ਸੋਸ਼ਲ: ਅਮਿਤ ਸ਼ਾਹ ਲਈ ਕਿਸ ਨੇ ਕੀ ਵਰਤੇ ਵਿਸ਼ੇਸ਼ਣ

ਅਮਿਤ ਸ਼ਾਹ Image copyright Amit Dave/REUTERS

ਅੱਜ ਭਾਜਪਾ ਦੇ ਕੌਮੀ ਪ੍ਰਧਾਨ, ਅਮਿਤ ਸ਼ਾਹ ਦਾ ਜਨਮ ਦਿਨ ਹੈ।

ਉਨ੍ਹਾਂ ਦੇ ਜਨਮ ਦਿਨ 'ਤੇ ਦੇਸ ਭਰ ਦੇ ਆਗੂਆਂ ਤੇ ਹੋਰ ਲੋਕਾਂ ਨੇ ਆਪਣੇ ਆਪਣੇ ਅੰਦਾਜ਼ ਵਿਚ ਅਮਿਤ ਸ਼ਾਹ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ।

ਅਮਿਤ ਸ਼ਾਹ ਦੀ ਤੁਲਨਾ ਚਾਣਕਿਆ ਨਾਲ ਕੀਤੀ ਜਾ ਰਹੀ ਹੈ। ਕਈ ਲੋਕ ਉਨ੍ਹਾਂ ਦੇ ਪੁੱਤ ਦੀ ਦੌਲਤ ਤੇ ਟਿੱਪਣੀਆਂ ਵੀ ਕਰ ਰਹੇ ਹਨ।

ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਅਮਿਤ ਸ਼ਾਹ ਨੂੰ ਗਰਮਜੋਸ਼ੀ ਨਾਲ ਮੁਬਾਰਕਾਂ ਦਿੰਦੇ ਹੋਏ ਉਨ੍ਹਾਂ ਨੂੰ 'ਅੱਜ ਦੇ ਚਾਣਕਿਆ' ਕਿਹਾ ਹੈ। ਸਾਂਪਲਾ ਨੇ ਉਨ੍ਹਾਂ ਦੀ ਲੰਬੀ ਉਮਰ ਲਈ ਦੁਆਵਾਂ ਵੀ ਦਿੱਤੀਆਂ ਹਨ।

Image copyright Twitter

ਵਿਜੇ ਸਾਂਪਲਾ ਵਾਂਗ ਗੀਤਿਕਾ ਸਵਾਮੀ ਨੇ ਵੀ ਅਮਿਤ ਸ਼ਾਹ ਦੀ ਤੁਲਨਾ ਚਾਣਕਿਆ ਨਾਲ ਕੀਤੀ ਹੈ ਅਤੇ ਨਾਲ ਹੀ ਅਮਿਤ ਸ਼ਾਹ ਨੂੰ ਅੱਜ ਦੀ ਰਾਜਨੀਤੀ ਦਾ ਕਿੰਗ ਮੇਕਰ ਦੱਸਿਆ ਹੈ।

Image copyright Twitter

ਟਵਿਟਰ ਹੈੰਡਲਰ Narendra Godi ਨੇ ਟਵਿਟਰ ਤੇ ਅਮਿਤ ਸ਼ਾਹ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਜਨਮ ਦਿਨ ਇੱਕ ਤਕਨੀਕੀ ਖ਼ਰਾਬੀ ਸੀ। ਉਨ੍ਹਾਂ ਅੱਜ ਰਾਤ ਪਾਰਟੀ ਲਈ ਵੀ ਕਿਹਾ।

Image copyright Twitter

ਲਾਲ ਸਲਾਮ ਨਾਂ ਦੇ ਟਵਿਟਰ ਹੈਂਡਲ ਅਮਿਤ ਸ਼ਾਹ ਦੇ ਜਨਮ ਦਿਨ ਤੇ ਵਧਾਇਆ ਦਿੰਦੇ ਹੋਏ ਉਨ੍ਹਾਂ ਦੇ ਪੁੱਤ ਦੀ ਦੌਲਤ 'ਤੇ ਵੀ ਵਿਅੰਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ, "ਰੱਬ ਕਰੇ ਤੁਹਾਡੀ ਦੌਲਤ 'ਚ ਹਰ ਸਾਲ 300 ਫ਼ੀਸਦੀ ਵਾਧਾ ਹੋਵੇ।

Image copyright Twitter

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)