ਗੁਰਦਾਸਪੁਰ ਜ਼ਿਮਨੀ ਚੋਣ: ਕਾਂਗਰਸ ਦੇ ਸੁਨੀਲ ਜਾਖੜ 1.9 ਲੱਖ ਵੋਟਾਂ ਤੋਂ ਜਿੱਤੇ

Sunil Jakhar Image copyright NARINDER NANU

ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਪੰਜਾਬ ਕਾਂਗਕਸ ਪ੍ਰਧਾਨ ਸੁਨੀਲ ਜਾਖੜ ਨੇ ਵੱਡੀ ਜਿੱਤ ਹਾਸਲ ਕੀਤੀ ਹੈ।

ਜਾਖੜ, ਅਕਾਲੀ-ਬੀਜੇਪੀ ਉਮੀਦਵਾਰ ਸਵਰਨ ਸਲਾਰੀਆ ਤੋਂ 1.93 ਲੱਖ ਵੋਟਾਂ ਤੋਂ ਜਿੱਤੇ ਹਨ।

ਜਾਖੜ ਨੇ 499752 ਵੋਟ ਹਾਸਲ ਕੀਤੇ ਅਤੇ ਸਲਾਰੀਆ ਨੇ 306533।

ਆਮ ਆਦਮੀ ਪਾਰਟੀ ਦੇ ਜਨਰਲ ਸੁਰੇਸ਼ ਖਜੂਰੀਆ ਨੂੰ 23579 ਪਏ।

ਇਹ ਜ਼ਿਮਨੀ ਚੋਣ ਅਭਿਨੇਤਾ ਵਿਨੋਦ ਖਨਾ ਦੀ ਮੌਤ ਤੋ ਬਾਅਦ ਕਰਵਾਏ ਗਏ ਹਨ ਜੋ ਇਸ ਹਲਕੇ ਦੇ ਆਗੂ ਸਨ।

ਗੁਰਦਾਸਪੁਰ ਜ਼ਿਮਨੀ ਚੋਣ ਦੀ ਜਿੱਤ ਦਾ ਮਤਲਬ

ਗੁਰਦਾਸਪੁਰ ਜ਼ਿਮਲੀ ਚੋਣ ਲਈ ਵੋਟਾਂ 11 ਅਕਤੂਬਰ ਨੂੰ ਪਈਆਂ ਸਨ ਅਤੇ ਅੱਜ ਨਤੀਜੇ ਆਏ ਹਨ।

ਕੈਪਟਨ ਅਮਰਿੰਦਰ ਨੇ ਦਿੱਤੀ ਵਧਾਈ

Image copyright Twitter

ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਨੂੰ ਟਵਿੱਟਰ ਤੇ ਜਿੱਤ ਦੀ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨਾਲ ਕੀਤਾ ਹਰ ਵਾਇਦਾ ਪੂਰਾ ਕੀਤਾ ਜਾਵੇਗਾ।

ਕਾਂਗਰਸ ਪਾਰਟੀ ਇਸ ਨਤੀਜੇ ਨੂੰ ਪੰਜਾਬ ਦੀ ਕੈਪਟਨ ਸਰਕਾਰ ਦੇ ਹੱਕ ਵਿੱਚ ਲੋਕ ਫ਼ਤਵੇ ਵਜੋਂ ਪੇਸ਼ ਕਰੇਗੀ।

'ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪਹਿਲਾ ਕਦਮ'

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ, "ਜੋ ਹਾਲ ਇੱਥੇ ਹੋਇਆ ਹੈ ਬੀਜੇਪੀ ਦੇ ਉਮੀਦਵਾਰ ਦਾ ਉਹ ਸਾਰੇ ਹਿੰਦੁਸਤਾਨ ਵਿੱਚ ਹੋਣ ਜਾ ਰਿਹਾ ਹੈ। ਇਹ ਜਿੱਤ ਇੱਕ ਨੀਂਹ ਪਥਰ ਹੈ 2019 ਵਿੱਚ ਕਾਂਗਰਸ ਦੀ ਸਰਕਾਰ ਕੇਂਦਰ ਵਿੱਚ ਬਣਨ ਵਾਸਤੇ। ਰਾਹੁਲ ਗਾਂਧੀ ਦੇ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦਾ ਪਹਿਲਾ ਕਦਮ ਪੰਜਾਬ ਦੇ ਲੋਕਾਂ ਨੇ ਪਟਿਆ ਹੈ।"

ਉਨ੍ਹਾਂ ਕਿਹਾ ਕਿ ਜਿੱਤ ਦਾ ਸਹਿਰਾ ਕਾਂਗਰਸ ਦੇ ਵਰਕਰਾਂ, ਕੈਪਟਨ ਅਮਕਿੰਦਰ ਸਿੰਘ ਦੀ ਲੀਡਰਸ਼ਿਪ ਨੂੰ, ਕਾਂਗਰਸ ਦੀ ਨੀਤੀਆਂ ਨੂੰ ਤੇ ਸਥਾਨਕ ਐਮ.ਐਲ.ਏ ਨੇ ਜਿਹੜਾ ਕੰਮ ਕੀਤਾ ਹੈ ਉਨ੍ਹਾਂ ਨੂੰ ਜਾਂਦਾ ਹੈ।

ਜਾਖਰ ਨੇ ਅੱਗੇ ਕਿਹਾ ਕਿ ਬੀਜੇਪੀ ਦੇ ਸਥਾਨਕ ਵੋਟ ਬੈਂਕ ਨੇ ਪਾਰਟੀ ਦੀਆਂ ਗ਼ਲਤ ਆਰਥਿਕ ਨੀਤੀਆਂ ਕਰ ਕੇ ਜਾਂ ਤਾਂ ਕਾਂਗਰਸ ਨੂੰ ਵੋਟ ਪਾਈ ਜਾਂ ਘਰ ਬੈਠ ਗਏ। ਜੇ ਇਸ ਜਿੱਤ ਤੋਂ ਬੀਜੇਪੀ ਲੀਡਰਸ਼ਿਪ ਕੁਝ ਸਮਝੇਗੀ ਤਾਂ ਦੇਸ ਲਈ ਕੋਈ ਸਹੀ ਕਦਮ ਚੱਕੇਗੀ।

Image copyright FACEBOOK

ਇਹ ਸਨ ਮੁੱਖ ਮੁੱਦੇ

ਗੁਰਦਾਸਪੁਰ ਜ਼ਿਮਨੀ ਚੋਣ ਨੂੰ ਇੱਕ ਅਜਿਹੀ ਚੋਣ ਵਜੋਂ ਯਾਦ ਕੀਤਾ ਜਾਵੇਗਾ ਜਿਸ ਵਿੱਚ ਸਾਰੀਆਂ ਪਾਰਟੀਆਂ ਇੱਕ-ਦੂਜੇ ਉੱਤੇ ਨਿੱਜੀ ਵਾਰ ਕਰਦੀਆਂ ਨਜ਼ਰ ਆਈਆਂ।

ਸੁੱਚਾ ਸਿੰਘ ਲੰਗਾਹ ਦੀ ਇੱਕ ਔਰਤ ਨਾਲ ਏਤਰਾਜ਼ਯੋਗ ਵੀਡੀਓ ਕਲਿੱਪ ਜਾਰੀ ਹੋਈ।

ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਬਲਾਤਕਾਰ, ਜ਼ਬਰਦਸਤੀ ਅਤੇ ਧੋਖਾਧੜੀ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਦਰਜ ਹੋਇਆ।

ਸਵਰਨ ਸਲਾਰੀਆ ਦੀਆਂ ਮੁੰਬਈ ਦੀ ਇੱਕ ਔਰਤ ਵੱਲੋਂ ਤਸਵੀਰਾਂ ਜਾਰੀ ਕੀਤੀਆਂ ਗਈਆਂ। ਜਿਸ ਨੇ ਵਿਆਹ ਦਾ ਵਾਅਦਾ ਕਰ ਕੇ ਉਸ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)