ਬਾਬਾ ਸ਼ੇਖ ਫ਼ਰੀਦ ਮੇਲੇ ਦੀਆਂ ਰੌਣਕਾਂ- ਤਸਵੀਰਾਂ ਦੀ ਜ਼ੁਬਾਨੀ

ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦਾ ਆਗਮਨ ਪੁਰਬ 19 ਤੋਂ 23 ਸਤੰਬਰ ਤੱਕ ਫ਼ਰੀਦਕੋਟ ’ਚ ਮਨਾਇਆ ਗਿਆ।

Baba Farid mela.

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਮੰਨਿਆ ਜਾਂਦਾ ਹੈ ਕਿ ਬਾਬਾ ਫਰੀਦ ਫ਼ਰੀਦਕੋਟ ਉਸ ਵੇਲੇ ਆਏ, ਜਦੋਂ ਇਸ ਥਾਂ ਦਾ ਨਾਂ ‘ਮੋਕਲਹਰ’ ਸੀ ਅਤੇ ਇਥੇ ਕਿਲ੍ਹੇ ਦੀ ਉਸਾਰੀ ਹੋ ਰਹੀ ਸੀ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਦੰਤ-ਕਥਾ ਮੁਤਾਬਿਕ ਜਦੋਂ ਇੱਥੇ ਕਿਲ੍ਹੇ ਦੀ ਉਸਾਰੀ ਹੋ ਰਹੀ ਸੀ ਤਾਂ ਰਾਜੇ ਦੇ ਕੁਝ ਕਰਮਚਾਰੀ ਬਾਬਾ ਫ਼ਰੀਦ ਨੂੰ ਦਿਹਾੜੀ ਲਈ ਫੜ੍ਹ ਲਿਆਏ। ਕਿਹਾ ਜਾਂਦਾ ਹੈ ਕਿ ਰਾਜੇ ਨੇ ਦੇਖਿਆ ਕਿ ਟੋਕਰਾ ਬਿਨਾਂ ਕਿਸੇ ਸਹਾਰੇ ਬਾਬਾ ਫ਼ਰੀਦ ਦੇ ਸਿਰ ਤੋਂ ਡੇਢ-ਗਿੱਠ ਉੱਪਰ ਹਵਾ ’ਚ ਸੀ। ਰਾਜੇ ਨੇ ਮਾਫ਼ੀ ਮੰਗੀ ਤੇ ਵਸਾਏ ਜਾਣ ਵਾਲੇ ਸ਼ਹਿਰ ਦਾ ਨਾਂ ‘ਫ਼ਰੀਦਕੋਟ’ ਰੱਖਣ ਦਾ ਫ਼ੈਸਲਾ ਲਿਆ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਦਰਗਾਹ ਅੰਦਰ ਸੁਰੱਖਿਅਤ ਜੰਡ ਦੇ ਦਰਖ਼ਤ ਦੀ ਲੱਕੜ ਦਾ ਟੁਕੜਾ। ਵਿਸ਼ਵਾਸ਼ ਹੈ ਕਿ ਇਸ ਨੂੰ ਬਾਬਾ ਫ਼ਰੀਦ ਜੀ ਦੀ ਛੋਹ ਪ੍ਰਾਪਤ ਹੈ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਜੰਡ ਕੋਲ ਜੋਤ ਜਗਾ ਕੇ ਸ਼ਰਧਾਲੂ ਸੁੱਖਾਂ ਸੁੱਖਦੇ ਹਨ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਇੱਥੇ ਸ਼ਰਧਾਲੂ ਬਾਬਾ ਫ਼ਰੀਦ ਦੀ ਬਾਣੀ ਪੜ੍ਹ ਜ਼ਿੰਦਗੀ ਦੀ ਸੇਧ ਲੈਂਦੇ ਹਨ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਦਰਗਾਹ 'ਚ ਮੱਥਾ ਟੇਕਣ ਗਏ ਪਰਿਵਾਰ ਦੀ ਉਡੀਕ ’ਚ ਬਜ਼ੁਰਗ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਬਾਬਾ ਫ਼ਰੀਦ ਦੀ ਦਰਗਾਹ ਅੰਦਰ ਰੰਗਦਾਰ ਸ਼ੀਸ਼ਿਆਂ ਰਾਹੀਂ ਅਨੋਖੀ ਸਜਾਵਟ। ਇਸ ਰੌਸ਼ਨੀ ’ਚ ਮੋਰ ਦਾ ਚਿੱਤਰ ਲਿਸ਼ਕ ਉੱਠਦਾ ਹੈ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਦਰਗਾਹ 'ਚ ਆਏ ਸ਼ਰਧਾਲੂ ਪ੍ਰਸਾਦ ਲੈਂਦੇ ਹੋਏ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਪੰਜਾਬ ਦੇ ਹਰ ਮੇਲੇ ’ਚ ਲੰਗਰ ’ਤੇ ਪ੍ਰਸਾਦ ਅਹਿਮੀਅਤ ਹੁੰਦੀ ਹੈ। ਬਾਬਾ ਫ਼ਰੀਦ ਦੀ ਦਰਗਾਹ ਆਉਣ ਵਾਲਿਆਂ ਲਈ ਬਣਾਇਆ ਜਾ ਰਿਹਾ ਲੰਗਰ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਮਨੁੱਖਤਾ ਦਾ ਸੁਨੇਹਾ ਦੇਣ ਵਾਲੇ ਬਾਬਾ ਫ਼ਰੀਦ ਦੇ ਮੇਲੇ ’ਚ ਹਰ ਧਰਮ ਦੇ ਲੋਕ ਬੜੀ ਹੀ ਸ਼ਰਧਾ ਭਾਵ ਨਾਲ ਪਹੁੰਚਦੇ ਹਨ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਫ਼ਰੀਦਕੋਟ ਦੇ ਇੱਕ ਪਿੰਡ ਦੇ ਲੋਕਾਂ ਨੇ ਇਸ ਵਾਰ ਲੱਸੀ ਦਾ ਲੰਗਰ ਵਰਤਾਇਆ। ਪਿਛਲੇ ਸਾਲ ਇੱਕ ਪਿੰਡ ਦੇ ਲੋਕਾਂ ਨੇ ਲੰਗਰ ’ਚ ਬਰਗਰ ਦਿੱਤੇ ਸੀ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਪੰਜ ਪਾਣੀਆਂ ਦੀ ਧਰਤੀ ਮੇਲਿਆਂ ਦੀ ਵੀ ਧਰਤੀ ਹੈ। ਬਾਬਾ ਫ਼ਰੀਦ ਦੇ ਮੇਲੇ ਦਾ ਇੱਕ ਦਿਲ ਖਿੱਚਵਾਂ ਨਜ਼ਾਰਾ।

ਤਸਵੀਰ ਸਰੋਤ, Dr. Subhash Parihar

ਤਸਵੀਰ ਕੈਪਸ਼ਨ,

ਬਾਬਾ ਫ਼ਰੀਦ ਮੇਲੇ ਦੀ ਰੌਣਕ ਵਧਾਉਂਦੀ ਝੁਮਕਿਆਂ ਦੀ ਹੱਟੀ।