ਸੀਨੀਅਰ ਪੱਤਰਕਾਰ ਕੇਜੇ ਸਿੰਘ ਤੇ ਉਨ੍ਹਾਂ ਦੀ ਮਾਤਾ ਦਾ ਕਤਲ

  • ਅਰਵਿੰਦ ਛਾਬੜਾ
  • ਬੀਬੀਸੀ ਪੰਜਾਬੀ
kj singh

ਤਸਵੀਰ ਸਰੋਤ, FACEBOOK/KARAN SINGH

ਤਸਵੀਰ ਕੈਪਸ਼ਨ,

ਕੇਜੇ ਸਿੰਘ ਦੀ ਪੁਰਾਣੀ ਤਸਵੀਰ

ਪੰਜਾਬ ਦੇ ਸੀਨੀਅਰ ਪੱਤਰਕਾਰ ਕੇਜੇ ਸਿੰਘ ਤੇ ਉਨ੍ਹਾਂ ਦੀ ਮਾਤਾ ਦਾ ਕਤਲ ਹੋ ਗਿਆ ਹੈ। ਕੇਜੇ ਸਿੰਘ ਆਪਣੀ ਮਾਂ ਗੁਰਚਰਨ ਕੌਰ ਨਾਲ ਮੁਹਾਲੀ ਵਿੱਚ ਰਹਿੰਦੇ ਸੀ।

ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਦੇ ਫੇਜ਼ 3B-2 'ਚ ਉਨ੍ਹਾਂ ਦਾ ਘਰ ਹੈ ਜਿੱਥੋਂ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਦੋਹਰੇ ਕਤਲ ਦੀ ਖ਼ਬਰ ਮਿਲਦਿਆਂ ਹੀ ਮੁਹਾਲੀ ਦੇ ਐਸਐਸਪੀ ਮੌਕੇ 'ਤੇ ਪਹੁੰਚੇ।

ਦੋਹਰੇ ਕਤਲ ਦਾ ਕੀ ਸੀ ਮੰਤਵ ?

ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਬੀਬੀਸੀ ਨੂੰ ਦੱਸਿਆ, ''ਕੇਜੇ ਸਿੰਘ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਤੇ ਉਨ੍ਹਾਂ ਦੀ ਮਾਤਾ ਦਾ ਗਲਾ ਘੁੱਟ ਕੇ ਹੋਇਆ। ਦੋਹਰੇ ਕਤਲ ਦੇ ਕਾਰਨਾਂ ਪਿੱਛੇ ਕੀ ਮੰਤਵ ਸੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇੱਕ ਸ਼ਖ਼ਸ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।''

60 ਸਾਲਾ ਕੇਜੇ ਸਿੰਘ ਤੇ ਉਨ੍ਹਾਂ ਦੀ ਮਾਤਾ ਘਰ 'ਚ ਇਕੱਲੇ ਹੀ ਰਹਿੰਦੇ ਸੀ। ਮ੍ਰਿਤਕ ਕੇਜੇ ਸਿੰਘ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ, ਟਾਇਮਸ ਆਫ ਇੰਡੀਆ ਤੇ ਟ੍ਰਿਬਿਊਨ 'ਚ ਨਿਊਜ਼ ਐਡਿਟਰ ਵਜੋਂ ਕੰਮ ਕਰ ਚੁਕੇ ਸਨ।

ਤਸਵੀਰ ਸਰੋਤ, TWITTER

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ।

ਤਸਵੀਰ ਸਰੋਤ, Twitter

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ੀਆਂ ਨੂੰ ਜਲਦ ਕਾਬੂ ਕੀਤੇ ਜਾਣ ਦੀ ਮੰਗ ਕੀਤੀ ਹੈ।