ਸ੍ਰੀਨਗਰ ਵਿੱਚ ਬੀਐਸਐਫ਼ ਕੈਂਪ 'ਤੇ ਹਮਲਾ

sri Nagar/ Kashmir Image copyright Getty Images

ਸ੍ਰੀਨਗਰ ਹਵਾਈ ਅੱਡੇ ਕੋਲ ਬੀਐਸਐਫ਼ ਕੈਂਪ 'ਤੇ ਕੱਟੜਪੰਥੀ ਹਮਲਾ ਹੋਇਆ ਹੈ, ਜਿਸ ਵਿੱਚ ਤਿੰਨ ਜਵਾਨ ਜ਼ਖਮੀ ਹੋ ਗਏ ਹਨ। ਪੁਲਿਸ ਮੁਕਾਬਲੇ ਵਿੱਚ ਇੱਕ ਹਮਲਾਵਰ ਵੀ ਮਾਰਿਆ ਗਿਆ ਹੈ।

ਸ੍ਰੀਨਗਰ ਦੇ ਪੁਲਿਸ ਆਈਜੀ ਮੁਨੀਰ ਖਾਨ ਨੇ ਸਥਾਨਕ ਪੱਤਰਕਾਰ ਮਾਜਿਦ ਜਹਾਂਗੀਰ ਨੂੰ ਦੱਸਿਆ, "ਹਮਲਾ ਸਵੇਰੇ ਤਕਰੀਬਨ 5 ਵਜੇ ਹੋਇਆ।"

ਬੀਐਸਐਫ਼ ਦੇ 182 ਬਟਾਲੀਅਨ ਦੇ ਕੈਂਪ ਵਿੱਚ ਤਿੰਨ ਕੱਟੜਪੰਥੀ ਦਾਖਲ ਹੋ ਗਏ।

ਇੰਨ੍ਹਾਂ 'ਚੋਂ ਇੱਕ ਕੱਟੜਪੰਥੀ ਨੂੰ ਮਾਰ ਦਿੱਤਾ ਗਿਆ। ਦੋ ਕੱਟੜਪੰਥੀ ਕੈਂਪ ਅੰਦਰ ਮੌਜੂਦ ਹਨ,

ਜਦਕਿ ਤਿੰਨ ਬੀਐਸਐਫ਼ ਦੇ ਜਵਾਨ ਇਸ ਹਮਲੇ ਵਿੱਚ ਜ਼ਖਮੀ ਹੋ ਗਏ ਹਨ। ਕਾਰਵਾਈ ਜਾਰੀ ਹੈ।"

ਹਵਾਈ ਉਡਾਣਾਂ 'ਤੇ ਅਸਰ

ਹਵਾਈ ਅੱਡੇ 'ਤੇ ਕੋਈ ਵੀ ਮੁਲਾਜ਼ਮ ਜਾਂ ਮੁਸਾਫ਼ਰ ਜਾਨ ਨਹੀਂ ਦਿੱਤਾ ਜਾ ਰਿਹਾ ਅਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪਰੇਸ਼ਨ ਪੂਰਾ ਹੋਣ ਤੱਕ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਹਾਲਾਂਕਿ ਸੜਕ 'ਤੇ ਆਵਾਜਾਈ ਫਿਰ ਸ਼ੁਰੂ ਹੋ ਗਈ ਹੈ। ਪਹਿਲਾਂ ਸ੍ਰੀਨਗਰ ਹਵਾਈ ਅੱਡੇ ਤੱਕ ਪਹੁੰਚਣ ਵਾਲੀ ਸੜਕ 'ਤੇ ਟ੍ਰੈਫਿਕ ਰੋਕ ਦਿੱਤਾ ਗਿਆ ਸੀ।

ਘਟਨਾ ਦੇ ਹੋਰ ਬਿਓਰੇ ਦੀ ਉਡੀਕ ਕੀਤੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)