ਸਰਹੱਦ 'ਤੇ ਗੋਲੀਬੰਦੀ ਦੀ ਉਲੰਘਣਾ, 5 ਜਣਿਆਂ ਦੀ ਮੌਤ

मोर्टार Image copyright Getty Images

ਭਾਰਤ ਸਾਸ਼ਿਤ ਵਾਲੇ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਨੂੰ ਪੁੰਛ ਜ਼ਿਲੇ 'ਚ ਅਸਲ ਕੰਟਰੋਲ ਰੇਖਾ ਪਾਰ ਤੋਂ ਪਾਕਿਸਤਾਨ ਵਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਨਾਲ ਇੱਕੋ ਪਰਿਵਾਰ ਦੇ ਪੰਜ ਲੋਕ ਜੀਆਂ ਦੀ ਮੌਤ ਹੋ ਗਈ।

ਪੁਲਿਸ ਦਾ ਦਾਅਵਾ ਹੈ ਕਿ ਇਸੇ ਪਰਿਵਾਰ ਦੇ ਦੋ ਬੱਚੀਆਂ ਗੰਭੀਰ ਰੂਪ ਤੋਂ ਜ਼ਖਮੀ ਹੋ ਵੀ ਹੋਈਆਂ ਹਨ।

ਜੰਮੂ ਵਿੱਚ ਰੱਖਿਆ ਮੰਤਰਾਲੇ ਦੇ ਲੋਕ ਸੰਪਰਕ ਅਫ਼ਸਰ ਲੈਫਟੀਨੈਟ ਕਰਨਲ ਦਵਿੰਦਰ ਆਨੰਦ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ ਸਾਢੇ ਸੱਤ ਵਜੇ ਤੋਂ 11.30 ਵਜੇ ਦੇ ਦਰਮਿਆਨ 'ਜੰਗਬੰਦੀ ਉਲੰਘਣਾ ਹੋਈ।

ਉਨ੍ਹਾਂ ਪਾਕਿਸਤਾਨੀ ਫੌਜ ਉੱਤੇ ਬਿਨ੍ਹਾਂ ਭੜਕਾਹਟ ਤੋਂ ਪੁੰਛ ਦੇ ਬਾਲਾਕੋਟ ਵਿੱਚ ਗੋਲੀਬਾਰੀ ਕੀਤੀ ਤੇ ਮੋਰਟਾਰ ਦਾਗੇ।

ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ 'ਚ ਆਮ ਨਾਗਰਿਕਾਂ ਨੂੰ ਨਿਸ਼ਾਨਾਂ ਬਣਾ ਰਹੀ ਹੈ।

ਭਾਰਤ ਦੀ ਜਵਾਬ

ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਕੰਟਰੋਲ ਲਾਈਨ 'ਤੇ ਪਾਕਿਸਤਾਨ ਵੱਲੋਂ ਬਿਨਾਂ ਕਾਰਨ ਕੀਤੀ ਗੋਲੀਬਾਰੀ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ, "ਅਸੀਂ ਅਸਰਦਾਰ ਤਰੀਕੇ ਅਤੇ ਮਜ਼ਬੂਤੀ ਨਾਲ ਜਵਾਬ ਦੇ ਰਹੇ ਹਾਂ।"

Image copyright Defence PRO Jammu

ਜੰਮੂ ਅਤੇ ਕਸ਼ਮੀਰ ਪੁਲਿਸ ਦੇ ਇੱਕ ਬੁਲਾਰੇ ਨੇ , ਪਕਿਸਤਾਨੀ ਗੋਲੀਬਾਰੀ ਵਿਚ ਮਾਰੇ ਗਏ ਆਮ ਨਾਗਰਿਕਾਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਕਿਹਾ ਮੇਢਰ ਪੁਲਿਸ ਥਾਣੇ ਤਹਿਤ ਪੈਂਦੇ ਦੇਵਤਾ ਸਰਗਲੂਣ ਵਿੱਚ ਘਟਨਾ ਵਾਲੀ ਥਾਂ ਉੱਤੇ ਹੀ 5 ਜਣੇ ਮਾਰੇ ਗਏ ਹਨ, ਜਦਕਿ ਦੋ ਜ਼ਖਮੀ ਹੋ ਗਏ ਹਨ। "

ਮਰਨ ਵਾਲੇ ਇੱਕੋ ਪਰਿਵਾਰ ਦੇ ਜੀਅ ਸਨ। ਜਿਨ੍ਹਾਂ ਦੀ ਸ਼ਨਾਖਤ ਮੁਹੰਮਦ ਰਮਜ਼ਾਨ (35), ਉਸ ਦੀ ਪਤਨੀ ਰਾਣੀ ਬੀ (32), ਉਸ ਦਾ 14 ਸਾਲਾ ਪੁੱਤਰ ਰਹਿਮਾਨ, 12 ਸਾਲਾ ਪੁੱਤਰ ਨੂੰ ਮੁਹੰਮਦ ਰਿਜ਼ਵਾਨ ਅਤੇ ਸੱਤ ਸਾਲਾ ਪੁੱਤਰ ਨੂੰ ਰਜ਼ਾਕ ਰਮਜ਼ਾਨ ਵਜੋਂ ਹੋਈ ਹੈ।

ਜ਼ਖ਼ਮੀ ਹੋਈਆਂ ਦੋਵੇਂ ਲੜਕੀਆਂ ਮੁਹੰਮਦ ਰਮਜ਼ਾਨ ਦੀਆਂ ਧੀਆਂ ਹਨ, ਜਿਨ੍ਹਾਂ ਦੀ ਪਛਾਣ 11 ਸਾਲਾ ਨਸਰੀਨ ਕੌਸਰ ਤੇ ਪੰਜ ਸਾਲਾ ਮਹਿਰੀਨ ਕੌਸਰ ਵਜੋਂ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)