ਮੁੰਬਈ ਭਗਦੜ: ਮੀਂਹ ’ਚ ਭੀੜ ਦੇ ਪੁਲ਼ ਤੇ ਚੜ੍ਹਨ ਨਾਲ ਹੋਇਆ ਹਾਦਸਾ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਐਲਫਿੰਸਟੋਨ ਰੋਡ ਨਾਲ ਜੋੜਨ ਵਾਲੇ ਫੁੱਟ ਓਵਰ ਬ੍ਰਿਜ 'ਤੇ ਵਾਪਰੇ ਹਾਦਸੇ ਦਾ ਵੀਡੀਓ ਧਨੰਜੇ ਸਾਹਨੀ ਨੇ ਭੇਜਿਆ ਹੈ।

ਸੈਂਟਰਲ ਮੁੰਬਈ ਦੇ ਪਰੇਲ ਰੇਲਵੇ ਸਟੇਸ਼ਨ ਨੂੰ ਐਲਫਿੰਸਟੋਨ ਰੋਡ ਨਾਲ ਜੋੜਨ ਵਾਲੇ ਫੁੱਟ ਓਵਰ ਬ੍ਰਿਜ 'ਤੇ ਹਾਦਸਾ ਵਾਪਰਿਆ।

ਇਹ ਹਾਦਸਾ ਬਾਰਿਸ਼ ਤੇ ਬ੍ਰਿਜ 'ਤੇ ਭੀੜ ਕਾਰਨ ਵਾਪਰਿਆ। ਕੇਈਐਮ ਹਸਪਤਾਲ ਦੇ ਡਾਕਟਰ ਪ੍ਰਵੀਣ ਬਾਂਗਰ ਨੇ ਮ੍ਰਿਤਕਾਂ ਦੀ ਗਿਣਤੀ 22 ਹੋਣ ਦੀ ਪੁਸ਼ਟੀ ਕੀਤੀ ਹੈ।

Image copyright SHARAD BADHE/BBC

ਇਹ ਹਾਦਸਾ ਸ਼ੁਕਰਵਾਰ ਸਵੇਰੇ ਹੋਇਆ ਜਦੋਂ ਬਾਰਿਸ਼ ਤੋਂ ਬਚਣ ਲਈ ਲੋਕ ਫੁੱਟ ਓਵਰ ਬ੍ਰਿਜ ਤੇ ਚੜ੍ਹ ਗਏ ਸੀ।

ਮੁੰਬਈ ਦੇ ਸਿਹਤ ਮੰਤਰੀ ਦੀਪਕ ਸਾਵੰਤ ਨੇ ਦਸਿਆ ਕਿ ਮੀਂਹ ਆਉਣ ਕਰਕੇ ਲੋਕ ਰੁਕੇ ਹੋਏ ਸੀ। ਦੋ ਹੇਰ ਰੇਲਗਡੀਆਂ ਆਉਣ ਤੋਂ ਬਾਅਦ ਓਥੇ ਭੀੜ ਇੱਕਠੀ ਹੋ ਗਈ। ਉਨ੍ਹਾਂ ਕਿਹਾ ਕਿ ਫੁੱਟ ਓਵਰ ਬ੍ਰਿਜ ਦੀਆਂ ਪੌੜਈਆਂ ਭੀੜੀਆਂ ਹਨ।

Image copyright SHARAD BADHE/BBC

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਘਟਨਾ 'ਤੇ ਦੁਖ ਜ਼ਾਹਿਰ ਕੀਤਾ ਹੈ।

Image copyright TWITTER

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕੀਤਾ ਹੈ, ''ਹਲਾਤਾਂ 'ਤੇ ਲਗਾਤਾਰ ਨਜ਼ਰ ਬਣੀ ਹੋਈ ਹੈ। ਰੇਲ ਮੰਤਰੀ ਪਿਊਸ਼ ਗੋਇਲ 'ਚ ਮੁੰਬਈ 'ਚ ਮੌਜੂਦ ਹਨ।''

Image copyright TWITTER

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜ ਲੱਖ ਰੁਪਏ ਮੁਆਵਜੇ ਦਾ ਐਲਾਲ ਕੀਤਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)