ਮੁਸਲਿਮ ਪੁਰਤੱਤਵ ਵਿਗਿਆਨੀ ਨੇ ਡਾਕੂਆਂ ਦੀ ਮਦਦ ਨਾਲ ਮੰਦਿਰ ਬਚਾਏ

temple
ਫੋਟੋ ਕੈਪਸ਼ਨ ਹੁਣ ਸੈਲਾਨੀ ਵੱਡੀ ਗਿਣਤੀ ਵਿੱਚ ਬਟੇਸ਼ਵਰ ਦੇ ਮੰਦਿਰਾਂ ਵਿੱਚ ਪਹੁੰਚ ਰਹੇ ਹਨ

ਮੱਧ ਪ੍ਰਦੇਸ ਦੇ ਮੁਰੈਨਾ ਵਿੱਚ ਅੱਠਵੀਂ ਸਦੀ ਦੇ ਹਿੰਦੂ ਮੰਦਿਰ ਸਥਿੱਤ ਹਨ । ਜਿਨ੍ਹਾਂ ਬਾਰੇ 2005 ਤੱਕ ਕੋਈ ਨਹੀਂ ਜਾਣਦਾ ਸੀ। ਪੁਰਾਤੱਤਵ ਵਿਗਿਆਨੀ ਕੇ.ਕੇ ਮੁਹੰਮਦ ਨੇ 2005 ਵਿੱਚ ਇਨ੍ਹਾਂ ਦੀ ਖੋਜ ਕੀਤੀ।

ਕੇ.ਕੇ ਮੁਹੰਮਦ ਦੀ ਨਿਯੁਕਤੀ ਪੁਰਾਤੱਤਵ ਵਿਭਾਗ ਦੇ ਮੁਲਾਜ਼ਮ ਵਜੋਂ ਮੱਧ ਪ੍ਰਦੇਸ਼ ਵਿੱਚ ਹੋਈ ਸੀ। ਉਸ ਵੇਲੇ ਉਨ੍ਹਾਂ ਨੂੰ ਇਨ੍ਹਾਂ ਮੰਦਿਰਾਂ ਬਾਰੇ ਪਤਾ ਲੱਗਿਆ।

ਮੁਰੈਨਾ ਵਿੱਚ ਗੁਪਤਾ ਕਾਲ ਅਤੇ ਗੁੱਜਰ ਪ੍ਰਤੀਹਾਰਾ ਕਾਲ ਦੇ ਮੰਦਿਰ ਮੌਜੂਦ ਹਨ।

ਗੁੜ ਨਾਲੋਂ ਹਿੰਦੂ-ਮੁਸਲਿਮ ਭਾਈਚਾਰੇ ਦਾ ਰਿਸ਼ਤਾ ਮਿੱਠਾ

17 ਸਾਲ ਦਾ ਹੈ ਇਹ ਪਾਕਿਸਤਾਨੀ ਵਿਗਿਆਨੀ

ਜੋ 6ਵੀਂ ਤੋਂ 8ਵੀਂ ਸਦੀ ਵਿੱਚ ਬਣਾਏ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੰਦਿਰ ਭਗਵਾਨ ਵਿਸ਼ਨੂ ਤੇ ਭਗਵਾਨ ਸ਼ਿਵ ਨਾਲ ਜੁੜੇ ਹਨ।

ਪੱਥਰ ਮਾਫ਼ੀਆ ਤੋਂ ਖ਼ਤਰਾ

ਬਟੇਸ਼ਵਰ ਦੇ ਇਨ੍ਹਾਂ ਮੰਦਿਰਾਂ ਵਿੱਚ ਸੋਹਣੇ ਗੇਟ, ਟੈਂਕ ਅਤੇ ਕਈ ਮੂਰਤੀਆਂ ਹਨ।

ਭਾਵੇਂ ਇਨ੍ਹਾਂ ਮੰਦਿਰਾਂ ਦੀ ਮੁੜ ਉਸਾਰੀ ਇੱਕ ਖ਼ਤਰਨਾਕ ਟੀਚਾ ਸੀ।

ਇਸ ਇਲਾਕੇ ਵਿੱਚ ਪੱਥਰ ਮਾਫ਼ੀਆ ਦਾ ਬੋਲਬਾਲਾ ਸੀ, ਜੋ ਆਲੇ-ਦੁਆਲੇ ਦੀਆਂ ਪਹਾੜੀਆਂ ਵਿੱਚ ਪੱਥਰ ਤੋੜਨ ਲਈ ਧਮਾਕੇ ਕਰਦੇ ਰਹਿੰਦੇ ਸੀ।

ਡਾਕੂਆਂ ਤੋਂ ਮਦਦ ਦੀ ਗੁਹਾਰ

ਇਸਦੇ ਨਾਲ ਹੀ ਚੰਬਲ ਦੇ ਡਾਕੂ ਇਸ ਇਲਾਕੇ ਵਿੱਚ ਆਪਣਾ ਦਬਦਬਾ ਰੱਖਦੇ ਸੀ। ਇਨ੍ਹਾਂ ਡਾਕੂਆਂ ਦੀ ਮੰਦਿਰਾਂ ਵਿੱਚ ਸ਼ਰਧਾ ਸੀ। ਉਹ ਮੰਦਿਰ ਵਿੱਚ ਆ ਕੇ ਪੂਜਾ ਕਰਦੇ ਸੀ।

ਇਸ ਲਈ ਕੇ.ਕੇ ਮੁਹੰਮਦ ਨੇ ਮੰਦਿਰਾਂ ਦੀ ਮੁੜ ਉਸਾਰੀ ਲਈ ਉਨ੍ਹਾਂ ਦੀ ਮਦਦ ਲੈਣ ਦਾ ਫ਼ੈਸਲਾ ਲਿਆ। ਇਸ ਫ਼ੈਸਲੇ ਵਿੱਚ ਕੇ.ਕੇ ਮੁਹੰਮਦ ਨੂੰ ਉਨ੍ਹਾਂ ਦੇ ਸਹਿ ਕਰਮੀਆਂ ਦੀ ਹਮਾਇਤ ਵੀ ਹਾਸਿਲ ਸੀ।

ਫੋਟੋ ਕੈਪਸ਼ਨ ਬਟੇਸ਼ਵਰ ਦੇ ਮੰਦਿਰਾਂ ਵਿੱਚ ਪੁਰਾਤਨ ਮੰਦਿਰ ਕਲਾ ਨਜ਼ਰ ਆਉਂਦੀ ਹੈ

ਉਨ੍ਹਾਂ ਨੂੰ ਉਹ ਵਕਤ ਯਾਦ ਹੈ ਜਦੋਂ ਉਨ੍ਹਾਂ ਨੇ ਡਾਕੂਆਂ ਨੂੰ ਮੰਦਿਰਾਂ ਦੀ ਉਸਾਰੀ ਲਈ ਭਰੋਸੇ ਵਿੱਚ ਲਿਆ ਸੀ।

ਕੇ.ਕੇ ਮੁਹੰਮਦ ਦੇ ਇੱਕ ਸਹਿ ਕਰਮੀ ਗੁੱਜਰ ਭਾਈਚਾਰੇ ਦੇ ਸੀ, ਜੋ ਉਨ੍ਹਾਂ ਦੇ ਨਾਲ ਡਾਕੂਆਂ ਨਾਲ ਗੱਲਬਾਤ ਕਰਨ ਲਈ ਗਏ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਡਾਕੂ ਮੋਰ ਸਿੰਘ ਉਨ੍ਹਾਂ ਦੇ ਨਾਨਾ ਸੀ। ਅਤੇ ਇਲਾਕੇ ਦੇ ਜ਼ਿਆਦਾਤਰ ਡਾਕੂ ਉਨ੍ਹਾਂ ਦੇ ਖਾਨਦਾਨ ਤੋਂ ਸੀ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮੁਸਲਿਮ ਪੁਰਾਤੱਤਵ ਵਿਗਿਆਨੀ ਨੇ ਬਚਾਏ ਮੰਦਿਰ

"ਇਸ ਇਲਾਕੇ ਦੇ ਜ਼ਿਆਦਾਤਰ ਮੰਦਿਰ ਵੀ ਗੁੱਜਰ ਰਾਜਿਆਂ ਵੱਲੋਂ ਬਣਾਏ ਗਏ ਸੀ। ਇਸਲਈ ਅਸੀਂ ਡਾਕੂਆਂ ਨੂੰ ਮੰਦਿਰਾਂ ਦੀ ਉਸਾਰੀ ਵਿੱਚ ਮਦਦ ਕਰਨ ਲਈ ਰਾਜ਼ੀ ਕਰਨ ਵਿੱਚ ਕਾਮਯਾਬ ਹੋਏ।''

"ਅਸੀਂ ਉਨ੍ਹਾਂ ਨੂੰ ਇਹ ਸਮਝਾਇਆ ਕਿ ਉਨ੍ਹਾਂ ਦੇ ਵੱਡੇ-ਵਡੇਰਿਆਂ ਦੀ ਵਿਰਾਸਤ ਨੂੰ ਸਾਂਭਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।''

ਸਾਂਝੇ ਉਪਰਾਲੇ ਵਿੱਚ ਤਬਦੀਲ

ਡਾਕੂਆਂ ਦੀ ਦੇਖਰੇਖ ਵਿੱਚ ਕੇ.ਕੇ ਮੁਹੰਮਦ ਦੀ ਟੀਮ ਨੇ ਮੰਦਿਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ।

ਕੇ.ਕੇ ਮੁਹੰਮਦ ਨੇ ਦੱਸਿਆ, "ਅਸੀਂ ਮਲਬੇ ਨੂੰ ਇੱਕਠਾ ਕਰ ਕੇ ਮੰਦਿਰ ਨੂੰ ਮੁੜ ਉਸਾਰਨ ਦੀ ਸ਼ੁਰੂਆਤ ਕੀਤੀ।''

"ਸ਼ੁਰੂਆਤ ਵਿੱਚ ਸਾਨੂੰ ਸਥਾਨਕ ਲੋਕਾਂ, ਮੇਰੇ ਸਹਿ ਕਰਮੀਆਂ ਤੇ ਡਾਕੂਆਂ ਦੀ ਮਦਦ ਮਿਲੀ, ਜੋ ਇੱਥੇ ਪੂਜਾ ਕਰਦੇ ਸੀ।''

ਫੋਟੋ ਕੈਪਸ਼ਨ ਕੇ.ਕੇ ਮੁਹੰਮਦ, ਪੁਰਾਤੱਤਵ ਵਿਗਿਆਨੀ

ਕੇ.ਕੇ ਮੁਹੰਮਦ ਦੇ ਸਹਿ ਕਰਮੀ, ਕੇ.ਐੱਸ ਸਕਸੈਨਾ ਕਹਿੰਦੇ ਹਨ, "ਸਭ ਤੋਂ ਖ਼ੂੰਖਾਰ ਡਾਕੂ, ਜਿਵੇਂ ਨਿਰਭੇ ਗੁੱਜਰ, ਮਾਨ ਸਿੰਘ ਅਤੇ ਮੋਰ ਸਿੰਘ ਨੂੰ ਮੰਦਿਰਾਂ ਦੀ ਇਤਿਹਾਸਕ ਮਹੱਤਤਾ ਨੂੰ ਸਮਝਿਆ।

ਡਾਕੂਆਂ ਨੇ ਪੱਥਰ ਮਾਫ਼ੀਆ ਨੂੰ ਖਦੇੜ ਦਿੱਤਾ। ਕੇ.ਕੇ ਮੁਹੰਮਦ ਦੀ ਟੀਮ ਨੇ 200 ਵਿੱਚੋਂ 40 ਮੰਦਿਰਾਂ ਨੂੰ ਮੁੜ ਉਸਾਰ ਲਿਆ।

ਪੱਥਰ ਮਾਫ਼ੀਆ ਨੇ ਫ਼ਿਰ ਸਿਰ ਚੁੱਕਿਆ

ਬਾਅਦ ਵਿੱਚ ਮੱਧ ਪ੍ਰਦੇਸ਼ ਸਰਕਾਰ ਵੱਲੋਂ ਡਾਕੂਆਂ ਖ਼ਿਲਾਫ਼ ਸਖ਼ਤੀ ਵਰਤੀ ਗਈ, ਜਿਸ ਵਿੱਚ ਕਈ ਡਾਕੂ ਮਾਰੇ ਗਏ।

ਉਨ੍ਹਾਂ ਵਿੱਚੋਂ ਉਹ ਡਾਕੂ ਵੀ ਸਨ, ਜੋ ਮੰਦਿਰਾਂ ਦੀ ਉਸਾਰੀ ਵਿੱਚ ਮਦਦ ਕਰ ਰਹੇ ਸੀ। ਪੱਥਰ ਮਾਫ਼ੀਆ ਫ਼ਿਰ ਵਾਪਸ ਆ ਗਿਆ।

ਫੋਟੋ ਕੈਪਸ਼ਨ ਕੇ.ਕੇ ਮੁਹੰਮਦ ਨੇ ਮੰਦਿਰਾਂ ਦੀ ਮੁੜ ਉਸਾਰੀ ਲਈ ਆਰ.ਐੱਸ.ਐੱਸ ਦੀ ਮਦਦ ਲਈ

ਕੇ.ਕੇ ਮੁਹੰਮਦ ਨੇ ਦੱਸਿਆ, "ਡਾਕੂਆਂ ਦੀ ਮੌਤ ਤੋਂ ਬਾਅਦ ਪੱਥਰ ਮਾਫ਼ੀਆ ਫ਼ਿਰ ਪਹਾੜਾ ਵਿੱਚ ਧਮਾਕੇ ਕਰਨ ਲੱਗਾ। ਜਿਸ ਕਰਕੇ ਸਾਡੇ ਵੱਲੋਂ ਮੁੜ ਉਸਾਰੇ ਗਏ ਮੰਦਿਰਾਂ ਨੂੰ ਵੀ ਨੁਕਸਾਨ ਪਹੁੰਚਿਆ।''

ਉਨ੍ਹਾਂ ਵੱਲੋਂ ਸਥਾਨਕ ਪ੍ਰਸ਼ਾਸਨ ਨੂੰ ਗੈਰ ਕਨੂੰਨੀ ਮਾਈਨਿੰਗ ਨੂੰ ਰੋਕਣ ਵਾਸਤੇ ਕਈ ਚਿੱਠੀਆਂ ਲਿਖੀਆਂ ਗਈਆਂ। ਪਰ ਕੋਈ ਫ਼ਾਇਦਾ ਨਹੀਂ ਹੋਇਆ।

ਆਰ.ਐੱਸ.ਐੱਸ ਤੋਂ ਮੰਗੀ ਮਦਦ

ਆਖਰ ਕੇ.ਕੇ ਮੁਹੰਮਦ ਨੇ ਆਰ.ਆਰ ਐੱਸ ਨਾਲ ਸੰਪਰਕ ਕੀਤਾ।

ਕੇ.ਕੇ ਮੁਹੰਮਦ ਨੇ ਦੱਸਿਆ, "ਉਸ ਵੇਲੇ ਕੇ.ਐੱਸ ਸੁਦਰਸ਼ਨ ਆਰ.ਐੱਸ.ਐੱਸ ਦੇ ਮੁਖੀ ਸੀ। ਅਸੀਂ ਉਨ੍ਹਾਂ ਨੂੰ ਲਿਖਿਆ ਕਿ ਤੁਹਾਡੀ ਸੰਸਥਾ ਹਿੰਦੂਆਂ ਦੀਆਂ ਇਤਿਹਾਸਕ ਮੰਦਿਰਾਂ ਦੀ ਰਾਖੀ ਦੀ ਗੱਲ ਕਰਦੀ ਹੈ।''

"ਮੈਂ ਉਨ੍ਹਾਂ ਤੋਂ ਮਦਦ ਮੰਗੀ। 24 ਘੰਟੇ ਵਿੱਚ ਸਥਾਨਕ ਪੁਲਿਸ ਅਤ ਸਥਾਨਕ ਪ੍ਰਸ਼ਾਸਨ ਨੇ ਪੱਥਰ ਮਾਫ਼ੀਆ ਖ਼ਿਲਾਫ ਕਾਰਵਾਈ ਕੀਤੀ।''

ਹੁਣ ਮੁੜ ਉਸਾਰੀ ਦੀ ਸੁਸਤ ਰਫ਼ਤਾਰ

ਕੇ.ਕੇ ਮੁਹੰਮਦ ਹੁਣ ਪੁਰਾਤੱਤਵ ਵਿਭਾਗ ਤੋਂ ਸੇਵਾ ਮੁਕਤ ਹੋ ਚੁੱਕੇ ਹਨ। ਉਹ ਮੰਦਿਰਾਂ ਦੀ ਮੁੜ ਉਸਾਰੀ ਦੀ ਸੁਸਤ ਰਫ਼ਤਾਰ ਤੋਂ ਨਾਰਾਜ਼ ਹਨ।

ਭਾਵੇਂ ਸ਼ਰਧਾਲੂਆਂ ਤੇ ਸੈਲਾਨੀਆਂ ਨੇ ਇਨ੍ਹਾਂ ਮੰਦਿਰਾਂ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੈ। ਉਹ ਇੱਥੋਂ ਦੇ ਇਤਿਹਾਸਕ ਮਹੱਤਵ ਨੂੰ ਨਿਹਾਰਦੇ ਹਨ।

ਗੁੜ ਨਾਲੋਂ ਹਿੰਦੂ-ਮੁਸਲਿਮ ਭਾਈਚਾਰੇ ਦਾ ਰਿਸ਼ਤਾ ਮਿੱਠਾ

ਨਫ਼ਰਤ ਦੇ ਦੌਰ 'ਚ 'ਭਾਰਤ-ਪਾਕਿਸਤਾਨ' ਦੀ ਮੁਹੱਬਤ

'ਤਾਜਮਹਲ ਪਾਕਿਸਤਾਨ ਭੇਜ ਦਿਓ, ਅਸੀਂ ਵੀ...'

ਪਰ ਆਲੇ-ਦੁਆਲੇ ਹੁੰਦੇ ਧਮਾਕਿਆਂ ਦਾ ਡਰ ਕਈ ਵਾਰ ਉਨ੍ਹਾਂ ਨੂੰ ਰੋਕ ਲੈਂਦਾ ਹੈ।

ਕੇ.ਕੇ ਮੁਹੰਮਦ ਮੁਤਾਬਕ ਕੇਂਦਰ ਜਾਂ ਸੂਬਾ ਸਰਕਾਰ ਮੰਦਿਰਾਂ ਦੀ ਮੁੜ ਉਸਾਰੀ ਤੇ ਪੱਥਰ ਮਾਫ਼ੀਆ ਨੂੰ ਰੋਕਣ ਲਈ ਸੰਜੀਦਗੀ ਨਹੀਂ ਦਿਖਾ ਰਹੀ ਹੈ।

ਉਨ੍ਹਾਂ ਕਿਹਾ,"ਅਸੀਂ 2 ਕਰੋੜ ਦੇ ਬਜਟ ਵਿੱਚ 200 ਮੰਦਿਰਾਂ ਵਿੱਚੋਂ 40 ਮੰਦਿਰ ਬਣਾਏ। ਜੇ ਸਾਨੂੰ ਹੋਰ ਬਜਟ ਦਿੱਤਾ ਜਾਏ ਤਾਂ ਅਸੀਂ ਇਸਨੂੰ ਵਿਸ਼ਵ ਵਿਰਾਸਤੀ ਥਾਂ ਬਣਾ ਦੇਈਏ।''

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)