ਯੂਨੀਵਰਸਿਟੀ ਸਾਹਮਣੇ ਖੁਲ੍ਹੇ ਠੇਕੇ ਦਾ ਵਿਲੱਖਣ ਢੰਗ ਨਾਲ ਵਿਰੋਧ

ਠੇਕਾ ਕਿਤਾਬ Image copyright CREDIT JASBIR SHETRA

ਲੁਧਿਆਣਾ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਹਮਣੇ ਸ਼ਰਾਬ ਦਾ ਠੇਕਾ ਖੁੱਲ੍ਹਿਆ ਹੈ ਜਿਸ ਦੇ ਵਿਰੋਧ 'ਚ ਵਿਦਿਆਰਥੀਆਂ ਨੇ 'ਠੇਕਾ ਕਿਤਾਬ' ਖੋਲ੍ਹ ਦਿੱਤਾ ਹੈ।

ਠੇਕੇ 'ਤੇ 'ਲਾਲ ਪਰੀ' ਮਿਲਣ ਬਾਰੇ ਤਾਂ ਸਭ ਨੂੰ ਪਤਾ ਹੈ, ਕੀ ਠੇਕੇ 'ਤੇ ਸਾਹਿਤ ਵੀ ਮਿਲਦਾ ਹੈ? ਇਹ ਸੋਚਣਾ ਆਪਣੇ ਆਪ ਵਿੱਚ ਅਚੰਭੇ ਵਾਲੀ ਗੱਲ ਹੈ।

ਪਰ ਲੁਧਿਆਣਾ ਵਿਖੇ ਸ਼ਰਾਬ ਦੇ ਠੇਕੇ ਦੇ ਐਨ ਮੂਹਰੇ ਵਿਦਿਆਰਥੀ ਕਿਤਾਬਾਂ ਦਾ ਠੇਕਾ ਖੋਲ੍ਹੀ ਬੈਠੇ ਹਨ। ਠੇਕਾ ਕਿਤਾਬ ਤੋਂ ਅੰਗਰੇਜ਼ੀ ਤੇ 'ਦੇਸੀ' ਕਿਤਾਬਾਂ ਪੜ੍ਹਣ ਨੂੰ ਮਿਲਦੀਆਂ ਹਨ।

ਖਾਲੀ ਦਿਮਾਗ ਨੂੰ ਗਿਆਨ ਨਾਲ ਭਰਨ ਦੀ ਯੋਗ ਉਪਰਾਲੇ ਕਰਨ ਦੀ ਥਾਂ 'ਮੋਤੀਆਂ ਵਾਲੀ ਸਰਕਾਰ' ਵੀ 'ਪੰਥਕ ਸਰਕਾਰ' ਦੇ ਰਾਹ ਲਈ ਹਰ ਹਰਬਾ ਵਰਤ ਰਹੀ ਹੈ।

ਬਾਂਦਰ ਹਾਰਿਆ ਸੈਲਫ਼ੀ `ਤੇ ਦਾਅਵੇ ਦਾ ਕੇਸ

ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’

ਇਸ ਲਈ ਸਰਕਾਰਾਂ ਦੇ ਆਪਣੇ ਬਣਾਏ ਨਿਯਮ 'ਸੂਲੀ ਟੰਗੇ' ਜਾ ਰਹੇ ਹਨ। ਸਿੱਖਿਆ ਸੰਸਥਾਵਾਂ, ਧਾਰਮਿਕ ਸਥਾਨਾਂ, ਹਸਪਤਾਲਾਂ ਆਦਿ ਨੇੜੇ ਠੇਕੇ ਨਾ ਖੋਲ੍ਹਣ ਦੇ ਅਦਾਲਤੀ ਹੁਕਮਾਂ ਦੀ ਪੂਰੀ ਤਰ੍ਹਾਂ ਨਾਲ ਅਣਦੇਖੀ ਹੋ ਰਹੀ ਹੈ।

ਵਿਲੱਖਣ ਤੇ ਸ਼ਾਂਤਮਈ ਢੰਗ ਨਾਲ ਵਿਰੋਧ

ਖੇਤੀਬਾੜੀ ਵਿੱਚ ਨਵੀਆਂ ਖੋਜਾਂ ਕਰਕੇ ਦੇਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ ਦੋ ਅੱਗੇ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਵਿਦਿਆਰਥੀਆਂ ਦਾ ਸਾਥ ਸਮਾਜਕ ਜਥੇਬੰਦੀਆਂ ਵੀ ਦੇ ਰਹੀਆਂ ਹਨ।

'ਠੇਕਾ ਕਿਤਾਬ ਦੇਸੀ-ਅੰਗਰੇਜ਼ੀ' ਦਾ ਸਟਾਲ ਲਗਾ ਕੇ ਇਹ ਵਿਰੋਧ ਹੋ ਰਿਹਾ ਹੈ। ਸ਼ਾਂਤਮਈ ਤਰੀਕੇ ਨਾਲ ਨਸ਼ਿਆਂ ਦੀਆਂ ਦੁਕਾਨਾਂ ਸਿੱਖਿਆ ਸੰਸਥਾਵਾਂ ਤੋਂ ਦੂਰ ਰੱਖਣ ਦੀ ਮੰਗ ਹੋ ਰਹੀ ਹੈ।

ਇਹ ਨਿਵੇਕਲਾ ਢੰਗ ਹਰੇਕ ਦਾ ਧਿਆਨ ਹੀ ਨਹੀਂ ਖਿੱਚ ਰਿਹਾ ਸਗੋਂ ਸਿੱਧਾ ਦਿਲ 'ਤੇ ਅਜਿਹਾ ਅਸਰ ਕਰਦਾ ਹੈ ਕਿ ਹਰ ਕੋਈ ਸਰਕਾਰ ਤੇ ਪ੍ਰਸ਼ਾਸਨ ਨੂੰ ਲਾਹਨਤਾ ਪਾਉਂਦਾ ਹੈ।

ਯੂਨੀਵਰਸਿਟੀ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਤੋਂ ਇਲਾਵਾ ਤਿੰਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਵਿਰੋਧ ਵਿੱਚ ਸ਼ਾਮਲ ਹਨ।

ਸੋਮਵਾਰ ਸ਼ਾਮ ਕਰੀਬ ਚਾਰ ਵਜੇ ਤੋਂ ਸਾਢੇ ਛੇ ਵਜੇ ਤੱਕ ਠੇਕੇ ਦੇ ਸਾਹਮਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਅੱਗੇ ਕਿਤਾਬਾਂ ਦਾ ਇੱਕ ਸਟਾਲ ਲਗਾ ਕਿ ਕਵਿਤਾਵਾਂ ਅਤੇ ਕਹਾਣੀਆਂ ਪੜ੍ਹੀਆਂ ਗਈਆਂ।

ਅਦਾਲਤੀ ਹੁਕਮਾਂ 'ਤੇ ਸਵਾਲੀਆਂ ਨਿਸ਼ਾਨ

ਉਨ੍ਹਾਂ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਦੇ ਗੇਟ ਸਾਹਮਣੇ ਖੁੱਲ੍ਹੇ ਠੇਕੇ ਨੇ ਸਿੱਖਿਆ ਸੰਸਥਾਵਾਂ ਦੇ ਨੇੜੇ ਸ਼ਰਾਬ ਦੇ ਠੇਕਾ ਨਾ ਖੋਲ੍ਹਣ ਦੇ ਅਦਾਲਤੀ ਹੁਕਮਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਲਹੌਰ ਫੈਸ਼ਨ ਵੀਕ ਦੀਆਂ ਝਲਕੀਆਂ

ਜ਼ਿੰਦਗੀ 'ਚ ਹੁਣ ਚੈਨ ਕਿੱਥੇ: ਗੁਰਮੇਹਰ

ਸਮਾਜ ਸੇਵੀ ਸੰਸਥਾ ਆਰ.ਬੀ.ਐੱਸ. ਟਰੂਸ ਦੇ ਆਗੂ ਡਾ. ਅਮਨਦੀਪ ਸਿੰਘ ਬੈਂਥ, ਈਕੋ ਸਿੱਖ ਦੇ ਨੁਮਾਇੰਦੇ ਰਵਨੀਤ ਸਿੰਘ, ਪੀ.ਏ.ਯੂ. ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਜਸਪ੍ਰੀਤ ਸਿੰਘ ਤੇ ਫਰੈਂਡਜ਼ ਫ਼ਾਰ ਲਾਈਫ ਦੇ ਰਮਿਤ ਸਕਸੈਨਾ ਸਮੇਤ ਯੂਨੀਵਰਸਿਟੀ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਨੇ ਯੂਨੀਵਰਸਿਟੀ ਗੇਟ ਅੱਗੇ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਨਿਖੇਧੀ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖਿਆ ਸੰਸਥਾਵਾਂ ਧਾਰਮਿਕ ਥਾਵਾਂ ਦੀ ਤਰ੍ਹਾਂ ਪਵਿੱਤਰ ਹੁੰਦੀਆਂ ਹਨ। ਅਜਿਹੀਆਂ ਸੰਸਥਾਵਾਂ ਅੱਗੇ ਨਸ਼ੇ ਆਦਿ ਨੂੰ ਵੇਚਣਾ ਵਿਦਿਆਰਥੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ।

ਇਨ੍ਹਾਂ ਥਾਵਾਂ 'ਤੇ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਮਨਜ਼ੂਰੀ ਦੇਣ ਲਈ ਉਨ੍ਹਾਂ ਨੇ ਪ੍ਰਸ਼ਾਸਨ ਤੇ ਆਬਕਾਰੀ ਵਿਭਾਗ ਦੀ ਵੀ ਨਿਖੇਧੀ ਕੀਤੀ।

ਉਨ੍ਹਾਂ ਇਹ ਵੀ ਆਖਿਆ ਕਿ ਪੀ.ਏ.ਯੂ. ਵਿੱਚ ਕਈ ਦਿਨਾਂ ਤੋਂ ਚੱਲ ਰਹੇ ਸਰਸ ਮੇਲੇ ਵਿੱਚ ਅਨੇਕਾਂ ਉੱਚ ਅਧਿਕਾਰੀ ਇੱਥੇ ਆਏ ਪਰ ਕਿਸੇ ਦਾ ਧਿਆਨ ਇਸ ਪਾਸੇ ਨਹੀਂ ਗਿਆ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)