ਭਾਰਤੀ ਏਅਰਫੋਰਸ ਦੇ ਇੱਕੋ-ਇੱਕ ਮਾਰਸ਼ਲ ਅਰਜਨ ਸਿੰਘ ਦਾ ਦੇਹਾਂਤ

ਅਰਜਨ ਸਿੰਘ

ਤਸਵੀਰ ਸਰੋਤ, Indian Air Force

1965 ਦੀ ਜੰਗ ਦੇ ਨਾਇਕ ਪਦਮਭੂਸ਼ਣ ਅਰਜਨ ਸਿੰਘ ਭਾਰਤੀ ਏਅਰ ਫੋਰਸ ਦੇ ਇੱਕੋ-ਇੱਕ ਜਰਨੈਲ ਸਨ ਜਿਨ੍ਹਾਂ ਨੂੰ 2002 ਵਿੱਚ ਮਾਰਸ਼ਲ ਦਾ ਅਹੁਦਾ ਦਿੱਤਾ ਗਿਆ ਸੀ।

ਮਾਰਸ਼ਲ ਅਰਜਨ ਸਿੰਘ ਨਾਲ ਜੁੜੀਆਂ 15 ਪ੍ਰਮੁੱਖ ਜਾਣਕਾਰੀਆਂ

 • ਅਰਜਨ ਸਿੰਘ ਦਾ ਜਨਮ 15 ਅਪ੍ਰੈਲ 1919 ਵਿੱਚ ਲਾਇਲਪੁਰ ਵਿੱਚ ਹੋਇਆ
 • 19 ਸਾਲ ਦੀ ਉਮਰ ਵਿੱਚ ਐਮਪਾਇਰ ਪਾਇਲਟ ਟ੍ਰੇਨਿੰਗ ਕੋਰਸ ਵਾਸਤੇ ਉਨ੍ਹਾਂ ਦੀ ਚੋਣ ਹੋਈ
 • 1944 ਵਿੱਚ ਸਕੂਐਡਰਨ ਲੀਡਰ ਬਣਾਏ ਗਏ

ਤਸਵੀਰ ਸਰੋਤ, PRAKASH SINGH/AFP/GETTY IMAGES

 • ਦੂਜੇ ਵਿਸ਼ਵ ਜੰਗ ਵਿੱਚ ਬਹਾਦੁਰੀ ਲਈ ਅਰਜਨ ਸਿੰਘ ਨੂੰ ਡਿਸਟਿੰਗੁਇਸ਼ ਫਲਾਈਂਗ ਕਰਾਸ ਨਾਲ ਸਨਮਾਨਿਤ ਕੀਤਾ ਗਿਆ
 • 15 ਅਗਸਤ 1947 ਨੂੰ ਆਜ਼ਾਦ ਭਾਰਤ ਦੇ ਅਸਮਾਨ ਵਿੱਚ ਪਹਿਲਾ ਫਲਾਈਂਗ ਪਾਸਟ ਦੀ ਅਗਵਾਈ ਕੀਤੀ
 • 1 ਅਗਸਤ 1964 ਨੂੰ ਅਰਜਨ ਸਿੰਘ ਏਅਰ ਮਾਰਸ਼ਲ ਬਣਾਏ ਗਏ
 • 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਅਰਜਨ ਸਿੰਘ ਨੇ ਭਾਰਤੀ ਏਅਰਫੋਰਸ ਦੀ ਅਗਵਾਈ ਕੀਤੀ
 • ਅਰਜਨ ਸਿੰਘ ਨੇ ਆਪਣੇ ਜੀਵਨ ਵਿੱਚ 60 ਵੱਖ-ਵੱਖ ਤਰੀਕੇ ਦੇ ਹਵਾਈ ਜਹਾਜ਼ ਉਡਾਏ
 • 1965 ਦੀ ਜੰਗ ਤੋਂ ਬਾਅਦ ਅਰਜਨ ਸਿੰਘ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ

ਤਸਵੀਰ ਸਰੋਤ, Keystone/GETTY IMAGES

ਤਸਵੀਰ ਕੈਪਸ਼ਨ,

1965 ਦੀ ਭਾਰਤ ਪਾਕਿਸਤਾਨ ਜੰਗ ਦੀ ਗੋਲੀਬੰਦੀ ਤੋਂ ਬਾਅਦ ਦਿੱਲੀ ਵਿੱਚ ਮਾਰਸ਼ਲ ਅਰਜਨ ਸਿੰਘ

 • ਉਨ੍ਹਾਂ ਦੇ ਏਅਰ ਮਾਰਸ਼ਲ ਦੇ ਰੈਂਕ ਨੂੰ ਵੀ ਏਅਰ ਚੀਫ ਮਾਰਸ਼ਲ ਵਿੱਚ ਤਬਦੀਲ ਕਰ ਦਿੱਤਾ
 • ਅਗਸਤ 1969 ਵਿੱਚ ਅਰਜਨ ਸਿੰਘ ਸੇਵਾ ਮੁਕਤ ਹੋ ਗਏ
 • ਭਾਰਤੀ ਏਅਰ ਫੋਰਸ ਵਿੱਚ ਆਪਣੇ ਪੂਰੇ ਕਾਰਜਕਾਲ ਦੌਰਾਨ ਅਰਜਨ ਸਿੰਘ ਉਡਾਣ ਭਰਦੇ ਰਹੇ
 • ਉਸ ਤੋਂ ਬਾਅਦ ਸਵਿਟਜ਼ਰਲੈਂਡ ਵਿੱਚ ਭਾਰਤ ਦੇ ਰਾਜਦੂਤ ਰਹੇ
 • 2002 ਵਿੱਚ ਭਾਰਤ ਸਰਕਾਰ ਵੱਲੋਂ ਅਰਜਨ ਸਿੰਘ ਨੂੰ ਏਅਰਫੋਰਸ ਦਾ ਮਾਰਸ਼ਲ ਬਣਾਇਆ ਗਿਆ
 • ਅਰਜਨ ਸਿੰਘ ਏਅਰਫੋਰਸ ਦੇ ਇੱਕੋ-ਇੱਕ ਫਾਈਵ ਸਟਾਰ ਰੈਂਕ ਅਫ਼ਸਰ ਸਨ