ਆਰੂਸ਼ੀ ਕੇਸ: ਤਲਵਾੜ ਜੋੜੇ ਦੀ ਰਿਹਾਈ ਦੇ ਹੁਕਮ

arushi Image copyright Pti
ਫੋਟੋ ਕੈਪਸ਼ਨ ਤਲਵਾੜ ਜੋੜਾ ਰਿਹਾਅ

ਆਰੂਸ਼ੀ ਕਤਲ ਕੇਸ ਵਿੱਚ ਇਲਾਹਾਬਾਦ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਕੋਰਟ ਨੇ ਆਪਣੀ ਹੀ ਧੀ ਦੇ ਕਤਲ ਮਾਮਲੇ ਵਿੱਚ ਤਲਵਾੜ ਪਤੀ-ਪਤਨੀ ਨੂੰ ਰਿਹਾਅ ਕਰ ਦਿੱਤਾ ਹੈ।

ਅਦਾਲਤ ਨੇ ਆਰੂਸ਼ੀ ਦੇ ਮਾਤਾ ਪਿਤਾ ਨੂੰ ਉਸਦੇ ਕਤਲ ਦਾ ਦੋਸ਼ੀ ਨਹੀਂ ਮੰਨਿਆ ਹੈ।

ਮਾਮਲੇ ਨਾਲ ਜੁੜੇ ਵਕੀਲ ਏਕੇ ਨਿਗਮ ਨੇ ਇਸਦੀ ਪੁਸ਼ਟੀ ਕੀਤੀ ਹੈ।

ਵਕੀਲ ਨੇ ਕਿਹਾ ਇਲਾਹਾਬਾਦ ਹਾਈਕੋਰਟ ਨੇ ਤਲਵਾੜ ਜੋੜੇ ਦੀ ਅਪੀਲ ਮੰਨਜ਼ੂਰ ਕਰ ਲਈ ਹੈ।

ਹੁਣ ਤੱਕ ਕੋਰਟ ਦੇ ਫ਼ੈਸਲੇ ਦੀ ਤਫ਼ਸੀਲ ਤੋਂ ਜਾਣਕਾਰੀ ਨਹੀਂ ਮਿਲੀ ਹੈ।

ਆਰੂਸ਼ੀ ਕਤਲ ਕੇਸ ਨਾਲ ਜੁੜੇ 7 ਸਵਾਲ

ਨਜ਼ਰੀਆ: 2000 ਦਾ ਨੋਟ ਤੇ ਮੋਦੀ ਦਾ ਹਿੰਦੂਵਾਦ

ਇਸ ਤੋਂ ਪਹਿਲਾ 25 ਨਵੰਬਰ 2013 ਨੂੰ ਸੀਬੀਆਈ ਕੋਰਟ ਨੇ ਤਲਵਾੜ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਉਸ ਤੋਂ ਬਾਅਦ ਦੋਵੇਂ ਗਾਜ਼ੀਆਬਾਦ ਦੀ ਡਾਸਨਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸੀ।

16 ਮਈ 2008 ਨੂੰ ਦਿੱਲੀ ਨੇੜੇ ਨੋਇਡਾ ਦੇ ਇੱਕ ਘਰ ਵਿੱਚ 14 ਸਾਲ ਦੀ ਆਰੂਸ਼ੀ ਦੀ ਲਾਸ਼ ਮਿਲੀ ਸੀ।

ਅਗਲੇ ਦਿਨ ਘਰ ਵਿੱਚ ਕੰਮ ਕਰਨ ਵਾਲੇ ਹੇਮਰਾਜ ਦੀ ਲਾਸ਼ ਘਰ ਦੀ ਛੱਤ 'ਤੇ ਮਿਲੀ ਸੀ।

Image copyright fiza

ਸ਼ੁਰੂਆਤ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਅਤੇ ਰਾਜੇਸ਼ ਤਲਵਾੜ ਦੇ ਨੌਕਰਾਂ ਨੂੰ ਸ਼ੱਕੀ ਮੰਨਿਆ।

ਇਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਰਾਜੇਸ਼ ਤਲਵਾੜ ਨੇ ਕਥਿਤ ਤੌਰ 'ਤੇ ਆਰੂਸ਼ੀ ਅਤੇ ਹੇਮਰਾਜ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਅਤੇ ਗੁੱਸੇ ਵਿੱਚ ਦੋਹਾਂ ਦਾ ਕਤਲ ਕਰ ਦਿੱਤਾ।

ਮਾਮਲਾ ਸੀਬੀਆਈ ਕੋਲ ਪਹੁੰਚਿਆ। 26 ਨਵੰਬਰ, 2013 ਨੂੰ ਸੀਬੀਆਈ ਦੀ ਅਦਾਲਤ ਨੇ ਤਲਵਾੜ ਜੋੜੇ ਨੂੰ ਦੋਸ਼ੀ ਕਰਾਰ ਦਿੱਤਾ। ਤਲਵਾੜ ਜੋੜੇ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਝੂਠ ਦੱਸਿਆ ਸੀ।

ਮਾਮਲੇ ਵਿੱਚ ਕਦੋਂ ਕੀ-ਕੀ ਹੋਇਆ

ਫ਼ੈਸਲੇ ਨੂੰ ਮੁਕਾਮ ਤੱਕ ਪਹੁੰਚਾਉਣ ਲਈ ਕਰੀਬ ਨੌ ਸਾਲ ਲੱਗੇ। ਤਮਾਮ ਸਬੂਤ ਇਕੱਠੇ ਕੀਤੇ ਗਏ ਅਤੇ ਦਰਜਨਾਂ ਗਵਾਹਾਂ ਤੋਂ ਪੁੱਛਗਿੱਛ ਹੋਈ।

16 ਮਈ 2008

ਰਾਜਧਾਨੀ ਦਿੱਲੀ ਦੇ ਨੇੜੇ ਨੋਇਡਾ ਵਿੱਚ ਰਹਿਣ ਵਾਲੇ ਡੈਂਟਿਸਟ ਰਾਜੇਸ਼ ਤਲਵਾਰ ਦੀ 14 ਸਾਲ ਦੀ ਕੁੜੀ ਆਰੂਸ਼ੀ ਤਲਵਾੜ ਅਤੇ ਨੌਕਰ ਹੇਮਰਾਜ ਦਾ ਕਤਲ ਉਨ੍ਹਾਂ ਦੇ ਘਰ ਵਿੱਚ ਹੋਇਆ।

Image copyright fiza

16 ਮਈ ਦੀ ਸਵੇਰ ਆਰੂਸ਼ੀ ਆਪਣੇ ਕਮਰੇ ਵਿੱਚ ਮਰੀ ਹੋਈ ਦੇਖੀ ਗਈ। ਤੇਜ਼ਧਾਰ ਹਥਿਆਰ ਨਾਲ ਉਸਦਾ ਗਲਾ ਕੱਟਿਆ ਹੋਇਆ ਸੀ। ਇੱਕ ਦਿਨ ਬਾਅਦ ਨੌਕਰ ਹੇਮਰਾਜ ਦੀ ਲਾਸ਼ ਰਾਜੇਸ਼ ਤਲਵਾੜ ਦੀ ਗੁਆਂਢੀ ਦੀ ਛੱਤ ਤੋਂ ਮਿਲੀ।

ਮਾਮਲੇ ਵਿੱਚ 23 ਮਈ 2008 ਨੂੰ ਰਾਜੇਸ਼ ਤਲਵਾੜ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਗਿਰਫ਼ਤਾਰ ਕਰ ਲਿਆ। ਇੱਕ ਦਿਨ ਬਾਅਦ 24 ਮਈ ਨੂੰ ਯੂਪੀ ਪੁਲਿਸ ਨੇ ਰਾਜੇਸ਼ ਤਲਵਾੜ ਨੂੰ ਮੁੱਖ ਮੁਲਜ਼ਮ ਕਰਾਰ ਦਿੱਤਾ ਸੀ।

ਸੀਬੀਆਈ ਜਾਂਚ

ਭਾਰੀ ਦਬਾਅ ਦੇ ਵਿੱਚ 29 ਮਈ ਨੂੰ ਉੱਤਰ ਪ੍ਰਦੇਸ਼ ਦੀ ਤਤਕਾਲੀਨ ਮੁੱਖ ਮੰਤਰੀ ਮਾਇਆਵਤੀ ਨੇ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕੀਤੀ ਸੀ।

ਸੀਬੀਆਈ ਨੇ ਜੂਨ 2008 ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਸੀਬੀਆਈ ਨੇ ਰਾਜੇਸ਼ ਤਲਵਾੜ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ।

ਬੱਚਿਆਂ ਤੇ ਕਿਸ਼ੋਰਾਂ ਵਿੱਚ 10 ਗੁਣਾ ਵੱਧਿਆ ਮੋਟਾਪਾ

ਆਰੂਸ਼ੀ ਕਤਲ ਕੇਸ ਨਾਲ ਜੁੜੇ 7 ਸਵਾਲ

ਸਬੂਤਾਂ ਦੀ ਘਾਟ ਕਾਰਨ ਵਿਸ਼ੇਸ਼ ਅਦਾਲਤ ਨੇ 12 ਜੁਲਾਈ 2008 ਨੂੰ ਰਾਜੇਸ਼ ਤਲਵਾੜ ਨੂੰ ਰਿਹਾਅ ਕਰ ਦਿੱਤਾ।

ਪੁਲਿਸ ਨੇ ਜਾਂਚ ਵਿੱਚ ਤਲਵਾੜ ਜੋੜੇ ਦੇ ਸਹਿਯੋਗ ਨਾ ਕਰਨ ਦੀ ਗੱਲ ਆਖ਼ੀ, ਤਾਂ ਜਵਨਰੀ 2010 ਵਿੱਚ ਕੋਰਟ ਨੇ ਨਾਰਕੋ ਟੈਸਟ ਲਈ ਇਜਾਜ਼ਤ ਦਿੱਤੀ।

ਕਤਲ ਦਾ ਇਲਜ਼ਾਮ

ਨੁਪੂਰ ਤਲਵਾੜ ਨੂੰ 30 ਅਪ੍ਰੈਲ 2012 ਨੂੰ ਗਿਰਫ਼ਤਾਰ ਕੀਤਾ ਗਿਆ। ਇਸ ਤੋਂ ਪਹਿਲਾ ਉਸਦੀ ਜ਼ਮਾਨਤ ਅਰਜ਼ੀ ਖ਼ਾਰਿਜ ਕਰ ਦਿੱਤੀ ਗਈ।

2012 ਵਿੱਚ ਮੁੜ ਤੋਂ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। ਇਸ ਵਿਚਕਾਰ ਨੁਪੂਰ ਤਲਵਾੜ 25 ਸਤੰਬਰ 2012 ਨੂੰ ਜ਼ਮਾਨਤ ਤੇ ਬਾਹਰ ਆ ਗਈ।

ਇਸ ਮਾਮਲੇ ਵਿੱਚ 12 ਨਵੰਬਰ 2013 ਨੂੰ ਬਚਾਅ ਪੱਖ ਨੇ ਗਵਾਹਾਂ ਦੇ ਆਖ਼ਰੀ ਬਿਆਨ ਦਰਜ ਕੀਤੇ ਗਏ।

25 ਨਵੰਬਰ 2013 ਨੂੰ ਫ਼ੈਸਲਾ ਸੀਬੀਆਈ ਕੋਰਟ ਨੇ ਤਲਵਾੜ ਜੋੜੇ ਨੂੰ ਉਮਰਕੈਦ ਦੀ ਸਜ਼ਾ ਸੁਣਾਈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ