ਮਸ਼ਹੂਰ ਅਦਾਕਾਰ ਟੌਮ ਆਲਟਰ ਦਾ ਦੇਹਾਂਤ

tom alter

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨਹੀਂ ਰਹੇ ਟੌਮ ਆਲਟਰ

ਮਸ਼ਹੂਰ ਬਾਲੀਵੁੱਡ ਅਦਾਕਾਰ ਤੇ ਲੇਖਕ ਟੌਮ ਆਲਟਰ ਦਾ ਦੇਹਾਂਤ ਹੋ ਗਿਆ ਹੈ।

ਉਹ ਲੰਬੇ ਸਮੇਂ ਤੋਂ ਚਮੜੀ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ।

67 ਸਾਲਾ ਟੌਮ ਆਲਟਰ ਨੇ ਬੀਤੀ ਰਾਤ ਮੁੰਬਈ ਵਿਖੇ ਆਪਣੇ ਘਰ 'ਚ ਆਖ਼ਰੀ ਸਾਹ ਲਏ।

ਟੌਮ ਆਲਟਰ ਦਾ ਮੁੰਬਈ ਦੇ ਸੈਫੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦਾ ਕੈਂਸਰ ਚੌਥੀ ਸਟੇਜ 'ਤੇ ਪਹੁੰਚ ਚੁੱਕਿਆ ਸੀ।

ਟੌਮ ਆਲਟਰ ਇੱਕ ਮੰਨੇ-ਪ੍ਰੰਮਨੇ ਅਦਾਕਾਰ, ਡਾਇਰੈਕਟਰ ਤੇ ਥਿਏਟਰ ਕਲਾਕਾਰ ਸੀ। ਉਨ੍ਹਾਂ ਨੂੰ 2008 ਵਿੱਚ ਪਦਮ ਸ੍ਰੀ ਅਵਾਰਡ ਨਾਲ ਵੀ ਨਵਾਜਿਆ ਗਿਆ ਸੀ।

ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਕੈਰਲ ਇਵਾਨ, ਬੇਟਾ ਜੈਮੀ ਤੇ ਧੀ ਅਫ਼ਸ਼ਾਨ ਹੈ।