅਮਿਤਾਭ ਬੱਚਨ ਕਿਹਾ ਜਾਣ ਲੱਗਾ।
  • ਹਿੰਦੀ ਚੰਗੀ ਨਾ ਹੋਣ ਕਾਰਨ ਉਨ੍ਹਾਂ ਦੇ ਡਾਇਲਾਗ ਡਬ ਕੀਤੇ ਜਾਂਦੇ ਸੀ। ਅਮਿਤਾਭ ਬੱਚਨ ਦੇ ਨਾਲ ਫ਼ਿਲਮ 'ਆਖ਼ਰੀ ਰਾਸਤਾ' ਵਿੱਚ ਉਨ੍ਹਾਂ ਲਈ ਰੇਖਾ ਨੇ ਡਬਿੰਗ ਕੀਤੀ ਸੀ।
Image copyright Getty Images
ਫੋਟੋ ਕੈਪਸ਼ਨ ਸ਼੍ਰੀਦੇਵੀ ਦੀ ਆਪਣੀਆਂ ਕੁੜੀਆਂ ਖੁਸ਼ੀ ਅਤੇ ਜਾਹਨਵੀ ਨਾਲ ਪੁਰਾਣੀ ਤਸਵੀਰ
  • ਸਾਲ 1989 ਵਿੱਚ ਰਿਲੀਜ਼ ਹੋਈ ਯਸ਼ ਚੋਪੜਾ ਦੀ 'ਚਾਂਦਨੀ' ਉਹ ਪਹਿਲੀ ਫ਼ਿਲਮ ਸੀ ਜਿਸ ਲਈ ਸ਼੍ਰੀਦੇਵੀ ਨੇ ਖ਼ੁਦ ਡਾਇਲਾਗ ਡਬ ਕੀਤੇ। ਉਨ੍ਹਾਂ ਨੇ ਫ਼ਿਲਮ ਵਿੱਚ ਇੱਕ ਗਾਣਾ ਵੀ ਗਾਇਆ। ਯਸ਼ ਚੋਪੜਾ ਦੀ ਫ਼ਿਲਮ 'ਲਮਹੇ' ਵਿੱਚ ਉਨ੍ਹਾਂ ਦੀ ਕਾਫ਼ੀ ਸ਼ਲਾਘਾ ਹੋਈ ਹਾਲਾਂਕਿ ਇਹ ਫ਼ਿਲਮ ਫਲਾਪ ਰਹੀ।
  • ਜਿਤੇਂਦਰ ਅਤੇ ਸ਼੍ਰੀਦੇਵੀ ਨੇ ਮਿਲ ਕੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਜਿਵੇਂ ਕਿ ਹਿੰਮਤਵਾਲਾ, ਤੋਹਫ਼ਾ, ਜਸਟਿਸ ਚੌਧਰੀ ਅਤੇ ਮਵਾਲੀ ਵਰਗੀਆਂ ਫ਼ਿਲਮਾਂ ਕੀਤੀਆਂ। 80 ਦੇ ਦਹਾਕੇ ਵਿੱਚ ਸ਼੍ਰੀਦੇਵੀ ਅਤੇ ਮਿਥੁਨ ਚੱਕਰਵਰਤੀ ਨਾਲ ਕਥਿਤ ਤੌਰ 'ਤੇ ਰੋਮਾਂਸ ਦੀਆਂ ਖ਼ਬਰਾਂ ਦਾ ਬਾਜ਼ਾਰ ਗਰਮ ਰਿਹਾ। ਹਾਲਾਂਕਿ ਦੋਹਾਂ ਨੇ ਇਸ ਗੱਲ ਨੂੰ ਕਬੂਲ ਨਹੀਂ ਕੀਤਾ।
  • ਸ਼੍ਰੀਦੇਵੀ ਅਤੇ ਆਮਿਕ ਖਾਨ ਨੇ ਕਦੇ ਵੀ ਕਿਸੇ ਫ਼ਿਲਮ ਵਿੱਚ ਕੰਮ ਨਹੀਂ ਕੀਤਾ। ਪਰ ਇੱਕ ਮੈਗਜ਼ੀਨ ਲਈ ਦੋਹਾਂ ਨੇ ਫੋਟੋਸ਼ੂਟ ਕਰਾਇਆ। ਆਮਿਰ ਖ਼ੁਦ ਉਨ੍ਹਾਂ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ।
  • ਹਿੰਦੀ ਫਿਲਮਾਂ ਕਰਨ ਲਈ ਸ਼੍ਰੀਦੇਵੀ ਨੇ ਚੇਨਈ ਵਾਲਾ ਆਪਣਾ ਘਰ ਛੱਡ ਕੇ ਮੁੰਬਈ ਆ ਗਏ। ਬੋਨੀ ਕਪੂਰ ਦੀ ਫ਼ਿਲਮ ਮਿਸਟਰ ਇੰਡੀਆ ਵਿੱਚ ਕੰਮ ਕਰਨ ਲਈ ਜਦੋਂ ਉਹ ਮੁੰਬਈ ਪਹੁੰਚੀ ਤਾਂ ਉਹ ਬੋਨੀ ਕਪੂਰ ਦੇ ਘਰ ਹੀ ਰਹੀ। ਇੱਥੋਂ ਹੀ ਦੋਹਾਂ ਵਿੱਚ ਜਾਣ-ਪਛਾਣ ਵਧੀ।
  • ਸਾਲ 1997 ਤੋਂ ਬਾਅਦ ਫ਼ਿਲਮ 'ਜੁਦਾਈ' ਤੋਂ ਬਾਅਦ ਸ਼੍ਰੀਦੇਵੀ 15 ਸਾਲਾਂ ਲਈ ਫ਼ਿਲਮਾਂ 'ਚੋਂ ਗਾਇਬ ਹੋ ਗਈ ਅਤੇ ਫੇਰ ਨਜ਼ਰ ਆਈ ਸਾਲ 2012 ਵਿੱਚ ਫ਼ਿਲਮ 'ਇੰਗਲਿਸ਼-ਵਿੰਗਲਿਸ਼' ਵਿੱਚ। ਇਸ ਵਿੱਚ ਅਮਿਤਾਭ ਦੀ ਗੈਸਟ ਅਪੀਅਰੈਂਸ ਸੀ।
  • ਸਾਲ 2017 ਵਿੱਚ ਸ਼੍ਰੀਦੇਵੀ ਦੀ ਆਖ਼ਰੀ ਫ਼ਿਲਮ 'ਮੌਮ' ਆਈ। ਇਹ ਉਨ੍ਹਾਂ ਦੀ ਆਖ਼ਰੀ ਤੇ 300ਵੀਂ ਫ਼ਿਲਮ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)