ਮੁਲਕ ਭਰ 'ਚ ਟਰੱਕਾਂ ਦਾ ਚੱਕਾ ਜਾਮ

Trucker Strike, India, Image copyright NARINDER NANU/GETTY IMAGES
ਫੋਟੋ ਕੈਪਸ਼ਨ ਹੜਤਾਲ 'ਤੇ ਟਰੱਕ ਅਪਰੇਟਰ

ਟਰੱਕ ਅਪਰੇਟਰਾਂ ਵੱਲੋਂ ਹੜਤਾਲ ਦਾ ਅਸਰ ਪੂਰੇ ਮੁਲਕ 'ਚ ਦੇਖਣ ਨੂੰ ਮਿਲ ਰਿਹਾ ਹੈ। ਅੱਜ ਇਸ ਹੜਤਾਲ ਦਾ ਦੂਜਾ ਦਿਨ ਹੈ।

ਪਹਿਲੇ ਦਿਨ ਪੂਰੇ ਭਾਰਤ ਵਿੱਚ ਸਪਲਾਈ ਪ੍ਰਭਾਵਿਤ ਹੋਈ।

ਟਰੱਕ ਅਪਰੇਟਰਾਂ ਦੀ ਇਹ ਦੋ ਦਿਨੀਂ ਸੰਕੇਤਕ ਹੜਤਾਲ ਹੈ।

ਟਰੱਕ ਅਪਰੇਟਰਾਂ ਦੀਆਂ ਕਈ ਮੰਗਾਂ ਹਨ।

Image copyright AFP/GETTY IMAGES
ਫੋਟੋ ਕੈਪਸ਼ਨ ਟਰੱਕ ਅਪਰੇਟਰਾਂ ਦਾ ਚੱਕਾ ਜਾਮ

ਟਰੱਕ ਅਪਰੇਟਰਾਂ ਦੀਆਂ ਮੰਗਾਂ

  • ਜੀਐਸਟੀ ਦਰ ਦਾ ਵਿਰੋਧ
  • ਡੀਜ਼ਲ ਦੀਆਂ ਕੀਮਤਾਂ 'ਚ ਵਾਧਾ
  • ਸੜਕਾਂ 'ਤੇ ਅਧਿਕਾਰੀਆਂ ਵੱਲੋਂ ਤੰਗ ਪਰੇਸ਼ਾਨ ਕਰਨਾ
  • ਟੌਲ ਨੀਤੀਆਂ ਦੀ ਖ਼ਿਲਾਫ਼ਤ
Image copyright DIPTENDU DUTTA/GETTY IMAGES
ਫੋਟੋ ਕੈਪਸ਼ਨ ਪੂਰੇ ਭਾਰਤ ਵਿੱਚ ਸਪਲਾਈ ਪ੍ਰਭਾਵਿਤ

ਖ਼ਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਟਰਾਂਸਪੋਰਟਰਾਂ ਦੀ ਜੱਥੇਬੰਦੀ ਏਆਈਐਮਟੀਸੀ (ਆਲ ਇੰਡੀਆਂ ਮੋਟਰ ਟਰਾਂਸਪੋਰਟ ਕਾਂਗਰਸ) ਦੀ ਕੋਰ ਕਮੇਟੀ ਦੇ ਚੇਅਰਮੈਨ ਮਲਕੀਤ ਸਿੰਘ ਨੇ ਕਿਹਾ ਕਿ ਪਹਿਲੇ ਦਿਨ ਦੇਸ਼ ਭਰ ਵਿੱਚ 70 ਤੋਂ 80 ਫੀਸਦੀ ਵਪਾਰ ਬੰਦ ਰਿਹਾ।

ਅਗਲਾ ਐਕਸ਼ਨ ਦਿਵਾਲੀ ਬਾਅਦ

ਜੱਥੇਬੰਦੀ ਮੁਤਾਬਕ ਮੰਗਾਂ ਨਾ ਮੰਨੇ ਜਾਣ 'ਤੇ ਦਿਵਾਲੀ ਤੋਂ ਬਾਅਦ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਨਵੀਂ ਰਣਨੀਤੀ ਬਣਾਈ ਜਾਵੇਗੀ।

ਦੱਸ ਦਈਏ ਕਿ ਟਰਾਂਸਪੋਰਟਰ ਖ਼ੇਤਰ ਨਾਲ 12 ਕਰੋੜ ਲੋਕ ਜੁੜੇ ਹੋਏ ਹਨ।

ਉਧਰ ਏਆਈਐਮਟੀਸੀ ਨਾਲ 93 ਲੱਖ ਟਰੱਕ ਅਪਰੇਟਰ ਜੁੜੇ ਹੋਏ ਹਨ।

ਇਸ ਅੰਦੋਲਨ 'ਚ ਹੋਰ ਜੱਥੇਬੰਦੀਆਂ ਨੇ ਵੀ ਸੰਘਰਸ਼ ਦੀ ਹਿਮਾਇਤ ਕੀਤੀ ਹੈ।

ਦਿਵਾਲੀ ਤੋਂ ਬਾਅਦ ਦੇਸ਼ ਭਰ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਦੀ ਜੱਥੇਬੰਦੀ ਵੱਲੋਂ ਗੱਲ ਕਹੀ ਗਈ ਹੈ।

Image copyright NARINDER NANU/GETTY IMAGES
ਫੋਟੋ ਕੈਪਸ਼ਨ ਟਰਾਂਸਪੋਰਟਰ ਖ਼ੇਤਰ ਨਾਲ 12 ਕਰੋੜ ਲੋਕ ਜੁੜੇ ਹਨ

ਅਸਰ

  • ਪੰਜਾਬ 'ਚ ਝੋਨੇ ਦੀ ਲਿਫ਼ਟਿੰਗ 'ਤੇ ਅਸਰ
  • ਪਹਿਲੇ ਦਿਨ ਦੇਸ਼ ਭਰ ਵਿੱਚ 70 ਤੋਂ 80 ਫੀਸਦੀ ਤੱਕ ਵਪਾਰ ਬੰਦ ਰਿਹਾ
  • ਹੁਣ ਤੱਕ ਇਸ ਖ਼ੇਤਰ ਨੂੰ 2 ਹਜਾਰ ਕਰੋੜ ਦਾ ਨੁਕਸਾਨ ਹੋਇਆ
  • 12 ਕਰੋੜ ਅਪਰੇਟਰ ਪ੍ਰਭਾਵਿਤ
Image copyright STRDEL/GETTY IMAGES
ਫੋਟੋ ਕੈਪਸ਼ਨ ਰਾਜਧਾਨੀ ਦਿੱਲੀ 'ਤੇ ਵੀ ਅਸਰ

ਰਾਜਧਾਨੀ ਦਿੱਲੀ 'ਤੇ ਵੀ ਅਸਰ

ਰਾਜਧਾਨੀ ਦਿੱਲੀ ਸਣੇ ਪੰਜਾਬ ਤੇ ਮੁਲਕ ਦੇ ਬਾਕੀ ਸੂਬਿਆਂ 'ਚੋਂ ਟਰੱਕ ਸੜਕਾਂ ਤੋਂ ਗਾਇਬ ਹਨ।

ਦਿੱਲੀ ਤੇ ਐਨਸੀਆਰ 'ਚ ਰੋਜ਼ ਦੀਆਂ ਵਸਤਾਂ ਦੀ ਆਵਾਜਾਈ ਪ੍ਰਭਾਵਿਤ ਰਹੀ।

ਪੀਟੀਆਈ ਨਾਲ ਗੱਲ ਕਰਦਿਆਂ ਏਆਈਐਮਟੀਸੀ ਦੇ ਚੇਅਰਮੈਨ ਕੁਲਤਾਰਨ ਸਿੰਘ ਨੇ ਕਿਹਾ ਕਿ ਪਹਿਲੇ ਦਿਨ ਦਿੱਲੀ 'ਚ 4 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)