ਭਾਰਤੀ ਕਾਨੂੰਨ 'ਮੈਰੀਟਲ ਰੇਪ' ਨੂੰ ਜੁਰਮ ਕਿਉਂ ਨਹੀਂ ਮੰਨਦਾ?

ਦੋ ਹੱਥਾਂ ਅਤੇ ਇੱਕ ਇਨਸਾਨੀ ਚਿਹਰੇ ਦਾ ਪਰਛਾਵਾਂ Image copyright Thinkstock

ਕੇਂਦਰ ਸਰਕਾਰ ਨੇ ਹਾਈ ਕੋਰਟ ਵਿਚ 'ਮੈਰੀਟਲ ਰੇਪ' ਨੂੰ 'ਜੁਰਮ ਕਰਾਰ ਦੇਣ ਲਈ' ਪਾਈ ਗਈ ਇਕ ਪਟੀਸ਼ਨ ਦੇ ਵਿਰੁੱਧ ਕਿਹਾ ਹੈ ਕਿ ਇਸ ਨਾਲ 'ਵਿਆਹ ਦੀ ਸੰਸਥਾ ਅਸਥਿਰ' ਹੋ ਸਕਦੀ ਹੈ।

ਉਸ ਨੇ ਦਲੀਲ ਦਿੱਤੀ ਕਿ ਇਹ ਪਤੀਆਂ ਨੂੰ ਸਤਾਉਣ ਲਈ ਇਕ ਬੇਹੱਦ ਸੌਖਾ ਹਥਿਆਰ ਹੋ ਜਾਵੇਗਾ।

ਮੈਨੂੰ ਮਰਿਆ ਸਮਝ ਕੇ ਉਹ ਛੱਡ ਗਏ: ਮਿੱਠੂ ਸਿੱਧੂ

ਅੱਠ ਜਣਿਆਂ ਨੂੰ ਇੱਕ ਕੁੜੀ ਨੇ ਦਿੱਤੀ ਨਵੀਂ ਜ਼ਿੰਦਗੀ

ਪਰਵਾਸੀਆਂ ਨੂੰ 'ਜੜਾਂ' ਨਾਲ ਜੋੜਨ ਦੇ 8 ਨੁਕਤੇ

ਕੀ ਹੈ ਬਲਾਤਕਾਰੀਆਂ ਦੀ ਮਾਨਸਿਕਤਾ?

Image copyright AFP
ਫੋਟੋ ਕੈਪਸ਼ਨ ਫਾਈਲ ਫੋਟੋ

ਅਜਿਹੇ ਵਿੱਚ, ਸਵਾਲ ਇਹ ਉਠਦਾ ਹੈ ਕਿ, 'ਬਲਾਤਕਾਰ' ਤੇ 'ਵਿਆਹੁਤਾ ਬਲਾਤਕਾਰ' ਵਿਚ ਕੀ ਫਰਕ ਹੈ ਅਤੇ ਵਿਆਹ ਦੀ ਸੰਸਥਾ ਦਾ ਇਸ ਨਾਲ ਕੀ ਸਬੰਧ ਹੈ?

ਬਲਾਤਕਾਰ ਕੀ ਹੈ ?

  1. ਆਈ.ਪੀ.ਸੀ. ਦੀ ਧਾਰਾ 375 ਅਨੁਸਾਰ ਕੋਈ ਵਿਅਕਤੀ ਜੇਕਰ ਔਰਤ ਨਾਲ ਇਨ੍ਹਾਂ ਛੇ ਕਾਰਨਾਂ ਸਥਿਤੀਆਂ ਵਿਚ ਸਰੀਰਕ ਸਬੰਧ ਬਣਾਉਂਦਾ ਹੈ ਤਾਂ ਉਹ ਬਲਾਤਕਾਰ ਮੰਨਿਆ ਜਾਵੇਗਾ।
  2. ਔਰਤ ਦੀ ਇੱਛਾ ਦੇ ਵਿਰੁੱਧ
  3. ਔਰਤ ਦੀ ਮਰਜ਼ੀ ਤੋਂ ਬਿਨਾ
  4. ਔਰਤ ਦੀ ਮਰਜ਼ੀ ਨਾਲ, ਪਰ ਇਹ ਸਹਿਮਤੀ ਉਸ ਨੂੰ ਮੌਤ ਜਾਂ ਨੁਕਸਾਨ ਪਹੁੰਚਾਉਣ ਜਾਂ ਇੱਕ ਕਰੀਬੀ ਵਿਅਕਤੀ ਨਾਲ ਅਜਿਹਾ ਕਰਨ ਦੇ ਡਰ ਦਿਖਾ ਕੇ
  5. ਔਰਤ ਦੀ ਸਹਿਮਤੀ ਨਾਲ, ਪਰ ਔਰਤ ਨੇ ਇਹ ਸਹਿਮਤੀ ਸਿਰਫ ਉਸ ਵਿਅਕਤੀ ਦੀ ਵਿਆਹੁਤਾ ਹੋਣ ਦੇ ਭਰਮ ਵਿਚ ਦਿੱਤੀ ਹੋਵੇ।
  6. ਔਰਤ ਦੀ ਮਰਜ਼ੀ ਨਾਲ, ਪਰ ਇਹ ਸਹਿਮਤੀ ਦੇਣ ਵੇਲੇ ਔਰਤ ਦੀ ਮਾਨਸਿਕ ਸਥਿਤੀ ਠੀਕ ਨਾ ਹੋਵੇ ਜਾਂ ਉਸ 'ਤੇ ਕਿਸੇ ਨਸ਼ੀਲੇ ਪਦਾਰਥ ਦਾ ਪ੍ਰਭਾਵ ਹੋਵੇ ਅਤੇ ਉਹ ਇਸ ਦੇ ਨਤੀਜਿਆਂ ਨੂੰ ਸਮਝਣ ਦੀ ਸਥਿਤੀ ਵਿਚ ਨਾ ਹੈ।
  7. ਔਰਤ ਦੀ ਉਮਰ 16 ਸਾਲ ਤੋਂ ਘੱਟ ਹੋਵੇ ਤਾਂ ਉਸ ਦੀ ਮਰਜ਼ੀ ਜਾਂ ਉਸ ਦੀ ਸਹਿਮਤੀ ਤੋਂ ਬਿਨਾ ਸਰੀਰਕ ਸਬੰਧ ਬਣਾਉਣਾ

ਅਪਵਾਦ: ਜੇਕਰ ਪਤਨੀ 15 ਸਾਲ ਤੋਂ ਘੱਟ ਹੈ ਤਾਂ ਉਸ ਦੇ ਪਤੀ ਵੱਲੋਂ ਉਸ ਨਾਲ ਸਰੀਰਕ ਸਬੰਧਤ ਬਣਾਉਣਾ ਗ਼ੁਨਾਹ ਨਹੀਂ ਹੈ।

ਮੈਰੀਟਲ ਬਲਾਤਕਾਰ ਕੀ ਹੈ ?

ਸੰਵਿਧਾਨ ਚ ਬਲਾਤਕਾਰ ਦੀ ਪਰਿਭਾਸ਼ਾ ਤੈਅ ਕੀਤੀ ਤਾਂ ਹੈ ਪਰ ਵਿਆਹੁਤਾ ਬਲਾਤਕਾਰ ਜਾਂ ਮੈਰੀਟਲ ਬਲਾਤਕਾਰ ਦਾ ਕੋਈ ਜ਼ਿਕਰ ਨਹੀਂ ਹੈ।

ਧਾਰਾ 376 ਤਹਿਤ ਬਲਾਤਕਾਰ ਦੀ ਸਜ਼ਾ ਦਿੱਤੀ ਜਾਂਦੀ ਹੈ ਅਤੇ ਆਈ.ਪੀ.ਸੀ. ਦੀ ਇਸ ਧਾਰਾ ਤਹਿਤ ਬਲਾਤਕਾਰ ਕਰਨ ਵਾਲੇ ਪਤੀ ਨੂੰ ਸਜ਼ਾ ਤਾਂ ਹੀ ਦਿੱਤੀ ਜਾਂ ਸਕਦੀ ਹੈ, ਜੇਕਰ ਪਤਨੀ ਦੀ ਉਮਰ 12 ਸਾਲ ਤੋਂ ਘੱਟ ਹੋਵੇ।

Image copyright Science Photo Library

ਇਸ ਦੇ ਅਨੁਸਾਰ 12 ਸਾਲ ਤੋਂ ਘੱਟ ਉਮਰ ਦੀ ਪਤਨੀ ਨਾਲ ਪਤੀ ਜੇਕਰ ਬਲਾਤਕਾਰ ਕਰਦਾ ਹੈ ਤਾਂ ਇਸ 'ਤੇ ਜੁਰਮਾਨਾ ਜਾਂ ਦੋ ਸਾਲਾ ਦੀ ਕੈਦ ਹੋ ਸਕਦੀ ਹੈ ਜਾਂ ਦੋਵੇ ਹੋ ਸਕਦੀਆਂ ਹਨ।

ਧਾਰਾ 375 ਅਤੇ 376 ਦੀ ਵਿਧਾਨਾਂ ਤੋਂ ਸਮਝਿਆ ਜਾ ਸਕਦਾ ਹੈ ਕਿ ਸਹਿਮਤੀ ਲਈ ਉਮਰ 16 ਸਾਲ ਤਾਂ ਹੈ ਪਰ 12 ਸਾਲ ਦੀ ਉਮਰ ਵਾਲੀ ਪਤਨੀ ਦੀ ਸਹਿਮਤੀ ਜਾਂ ਅਸਹਿਮਤੀ ਦਾ ਕੋਈ ਮੁੱਲ ਨਹੀਂ ਹੈ।

ਹਿੰਦੂ ਮੈਰਿਜ ਐਕਟ ਕੀ ਕਹਿੰਦਾ ਹੈ ?

ਹਿੰਦੂ ਮੈਰਿਜ ਐਕਟ ਪਤੀ ਅਤੇ ਪਤਨੀ ਲਈ ਇਕ-ਦੂਜੇ ਪ੍ਰਤੀ ਕੁਝ ਜਿੰਮੇਵਾਰੀਆਂ ਤੈਅ ਕਰਦਾ ਹੈ। ਜਿਸ ਵਿਚ ਜਿਣਸੀ ਸਬੰਧ ਬਣਾਉਣ ਦਾ ਅਧਿਕਾਰ ਵੀ ਸ਼ਾਮਿਲ ਹੈ।

ਕਾਨੂੰਨੀ ਤੌਰ 'ਤੇ ਮੰਨਿਆ ਗਿਆ ਹੈ ਕਿ ਜਿਣਸੀ ਸਬੰਧ ਬਣਾਉਣ ਤੋਂ ਇਨਕਾਰ ਕਰਨਾ ਬੇਰਹਿਮੀ ਹੈ ਅਤੇ ਇਸ ਆਧਾਰ 'ਤੇ ਤਲਾਕ ਦੀ ਮੰਗ ਕੀਤੀ ਜਾ ਸਕਦੀ ਹੈ।

ਘਰੇਲੂ ਹਿੰਸਾ ਕਾਨੂੰਨ

ਘਰ ਦੇ ਅੰਦਰ ਔਰਤਾਂ ਨਾਲ ਹੁੰਦੇ ਸਰੀਰਕ ਸ਼ੋਸ਼ਣ ਖ਼ਿਲਾਫ਼ ਸਾਲ 2005 ਵਿਚ ਘਰੇਲੂ ਹਿੰਸਾ ਐਕਟ ਲਿਆਂਦਾ ਗਿਆ ਸੀ।

ਇਹ ਕਾਨੂੰਨ ਔਰਤਾਂ ਨੂੰ ਘਰ ਵਿਚ ਜਿਣਸੀ ਸ਼ੋਸ਼ਣ ਤੋਂ ਬਚਾਉਂਦਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ ਅਨਲੌਕ- 1 : ਪੰਜਾਬ ਚ ਅੰਕੜੇ ਕਾਬੂ ਹੇਠ ਦਿਖ ਰਹੇ ਪਰ ਕੈਪਟਨ ਅਮਰਿੰਦਰ ਨੂੰ ਕੀ ਡਰ ਸਤਾ ਰਿਹਾ

ਅਮਰੀਕਾ 'ਚ ਹਿੰਸਾ ਮਗਰੋਂ ਕਈ ਸ਼ਹਿਰਾਂ 'ਚ ਕਰਫਿਊ ਲਗਾਇਆ ਗਿਆ

ਪਠਾਨਕੋਟ ਦੇ ਰਾਜੂ ਦੇ ਪੀਐੱਮ ਮੋਦੀ ਮੁਰੀਦ, ਇਸ ਗੱਲੋਂ ਕੀਤੀ ਤਾਰੀਫ਼

ਜਦੋਂ ਅਮਿਤ ਸ਼ਾਹ ਨੇ ਆਪਣੇ ਵਿਰੋਧੀ ਉਮੀਦਵਾਰ ਦੇ ਪੋਸਟਰ ਛਪਵਾ ਕੇ ਲਗਵਾ ਦਿੱਤੇ

ਪ੍ਰਧਾਨ ਮੰਤਰੀ ਮੋਦੀ ਨੇ ਜਿਨ੍ਹਾਂ ਔਰਤਾਂ ਦੇ ਪੈਰ ਧੋਏ ਸੀ, ਉਨ੍ਹਾਂ ਦੇ ਮੌਜੂਦਾ ਹਾਲਾਤ ਕਿਵੇਂ ਹਨ?

ਕੋਰੋਨਾਵਾਇਰਸ ਅਨਲੌਕ -1 : ਕੀ- ਕੀ ਕਰਨ ਦੀ ਹੋਵੇਗੀ ਛੂਟ ਤੇ ਕਿਹੜੀਆਂ ਪਾਬੰਦੀਆਂ ਰਹਿਣਗੀਆਂ ਲਾਗੂ - 5 ਅਹਿਮ ਖ਼ਬਰਾਂ

ਪੰਜਾਬ ’ਚ ਕੋਰੋਨਾ ਦੇ ਅੰਕੜੇ ਘੱਟ ਪਰ ਕੈਪਟਨ ਨੂੰ ਕਿਹੜਾ ਡਰ ਸਤਾ ਰਿਹਾ

ਕੋਰੋਨਾਵਾਇਰਸ : ਇੱਕ ਹਫ਼ਤਾ ICU ਚ ਰਹਿ ਕੇ ਬੀਬੀਸੀ ਦੀ ਟੀਮ ਨੇ ਕੀ ਕੁਝ ਦੇਖਿਆ

ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਉਂ ਨਜ਼ਰ ਆ ਰਹੇ ਹਨ