ਭੋਪਾਲ ਦਾ ਸੇਲਜ਼ਮੈਨ ਬਣਿਆ ਕਤਰ ਚ ਅਰਬਪਤੀ

Sabah Bukhari
ਫੋਟੋ ਕੈਪਸ਼ਨ ਸਬਿਹ ਬੁਖ਼ਾਰੀ

ਮੁਹੰਮਦ ਸਬਿਹ ਬੁਖ਼ਾਰੀ 30 ਸਾਲ ਪਹਿਲਾਂ ਕਤਰ ਵਿੱਚ ਨੌਕਰੀ ਲਈ ਗਏ ਸਨ। ਵਾਟਰ ਪਰੂਫਿੰਗ ਦੀ ਇੱਕ ਕੰਪਨੀ ਵਿੱਚ ਸੇਲਜ਼ਮੈਨ ਦੀ ਨੌਕਰੀ ਲਈ ਕਤਰ ਗਏ ਸਬਿਹ ਅੱਜ ਉਸੇ ਕੰਪਨੀ ਦੇ ਮਾਲਕ ਹਨ।

ਇਹ ਕੰਪਨੀ ਕਤਰ ਦੀ ਚੰਦ ਕੂ ਵੱਡੀਆਂ ਕੰਪਨੀਆਂ ਚੋਂ ਇੱਕ ਹੈ। ਸਬਿਹ ਦਾ ਨਾਂ 2014 ਵਿੱਚ ਫੋਰਬਸ ਮੈਗਜ਼ੀਨ ਦੀ ਮੱਧ ਪੂਰਬੀ ਦੇਸ਼ਾਂ ਦੇ ਸਭ ਤੋਂ ਸ਼ਕਤੀਸ਼ਾਲੀ 100 ਕਾਰੋਬਾਰੀਆਂ ਵਿੱਚ ਆਇਆ ਸੀ। ਉਹਨਾਂ ਦਾ ਸਫ਼ਰ ਬੇਹੱਦ ਰੋਚਕ ਹੈ।

ਫੁੱਟ ਫੁੱਟ ਕੇ ਕਿਉਂ ਰੋਇਆ ਸਿੱਖ ਫ਼ੌਜੀ ਜਰਨੈਲ

ਗੀਤਾਂਜਲੀ ਬਣੀ ਅਮਰੀਕਾ ਦੀ 'ਟੌਪ ਯੰਗ ਸਾਇੰਟਿਸਟ'

ਕੀ ਪਹਿਲੀ ਵਾਰ ਰਾਹੁਲ ਗਾਂਧੀ ਤੋਂ ਘਬਰਾਈ ਬੀਜੇਪੀ?

ਸਬਿਹ ਨੇ ਬੀਬੀਸੀ ਨੂੰ ਦੱਸਿਆ, 'ਮੈਂ ਕਤਰ ਜਾਂ ਮੱਧ ਪੂਰਬੀ ਦੇਸ਼ਾਂ ਵਿੱਚ ਨਹੀਂ ਸੀ ਜਾਣਾ ਚਾਹੁੰਦਾ। ਭਾਰਤ ਵਿੱਚ ਹੀ ਆਪਣਾ ਭਵਿੱਖ ਵੇਖਦਾ ਸੀ। ਪਰ ਕਹਿੰਦੇ ਹਨ ਕਿ ਕਿਸਮਤ ਅੱਗੇ ਕਿਸੇ ਦੀ ਵੀ ਨਹੀਂ ਚੱਲਦੀ।'

ਬਿਜ਼ਨੇਸ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹਨਾਂ ਨੂੰ 'ਸਾਟਕੋ ਇੰਟਰਨੈਸ਼ਨਲ' ਵਿੱਚ ਸੇਲਜ਼ਮੈਨ ਦੀ ਨੌਕਰੀ ਮਿਲ ਗਈ। ਇੰਟਰਵਿਊ ਲੈਣ ਵਾਲੇ ਨੇ ਉਹਨਾਂ ਨੂੰ ਕਤਰ ਜਾਣ ਲਈ ਮਨਾਇਆ ਸੀ।

ਫੋਟੋ ਕੈਪਸ਼ਨ ਸਬਿਹ ਬੁਖ਼ਾਰੀ

ਨਹੀਂ ਜਾਣਾ ਚਾਹੁੰਦੇ ਸੀ ਕਤਰ

ਉਹਨਾਂ ਦੱਸਿਆ ਕਿ ਤਿੰਨ ਮਹੀਨਿਆਂ ਲਈ ਹੀ ਉਹ ਕਤਰ ਗਏ ਸਨ। ਸੋਚ ਰੱਖਿਆ ਸੀ ਕਿ ਜੇ ਦਿਲ ਨਾ ਲੱਗਿਆ ਤਾਂ ਉਹ ਭਾਰਤ ਪਰਤ ਜਾਣਗੇ। ਇਸ ਲਈ ਤਨਖ਼ਾਹ ਦੀ ਵੀ ਕੋਈ ਗੱਲ ਨਹੀਂ ਹੋਈ ਸੀ।

ਉਹਨਾਂ ਕਿਹਾ, 'ਸੇਲਜ਼ਮੈਨ ਦਾ ਕੰਮ ਮੈਨੂੰ ਨਹੀਂ ਆਉਂਦਾ ਸੀ। ਅਰਬੀ ਭਾਸ਼ਾ ਵੀ ਸਮਝ ਨਹੀਂ ਸੀ। ਭਾਰਤ ਵੀ ਪਹਿਲੀ ਵਾਰ ਛੱਡਿਆ ਸੀ, ਜਿਸ ਕਰਕੇ ਕਾਫੀ ਉਦਾਸ ਸੀ।'

ਸਬਿਹ ਦੀਆਂ ਮੁਸੀਬਤਾਂ ਉਦੋਂ ਵੱਧ ਗਈਆਂ ਜਦ ਕੰਪਨੀ ਦੇ ਮਾਲਕ ਨੂੰ ਕਿਤੇ ਜਾਣਾ ਪਿਆ ਅਤੇ ਸਾਰੀ ਜ਼ਿੰਮੇਵਾਰੀ ਇਹਨਾਂ 'ਤੇ ਆ ਗਈ। ਪਰ ਸਬਿਹ ਦੱਸਦੇ ਹਨ ਕਿ ਇਸ ਮੁਸ਼ਕਿਲ ਸਮੇਂ ਨੇ ਉਹਨਾਂ ਨੂੰ ਬਹੁਤ ਕੁਝ ਸਿਖਾਇਆ।

ਸਬਿਹ ਦੀ ਮੌਜੂਦਗੀ ਵਿੱਚ ਮਹਿਜ਼ ਤਿੰਨ ਸਾਲਾਂ 'ਚ ਕੰਪਨੀ ਨੇ ਦੂਜੀ ਹੋਰ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ।

ਫੋਟੋ ਕੈਪਸ਼ਨ ਸਬਿਹ ਬੁਖ਼ਾਰੀ

ਵੇਖਦੇ ਹੀ ਵੇਖਦੇ 15 ਲੋਕਾਂ ਦੀ ਕੰਪਨੀ ਵਿੱਚ 15000 ਲੋਕ ਕੰਮ ਕਰਨ ਲੱਗੇ। ਸਬਿਹ ਦੀ ਤਰੱਕੀ ਵੇਖਦੇ ਹੋਏ ਉਹਨਾਂ ਨੂੰ ਮੈਨੇਜਮੈਂਟ ਵਿੱਚ ਥਾਂ ਦਿੱਤੀ ਗਈ ਅਤੇ ਫਿਰ ਉਹ ਮਾਲਕ ਹੀ ਬਣ ਗਏ।

ਸਬਿਹ ਨੇ ਦੱਸਿਆ ਕਿ ਉਹ ਕਈ ਦੇਸ਼ਾਂ ਵਿੱਚ ਘੁੰਮ ਚੁੱਕੇ ਹਨ ਪਰ ਕਤਰ ਨੂੰ ਸੁਪਨਿਆਂ ਦੀ ਸਰ-ਜ਼ਮੀਨ ਮੰਨਦੇ ਹਨ।

ਉਹਨਾਂ ਕਿਹਾ, 'ਇਹ ਤਾਂ ਸੱਚ ਹੈ ਕਿ ਇੱਥੇ ਤੁਸੀਂ ਸਥਾਨਕ ਸਾਥੀ ਤੋਂ ਬਿਨਾਂ ਕਾਰੋਬਾਰ ਨਹੀਂ ਕਰ ਸਕਦੇ। ਪਰ ਇੱਥੇ ਦੀ ਸਰਕਾਰ ਤੁਹਾਡੀ ਕਮਾਈ ਨੂੰ ਸੁਰੱਖਿਅਤ ਰੱਖਦੀ ਹੈ।'

ਉਹਨਾਂ ਦਾ ਕਹਿਣਾ ਹੈ ਕਿ ਜ਼ਿੰਦਗੀ ਵਿੱਚ ਮੁਸੀਬਤ ਜ਼ਰੂਰ ਆਉਂਦੀ ਹੈ ਪਰ ਉਸ ਦਾ ਸਾਹਮਣਾ ਕਰਨ ਦੀ ਤਾਕਤ ਹਰ ਇਨਸਾਨ ਵਿੱਚ ਮੌਜੂਦ ਹੈ।

ਮਿਹਨਤ ਦੇ ਨਾਲ ਨਾਲ ਉਹ ਆਪਣੀ ਕਿਸਮਤ ਨੂੰ ਵੀ ਕਾਮਯਾਬੀ ਲਈ ਜ਼ਿੰਮੇਵਾਰ ਮੰਨਦੇ ਹਨ।

ਕਾਮਯਾਬੀ ਲਈ ਉਹਨਾਂ ਦਾ ਇੱਕੋ ਫ਼ਲਸਫ਼ਾ ਹੈ, ਕਦੇ ਹਾਰ ਨਹੀਂ ਮੰਨਣੀ ਅਤੇ ਕੰਮ ਨੂੰ ਵਿੱਚਕਾਰ ਛੱਡਣ ਬਾਰੇ ਨਹੀਂ ਸੋਚਣਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ