ਕਰਨਾਟਕ ਚੋਣ ਨਤੀਜੇ: ਕਾਂਗਰਸ-ਜੇਡੀਐੱਸ ਆਗੂ ਰਾਜਪਾਲ ਨੂੰ ਮਿਲੇ

Image copyright Getty Images

ਅਜਿਹਾ ਲੱਗਦਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਕਰਨਾਟਕ ਦੀ ਸੱਤਾ ਹਾਸਲ ਕਰਨ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਕਾਂਗਰਸ ਤੇ ਜੇਡੀਐੱਸ ਦੇ ਆਗੂਆਂ ਨੇ ਕਰਨਾਟਕ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ।

ਪੀਟੀਆਈ ਮੁਤਾਬਕ ਦੋਵਾਂ ਪਾਰਟੀਆਂ ਨੇ ਜੇਡੀਐੱਸ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।

ਕਰਨਾਟਕ ਵਿਧਾਨ ਸਭਾ ਦੀਆਂ ਕੁੱਲ 222 ਸੀਟਾਂ 'ਚੋਂ 202 ਦੇ ਨਤੀਜੇ ਆ ਗਏ ਹਨ ਅਤੇ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਰਹੀ ਹੈ.

ਭਾਜਪਾ ਹੁਣ ਤੱਕ 92 ਸੀਟਾਂ ਜਿੱਤ ਚੁੱਕੀ ਹੈ ਅਤੇ 12 ਸੀਟਾਂ 'ਤੇ ਅੱਗੇ ਹੈ. ਕਾਂਗਰਸ ਨੇ 71 ਸੀਟਾਂ ਆਪਣੇ ਨਾਮ ਕਰ ਲਈਆਂ ਹਨ ਅਤੇ 07 ਸੀਟਾਂ ਲਈ ਅਜੇ ਵੀ ਉਮੀਦ ਹੈ।

ਜੇਡੀਐੱਸ37 ਸੀਟਾਂ ਜਿੱਤ ਚੁੱਕੀ ਹੈ, ਕਾਂਗਰਸ ਨੇ ਜੇਡੀਐੱਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ।

ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਅਹਿਮਦ ਪਟੇਲ ਕਰਨਾਟਕ ਲਈ ਰਵਾਨਾ ਹੋ ਗਏ ਹਨ।

ਗੁਲਾਮ ਨਬੀ ਆਜ਼ਾਦ ਅਤੇ ਅਸ਼ੋਕ ਗਹਲੋਤ ਪਹਿਲਾਂ ਤੋਂ ਹੀ ਬੰਗਲੁਰੂ ਵਿੱਚ ਮੌਜੂਦ ਹਨ।

ਉੱਧਰ, ਦਿੱਲੀ 'ਚ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਰਨਾਟਕ ਦੇ ਪ੍ਰਭਾਰੀ ਪ੍ਰਕਾਸ਼ ਜਾਵੜੇਕਰ ਮੰਗਲਵਾਰ ਨੂੰ ਹੀ ਦਿੱਲੀ ਪਹੁੰਚ ਰਹੇ ਹਨ।

Image copyright jagadeeshNV/EPA

ਜਾਵੜੇਕਰ ਦੇ ਨਾਲ ਰਾਜਨੀਤਿਕ ਪ੍ਰਬੰਧਨ ਲਈ ਜੇਪੀ ਨੱਢਾ ਅਤੇ ਧਰਮੇਂਦਰ ਪ੍ਰਧਾਨ ਵੀ ਬੰਗਲੁਰੂ 'ਚ ਬੀਜੇਪੀ ਦੇ ਹਿੱਤਾਂ ਨੂੰ ਸੰਭਾਲਣ ਲਈ ਨਾਲ ਹਨ।

ਕਿੰਗਮੇਕਰ ਕੌਣ ਹੈ?

ਜਿਸ ਪਾਰਟੀ ਦੇ ਹੱਥ 'ਚ ਸੱਤਾ ਦੀ ਚਾਬੀ ਦੱਸੀ ਜਾ ਰਹੀ ਹੈ ਉਹ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੀ ਪਾਰਟੀ ਜਨਤਾ ਦਲ ਸੈਕੁਲਰ ਹੈ।

ਕਰਨਾਟਕ 'ਚ ਮਾਇਆਵਤੀ ਦੀ ਬਸਪਾ ਨੇ ਵੀ ਖਾਤਾ ਖੋਲ੍ਹਿਆ ਹੈ ਅਤੇ ਉਸਦੀ ਝੋਲੀ 'ਚ ਇੱਕ ਸੀਟ ਆਈ ਹੈ।

ਕਰਨਾਟਕ ਪ੍ਰਗਨਯਾਵੰਥਾ ਜਨਤਾ ਪਾਰਟੀ ਨੇ ਇੱਕ ਸੀਟ ਜਿੱਤੀ ਹੈ।

ਸੱਤਾ ਦੀ ਚਾਬੀ ਕਿਸਦੇ ਹੱਥ

ਚੋਣ ਨਤੀਜਿਆਂ ਅਤੇ ਰੁਝਾਨਾਂ ਦੇ ਅਨੁਸਾਰ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ, ਪਰ ਇਹ ਬਹੁਮਤ ਦੇ ਅੰਕੜੇ ਤੋਂ ਕਿਤੇ ਦੂਰ ਹੈ। ਕਾਂਗਰਸ ਦੂਜਾ ਅਤੇ ਜੇਡੀਐੱਸ ਤਿੰਨ ਨੰਬਰ 'ਤੇ ਹੈ।

Image copyright Rajbhawan karntka

ਪਰ ਜੇ ਨਤੀਜੇ ਫਸ ਗਏ ਤਾਂ ਕਰਨਾਟਕ ਦੇ ਭਵਿੱਖ ਦਾ ਫੈਸਲਾ ਰਾਜਪਾਲ ਦੇ ਹੱਥਾਂ ਰਾਹੀ ਤੈਅ ਹੋਵੇਗਾ। ਸੂਬੇ ਵਿੱਚ ਕਿਸ ਦੀ ਸਰਕਾਰ ਬਣੇਗੀ ਇਹ ਉਨ੍ਹਾਂ ਦੇ ਫੈਸਲੇ 'ਤੇ ਨਿਰਭਰ ਕਰਦਾ ਹੈ, ਉਹ ਕਿਸ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹਨ?

ਕਰਨਾਟਕ ਦੇ ਰਾਜਪਾਲ 80 ਸਾਲਾ ਵਜੂਭਾਈ ਵਾਲਾ ਇਸ ਸਥਿਤੀ ਨੂੰ ਸੰਭਾਲਣਗੇ।

ਕੌਣ ਹਨ ਵਜੂਭਾਈ?

ਜਿਸ ਵੇਲੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ, ਤਾਂ ਵਜੂਭਾਈ ਉਨ੍ਹਾਂ ਦੇ ਵਿੱਤ ਮੰਤਰੀ ਸਨ।

Image copyright Raj bhawan

ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ ਦੇ 13 ਸਾਲਾਂ ਕਾਰਜਾਕਾਲ ਦੌਰਾਨ ਵਜੂਭਾਈ 9 ਸਾਲ ਵਿੱਤ ਮੰਤਰੀ ਦੇ ਅਹਿਮ ਅਹੁਦੇ 'ਤੇ ਰਹੇ। ਸਾਲ 2005-2006 ਦੌਰਾਨ ਵਜੂਭਾਈ ਗੁਜਰਾਤ ਦੇ ਭਾਜਪਾ ਦੇ ਸੂਬਾ ਪ੍ਰਧਾਨ ਵੀ ਸਨ।

ਵਜੂਭਾਈ ਦੇ ਨਾਂ 'ਤੇ ਇਕ ਰਿਕਾਰਡ ਵੀ ਹੈ ਕਿ ਉਹ ਇਕੋ ਇਕ ਵਿੱਤ ਮੰਤਰੀ ਸਨ, ਜਿਸ ਨੇ 18 ਵਾਰ ਸੂਬੇ ਦਾ ਬਜਟ ਪੇਸ਼ ਕੀਤਾ।

ਉਨ੍ਹਾਂ ਨੂੰ ਕੁਝ ਨੇਤਾਵਾਂ ਵਿਚ ਕੁਢ ਗਿਣੇ ਚੁਣੇ ਆਗੂਆਂ ਵਿੱਚ ਹੁੰਦੀ ਹੈ, ਗੁਜਰਾਤ ਦੇ ਸੱਤਾ ਬਦਲਾਆ ਤੋਂ ਬਾਅਦ ਵੀ (ਕੇਸ਼ੂਭਾਈ ਪਟੇਲ ਤੋਂ ਨਰੇਂਦਰ ਮੋਦੀ) ਦੀ ਵੱਕਾਰੀ ਅਹੁਦਿਆਂ ਉੱਤੇ ਬਣੇ ਰਹੇ। ਇਸ ਦਾ ਇਕ ਮੁੱਖ ਕਾਰਨ ਇਹ ਹੈ ਕਿ ਵਜੂਭਾਈ ਉਸ ਸਮੇਂ ਵਿੱਤ ਮੰਤਰੀ ਸਨ, ਉਨ੍ਹਾਂ ਨੇ 2001 ਦੀ ਨਰਿੰਦਰ ਮੋਦੀ ਦੀ ਪਹਿਲੀ ਵਿਧਾਨ ਸਭਾ ਚੋਣ ਲਈ ਰਾਜਕੋਟ ਦੀ ਸੀਟ ਛੱਡ ਦਿੱਤੀ ਸੀ।

ਵਜੂਭਾਈ ਰਾਜਕੋਟ ਦੇ ਇੱਕ ਕਾਰੋਬਾਰੀ ਪਰਵਾਰ ਨਾਲ ਸਬੰਧਿਤ ਹਨ। ਉਹ ਸਕੂਲ ਦੇ ਸਮੇਂ ਤੋਂ ਹੀ ਆਰਐਸ ਨਾਲ ਜੁੜੇ ਹੋਏ ਸਨ। 26 ਸਾਲ ਦੀ ਉਮਰ ਵਿਚ ਉਹ ਜਨ ਸੰਘ ਵਿਚ ਸ਼ਾਮਲ ਹੋ ਗਏ ਅਤੇ ਇਸ ਤੋਂ ਬਾਅਦ ਉਹ ਕੇਸ਼ੂਬਾਏ ਦੇ ਬਹੁਤ ਨੇੜੇ ਹੋ ਗਏ। ਉਹ ਰਾਜਕੋਟ ਦਾ ਮੇਅਰ ਵੀ ਹਨ।

1985 ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪਰਚਾ ਭਰਿਆ । ਉਹ ਇਸ ਸੀਟ ਤੋਂ ਸੱਤ ਵਾਰ ਜਿੱਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)