ਕਮਾਈ 'ਚ ਤਾਜ ਮਹਿਲ ਇਤਿਹਾਸਕ ਇਮਾਰਤਾਂ 'ਚ ਸਭ ਤੋਂ ਉੱਪਰ

Image copyright Getty Images

ਪਿਛਲੇ ਕੁੱਝ ਦਿਨਾਂ ਤੋਂ ਤਾਜ ਚਰਚਾ ਵਿੱਚ ਹੈ, ਪਰ ਖ਼ੂਬਸੂਰਤੀ ਕਰਕੇ ਨਹੀਂ ਬਲਕਿ ਦਾਵੇਦਾਰੀਆਂ ਕਰਕੇ।

ਕਈ ਸਵਾਲ ਉੱਠੇ ਜਿਨ੍ਹਾਂ 'ਚੋਂ ਸਭ ਤੋਂ ਰੋਚਕ ਸੀ, ਇਸਦੀ ਕਮਾਈ ਨੂੰ ਲੈ ਕੇ। ਭਾਰਤ ਸਰਕਾਰ ਦੇ ਖਜਾਨੇ 'ਚ ਅਖਿਰ ਇਹ ਅਜੂਬਾ ਕਿੰਨਾ ਪੈਸਾ ਪਾਉਂਦਾ ਹੈ?

ਕਮਾਈ ਇੱਕ ਪਾਸੇ, ਵਿਵਾਦ ਇੱਕ ਪਾਸੇ

ਇਸੇ ਸਾਲ ਦੇਸ਼ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ ਮਹੇਸ਼ ਸ਼ਰਮਾ ਨੇ ਲੋਕ ਸਭਾ 'ਚ ਦੱਸਿਆ ਸੀ ਕਿ ਤਾਜ ਮਹਲ ਤੋਂ ਭਾਰਤ ਸਰਕਾਰ ਨੂੰ 17 ਕਰੋੜ 87 ਲੱਖ ਦੀ ਆਮਦਨੀ ਹੋਈ। ਇਹ ਅੰਕੜੇ ਸਾਲ 2015-16 ਦੇ ਹਨ।

ਬੀਜੇਪੀ ਆਗੂ ਸੰਗੀਤ ਸੋਮ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਤਾਜ ਮਹਿਲ ਭਾਰਤੀ ਸਭਿਆਚਾਰ 'ਤੇ ਦਾਗ ਹੈ। ਇਸ ਬਿਆਨ ਬਾਰੇ ਬਹੁਤ ਵਿਵਾਦ ਚੱਲਿਆ।

ਹਾਲਾਂਕਿ ਪਾਰਟੀ ਨੇ ਇਸ ਤੋਂ ਪੱਲਾ ਝਾੜ ਲਿਆ ਕਿ ਇਹ ਸੰਗੀਤ ਸੋਮ ਦੇ ਆਪਣੇ ਵਿਚਾਰ ਹਨ ਅਤੇ ਪਾਰਟੀ ਇਨ੍ਹਾਂ ਨਾਲ ਸਹਿਮਤ ਨਹੀਂ ਹੈ।

ਸੂਬੇ ਦੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਉਹ ਇਮਾਰਤ ਦੇ ਬਣਵਾਉਣ ਵਾਲਿਆਂ ਵਾਲੇ ਵਿਵਾਦ 'ਚ ਨਹੀਂ ਜਾਣਗੇ, ਹਾਂ ਤਾਜ ਮਹਿਲ ਭਾਰਤੀਆਂ ਦੇ ਖੂਨ ਪਸੀਨੇ ਨਾਲ਼ ਬਣਿਆ ਹੈ।

ਫੋਟੋ ਕੈਪਸ਼ਨ ਹੁਮਾਯੂੰ ਦਾ ਮਕਬਰਾ

ਦੇਸ਼ ਭਰ ਵਿੱਚ ਪੁਰਾਤੱਤਵ ਮਹੱਤਾ ਵਾਲੀਆਂ ਇਮਾਰਤਾਂ ਬਾਰੇ ਵਿਵਾਦ ਹੁੰਦੇ ਰਹਿੰਦੇ ਹਨ। ਇਨ੍ਹਾਂ ਨੂੰ ਫਸਾਦਾਂ ਨੂੰ ਕਈ ਵਾਰ ਫਿਰਕੂ ਰੰਗ ਦੇਣ ਦੀਆਂ ਕੋਸ਼ਿਸ਼ਾਂ ਵੀ ਹੁੰਦੀਆਂ ਰਹਿੰਦੀਆਂ ਹਨ।

ਸੋਸ਼ਲ: ਤਾਜ ਮਹਿਲ 'ਗੱਦਾਰਾਂ' ਦਾ ਤਾਂ ਲਾਲ ਕਿਲਾ ਕਿਸਦਾ?

ਮੰਦਿਰਾਂ ਦੇ ਸ਼ਹਿਰ 'ਚ ਦਰਗਾਹਾਂ 'ਤੇ ਜੋੜ-ਮੇਲ?

'ਪਾਕ ਲਈ ਹਾਫ਼ਿਜ਼ ਸਈਦ, ਬਣਿਆ ਬੋਝ'

ਕਿਹੜੀ ਇਮਾਰਤ ਦੀ ਕਿੰਨੀ ਕਮਾ?

ਸਿਰਫ਼ ਤਾਜ ਮਹਿਲ ਹੀ ਨਹੀਂ ਬਲਕਿ ਆਗਰੇ ਦਾ ਕਿਲ੍ਹਾ, ਕੁਤੁਬ ਮੀਨਾਰ, ਦਿੱਲੀ ਦਾ ਲਾਲ ਕਿਲ੍ਹਾ ਅਤੇ ਹੁਮਾਯੂੰ ਦਾ ਮਕਬਰਾ ਵੀ ਸਰਕਾਰ ਲਈ ਮਾਲੀਏ ਦੇ ਪੱਖੋਂ ਸਭ ਤੋਂ ਉੱਪਰ ਹਨ।

ਇਹ ਇਮਾਰਤਾਂ ਮੁਗਲਾਂ ਦੇ ਰਾਜ ਸਮੇਂ ਬਣਾਈਆਂ ਗਈਆਂ ਸਨ।

ਤਾਜ ਮਹਿਲ ਤੇ ਦਿੱਲੀ ਦਾ ਲਾਲ ਕਿਲ੍ਹਾ ਸ਼ਾਹਜਹਾਂ ਨੇ ਬਣਵਾਇਆ ਸੀ। ਕੁਤੁਬ ਮੀਨਾਰ ਦੀ ਨੀਂਹ ਦਿੱਲੀ ਦੇ ਸੁਲਤਾਨ ਕੁਤਬ-ਉਦ-ਦੀਨ ਏਬਕ ਨੇ ਰੱਖੀ ਸੀ।

2015-16 ਵਿੱਚ ਇਹਨਾਂ ਇਮਾਰਤਾਂ ਤੋਂ ਭਾਰਤ ਸਰਕਾਰ ਨੇ ਲੱਖਾਂ ਕਰੋੜ ਰੁਪਏ ਕਮਾਏ।

ਅਸੀਂ ਵੇਖਦੇ ਹਾਂ ਕਿ ਤਾਜ ਮਹਿਲ ਇਸ ਸੂਚੀ ਵਿੱਚ ਸਿਖ਼ਰ 'ਤੇ ਹੈ। ਇਸ ਤੋਂ ਬਾਅਦ ਆਗਰੇ ਦਾ ਕਿਲ੍ਹਾ, ਕੁਤੁਬ ਮੀਨਾਰ, ਦਿੱਲੀ ਦਾ ਲਾਲ ਕਿਲ੍ਹਾ ਅਤੇ ਹੁਮਾਯੂੰ ਦਾ ਮਕਬਰਾ ਸਭ ਤੋਂ ਉੱਪਰ ਹਨ।

Image copyright Getty Images

ਸਾਂਭ ਸੰਭਾਲ 'ਤੇ ਕਿੰਨਾ ਆਉਂਦਾ ਹੈ ਖ਼ਰਚ ?

ਮਹੇਸ਼ ਸ਼ਰਮਾ ਨੇ ਲੋਕ ਸਭਾ ਵਿੱਚ 18 ਜੁਲਾਈ 2016 ਨੂੰ ਦੱਸਿਆ ਕਿ 2015-16 ਵਿੱਚ ਤਾਜ ਮਹਿਲ ਦੀ ਸੰਭਾਲ 'ਤੇ 3.66 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ।

ਲੋਕ ਸਭਾ ਵਿੱਚ, ਮੰਤਰੀ ਨੇ ਕਿਹਾ ਸੀ ਕਿ ਇਹ ਕਮਾਈ ਟਿਕਟਾਂ ਵੇਚ ਕੇ ਕੀਤੀ ਗਈ ਸੀ ਅਤੇ ਇਹ ਕਮਾਈ ਸਰਕਾਰੀ ਖਜ਼ਾਨੇ ਵਿੱਚ ਜਾਂਦੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)