ਕ੍ਰਿਕਟ: 31ਵਾਂ ਸੈਂਕੜਾ ਮਾਰ ਕੇ ਕੋਹਲੀ ਨੇ ਕੀਤੀ ਸਚਿਨ ਦੀ ਬਰਾਬਰੀ

ਤਸਵੀਰ ਸਰੋਤ, AFP
ਵਿਰਾਟ ਕੋਹਲੀ
ਵਿਰਾਟ ਕੋਹਲੀ ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਵਿੱਚ ਆਪਣਾ 31ਵਾਂ ਸੈਂਕੜਾ ਬਣਾ ਆਸਟ੍ਰੇਲੀਆ ਦੇ ਰਿੱਕੀ ਪੌਨਟਿੰਗ ਨੂੰ ਪਿੱਛੇ ਛੱਡ ਦਿੱਤਾ ਹੈ।
ਨਿਊਜ਼ ਅਜੰਸੀ ਪੀ.ਟੀ.ਆਈ. ਮੁਤਾਬਕ ਐਤਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਵਾਨਖੇੜੇ ਸਟੇਡੀਅਮ 'ਚ ਹੋ ਰਹੇ ਮੈਚ ਵਿੱਚ ਵਿਰਾਟ ਨੇ ਇਹ ਸ਼ਤਕ ਮਾਰਿਆ।
ਕੋਹਲੀ ਨੇ ਅੱਚ ਆਪਣਾ 200ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਦੇ ਹੋਏ 121 ਦੌੜਾਂ ਬਣਾਈਆਂ।
ਕੋਹਲੀ ਹੁਣ ਸਿਰਫ਼ ਸਚਿਨ ਤੇਂਦੁਲਕਰ ਤੋਂ ਪਿੱਛੇ ਹਨ। ਸਚਿਨ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 49 ਅਤੇ ਟੈਸਟ ਮੈਚਾਂ ਵਿੱਚ 51 ਸੈਂਕੜੇ ਮਾਰ ਚੁੱਕੇ ਹਨ।
ਇਸ ਦੇ ਨਾਲ ਹੀ ਕੋਹਲੀ ਵਾਨਖੇੜੇ ਦੀ ਪਿੱਚ 'ਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਵਿੱਚ ਸੈਂਕੜਾ ਮਾਰਨ ਵਾਲੇ ਤੀਜੇ ਭਾਰਤੀ ਬਣ ਗਏ ਹਨ।
ਪੰਜ ਦਿਨਾਂ ਟੈਸਟ ਮੈਚਾਂ ਵਿੱਚ ਕੋਹਲੀ ਦੇ ਨਾਂ 17 ਸੈਂਕੜੇ ਹਨ।
ਇਸ ਤੋਂ ਪਹਿਲਾਂ 1996 ਵਿੱਚ ਤੇਂਦੁਲਕਰ ਨੇ ਸਾਉਥ ਅਫਰੀਕਾ ਖਿਲਾਫ਼ ਅਤੇ 1987 ਵਿੱਚ ਮੁਹੰਮਦ ਅਜ਼ਹਰੂਦੀਨ ਨੇ ਸ੍ਰੀ ਲੰਕਾ ਖਿਲਾਫ਼ ਇਸ ਸਟੇਡੀਅਮ ਵਿੱਚ ਸੈਂਕੜੇ ਮਾਰੇ ਸੀ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)