ਗਰਾਊਂਡ ਰਿਪੋਰਟ: 8 ਮਹੀਨੇ ਤੋਂ ਨਹੀਂ ਮਿਲਿਆ ਸੀ ਸੰਤੋਸ਼ੀ ਨੂੰ ਰਾਸ਼ਨ

santoshi Image copyright dhiraj
ਫੋਟੋ ਕੈਪਸ਼ਨ ਸੰਤੋਸ਼ੀ ਦੀ ਮਾਂ ਕੋਇਲੀ ਦੇਵੀ

ਸਿਮਡੇਗਾ ਜ਼ਿਲ੍ਹੇ ਦੀ 10 ਸਾਲਾ ਬੱਚੀ ਸੰਤੋਸ਼ੀ ਕੁਮਾਰੀ ਦੀ ਮੌਤ ਦੇ ਮਾਮਲੇ ਵਿੱਚ ਝਾਰਖੰਡ ਸਰਕਾਰ ਦੀ ਜਾਂਚ ਪੂਰੀ ਹੋ ਗਈ ਹੈ। ਜਾਂਚ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਸੰਤੋਸ਼ੀ ਦੇ ਪਰਿਵਾਰ ਨੂੰ ਫਰਵਰੀ ਮਹੀਨੇ ਤੋਂ ਰਾਸ਼ਨ ਨਹੀਂ ਮਿਲਿਆ ਸੀ।

ਹਾਲਾਂਕਿ ਇਸ ਰਿਪੋਰਟ ਵਿੱਚ ਸੰਤੋਸ਼ੀ ਦੀ ਮੌਤ ਭੁੱਖ ਦੀ ਥਾਂ ਮਲੇਰੀਆ ਨਾਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਮੁੱਖ ਮੰਤਰੀ ਰਘੂਵੀਰ ਦਾਸ ਨੇ ਸਿਮਡੇਗਾ ਦੇ ਡੀਸੀ ਨੂੰ ਇਸਦੀ ਜਾਂਚ ਦੇ ਆਦੇਸ਼ ਦਿੱਤੇ ਹਨ।

ਝਾਰਖੰਡ ਸਰਕਾਰ ਨੇ ਡੀਸੀ ਦੀ ਜਾਂਚ ਰਿਪੋਰਟ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ। ਜਿਸ ਤੋਂ ਬਾਅਦ ਕੇਂਦਰ ਸਰਕਾਰ ਦੀ ਟੀਮ ਨੇ ਵੀ ਝਾਰਖੰਡ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।

ਹਾਲਾਂਕਿ ਅਜਿਹੇ 'ਚ ਪਿੰਡ ਵਾਲਿਆਂ ਨੇ ਸੰਤੋਸ਼ੀ ਦੇ ਘਰ 'ਤੇ ਬੀਤੀ ਰਾਤ ਹਮਲਾ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਪਿੰਡ ਦੀ ਬਦਨਾਮੀ ਦੇ ਡਰ ਨਾਲ ਪਿੰਡ ਵਾਲਿਆਂ ਨੇ ਅਜਿਹਾ ਕੀਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿਮਡੇਗਾ ਦੇ ਡੀਸੀ ਨੇ ਇਲਾਕੇ ਦੇ ਬਲਾਕ ਵਿਕਾਸ ਅਧਿਕਾਰੀ ਨੂੰ ਪਿੰਡ ਭੇਜਿਆ । ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਰਾਸ਼ਨ ਨਾ ਮਿਲਣ ਲਈ ਕੌਣ ਜ਼ਿੰਮੇਦਾਰ

ਸਿਵਲ ਸਪਲਾਈ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ,'' ਅਸੀਂ ਲੱਖਾਂ-ਕਰੋੜਾਂ ਰੁਪਏ ਫੂਡ ਸਬਸਿਡੀ ਲਈ ਦਿੰਦੇ ਹਾਂ। ਅਜਿਹੇ 'ਚ ਜੇਕਰ ਕਿਸੇ ਪਰਿਵਾਰ ਨੂੰ ਮਹੀਨਿਆਂ ਤੋਂ ਰਾਸ਼ਨ ਨਹੀਂ ਮਿਲਿਆ ਤਾਂ ਇਹ ਬੜੀ ਦੁੱਖ ਵਾਲੀ ਗੱਲ ਹੈ। ਇਸਦੀ ਜਾਂਚ ਕਰਵਾਈ ਜਾਵੇਗੀ ਤੇ ਦੇਖਿਆ ਜਾਵੇਗਾ ਕੌਣ ਸੰਤੋਸ਼ੀ ਦੇ ਪਰਿਵਾਰ ਦਾ ਰਾਸ਼ਨ ਕਾਰਡ ਰੱਦ ਕਰਨ ਲਈ ਜ਼ਿੰਮੇਦਾਰ ਹੈ।''

Image copyright RAVI PRAKASH
ਫੋਟੋ ਕੈਪਸ਼ਨ ਜਾਂਚ ਰਿਪੋਰਟ ਦਾ ਦੂਜਾ ਪੇਜ

ਅਧਾਰ ਕਾਰਡ ਬਣਾਉਣ ਵਾਲੀ ਸੰਸਥਾ ਯੂਆਈਡੀਏਆਈ ਦੇ ਸੀਈਓ ਅਜੇ ਭੂਸ਼ਣ ਪਾਂਡੇ ਨੇ ਦੱਸਿਆ ਕਿ ਸੰਤੋਸ਼ੀ ਨੂੰ ਸਾਲ 2013 ਵਿੱਚ ਹੀ ਅਧਾਰ ਕਾਰਡ ਜਾਰੀ ਕਰ ਦਿੱਤਾ ਗਿਆ ਸੀ।

ਉਨ੍ਹਾਂ ਨੇ ਮੀਡੀਆ ਨੂੰ ਕਿਹਾ,'' ਅਧਾਰ ਐਕਟ ਦੇ ਸੈਕਸ਼ਨ-7 ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਅਧਾਰ ਨੰਬਰ ਨਾਂ ਹੋਣ ਕਾਰਨ ਕਿਸੇ ਨੂੰ ਸਰਕਾਰੀ ਸਕੀਮਾਂ ਦੇ ਲਾਭ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ।''

ਮਲੇਰੀਆ ਨਾਲ ਹੋਈ ਮੌਤ

ਸਿਮਡੇਗਾ ਦੇ ਡੀਸੀ ਮੰਜੂਨਾਥ ਭਜੰਤਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਸੰਤੋਸ਼ੀ ਦੇ ਪਿੰਡ ਕਾਰੀਮਾਟੀ ਜਾ ਕੇ ਖ਼ੁਦ ਇਸ ਮਾਮਲੇ ਦੀ ਜਾਂਚ ਕੀਤੀ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਰਿਪੋਰਟ ਵਿੱਚ ਉਨ੍ਹਾਂ ਨੇ ਕੁਝ ਅਧਿਕਾਰੀਆਂ ਨੂੰ ਮੁੱਅਤਲ ਕਰਨ ਦੀ ਸਿਫਾਰਿਸ਼ ਕੀਤੀ ਹੈ।

Image copyright RAVI PRAKASH
ਫੋਟੋ ਕੈਪਸ਼ਨ ਆਪਣੀ ਵੱਡੀ ਕੁੜੀ ਗੁੜਿਆ ਨਾਲ ਕੋਇਲੀ ਦੇਵੀ

ਡੀਸੀ ਮੰਜੂਨਾਥ ਭਜੰਤਰੀ ਨੇ ਬੀਬੀਸੀ ਨੂੰ ਕਿਹਾ,'' ਮੈਂ ਪਿੰਡ ਜਾ ਕੇ ਕਈ ਲੋਕਾਂ ਨਾਲ ਗੱਲਬਾਤ ਕੀਤੀ। ਕਾਰੀਮਾਟੀ ਦੇ ਇੱਕ ਰਜਿਸਟਰਡ ਮੈਡੀਕਲ ਪ੍ਰੋਟੈਕਸ਼ਨ( ਆਰਐਮਪੀ) ਨੇ ਸੰਤੋਸ਼ੀ ਦੇ ਖ਼ੂਨ ਦਾ ਸਲਾਈਡ ਟੈਸਟ ਕੀਤਾ ਸੀ। ਜਿਸ ਵਿੱਚ ਉਸਦਾ ਪੀਐਸ ਫਸਟ ਪਾਇਆ ਗਿਆ ਸੀ। ਉਸਦੀ ਮਾਂ ਕੋਇਲੀ ਦੇਵੀ ਵੀ 13 ਅਕਤੂਬਰ ਨੂੰ ਸਦਰ ਹਸਪਤਾਲ ਵਿੱਚ ਆਈ ਸੀ। ਉਸ ਵੇਲੇ ਉਸਦੇ ਖ਼ੂਨ ਵਿੱਚ ਪੀਵੀ ਪਾਇਆ ਗਿਆ ਸੀ। ਅਜਿਹੇ 'ਚ ਸਪੱਸ਼ਟ ਹੈ ਕਿ ਸੰਤੋਸ਼ੀ ਦੀ ਮੌਤ ਮਲੇਰੀਆ ਨਾਲ ਹੋਈ ਹੈ ਨਾਂ ਕਿ ਭੁੱਖ ਨਾਲ।''

ਸਾਊਦੀ ਅਰਬ 'ਚ ਵੇਚੀਆਂ ਗਈਆਂ ਇਹ ਪੰਜਾਬਣਾਂ ?

ਫੁੱਟ ਫੁੱਟ ਕੇ ਕਿਉਂ ਰੋਇਆ ਸਿੱਖ ਫ਼ੌਜੀ ਜਰਨੈਲ

ਸਪੇਨੀ ਬੰਦਸ਼ਾਂ ਨੂੰ ਕੈਟੇਲੋਨੀਆ ਨੇ ਕੀਤਾ ਰੱਦ

ਭਜੰਤਰੀ ਨੇ ਦੱਸਿਆ ਕਿ ਫਰਵਰੀ ਵਿੱਚ ਸੰਤੋਸ਼ੀ ਦੇ ਪਰਿਵਾਰ ਤੋਂ ਅਧਾਰ ਕਾਰਡ ਦੀ ਫੋਟੋ ਕਾਪੀ ਮੰਗੀ ਗਈ ਸੀ। ਉਸਦੇ ਪਰਿਵਾਰ ਨੇ ਰਾਸ਼ਨ ਕਾਰਡ ਨਾਲ ਲਿੰਕ ਕਰਵਾਉਣ ਲਈ ਅਧਾਰ ਜਮਾਂ ਨਹੀਂ ਕਰਵਾਇਆ। ਅਜਿਹੇ 'ਚ ਸ਼ੱਕ ਹੋਇਆ ਕਿ ਉਨ੍ਹਾਂ ਨੇ 2 ਰਾਸ਼ਨ ਕਾਰਡ ਤਾਂ ਨਹੀਂ ਬਣਵਾਏ। ਜਿਸ ਕਾਰਨ ਉਨ੍ਹਾਂ ਦਾ ਰਾਸ਼ਨ ਕਾਰਡ ਰੱਦ ਕਰ ਦਿੱਤਾ ਗਿਆ।

ਚਰਚਿਤ ਸਮਾਜਿਕ ਕਾਰਕੁਨ ਜਆਂ ਦਰੇਜ ਨੇ ਕਿਹਾ ਝਾਰਖੰਡ ਦੀ 80 ਫ਼ੀਸਦ ਰਾਸ਼ਨ ਦੁਕਾਨਾਂ 'ਤੇ ਅਧਾਰ ਅਧਾਰਿਤ ਰਾਸ਼ਨ ਡਿਲਵਰੀ ਦੀ ਸੁਵਿਧਾ ਮੁਹੱਈਆ ਕਰਵਾ ਦਿੱਤੀ ਗਈ ਹੈ। ਇਸਦੇ ਕਈ ਬੁਰੇ ਨਤੀਜੇ ਸਾਹਮਣੇ ਆਏ ਹਨ।

Image copyright RAVI PARKASH

ਉਨ੍ਹਾਂ ਮੁਤਾਬਿਕ ਕਈ ਥਾਵਾਂ 'ਤੇ ਇੰਟਰਨੈੱਟ ਕੁਨੈਕਟੀਵਿਟੀ ਦੇ ਕਾਰਨ ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਕਿਤੇ ਪਰਿਵਾਰ ਦੇ ਮੁਖੀਆ ਦਾ ਅੰਗੂਠਾ ਬਾਇਓਮੈਟ੍ਰਿਕ ਸਿਸਟਮ ਨਾਲ ਸਕੈਨ ਨਾ ਕਰ ਰਿਹਾ ਹੋਵੇ। ਸੰਤੋਸ਼ੀ ਦੀ ਮੌਤ ਵੀ ਅਜਿਹੇ ਇੰਤਜ਼ਾਮਾਂ ਦਾ ਨਤੀਜਾ ਹੈ।

ਸਿਆਸੀ ਭੂਚਾਲ

ਸੰਤੋਸ਼ੀ ਦੀ ਮੌਤ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਰਘੂਵੀਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ ਨੇ ਬੁੱਧਵਾਰ ਨੂੰ ਕਾਰੀਮਾਟੀ ਜਾ ਕੇ ਸੰਤੋਸ਼ੀ ਦੀ ਮਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕੋਇਲੀ ਦੇਵੀ ਨੂੰ ਇੱਕ ਕੁਅੰਟਲ ਚਾਵਲ ਦਿੱਤੇ ਅਤੇ 8 ਹਜ਼ਾਰ ਰੁਪਏ ਦੀ ਵਿੱਤੀ ਮਦਦ ਕੀਤੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਬਾਬੂਲਾਲ ਮਰਾਂਡੀ ਨੇ ਕਿਹਾ,'' ਝਾਰਖੰਡ ਵਿੱਚ 11 ਲੱਖ ਤੋਂ ਵੱਧ ਰਾਸ਼ਨ ਕਾਰਡ ਰੱਦ ਕੀਤੇ ਗਏ ਹਨ। ਇਨ੍ਹਾਂ 'ਚ ਜ਼ਿਆਦਾਤਰ ਕਾਰਡ ਗਰੀਬਾਂ ਦੇ ਸਨ। ਢਾਈ ਲੱਖ ਦੇ ਕਰੀਬ ਬੁਢਾਪਾ ਪੈਨਸ਼ਨ ਰੱਦ ਕੀਤੀ ਗਈ ਹੈ। ਲੋਕ ਭੁੱਖ ਨਾਲ ਮਰ ਰਹੇ ਹਨ। ਇਹ ਸ਼ਰਮ ਦੀ ਗੱਲ ਹੈ ਕਿ ਸੰਤੋਸ਼ੀ ਨੂੰ 8 ਦਿਨਾਂ ਤੱਕ ਸਿਰਫ਼ ਪਾਣੀ ਪੀ ਕੇ ਰਹਿਣਾ ਪਿਆ ਅਤੇ ਉਹ ਆਪਣੀ ਮਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਮਰ ਗਈ। ''

Image copyright Ravi prakash
ਫੋਟੋ ਕੈਪਸ਼ਨ ਕੋਇਲੀ ਦੇਵੀ ਦੇ ਘਰ ਸਾਬਕਾ ਮੁੱਖ ਮੰਤਰੀ ਦੇ ਬਾਬੂ ਲਾਲ ਮਰਾਂਡੀ

ਉੱਥੇ ਹੀ ਝਾਰਖੰਡ ਮੁਕਤੀ ਮੋਰਚਾ ਦੇ ਲੀਡਰ ਹੇਮੰਤ ਸੋਰੇਨ ਨੇ ਰਾਂਚੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਹੇਮੰਤ ਸੋਰੇਨ ਨੇ ਕਿਹਾ ਉਨ੍ਹਾਂ ਨੂੰ ਸਰਕਾਰ ਦੀ ਜਾਂਚ ਰਿਪੋਰਟ 'ਤੇ ਭਰੋਸਾ ਨਹੀਂ ਹੈ।

ਸੀਬੀਆਈ ਜਾਂਚ ਦੀ ਮੰਗ

ਕਾਂਗਰਸ ਦੇ ਝਾਰਖੰਡ ਇੰਚਾਰਜ ਆਰਪੀਐਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਸ ਮੌਤ ਦੀ ਜ਼ਿੰਮੇਵਾਰੀ ਲੈ ਕੇ ਮੁਲਜ਼ਮਾਂ 'ਤੇ ਕਾਰਵਾਈ ਕਰਨੀ ਚੀਹੀਦੀ ਹੈ। ਉੱਥੇ ਹੀ ਬੀਜੇਪੀ ਨੇ ਸਰਕਾਰ 'ਤੇ ਲੱਗ ਰਹੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਿਜ ਕੀਤਾ ਹੈ। ਭਾਜਪਾ ਮਹਾਂਮੰਤਰੀ ਦੀਪਕ ਪ੍ਰਕਾਸ਼ ਨੇ ਇੱਕ ਪ੍ਰੈਸ ਕਾਨਫਰੰਸ ਕਰ ਵਿਰੋਧੀ ਧਿਰ 'ਤੇ ਘਟੀਆ ਸਿਆਸਤ ਕਰਨ ਦਾ ਇਲਜ਼ਾਮ ਲਗਾਇਆ।

ਜ਼ਿਕਰਯੋਗ ਹੈ ਕਿ ਸੰਤੋਸ਼ੀ ਕੁਮਾਰੀ ਦੀ ਮੌਤ 28 ਸਤੰਬਰ ਨੂੰ ਹੋਈ ਸੀ। ਉਸ ਦੀ ਮਾਂ ਕੋਇਲੀ ਦੇਵੀ ਦਾ ਆਰੋਪ ਹੈ ਕਿ ਸੰਤੋਸ਼ੀ ਦੀ ਮੌਤ ਭੁੱਖ ਨਾਲ ਹੋਈ ਹੈ। ਉਹ ਭਾਤ-ਭਾਤ ਕਰਦੇ ਹੋਏ ਮਰ ਗਈ।

'ਤਾਜਮਹਿਲ ਪਾਕਿਸਤਾਨ ਭੇਜ ਦਿਓ, ਅਸੀਂ ਵੀ...'

ਵਿਆਹ ਲਈ ਕੁੜੀਆਂ ਨੂੰ ਨੋਟਾਂ ਦਾ ਲਾਲਚ

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)