ਏਸ਼ੀਆ ਕੱਪ ਹਾਕੀ ਦੀ ਭਾਰਤ-ਮਲੇਸ਼ੀਆ ਵਿਚਾਲੇ ਖਿਤਾਬੀ ਟੱਕਰ ਅੱਜ

Image copyright HOCKEY INDIA TWITTER

ਹਾਕੀ ਏਸ਼ੀਆ ਕੱਪ ਸੈਮੀ ਫਾਈਨਲ ਮੁਕਾਬਲੇ ਵਿੱਚ ਗੁਆਂਢੀ ਪਾਕਿਸਤਾਨ ਨੂੰ ਹਰਾ ਕੇ ਖਿਤਾਬੀ ਭੇੜ ਲਈ ਭਾਰਤੀ ਟੀਮ ਮਲੇਸ਼ੀਆ ਨਾਲ ਟੱਕਰ ਲਵੇਗੀ।

ਇਹ ਫਾਈਨਲ ਮੈਚ ਢਾਕੇ ਦੇ ਮੌਲਾਨਾ ਭਾਸ਼ਨੀ ਕੌਮੀ ਹਾਕੀ ਸਟੇਡੀਅਮ ਖੇਡਿਆ ਜਾਵੇਗਾ।

ਭਾਰਤ-ਮਲੇਸ਼ੀਆ ਵਿਚਾਲੇ ਏਸ਼ੀਆ ਕੱਪ ਹਾਕੀ ਦੇ ਫਾਈਨਲ ਮੈਚ ਦੀ ਸ਼ੁਰੂਆਤ ਐਤਵਾਰ ਸ਼ਾਮੀ ਪੰਜ ਵਜੇ ਤੋਂ ਹੋਵੇਗੀ।

ਪਾਕਿਸਤਾਨ ਨੂੰ 4-0 ਦੀ ਮਾਤ

ਭਾਰਤ ਨੇ ਢਾਕਾ 'ਚ ਪਾਕਿਸਤਾਨ ਨੂੰ 4-0 ਦੇ ਫਰਕ ਨਾਲ ਹਰਾ ਕੇ ਹੀਰੋ ਏਸ਼ੀਆ ਕੱਪ ਵਿੱਚ ਥਾਂ ਪੱਕੀ ਕਰ ਲਈ ਸੀ।

Image copyright HOCKEY INDIA TWITTER

ਸੁਪਰ ਚਾਰ ਦੇ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਦੀ ਇੱਕ ਨਹੀਂ ਚੱਲਣ ਦਿੱਤੀ।

ਪਹਿਲੇ ਦੋ ਕੁਆਟਰਾਂ ਵਿੱਚ ਦੋਵੇਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਦੋਵੇਂ ਟੀਮਾਂ ਗੋਲ ਕਰਨ ਵਿੱਚ ਅਸਫ਼ਲ ਰਹੀਆਂ ਸਨ।

ਕਿਸ ਨੇ ਕਦੋਂ ਕੀਤਾ ਗੋਲ਼

ਪਰ ਤੀਜੇ ਅਤੇ ਚੌਥੇ ਕੁਆਟਰ 'ਚ ਭਾਰਤ ਨੇ ਇੱਕ ਤੋਂ ਬਾਅਦ ਇੱਕ ਗੋਲ ਮਾਰੇ ਅਤੇ ਪਾਕਿਸਤਾਨ ਲਈ ਮੈਚ 'ਚ ਵਾਪਸੀ ਦੇ ਰਸਤੇ ਬੰਦ ਕਰ ਦਿੱਤੇ।

Image copyright HOCKEY INDIA TWITTER

ਭਾਰਤ ਲਈ ਪਹਿਲਾ ਗੋਲ ਸਤਵੀਰ ਸਿੰਘ ਨੇ 39ਵੇਂ ਮਿੰਟ 'ਚ ਕੀਤਾ ਅਤੇ ਹਰਮਨਪ੍ਰੀਤ ਸਿੰਘ ਨੇ 51ਵੇਂ ਮਿੰਟ 'ਚ ਦੂਜਾ ਗੋਲ ਮਾਰਿਆ।

ਲਲਿਤ ਉਪਾਧਿਆਏ ਨੇ 52ਵੇਂ ਮਿੰਟ 'ਚ ਤੀਜਾ ਅਤੇ ਮੈਚ ਦਾ ਆਖ਼ਰੀ ਗੋਲ ਗੁਰਜੰਟ ਸਿੰਘ ਨੇ 57ਵੇਂ ਮਿੰਟ 'ਚ ਕੀਤਾ।

ਪਾਕਿਸਤਾਨ ਨੂੰ ਮੈਚ ਵਿੱਚ ਕਈ ਪੈਨਲਟੀ ਕੋਰਨਰ ਮਿਲੇ ਪਰ ਫਿਰ ਵੀ ਉਹ ਗੋਲ ਕਰਨ 'ਚ ਅਸਫਲ ਰਹੇ।

ਭਾਰਤ ਦੀ ਪਾਕ 'ਤੇ ਲਗਾਤਾਰ ਚੌਥੀ ਜਿੱਤ

ਭਾਰਤ ਨੇ 15 ਅਕਤੂਬਰ ਨੂੰ ਖੇਡੇ ਗਏ ਪੂਲ ਮੁਕਾਬਲੇ 'ਚ ਵੀ ਪਾਕਿਸਤਾਨ ਨੂੰ 3-1 ਨਾਲ ਹਰਾਇਆ ਸੀ।

Image copyright HOCKEY INDIA TWITTER

ਇਸ ਤੋਂ ਪਹਿਲਾਂ ਲੰਡਨ ਵਿੱਚ ਹੋਈ ਵਿਸ਼ਵ ਹਾਕੀ ਲੀਗ ਦੇ ਦੋ ਮੈਂਚਾਂ ਵਿੱਚ ਮਾਤ ਦਿੱਤੀ ਸੀ।

ਹਾਕੀ ਏਸ਼ੀਆ ਕੱਪ ਦੇ ਸਾਰੇ ਹੀ ਮੈਂਚਾਂ ਵਿੱਚ ਭਾਰਤੀ ਟੀਮ ਇੱਕ ਵੀ ਮੈਂਚ ਨਹੀਂ ਹਾਰੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)