ਭਾਰਤ ਵਿੱਚ ਬੀਬੀਸੀ ਨਿਊਜ਼ ਨੇ ਸ਼ੁਰੂ ਕੀਤਾ ਵੱਡਾ ਨਿਵੇਸ਼

BBC NEWS PUNJABI

ਬੀਬੀਸੀ ਨਿਊਜ਼ ਨੇ ਅੱਜ ਭਾਰਤ ਵਿੱਚ ਚਾਰ ਭਾਸ਼ਾਵਾਂ-ਗੁਜਰਾਤੀ, ਮਰਾਠੀ, ਪੰਜਾਬੀ ਅਤੇ ਤੇਲੁਗੂ ਸਰਵਿਸ ਸ਼ੁਰੂ ਕਰਕੇ ਵੱਡਾ ਵਿਸਤਾਰ ਕੀਤਾ ਹੈ।

ਇਸ ਤੋਂ ਇਲਾਵਾ ਹਿੰਦੀ 'ਚ 'ਬੀਬੀਸੀ ਦੁਨੀਆਂ', ਰਾਤ ਵਾਲਾ ਬੁਲੇਟਿਨ ਦੁਬਾਰਾ ਸ਼ੁਰੂ ਕੀਤਾ ਗਿਆ ਹੈ।ਇਹ ਇੰਡੀਆ ਨਿਊਜ਼ 'ਤੇ ਪ੍ਰਸਾਰਿਤ ਹੋਏਗਾ।

ਨਵੀਆਂ ਸੇਵਾਵਾਂ ਔਨਲਾਈਨ ਅਤੇ ਸੋਸ਼ਲ ਮੀਡੀਆ ਉੱਤੇ ਉਪਲੱਬਧ ਹਨ, ਜਿਸ ਵਿੱਚ ਤੇਲੁਗੂ ਟੀਵੀ ਦਾ ਇੱਕ ਬੁਲੇਟਿਨ ਬੀਬੀਸੀ ਪ੍ਰਪੰਚਮ ਵੀ ਅੱਜ ਰਾਤ ਤੋਂ ਸ਼ੁਰੂ ਹੋ ਰਿਹਾ ਹੈ।ਇਹ ਈਨਾਡੂ ਟੀਵੀ ਆਂਧਰਾ ਪ੍ਰਦੇਸ਼ ਅਤੇ ਈਨਾਡੂ ਟੀਵੀ ਤੇਲੰਗਾਨਾ ਉੱਤੇ ਪ੍ਰਸਾਰਿਤ ਹੋਏਗਾ।

ਲੰਡਨ ਤੋਂ ਬਾਅਦ ਸਭ ਤੋਂ ਵੱਡਾ ਬਿਊਰੋ

ਇਹ ਬੀਬੀਸੀ ਦੇ ਭਾਰਤ ਵਿੱਚ ਨਿਵੇਸ਼ ਦਾ ਅਹਿਮ ਹਿੱਸਾ ਹੈ। ਜਿਸ ਤਹਿਤ ਦਿੱਲੀ ਨਿਊਜ਼ ਬਿਊਰੋ ਵਿੱਚ ਦੋ ਨਵੇਂ ਟੀਵੀ ਸਟੂਡੀਓ ਵੀ ਸ਼ੁਰੂ ਕੀਤੇ ਗਏ ਹਨ।

ਹੁਣ ਯੂਕੇ ਤੋਂ ਬਾਅਦ ਦਿੱਲੀ ਬਿਊਰੋ ਬੀਬੀਸੀ ਦਾ ਸਭ ਤੋਂ ਵੱਡਾ ਬਿਊਰੋ ਬਣ ਗਿਆ ਹੈ। ਇਹ ਦੱਖਣ ਏਸ਼ੀਆ ਦਾ ਵੀਡੀਓ, ਟੀਵੀ ਅਤੇ ਡਿਜੀਟਲ ਕੰਟੇਂਟ ਬਣਾਉਣ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ।

ਇਸ ਲਈ ਭਾਰਤ ਵਿੱਚ ਬੀਬੀਸੀ ਨੇ ਭਰਤੀ ਲਈ ਹੁਨਰਮੰਦਾਂ ਦੀ ਭਾਲ ਵਾਸਤੇ ਵੱਡੀ ਪ੍ਰਕਿਰਿਆ ਚਲਾਈ, ਜਿਸ ਤਹਿਤ ਦੇਸ ਭਰ 'ਚੋਂ 150 ਨਵੇਂ ਪੱਤਰਕਾਰਾਂ ਦੀ ਨਿਯੁਕਤੀ ਕੀਤੀ ਗਈ ਹੈ।

ਬੀਬੀਸੀ ਦਾ ਇਤਿਹਾਸਕ ਦਿਨ

ਭਾਰਤ ਵਿੱਚ ਸੇਵਾਵਾਂ ਦੇ ਆਗਾਜ਼ ਲਈ ਬੀਬੀਸੀ ਦੇ ਡਾਇਰੈਕਟਰ ਜਨਰਲ, ਲਾਰਡ ਹਾਲ ਵਿਸ਼ੇਸ਼ ਤੌਰ 'ਤੇ ਭਾਰਤ ਪਹੁੰਚੇ ਹਨ।

ਜਿੰਨ੍ਹਾਂ ਦਿੱਲੀ ਬਿਊਰੋ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਕਿਹਾ, "ਬੀਬੀਸੀ ਦੇ ਲਈ ਇੱਕ ਮੀਲ ਪੱਥਰ ਵਰਗੇ ਇਸ ਸਮਾਗਮ ਵਿੱਚ ਭਾਰਤ ਪਹੁੰਚ ਕੇ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

ਫੋਟੋ ਕੈਪਸ਼ਨ ਬੀਬੀਸੀ ਦੇ ਡਾਇਰੈਕਟਰ ਜਨਰਲ ਲਾਰਡ ਹਾਲ

ਭਾਰਤ ਦੇ ਲੋਕ ਦਹਾਕਿਆਂ ਤੋਂ ਬੀਬੀਸੀ ਦੀਆਂ ਨਿਰਪੱਖ ਅਜ਼ਾਦ ਖ਼ਬਰਾਂ ਉੱਤੇ ਭਰੋਸਾ ਕਰਦੇ ਹਨ। ਹੁਣ ਲੱਖਾਂ ਹੋਰਾਂ ਨੂੰ ਵੀ ਦੂਜੀਆਂ ਭਾਸ਼ਾਵਾਂ ਵਿੱਚ ਇਹ ਜਾਣਕਾਰੀਆਂ ਉਪਲੱਬਧ ਹੋਣਗੀਆਂ।"

"ਅਸੀਂ ਜਾਣਦੇ ਹਾਂ ਕਿ ਪੂਰੇ ਭਾਰਤ ਵਿੱਚ ਬੀਬੀਸੀ ਪ੍ਰਤੀ ਇੱਕ ਮਾਣ-ਸਤਿਕਾਰ ਹੈ ਅਤੇ ਅਸੀਂ ਨਵੇਂ ਸਰੋਤਿਆਂ ਤੱਕ ਖਬਰਾਂ ਪਹੁੰਚਾਉਣਾ ਚਾਹੁੰਦੇ ਹਾਂ।

ਖਾਸ ਕਰਕੇ ਨਵੀਂ ਪੀੜ੍ਹੀ ਲਈ ਅਸੀਂ, ਸਮੁੱਚੇ ਭਾਰਤ ਤੋਂ ਹੋਣਹਾਰ ਨਵੇਂ ਪੱਤਰਕਾਰਾਂ ਦੀ ਨਿਯੁਕਤੀ ਕੀਤੀ ਹੈ। ਮੈਨੂੰ ਇੰਨ੍ਹਾਂ ਸਾਰਿਆਂ ਨਾਲ ਅੱਜ ਮਿਲਣ ਦਾ ਮਾਣ ਵੀ ਹਾਸਿਲ ਹੋ ਰਿਹਾ ਹੈ।"

50 ਕਰੋੜ ਲੋਕਾਂ ਤੱਕ ਪਹੁੰਚ ਦਾ ਟੀਚਾ

"ਮੈਨੂੰ ਖੁਸ਼ੀ ਹੈ ਕਿ ਬੀਬੀਸੀ ਭਾਰਤ ਵਿੱਚ ਇੰਡੀਆ ਨਿਊਜ਼ ਅਤੇ ਈਨਾਡੂ ਟੀਵੀ ਨਾਲ ਨਵੀਂ ਸਾਂਝੇਦਾਰੀ ਬਣਾਉਣ ਜਾ ਰਿਹਾ ਹੈ।"

ਲਾਰਡ ਹਾਲ ਨੇ ਕਿਹਾ ਕਿ , ' ਬੀਬੀਸੀ ਲਈ ਇਹ ਇਤਿਹਾਸਕ ਦਿਨ ਹੈ, ਕਿਉਂ ਕਿ ਅਸੀਂ 1940 ਤੋਂ ਬਾਅਦ ਸਭ ਤੋਂ ਵੱਡਾ ਵਿਸਤਾਰ ਕਰ ਰਹੇ ਹਾਂ'।

ਜਦੋਂ ਅਸੀਂ ਇਕ ਸਦੀ ਪੂਰੀ ਕਰਨ, ਨਵੀਂ ਦੀਆਂ ਬਰੂਹਾਂ ਵੱਲ ਵਧ ਰਹੇ ਹਾਂ ਤਾਂ ਮੈਨੂੰ ਭਰੋਸਾ ਹੈ ਕਿ ਬੀਬੀਸੀ ਆਪਣੀ ਆਜ਼ਾਦ, ਨਿਰਪੱਖ਼ ਪੱਤਰਕਾਰੀ ਤੇ ਸੰਸਾਰ ਪੱਧਰੀ ਮਨੋਰੰਜਨ ਰਾਹੀ 50 ਕਰੋੜ ਲੋਕਾਂ ਤੱਕ ਪੂਰੀ ਦੁਨੀਆਂ 'ਚ ਪਹੁੰਚ ਬਣਾਏਗੀ।

ਬੀਬੀਸੀ ਵਰਲਡ ਸਰਵਿਸ ਦੀ ਡਾਇਰੈਕਟਰ ਫ਼ਰੈਨ ਅਨਸਵਰਥ ਦਾ ਕਹਿਣਾ ਸੀ, ' ਜੰਗ, ਇਨਕਲਾਬ ਅਤੇ ਆਲਮੀ ਤਬਦੀਲੀਆਂ ਦੇ ਸਮੇਂ ਚ ਦੁਨੀਆਂ ਆਜ਼ਾਦ, ਨਿਰਪੱਖ਼ ਅਤੇ ਭਰੋਸੇਮੰਦ ਖ਼ਬਰਾਂ ਲਈ ਬੀਬੀਸੀ ਉੱਤੇ ਵਿਸ਼ਵਾਸ਼ ਕਰਦੀ ਹੈ।

ਫੋਟੋ ਕੈਪਸ਼ਨ ਬੀਬੀਸੀ ਨਿਊਜ਼ ਪੰਜਾਬੀ

21ਵੀਂ ਸਦੀ ਵਿੱਚ ਨਿਰਪੱਖ ਪ੍ਰਸਾਰਣਕਰਤਾ ਵਜੋਂ ਸਾਡੀ ਅਹਿਮੀਅਤ ਇਸ ਲਈ ਵੀ ਰਹੇਗੀ ਕਿਉਂਕਿ ਦੁਨੀਆਂ 'ਚ ਬੋਲਣ ਦੀ ਆਜ਼ਾਦੀ ਵਾਲੀਆਂ ਥਾਵਾਂ ਘਟ ਰਹੀਆਂ ਹਨ।

ਤੇਲੁਗੂ ਤੇ ਹਿੰਦੀ 'ਚ ਟੀਵੀ

ਇਸ ਮੌਕੇ ਗੱਲ ਕਰਦਿਆਂ ਈਨਾਡੂ ਟੀਵੀ ਨੈੱਟਵਰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇ. ਬਾਪਿੰਦੂ ਨੇ ਕਿਹਾ, "ਪੂਰੀ ਦੁਨੀਆਂ ਵਿੱਚ ਬੀਬੀਸੀ ਨੇ ਨਿਊਜ਼ ਚੈਨਲ ਦੇ ਤੌਰ ਉੱਤੇ ਆਪਣੇ ਬਰੈਂਡ ਦਾ ਵੱਕਾਰ ਸਥਾਪਿਤ ਕੀਤਾ ਹੈ।

ਬੀਬੀਸੀ ਦੀਆਂ ਆਲਮੀ ਦ੍ਰਿਸ਼ਟੀਕੌਣ ਵਾਲੀਆਂ ਕੌਮਾਂਤਰੀ ਖਬਰਾਂ ਤੇਲੁਗੂ ਭਾਸ਼ਾ ਵਿੱਚ ਜਦੋਂ ਈਟੀਵੀ ਨੈੱਟਵਰਕ ਉੱਤੇ ਪ੍ਰਸਾਰਿਤ ਹੋਣਗੀਆਂ ਤਾਂ ਇਸ ਨਾਲ ਸਾਡੀ ਸਰੋਤਿਆਂ ਤੱਕ ਪਹੁੰਚ ਅਤੇ ਪ੍ਰਮਾਣਿਕਤਾ ਹੋਰ ਵਧੇਗੀ।"

ਆਈਟੀਵੀ ਨੈੱਟਵਰਕ ਦੇ ਬਾਨੀ ਅਤੇ ਪ੍ਰਮੋਟਰ ਅਤੇ ਇੰਡੀਆ ਨਿਊਜ਼ ਦੇ ਸੰਚਾਲਕ ਕਾਰਤਿਕੇ ਸ਼ਰਮਾ ਦਾ ਕਹਿਣਾ ਹੈ, "ਬੀਬੀਸੀ ਆਪਣੀ ਖੋਜ ਭਰਪੂਰ ਨਿਰਪੱਖ ਪੱਤਰਕਾਰਿਤਾ ਲਈ ਜਾਣਿਆ ਜਾਂਦਾ ਹੈ, ਜੋ ਕਿ ਹੁਣ ਸਾਡੇ ਨੈੱਟਵਰਕ ਰਾਹੀਂ ਲੋਕਾਂ ਦੀ ਸੌਖੀ ਭਾਸ਼ਾ ਵਿੱਚ ਉਨ੍ਹਾਂ ਤੱਕ ਪਹੁੰਚੇਗਾ।

ਇੰਡੀਆ ਨਿਊਜ਼ ਭਾਰਤ ਵਿੱਚ ਅਜਿਹਾ ਚੈਨਲ ਹੈ ਜਿਸ ਨੂੰ ਸਪੱਸ਼ਟ ਅਤੇ ਜ਼ਿੰਮੇਵਾਰ ਪੱਤਰਕਾਰਿਤਾ ਲਈ ਜਾਣਿਆ ਜਾਂਦਾ ਹੈ। ਦੋਹਾਂ ਬਰੈਂਡਸ ਦੇ ਇਕੱਠੇ ਹੋਣ ਨਾਲ ਸਾਡੇ ਸਰੋਤਿਆਂ ਨੂੰ ਜਿੱਥੇ ਕੌਮਾਂਤਰੀ ਅਹਿਮੀਅਤ ਵਾਲਾ ਆਲਮੀ ਦ੍ਰਿਸ਼ਟੀਕੌਣ ਹਾਸਿਲ ਹੋਵੇਗਾ, ਉੱਥੇ ਨੈੱਟਵਰਕ ਉੱਤੇ ਸਰੋਤਿਆਂ ਦਾ ਭਰੋਸਾ ਹੋਰ ਵਧੇਗਾ।"

ਬੀਬੀਸੀ ਪਹਿਲਾਂ ਹੀ ਬੰਗਾਲੀ, ਹਿੰਦੀ, ਤਮਿਲ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਰਾਹੀਂ 2.8 ਕਰੋੜ ਲੋਕਾਂ ਤੱਕ ਪਹੁੰਚਦਾ ਹੈ।

ਸਭ ਤੋਂ ਵੱਡਾ ਵਿਸਤਾਰ

1940 ਤੋਂ ਬਾਅਦ ਭਾਰਤ ਵਿੱਚ ਇਹ ਨਿਵੇਸ਼ ਬੀਬੀਸੀ ਵਰਲਡ ਸਰਵਿਸ ਦਾ ਸਭ ਤੋਂ ਵੱਡਾ ਵਿਸਤਾਰ ਹੈ। ਜਿਸ ਤਹਿਤ ਯੂਕੇ ਸਰਕਾਰ 291 ਮਿਲੀਅਨ ਪੌਂਡ ਦਾ ਨਿਵੇਸ਼ ਕਰ ਰਹੀ ਹੈ।

ਬੀਬੀਸੀ ਨੇ ਖਬਰਾਂ ਵਿੱਚ ਪਿਜਿਨ, ਆਫ਼ਾਨ ਓਰੋਮੋ, ਅਮਹਰਿਕ, ਟਿਗ੍ਰੀਨੀਆ ਅਤੇ ਕੋਰੀਅਨ ਭਾਸ਼ਾਵਾਂ ਵਿੱਚ ਸਰਵਿਸ ਲਾਂਚ ਕਰ ਦਿੱਤੀ ਹੈ। ਇਸ ਤੋਂ ਬਾਅਦ ਯੂਰਬਾ, ਲਾਬੋ ਅਤੇ ਸਰਬੀਅਨ ਦੀ ਵਾਰੀ ਹੈ।

ਇੰਡੀਆ ਨਿਊਜ਼ ਉੱਤੇ ਬੀਬੀਸੀ ਦੁਨੀਆਂ ਦਾ ਪ੍ਰਸਾਰਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮੀਂ 6 ਵਜੇ ਹੋਵੇਗਾ, ਜਦਕਿ ਬੀਬੀਸੀ ਪ੍ਰਪੰਚਮ ਪ੍ਰਸਾਰਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ 10:30 ਵਜੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਈਨਾਡੂ ਟੀਵੀ ਉੱਤੇ ਹੋਵੇਗਾ।

ਦੋਵੇਂ ਬੁਲੇਟਿਨ ਤੇਜ਼ ਗਤੀ ਵਾਲੇ ਹੋਣਗੇ ਜਿਹੜੇ ਲੋਕਾਂ ਨੂੰ ਅਸਲ ਪੱਤਰਕਾਰਿਤਾ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਖਬਰਾਂ ਤੇ ਆਲਮੀ ਦ੍ਰਿਸ਼ਟੀਕੋਣ ਮੁਹੱਈਆ ਕਰਵਾਉਣਗੇ।

ਮਰਾਠੀ ਦੇ ਨਿਊਜ਼ ਬੁਲੇਟਿਨ ਇਸੇ ਸਾਲ ਸ਼ੁਰੂ ਹੋ ਜਾਣਗੇ, ਜਦਕਿ ਗੁਜਰਾਤੀ ਵਿੱਚ ਅਗਲੇ ਸਾਲ ਹੋਣਗੇ।

ਸਾਡੀਆਂ ਸਾਈਟਸ ਉੱਤੇ ਅੰਗਰੇਜ਼ੀ ਸਿੱਖਣ ਵਾਲੇ ਪਾਠਕ੍ਰਮ ਵੀ ਉਪਲੱਬਧ ਹੋਣਗੇ। ਜਿੰਨ੍ਹਾਂ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।

ਚਾਰੇ ਭਾਸ਼ਾਵਾਂ ਵਿੱਚ ਖਬਰਾਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਅਤੇ ਯੂ-ਟਿਊਬ ਉੱਤੇ ਵੀ ਉਪਲੱਬਧ ਹੋਣਗੀਆਂ।

ਨਵੀਆਂ ਵੈਬਸਾਈਸ ਦੇ ਲਿੰਕ ਹੇਠਾਂ ਦਿੱਤੇ ਗਏ ਹਨ-

https://www.bbc.com/punjabi

https://www.bbc.com/marathi

https://www.bbc.com/telugu

https://www.bbc.com/gujarati

ਵਧੇਰੇ ਜਾਣਕਾਰੀ ਲਈ ਵਰਲਡ ਸਰਵਿਸ ਗਰੁੱਪ ਕਮਨੀਕੇਸ਼ਨ ਨਾਲ ਸੰਪਰਕ ਕਰੋ-

Charlotte.morgan01@bbc.co.uk

or Marina.forsythe@bbc.co.uk

ਸੰਪਾਦਕਾਂ ਦੇ ਧਿਆਨ ਹਿੱਤ

bbc.com/news, ਬੀਬੀਸੀ ਵਰਲਡ ਨਿਊਜ਼ ਟੈਲੀਵਿਜ਼ਨ ਚੈਨਲ ਅਤੇ ਬੀਬੀਸੀ ਵਰਲਡ ਸਰਵਿਸ ਸਣੇ ਆਪਣੀਆਂ ਕੌਮਾਂਤਰੀ ਨਿਊਜ਼ ਸੇਵਾਵਾਂ ਰਾਹੀਂ ਦੁਨੀਆ ਭਰ ਵਿੱਚ ਹਰ ਹਫ਼ਤੇ 34.6 ਕਰੋੜ ਲੋਕਾਂ ਤੱਕ ਪਹੁੰਚ ਰੱਖਦੇ ਹਨ।

ਬੀਬੀਸੀ ਵਰਲਡ ਸਰਵਿਸ ਅੰਗਰੇਜ਼ੀ ਭਾਸ਼ਾ ਵਿੱਚ ਪੂਰੀ ਦੁਨੀਆ ਲਈ ਖਬਰਾਂ ਉਪਲੱਬਧ ਕਰਵਾਉਂਦਾ ਹੈ। ਅਤੇ ਹੋਰ 30 ਭਾਸ਼ਾਵਾਂ ਵਿੱਚ ਰੇਡੀਓ ਟੀਵੀ ਅਤੇ ਡਿਜੀਟਲ ਪਲੇਟਫਾਰਮ ਰਾਹੀਂ ਹਰ ਹਫ਼ਤੇ 26.9 ਕਰੋੜ ਲੋਕਾਂ ਤੱਕ ਪਹੁੰਚਦਾ ਹੈ। ਬੀਬੀਸੀ ਲਰਨਿੰਗ ਇੰਗਲਿਸ਼ ਟੀਚਿੰਗ ਇੰਗਲਿਸ਼, ਬੀਬੀਸੀ ਵਰਲਡ ਸਰਵਿਸ ਦੇ ਹਿੱਸੇ ਵਜੋਂ ਗਲੋਬਲ ਔਡੀਅੰਸ ਨੂੰ ਅੰਗਰੇਜ਼ੀ ਸਿਖਾਉਂਦਾ ਹੈ।

ਹੋਰ ਵਧੇਰੇ ਜਾਣਕਾਰੀ ਲਈ ਦੇਖੋ

bbc.com/worldservice

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ