ਕੀ ਹੈ ਭਾਰਤ ਵਿੱਚ ਪਟਾਕਿਆਂ ਦੇ ਆਉਣ ਦਾ ਇਤਿਹਾਸ?

Image copyright AFP

ਦਿਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ਕੌਮੀ ਰਾਜਧਾਨੀ ਖੇਤਰ 'ਪਟਾਕਿਆਂ 'ਤੇ ਪਬੰਦੀ ਲਾ ਦਿੱਤੀ ਹੈ।

ਅਦਾਲਤ ਨੇ ਅਪੀਲ ਦੇ ਬਾਵਜੂਦ ਫ਼ੈਸਲਾ ਨਹੀਂ ਬਦਲਿਆ ਹੈ।

90 ਸਾਲ ਦੇ ਨੌਜਵਾਨ 'ਫਲਾਇੰਗ ਸਿੱਖ' ਮਿਲਖਾ ਸਿੰਘ

ਕਿਸ ਨੂੰ ਚੁਨਣਗੇ ਚੀਨੀ ਕਾਮਰੇਡ ਆਪਣਾ ਆਗੂ?

ਬੀਬੀਸੀ ਨੇ ਆਪਣੇ ਪਾਠਕਾਂ ਨੂੰ ਪੁੱਛਿਆ ਕਿ ਇਸ ਪ੍ਰਸੰਗ ਵਿੱਚ ਤੁਸੀਂ ਕਿਹੋ ਜਿਹੀ ਕਵਰੇਜ ਚਾਹੁੰਦੇ ਹੋ ਤਾਂ ਕਈ ਸਵਾਲ ਮਿਲੇ।

ਪਾਠਕਾਂ ਨੇ ਕੀ ਪੁੱਛਿਆ?

ਕੁੱਝ ਨੇ ਪੁੱਛਿਆ ਕਿ ਦਿੱਲੀ ਦੇ ਪ੍ਰਦੂਸ਼ਣ 'ਚ ਪਟਾਕਿਆਂ ਦੀ ਕਿੰਨੀ ਹਿੱਸੇਦਾਰੀ ਹੈ? ਦੂਸਰੇ ਜਾਨਣਾ ਚਹੁੰਦੇ ਸਨ ਕਿ ਇਸ ਬੈਨ ਨਾਲ਼ ਪਟਾਕਿਆਂ ਦੇ ਕਾਰੋਬਾਰ ਨਾਲ਼ ਜੁੜੇ ਲੋਕਾਂ ਉੱਤੇ ਕੀ ਅਸਰ ਹੋਵੇਗਾ?

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੀ ਹੈ ਭਾਰਤ ਵਿੱਚ ਪਟਾਕਿਆਂ ਦੇ ਆਉਣ ਦਾ ਇਤਿਹਾਸ?

ਬਹੁਤੇ ਸਵਾਲ ਪਟਾਕਿਆਂ ਦੇ ਇਤਿਹਾਸ ਨਾਲ਼ ਜੁੜੇ ਹੋਏ ਸਨ।

ਲੋਕੇਸ਼ ਪਾਲ ਨੇ ਪੁੱਛਿਆ, "ਦਿਵਾਲੀ ਤੇ ਆਤਿਸ਼ਬਾਜ਼ੀ ਕਦੋਂ ਤੇ ਕਿਵੇਂ ਸ਼ੁਰੂ ਹੋਈ ਤੇ ਕਿਉਂ ?

"ਕੀ ਦਿਵਾਲੀ 'ਤੇ ਆਤਿਸ਼ਬਾਜੀ ਕਰਨਾ ਪੁਰਾਣੇ ਸਮੇਂ ਨਾਲ ਜੁੜਿਆ ਹੋਇਆ ਹੈ?"

ਤਸਵੀਰਾਂ: ਇਸ ਤਰ੍ਹਾਂ ਹੋ ਰਹੀ ਹੈ ਦਿਵਾਲੀ ਮਨਾਉਣ ਦੀ ਤਿਆਰੀ

ਵਿਜੇ ਖੰਡੇਰਾ ਦਾ ਸਵਾਲ ਹੈ, "ਦਿਵਾਲੀ 'ਚ ਪਟਾਕੇ ਕਦੋਂ ਸ਼ੁਰੂ ਹੋਏ?"

ਕੀ ਆਤਿਸ਼ਬਾਜੀ ਦਾ ਜ਼ਿਕਰ ਧਰਮ ਗ੍ਰੰਥਾਂ 'ਚ ਮਿਲਦਾ ਹੈ।

Image copyright AFP

ਸੋ ਅਸੀਂ ਸਭ ਤੋਂ ਪਹਿਲਾਂ ਇਸੇ ਸਵਾਲ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ।

ਕੀ ਭਾਰਤ ਵਿੱਚ ਆਤਿਸ਼ਬਾਜੀ ਨੂੰ ਲੈ ਕੇ ਕੋਈ ਇਤਿਹਾਸਕ ਪ੍ਰੰਪਰਾ ਰਹੀ ਹੈ?

ਰਾਜੀਵ ਲੋਚਨ ਦੇ ਉੱਤਰ

ਰਾਜੀਵ ਲੋਚਨ ਪੰਜਾਬ ਯੂਨੀਵਰਸਿਟੀ 'ਚ ਇਤਿਹਾਸ ਪੜ੍ਹਾਉਂਦੇ ਹਨ।

ਮਿੱਥਾਂ ਤੇ ਪੁਰਾਣਾਂ ਤੋਂ ਤਾਂ ਅਜਿਹਾ ਨਹੀਂ ਲਗਦਾ।

ਪ੍ਰਾਚੀਨ ਗ੍ਰੰਥਾਂ ਅਨੁਸਾਰ ਲੋਕ ਦਿਵਾਲੀ ਦੇ ਤਿਉਹਾਰ 'ਤੇ ਰੌਸ਼ਨੀ ਕਰਕੇ ਖ਼ੁਸ਼ੀ ਪ੍ਰਗਟ ਕਰਦੇ ਸਨ। ਸ਼ੋਰ ਪਾ ਕੇ ਨਹੀਂ।

ਪਟਾਕਿਆਂ ਨਾਲ ਸ਼ੋਰ ਕਰਨਾ ਤਾਂ ਚੀਨੀ ਰਵਾਇਤ ਸੀ। ਚੀਨੀ ਧਾਰਨਾ ਸੀ ਕਿ ਪਟਾਕਿਆਂ ਦੇ ਸ਼ੋਰ ਦੇ ਡਰੋਂ ਬੁਰੀਆਂ ਆਤਮਾਵਾਂ, ਬਦਕਿਸਮਤੀ ਭੱਜੇਗੀ ਅਤੇ ਖ਼ੁਸ਼ ਕਿਸਮਤੀ ਵਧੇਗੀ।

ਕਿਉਂ ਉੱਡ ਗਈ ਦਲਿਤਾਂ ਦੀ ਰਾਤ ਦੀ ਨੀਂਦ?

ਪਾਕਿਸਤਾਨੀ ਔਰਤਾਂ ਪ੍ਰਤੀ ਕਿਹੋ ਜਿਹੀ ਹੈ ਸੋਚ

ਭਾਰਤ ਵਿੱਚ ਇਹ ਖ਼ਿਆਲ ਸ਼ਾਇਦ 12ਵੀਂ ਸਦੀ 'ਚ ਸ਼ੁਰੂ ਹੋਇਆ। ਇਹ ਸੰਭਵ ਤੌਰ 'ਤੇ ਚੀਨ, ਤਿੱਬਤ ਅਤੇ ਪੂਰਬ ਏਸ਼ੀਆ ਤੋਂ ਆਇਆ।

ਰਿਗ ਵੇਦ 'ਚ ਤਾਂ ਬਦਕਿਸਮਤੀ ਲਿਆਉਣ ਵਾਲੀ ਨਿਰੁਤੀ ਨੂੰ ਦੇਵੀ ਮੰਨਿਆ ਗਿਆ ਹੈ ।

Image copyright Reuters

ਉਸ ਨੂੰ ਦੁਆ ਕੀਤੀ ਜਾਂਦੀ ਸੀ ਕਿ ਮਾਂ ਹੁਣ ਜਾਓ, ਮੁੜ ਕੇ ਨਾ ਆਇਓ। ਇਹ ਕਿਤੇ ਨਹੀਂ ਲਿਖਿਆ ਕਿ ਉਸ ਨੂੰ ਰੌਲ਼ਾ ਪਾ ਕੇ ਡਰਾ ਕੇ ਭਜਾਇਆ ਜਾਵੇ।

ਹਾਂ ਭਾਰਤੀ ਲੰਮੇ ਸਮੇਂ ਤੋਂ ਰੌਸ਼ਨੀ ਨਾਲ ਫ਼ਟਣ ਵਾਲੇ ਜੰਤਰਾਂ ਤੋਂ ਜਾਣੂੰ ਸਨ। ਦੋ ਹਜ਼ਾਰ ਸਾਲ ਪਹਿਲਾਂ ਦੇ ਮਿੱਥਾਂ 'ਚ ਅਜਿਹਾ ਜ਼ਿਕਰ ਹੈ।

Image copyright Getty Images
ਫੋਟੋ ਕੈਪਸ਼ਨ ਇਨ੍ਹਾਂ ਕਾਰਖਾਨਿਆਂ ਚ ਕੰਮ ਕਰਨ ਵਾਲੇ ਕਾਮੇ ਅਕਸਰ ਬਿਨਾ ਕਿਸੇ ਸੁਰੱਖਿਆ ਉਪਕਰਨਾਂ ਦੇ ਕੰਮ ਕਰਦੇ ਹਨ

ਈਸਾ ਤੋਂ ਪਹਿਲਾਂ ਲਿਖੇ ਗਏ ਕੋਟਿਲਿਆ ਦੇ ਅਰਥ ਸ਼ਾਸਤਰ 'ਚ ਵੀ ਤੇਜ਼ੀ ਨਾਲ਼ ਜਲਣ ਵਾਲੇ ਚੂਰਣ ਦਾ ਜ਼ਿਕਰ ਹੈ ਜੋ ਲਾਟਾਂ ਕੱਢਦਾ ਸੀ।

ਜੇ ਇਸ ਨੂੰ ਨਲਕੀ 'ਚ ਪਾਇਆ ਜਾਂਦਾ ਤਾਂ ਪਟਾਕਾ ਬਣ ਜਾਂਦਾ ਸੀ।

ਲੂਣ ਤੋਂ ਪਟਾਕੇ?

ਲੂਣ ਨੂੰ ਬਾਰੀਕ ਪੀਹ ਕੇ ਚੂਰਣ ਬਣਾ ਲਿਆ ਜਾਂਦਾ ਸੀ। ਇਸ ਵਿੱਚ ਗੰਧਕ ਅਤੇ ਕੋਲੇ ਦੇ ਬੁਰਾਦੇ ਦੀ ਢੁੱਕਵੀਂ ਮਾਤਰਾ ਮਿਲਾ ਕੇ ਇਸ ਦੀ ਜਲਣਸ਼ੀਲਤਾ ਵੱਧ ਜਾਂਦੀ ਸੀ।

Image copyright NARINDER NANU

ਇਸ ਚੂਰਣ ਨੂੰ ਵੈਦ ਵੀ ਕਈ ਬਿਮਾਰੀਆਂ ਦੇ ਇਲਾਜ ਲਈ ਵਰਤਦੇ ਸਨ।

ਤਕਰੀਬਨ ਸਾਰੇ ਦੇਸ਼ 'ਚ ਹੀ ਇਸ ਚੂਰਣ ਤੋਂ ਬਣਿਆ ਬਰੂਦ ਮਿਲ ਜਾਂਦਾ ਸੀ ਪਰ ਇਸਦੀ ਵਰਤੋਂ ਪਟਾਕੇ ਬਣਾਉਣ 'ਚ ਨਹੀਂ ਸੀ ਹੁੰਦੀ।

ਖੁਸ਼ੀਆਂ ਮਨਾਉਣ ਲਈ ਰੌਸ਼ਨੀ ਕੀਤੀ ਜਾਂਦੀ ਸੀ। ਘਿਓ ਦੇ ਦੀਵੇ ਬਾਲ਼ੇ ਜਾਂਦੇ ਸਨ।

Image copyright Getty Images

ਬਾਰੂਦ ਇੰਨਾ ਜਲਣਸ਼ੀਲ ਵੀ ਨਹੀਂ ਸੀ ਕਿ ਇਹ ਦੁਸ਼ਮਣ ਨੂੰ ਮਾਰਨ ਲਈ ਵਰਤਿਆ ਜਾ ਸਕੇ। ਅਜਿਹੇ ਅਸਲੇ ਦਾ ਜ਼ਿਕਰ ਤਾਂ 1270 ਵਿੱਚ ਸੀਰੀਆ ਦੇ ਰਸਾਇਣ ਵਿਗਿਆਨੀ ਹਸਨ ਅਲ ਰਮਹਾ ਨੇ ਆਪਣੀ ਕਿਤਾਬ ਵਿੱਚ ਕੀਤਾ।

ਉਸ ਨੇ ਨਾਲ ਇਸ ਨੂੰ ਗਰਮ ਪਾਣੀ ਨਾਲ਼ ਸ਼ੁੱਧ ਕਰਕੇ ਇਸ ਨੂੰ ਹੋਰ ਧਮਾਕਾ ਖੇਜ ਬਣਾਉਣ ਦੀ ਗੱਲ ਕੀਤੀ ਸੀ।

ਕੀਪਟਾਕੇਭਾਰਤ 'ਚਮੁਗ਼ਲ ਲਿਆਏ?

ਇਸ ਮਗਰੋਂ ਜਦੋਂ ਕਾਬੁਲ ਦੇ ਸੁਲਤਾਨ ਬਾਬਰ ਨੇ ਮੁਗ਼ਲ ਫੌਜ ਨਾਲ 1526 ਵਿੱਚ ਦਿੱਲੀ ਦੇ ਸੁਲਤਾਨ ਉੱਤੇ ਹਮਲਾ ਕੀਤਾ ਤਾਂ, ਇਤਿਹਾਸਕਾਰਾਂ ਦਾ ਕਹਿਣਾ ਹੈ, ਕਿ ਉਸ ਦੀਆਂ ਬੰਦੂਕਾਂ ਦੀਆਂ ਆਵਾਜ਼ ਸੁਣ ਕੇ ਭਾਰਤੀ ਜਵਾਨਾਂ ਦੇ ਹੌਂਸਲੇ ਟੁੱਟ ਗਏ।

Image copyright Getty Images

ਜੇ ਮੰਦਰਾਂ ਅਤੇ ਕਸਬਿਆਂ ਵਿੱਚ ਆਤਸ਼ਬਾਜ਼ੀ ਚਲਾਉਣ ਦੀਆਂ ਰਵਾਇਤਾਂ ਰਹੀਆਂ ਹੁੰਦੀਆਂ ਤਾਂ ਸ਼ਾਇਦ ਇਹ ਸਿਪਾਹੀ ਉੱਚੀ ਆਵਾਜ਼ ਤੋਂ ਇੰਨਾ ਨਾ ਡਰਦੇ ।

'ਪਟਾਕੇ ਪਹਿਲਾਂ ਤੋਂ ਮੌਜੂਦ ਸਨ'

ਮੁਗ਼ਲ ਇਤਿਹਾਸਕਾਰ ਨਜ਼ਫ ਹੈਦਰ ਮੁਤਾਬਕਮੁਗ਼ਲ ਦੌਰ ਵਿੱਚ ਆਤਸ਼ਬਾਜ਼ੀ ਅਤੇ ਪਟਾਕੇ ਚੰਗੀ ਤਰ੍ਹਾਂ ਵਰਤੇ ਜਾਂਦੇ ਸਨ।

ਉਹ ਜਾਣਦੇ ਸਨ ਪਰ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਭਾਰਤ ਵਿੱਚ ਆਤਿਸ਼ਬਾਜ਼ੀ ਮੁਗਲਾਂ ਨਾਲ ਆਈ ਹੈ। ਇਹ ਅਸਲ 'ਚ ਉਨ੍ਹਾਂ ਤੋਂ ਪਹਿਲਾਂ ਹੀ ਚਲਨ ਵਿੱਚ ਸਨ।

Image copyright Getty Images

ਦਾਰਾ ਸ਼ਿਕੋਹ ਦੇ ਵਿਆਹ ਦੇ ਚਿੱਤਰ ਵਿੱਚ, ਲੋਕ ਪਟਾਕੇ ਚਲਾਉਂਦੇ ਵੇਖੇ ਜਾ ਸਕਦੇ ਹਨ ਪਰ ਇਹ ਮੁਗ਼ਲਾਂ ਤੋਂ ਪਹਿਲਾਂ ਵੀ ਸਨ। ਫਿਰੋਜ਼ ਸ਼ਾਹ ਦੇ ਦੌਰ ਦੌਰਾਨ, ਖੂਬ ਆਤਸ਼ਬਾਜ਼ੀ ਹੁੰਦੀ ਸੀ।'

ਮੁਗ਼ਲ ਦੌਰ ਵਿੱਚ, ਵਿਆਹਾਂ ਅਤੇ ਦੂਜੇ ਜਸ਼ਨਾਂ ਦੌਰਾਨ ਪਟਾਕੇ ਅਤੇ ਆਤਿਸ਼ਬਾਜ਼ੀ ਵੀ ਹੁੰਦੀ ਸੀ।'

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)