ਨਜ਼ਰੀਆ: ਕੀ ਗੁਜਰਾਤ ਵਿੱਚ ਮੋਦੀ ਨੂੰ ਟੱਕਰ ਦੇ ਸਕਣਗੇ ਰਾਹੁਲ?

ਰਾਹੁਲ ਗਾਂਧੀ ਤੇ ਨਰਿੰਦਰ ਮੋਦੀ Image copyright Getty Images

ਗੁਜਰਾਤ ਵਿੱਚ ਚੋਣਾਂ ਦੀ ਸਰਗਰਮੀਆਂ ਵੱਧ ਚੁੱਕੀਆਂ ਹਨ। ਪੀਐੱਮ ਮੋਦੀ ਦਾ ਗੁਜਰਾਤ ਦੌਰਾ ਖ਼ਤਮ ਹੋ ਚੁੱਕਿਆ ਹੈ ਅਤੇ ਸੋਮਵਾਰ ਨੂੰ ਫ਼ਿਰ ਤੋਂ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਦਾ ਗੁਜਰਾਤ ਦੌਰਾ ਸ਼ੁਰੂ ਹੋ ਗਿਆ ਹੈ।

ਇਸ ਵਾਰ ਵੀ ਕਾਂਗਰਸ ਦੇ ਉਪ-ਪ੍ਰਧਾਨ ਕਈ ਮੰਦਿਰਾਂ ਵਿੱਚ ਜਾ ਰਹੇ ਹਨ। ਕਾਂਗਰਸ ਗੁਜਰਾਤ ਵਿੱਚ ਕਿੰਨੀ ਤਾਕਤਵਰ ਹੈ? ਪਟੇਲ ਤੇ ਦਲਿਤ ਵੋਟ ਕਿੱਥੇ ਹਨ?

ਇਨ੍ਹਾਂ ਸਾਰਿਆਂ ਸਵਾਲਾਂ ਨੂੰ ਲੈ ਕੇ ਸਾਡੇ ਸਹਿਯੋਗੀ ਮੁਹੰਮਦ ਸ਼ਾਹਿਦ ਨੇ ਗੁਜਰਾਤ ਦੇ ਸੀਨੀਅਰ ਪੱਤਰਕਾਰ ਅਜੇ ਉਮਟ ਨਾਲ ਗੱਲ਼ਬਾਤ ਕੀਤੀ।

ਅੰਨਾ ਹਜ਼ਾਰੇ ਦਾ ਮੋਦੀ ਨੂੰ ਅਲਟੀਮੇਟਮ

ਦੁਨੀਆਂ ਦਾ ਗੇੜਾ ਲਾਉਂਦੀਆਂ ਭਾਰਤੀ ਕੁੜੀਆਂ

ਅਜੇ ਉਮਟ ਦੇ ਸ਼ਬਦਾਂ ਵਿੱਚ ਪੜ੍ਹੋ ਉਨ੍ਹਾਂ ਦਾ ਨਜ਼ਰੀਆ

ਪਿਛਲੇ 22 ਸਾਲਾਂ ਤੋਂ ਗੁਜਰਾਤ ਵਿੱਚ ਬੀਜੇਪੀ ਦਾ ਰਾਜ ਚੱਲ ਰਿਹਾ ਹੈ ਅਤੇ ਅਜਿਹਾ ਪਹਿਲੀ ਵਾਰ ਹੈ ਕਿ ਨਰਿੰਦਰ ਮੋਦੀ ਇਸ ਸੂਬੇ ਅਤੇ ਇਸਦੀ ਸਿਆਸਤ ਵਿੱਚ ਪੂਰੇ ਤਰੀਕੇ ਨਾਲ ਸ਼ਾਮਲ ਨਹੀਂ ਹਨ।

ਵਿਜੇ ਰੁਪਾਣੀ ਨੂੰ ਆਨੰਦੀਬੇਨ ਪਟੇਲ ਦੀ ਥਾਂ ਲਿਆਇਆ ਗਿਆ ਸੀ ਕਿਉਂਕਿ ਬੀਜੇਪੀ ਨੂੰ ਲੱਗ ਰਿਹਾ ਸੀ ਕਿ ਚੁਣੌਤੀਪੂਰਨ ਚੋਣਾਂ ਹੋਣ ਵਾਲੀਆਂ ਹਨ। ਪਿਛਲੇ ਤਿੰਨ ਮਹੀਨਿਆਂ ਤੋਂ ਇੱਕ ਮਾਹੌਲ ਬਣ ਰਿਹਾ ਹੈ।

ਬੀਜੇਪੀ ਨੂੰ ਕਈ ਚੁਣੌਤੀਆਂ

ਹਾਰਦਿਕ ਪਟੇਲ ਦੇ ਅਨਾਮਤ ਅੰਦੋਲਨ ਨੂੰ ਬੀਜੇਪੀ ਕਾਬੂ ਕਰਨ ਦੀ ਸੋਚ ਰਹੀ ਸੀ ਪਰ ਉਹ ਇਹ ਨਹੀਂ ਕਰ ਸਕੀ।

ਇਸਦੇ ਇਲਾਵਾ ਅਲਪੇਸ਼ ਠਾਕੁਰ ਨਾਮਕ ਨੌਜਵਾਨ ਨੇ ਓਬੀਸੀ ਮੰਚ ਬਣਾ ਲਿਆ। ਜਿਸਨੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ।

ਇਸ ਤੋਂ ਬਾਅਦ ਦਲਿਤਾਂ ਦੇ ਆਗੂ ਬਣ ਕੇ ਉੱਭਰੇ ਉਮੇਸ਼ ਜਿਗਨੇਸ਼ ਮੇਵਾਣੀ ਦਾ ਅੰਦੋਲਨ ਵੀ ਬੀਜੇਪੀ ਦੇ ਖ਼ਿਲਾਫ਼ ਨਜ਼ਰ ਆ ਰਿਹਾ ਹੈ।

Image copyright Getty Images

ਬੀਜੇਪੀ ਦੇ ਖ਼ਿਲਾਫ਼ ਘੱਟ ਚੁਣੌਤੀਆਂ ਨਹੀਂ ਹਨ। ਪਿਛਲੇ ਦੋ ਮਹੀਨਿਆਂ ਵਿੱਚ ਬੀਜੇਪੀ ਦੇ ਖ਼ਿਲਾਫ਼ ਸੋਸ਼ਲ ਮੀਡੀਆ ਵਿੱਚ ਜ਼ਬਰਦਸਤ ਮੁਹਿੰਮ ਚੱਲੀ ਹੈ।

'ਵਿਕਾਸ ਪਾਗਲ ਹੋ ਗਿਆ ਹੈ' ਹੈਸ਼ਟੈਗ ਨਾਲ ਬੀਜੇਪੀ ਪਰੇਸ਼ਾਨ ਹੋਈ ਹੈ ਕਿਉਂਕਿ ਹੁਣ ਤੱਕ ਇਸੇ ਸੋਸ਼ਲ ਮੀਡੀਆ ਦੀ ਬਦਲੌਤ ਉਸ ਨੂੰ ਵੋਟ ਮਿਲੇ ਸੀ।

'ਪੀਐੱਮ ਮੋਦੀ ਵੀ ਪਰੇਸ਼ਾਨ'

ਗੁਜਰਾਤ ਵਿੱਚ ਜੋ ਵਿਕਾਸ ਹੋਇਆ ਹੈ ਉਹ ਬੇਰੁਜ਼ਗਾਰੀ ਦੇ ਨਾਲ ਆਇਆ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦਾ ਮੌਕਾ ਨਹੀਂ ਮਿਲ ਰਿਹਾ ਹੈ।

ਨੋਟਬੰਦੀ, ਜੀਐੱਸਟੀ ਅਤੇ ਰਿਅਲ ਇਸਟੇਟ ਰੈਗੁਲੇਸ਼ਨ ਡਿਵਲਪਮੈਂਟ ਐੱਕਟ (ਰੇਰਾ) ਕਰਕੇ ਉਤਪਾਦਨ ਖੇਤਰ, ਰਿਅਲ ਸਟੇਟ, ਟੈਕਸਟਾਈਲ ਅਤੇ ਡਾਇਮੰਡ ਖੇਤਰ ਵਿੱਚ ਵਾਧਾ ਨਹੀਂ ਹੋਇਆ ਹੈ।

ਇਸਦੇ ਕਰਕੇ ਮੰਦੀ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਕਾਰਨ ਪਰੇਸ਼ਾਨ ਹਨ।

ਗੁਜਰਾਤ ਦੌਰੇ ਦੇ ਦੌਰਾਨ ਇਸੇ ਪਰੇਸ਼ਾਨੀ ਨੂੰ ਦੇਖਦੇ ਹੋਏ ਪਹਿਲੇ ਹੀ ਦਿਨ ਪੀਐੱਮ ਮੋਦੀ ਨੇ ਜੀਐੱਸਟੀ ਵਿੱਚ ਰਿਆਇਤ ਦਾ ਐਲਾਨ ਕੀਤਾ ਅਤੇ ਕਿਹਾ ਕਿ ਦੀਵਾਲੀ ਸੁਧਾਰਨ ਵਾਸਤੇ ਆਏ ਹਨ।

ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਇਹ ਮਾਹੌਲ ਸੁਧਾਰਨਾ ਹੈ। ਇਸਦੇ ਮੱਦੇਨਜ਼ਰ ਉਹ ਵਾਰ-ਵਾਰ ਗੁਜਰਾਤ ਆ ਰਹੇ ਹਨ। ਦੋ ਦਿਨਾਂ ਵਿੱਚ ਉਨ੍ਹਾਂ ਨੇ ਮੱਧ, ਦੱਖਣੀ ਗੁਜਰਾਤ, ਸੌਰਾਸ਼ਟਰ ਅਤੇ ਵਡਨਗਰ ਦੇ ਦੌਰੇ ਕੀਤੇ।

ਕਿੰਨੀ ਤਾਕਤਵਰ ਹੈ ਕਾਂਗਰਸ?

ਇਸਦੇ ਮੁਕਾਬਲੇ ਕਾਂਗਰਸ ਅਤੇ ਉਨ੍ਹਾਂ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੂੰ ਦੇਖੀਏ ਤਾਂ ਉਨ੍ਹਾਂ ਨੇ ਪਿਛਲੀ ਵਾਰ ਸੌਰਾਸ਼ਟਰ ਦਾ ਦੌਰਾ ਕੀਤਾ ਸੀ ਅਤੇ ਹੁਣ ਉਹ ਮੱਧ ਗੁਜਰਾਤ ਦਾ ਦੌਰਾ ਕਰ ਰਹੇ ਹਨ।

Image copyright Getty Images

ਕਾਂਗਰਸ ਮੁਸਲਮਾਨਾਂ ਦਾ ਤੁਸ਼ਟੀਕਰਨ ਨਹੀਂ ਕਰ ਰਹੀ ਹੈ। ਪਰ ਉਹ ਸੌਫਟ ਹਿੰਦੁਤਵ ਵੱਲ ਜ਼ਰੂਰ ਵੱਧ ਰਹੀ ਹੈ।

ਇਸੇ ਦਾ ਸੁਨੇਹਾ ਦੇਣ ਦੇ ਲਈ ਉਹ ਦਵਾਰਕਾ, ਚੋਟਿਲਾ ਮੰਦਿਰ ਗਏ ਸੀ।

ਇਸ ਵਾਰ ਉਹ ਫਾਗਵੇਲ ਦੇ ਮੰਦਿਰ ਵੀ ਜਾਣਗੇ। ਇਹ ਬੈਲਟ ਓਬੀਸੀ ਵੋਟਾਂ ਦੇ ਲਈ ਸਭ ਤੋਂ ਚੰਗੀ ਮੰਨੀ ਜਾਂਦੀ ਹੈ ਅਤੇ ਰਾਹੁਲ ਇੱਥੋਂ ਆਪਣੇ ਦੌਰੇ ਦੀ ਸ਼ੁਰੂਆਤ ਕਰ ਰਹੇ ਹਨ।

ਰਾਹੁਲ ਗਾਂਧੀ ਇਸਲਈ ਹਰ ਇੱਕ ਮੰਦਿਰ ਵਿੱਚ ਜਾ ਰਹੇ ਹਨ ਕਿਉਂਕਿ ਕੋਈ ਨਾ ਕੋਈ ਮੰਦਿਰ ਕਿਸੇ ਨਾ ਕਿਸੇ ਸਮਾਜ ਨਾਲ ਜੁੜਿਆ ਹੈ।

ਇਹ ਇੱਕ ਸੰਦੇਸ਼ ਦੇਣ ਵਾਂਗ ਹੈ ਕਿ ਉਹ ਸਮਾਜ ਦੇ ਹਰ ਵਰਗ ਵੱਲ ਹਨ। ਉਹ ਰਾਹ ਵਿੱਚ ਪੈਣ ਵਾਲੇ ਹਰ ਮੰਦਿਰ ਵਿੱਚ ਜਾਂਦੇ ਹਨ।

ਨਰਿੰਦਰ ਮੋਦੀ ਨੇ 2002 ਗੁਜਰਾਤ ਦੰਗਿਆਂ ਦੇ ਬਾਅਦ ਵੀ ਚੋਣ ਯਾਤਰਾ ਫਾਗਵੇਲ ਮੰਦਿਰ ਤੋਂ ਸ਼ੁਰੂ ਕੀਤੀ ਸੀ।

ਪਟੇਲ ਅਤੇ ਦਲਿਤਾਂ ਦਾ ਵੋਟ

ਗੁਜਰਾਤ ਵਿੱਚ ਪਟੇਲ ਵੋਟ ਹਮੇਸ਼ਾ ਭਾਰਤੀ ਜਨਤਾ ਪਾਰਟੀ ਦੇ ਨਾਲ ਰਹਿੰਦੇ ਸੀ। ਅਤੇ ਉਹ ਫੈਸਲਾਕੁੰਨ ਸਥਿਤੀ ਵਿੱਚ ਰਹਿੰਦੇ ਹਨ।

ਹੁਣ ਇਹ ਗੱਲਾਂ ਪੁਰਾਣੀਆਂ ਹੋ ਚੁੱਕੀਆਂ ਹਨ। ਪਰ ਅਜਿਹਾ ਨਹੀਂ ਹੈ ਕਿ ਇਹ ਸਾਰਾ ਵੋਟ ਕਾਂਗਰਸ ਨੂੰ ਜਾ ਰਿਹਾ ਹੈ।

ਹਾਰਦਿਕ ਪਟੇਲ ਦੇ 'ਪਟੇਲ ਅਨਾਮਤ ਅੰਦੋਲਨ' ਦੇ ਕੁਝ ਕਾਰਕੁਨਾਂ ਨੂੰ ਕਾਂਗਰਸ ਟਿਕਟ ਵੀ ਦੇ ਰਹੀ ਹੈ।

Image copyright SAJJAD HUSSAIN/AFP/GETTY

ਹਾਰਦਿਕ ਦਾ ਗਰੁੱਪ 182 ਸੀਟਾਂ ਵਿੱਚੋਂ 20 ਸੀਟਾਂ ਦੀ ਮੰਗ ਕਰ ਰਿਹਾ ਹੈ। ਜਿਨ੍ਹਾਂ ਵਿੱਚੋਂ 9 ਟਿਕਟਾਂ ਦੀ ਪੇਸ਼ਕਸ਼ ਕੀਤੀ ਗਈ ਹੈ।

ਪਟੇਲਾਂ ਦੇ ਕਈ ਭਾਈਚਾਰੇ ਹਨ ਪਰ ਉਹ ਮੌਜੂਦਾ ਸਰਕਾਰ ਨਾਲ ਬਣੇ ਰਹਿਣਾ ਚਾਹੁੰਦੇ ਹਨ। ਪਟੇਲ ਭਾਈਚਾਰੇ ਦੇ ਵੋਟ ਸ਼ਾਇਦ ਵੰਡੇ ਜਾਣਗੇ।

ਜਿਨ੍ਹਾਂ ਵਿੱਚੋਂ 60-40 ਦੇ ਅਨੁਪਾਤ ਵਿੱਚ ਬੀਜੇਪੀ ਅਤੇ ਕਾਂਗਰਸ ਵਿੱਚ ਵੋਟ ਜਾਣਗੇ ਅਤੇ ਇਹ ਸਮੀਕਰਨ ਬਦਲ ਸਕਦੇ ਹਨ।

Image copyright Getty Images
ਫੋਟੋ ਕੈਪਸ਼ਨ ਜਿਗਨੇਸ਼ ਮੇਵਾਣੀ

ਦਲਿਤ ਦਾ ਵੋਟ ਜ਼ਿਆਦਾਤਰ ਕਾਂਗਰਸ ਦਾ ਰਿਹਾ ਹੈ। ਉਨ੍ਹਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਹੋਈ ਬੇਇਨਸਾਫ਼ੀ ਨੇ ਵੀ ਗੁੱਸਾ ਦਿਖਾਇਆ ਹੈ।

ਕਾਂਗਰਸੀ ਨੇਤਾ ਅਹਿਮਦ ਪਟੇਲ ਦੀ ਰਾਜਸਭਾ ਚੋਣ ਜਿੱਤਣ ਨਾਲ ਪਾਰਟੀ ਨੂੰ ਹਿੰਮਤ ਜ਼ਰੂਰ ਮਿਲੀ ਹੈ। ਪਰ ਬੀਜੇਪੀ ਦਾ ਪਲੜਾ ਜ਼ਿਆਦਾ ਭਾਰੀ ਨਜ਼ਰ ਆ ਰਿਹਾ ਹੈ।

ਭਾਵੇਂ ਗੁਜਰਾਤ ਵਿੱਚ ਪੂਰੇ ਤਰੀਕੇ ਨਾਲ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਇਹ ਚੋਣ ਮੋਦੀ ਬਨਾਮ ਰਾਹੁਲ ਗਾਂਧੀ ਬਣਦੀ ਦਿਖਾਈ ਦੇ ਰਹੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)