ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਤਸਵੀਰਾਂ
ਭਗਤ ਸਿੰਘ ਨਾਲ ਜੁੜੀਆਂ ਤਸਵੀਰਾਂ 'ਚ ਉਹ ਕਲਮ ਵੀ ਹੈ ਜਿਸ ਨਾਲ ਸਜ਼ਾ ਲਿਖੀ ਗਈ ਸੀ।

ਤਸਵੀਰ ਸਰੋਤ, Provided by Chaman lal
ਸਾਲ 1927 ਵਿੱਚ ਪਹਿਲੀ ਵਾਰੀ ਗਿਰਫ਼ਤਾਰੀ ਦੇ ਬਾਅਦ ਜੇਲ੍ਹ ਵਿੱਚ ਖਿੱਚੀਆਂ ਗਈਆਂ ਭਗਤ ਸਿੰਘ ਦੀਆਂ ਤਸਵੀਰਾਂ (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ)
ਤਸਵੀਰ ਸਰੋਤ, WWW.SUPREMECOURTOFINDIA.NIC.IN
ਭਗਤ ਸਿੰਘ ਦੇ ਜੁੱਤੇ ਜਿਸ ਨੂੰ ਉਨ੍ਹਾਂ ਨੇ ਆਪਣੇ ਸਾਥੀ ਕ੍ਰਾਂਤੀਕਾਰੀ ਜੈਦੇਵ ਕਪੂਰ ਨੂੰ ਤੋਹਫ਼ੇ ਵਿੱਚ ਦੇ ਦਿੱਤਾ ਸੀ
ਤਸਵੀਰ ਸਰੋਤ, WWW.SUPREMECOURTOFINDIA.NIC.IN
ਭਗਤ ਸਿੰਘ ਦੀ ਖਾਕੀ ਰੰਗ ਦੀ ਕਮੀਜ਼
ਤਸਵੀਰ ਸਰੋਤ, WWW.SUPREMECOURTOFINDIA.NIC.IN
ਸਾਂਡਰਸ ਮਰਡਰ ਕੇਸ 'ਚ ਜੱਜ ਨੇ ਇਸੇ ਕਲਮ ਨਾਲ ਭਗਤ ਸਿੰਘ, ਰਾਜਗੂਰੂ ਤੇ ਸੁਖਦੇਵ ਲਈ ਫਾਂਸੀ ਦੀ ਸਜ਼ਾ ਲਿਖੀ ਸੀ
ਤਸਵੀਰ ਸਰੋਤ, WWW.SUPREMECOURTOFINDIA.NIC.IN
ਭਗਤ ਸਿੰਘ ਦੀ ਘੜੀ। ਇਹ ਉਨ੍ਹਾਂ ਨੇ ਆਪਣੇ ਸਾਥੀ ਕ੍ਰਾਂਤੀਕਾਰੀ ਜੈਦੇਵ ਕਪੂਰ ਨੂੰ ਤੋਹਫ਼ੇ ਵਿੱਚ ਦਿੱਤੀ ਸੀ
ਤਸਵੀਰ ਸਰੋਤ, WWW.SUPREMECOURTOFINDIA.NIC.IN
ਅਸੈਂਬਲੀ ਬੰਬ ਕੇਸ ਵਿੱਚ ਲਾਹੌਰ ਦੀ ਸੀਆਈਡੀ ਨੇ ਇਹ ਗੋਲਾ ਬਰਾਮਦ ਕੀਤਾ ਸੀ
ਤਸਵੀਰ ਸਰੋਤ, WWW.SUPREMECOURTOFINDIA.NIC.I
ਭਗਤ ਸਿੰਘ ਦੀ ਭੁੱਖ-ਹੜਤਾਲ ਦਾ ਪੋਸਟਰ। ਇਸ ਨੂੰ ਲਾਹੌਰ ਦੇ ਨੈਸ਼ਨਲ ਆਰਟ ਪ੍ਰੈਸ ਨੇ ਪ੍ਰਿੰਟ ਕੀਤਾ ਸੀ
ਤਸਵੀਰ ਸਰੋਤ, WWW.SUPREMECOURTOFINDIA.NIC.IN
ਇਹ ਟੋਪੀ ਸੁਖਦੇਵ ਦੀ ਹੈ। ਉਹ ਅਕਸਰ ਇਸ ਨੂੰ ਪਾਉਂਦੇ ਸੀ
ਤਸਵੀਰ ਸਰੋਤ, WWW.SUPREMECOURTOFINDIA.NIC.IN
ਅਸੈਂਬਲੀ ਬੰਬ ਕੇਸ ਵਿੱਚ ਭਗਤ ਸਿੰਘ ਦੇ ਖਿਲਾਫ਼ ਉਰਦੂ ਵਿੱਚ ਲਿਖੀ ਗਈ ਐਫ਼ਆਈਆਰ
ਤਸਵੀਰ ਸਰੋਤ, Provided by Chamanlal
ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ)
ਤਸਵੀਰ ਸਰੋਤ, Provided by Chamanlal
ਨੈਸ਼ਨਲ ਕਾਲਜ ਲਾਹੌਰ ਦੀ ਫੋਟੋ। ਦਸਤਾਰ ਬੰਨ੍ਹੇ ਹੋਏ ਭਗਤ ਸਿੰਘ (ਸੱਜੇ ਤੋਂ ਚੌਥਾ) ਖੜ੍ਹੇ ਨਜ਼ਰ ਆ ਰਹੇ ਹਨ (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ)
ਤਸਵੀਰ ਸਰੋਤ, Provided by Chamanlal.
ਜਲੰਧਰ ਦੇ ਦੇਸ਼ਭਗਤ ਯਾਦਗਾਰ ਹਾਲ ਵਿੱਚ ਲਾਈ ਗਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਇੱਕ ਪੁਰਾਣੀ ਤਸਵੀਰ (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ)