ਨਜ਼ਰੀਆ: 2006 ਵਿੱਚ ਮਾਇਆਵਤੀ ਬੌਧੀ ਕਿਉਂ ਨਹੀਂ ਬਣੇ?

Mayawati Image copyright Getty Images

ਮਾਇਆਵਤੀ ਹਿੰਦੂ ਕਾਰਕੁਨਾਂ ਹੱਥੋਂ ਧਰਮ ਬਦਲਣ ਵਾਲਿਆਂ ਦੇ ਸ਼ੋਸ਼ਣ ਬਾਰੇ ਕਾਫ਼ੀ ਪਰੇਸ਼ਾਨ ਹਨ। ਇਸਲਈ ਉਨ੍ਹਾਂ ਨੇ ਵੱਡੇ ਪੱਧਰ ਤੇ ਹਮਾਇਤੀਆਂ ਨਾਲ ਬੁੱਧ ਧਰਮ ਅਪਨਾਉਣ ਦੀ ਚੇਤਾਵਨੀ ਦਿੱਤੀ ਹੈ

ਮਾਇਆਵਤੀ ਨੇ ਕਿਹਾ ਹੈ ਕਿ ਜੇਕਰ ਭਾਜਪਾ ਦਲਿਤਾਂ, ਮੁਸਲਮਾਨਾਂ ਅਤੇ ਆਦਿਵਾਸੀਆਂ ਪ੍ਰਤੀ ਆਪਣੀ ਸੋਚ ਨਹੀਂ ਬਦਲਦੀ ਹੈ ਤਾਂ ਉਹ ਲੱਖਾਂ ਹਮਾਇਤੀਆਂ ਦੇ ਨਾਲ ਬੁੱਧ ਧਰਮ ਨੂੰ ਅਪਣਾ ਲੈਣਗੇ।

ਬਸਪਾ ਦੇ ਹਾਥੀ ਦਾ ਰੂਪ ਬਦਲਿਆ!

ਐਨੀ ਫ਼ਿਕਰਮੰਦ ਤਾਂ ਮਾਇਆਵਤੀ 2001 ਤੋਂ 2010 ਦੌਰਾਨ ਵੀ ਨਹੀਂ ਸਨ (ਜਿਸ ਦੌਰਾਨ ਉਹ ਦੋ ਵਾਰ ਮੁੱਖ ਮੰਤਰੀ ਰਹੇ), ਜਦੋਂ ਸੂਬੇ ਵਿੱਚ ਬੌਧੀਆਂ ਦੀ ਆਬਾਦੀ ਵਿੱਚ ਵੱਡੀ ਕਮੀ ਆਈ ਸੀ। ਬੌਧੀ ਸੰਗਠਨਾਂ ਨੇ ਧਿਆਨ ਦੁਆਇਆ ਪਰ ਉਹ ਚੁੱਪ ਹੀ ਰਹੇ।

ਇਸੇ ਦੌਰਾਨ, ਮਾਇਆਵਤੀ ਨਰਿੰਦਰ ਮੋਦੀ ਨਾਲ ਭਾਜਪਾ ਦਾ ਚੋਣ ਪ੍ਰਚਾਰ ਕਰਨ ਲਈ ਗੁਜਰਾਤ ਗਏ।

ਪਾਰਟੀ ਦਾ ਬ੍ਰਾਹਮਣਾਂ ਨਾਲ ਜੋੜ ਕਰਨ ਤੋਂ ਬਾਅਦ, ਉਨ੍ਹਾਂ ਨੇ ਸਰਵਜਨ ਪਾਰਟੀ ਕਹਿਣਾ ਸ਼ੁਰੂ ਕਰ ਦਿੱਤਾ।

ਮੰਦਿਰਾਂ 'ਚ ਹੁਣ 'ਕੁਆਲੀਫਾਈਡ' ਦਲਿਤ ਪੁਜਾਰੀ

'ਈਰਾਨ ਬੀਬੀਸੀ ਕਰਮੀਆਂ ਨੂੰ ਪਰੇਸ਼ਾਨ ਨਾ ਕਰੇ'

ਉਨ੍ਹਾਂ ਨੇ ਲਖਨਊ ਵਿੱਚ ਆਪਣੇ ਘਰ ਦੇ ਗੇਟ 'ਤੇ ਗਣੇਸ਼ ਦੀ ਮੂਰਤੀ ਰੱਖ ਲਈ ਅਤੇ ਬਸਪਾ ਦੇ ਹਾਥੀ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ।

ਜਿਹੜਾ ਹਾਥੀ ਕਾਂਸ਼ੀ ਰਾਮ ਦੇ ਸਮੇਂ, ਮੰਨੂਵਾਦੀਆਂ ਨੂੰ ਕੁਚਲਣ ਤੁਰਿਆ ਸੀ।

ਬਸਪਾ ਦਾ ਨਵਾਂ ਨਾਅਰਾ, " ਹਾਥੀ ਨਹੀਂ ਗਣੇਸ਼ ਹੈ, ਬ੍ਰਹਮਾ ਵਿਸ਼ਨੂੰ ਮਹੇਸ਼ ਹੈ" ਹੋ ਗਿਆ।

ਜੁੱਤੀ ਕਸੂਰੀ ਪੈਰੀਂ ਨਾ ਪੂਰੀ...

ਇਸੇ 'ਸਰਵਜਨ ਟਾਈਮ' ਵਿੱਚ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਇਤਿਹਾਸਕ ਨਾਗਪੁਰ ਧਰਮ ਤਬਦੀਲੀ ਦੇ 50 ਸਾਲ ਪੂਰੇ ਹੋ ਗਏ।

ਮਾਇਆਵਤੀ 14 ਅਕਤੂਬਰ 2006 ਨੂੰ ਦੀਕਸ਼ਾਭੂਮੀ ਗਈ, ਜਿੱਥੇ ਵਚਨ ਮੁਤਾਬਕ ਉਨ੍ਹਾਂ ਨੇ ਬੁੱਧ ਧਰਮ ਅੰਗੀਕਾਰ ਕਰਨਾ ਸੀ।

ਇਹ ਵਾਅਦਾ ਕਾਂਸ਼ੀਰਾਮ ਨੇ ਕੀਤਾ ਸੀ ਕਿ ਬਾਬਾ ਸਾਹਿਬ ਦੀ ਗੋਲਡਨ ਜੁਬਲੀ ਦੇ ਮੌਕੇ ਮਾਇਆਵਤੀ ਬੌਧੀ ਹੋ ਜਾਣਗੇ।

Image copyright Getty Images

ਮਾਇਆਵਤੀ ਨੇ ਉੱਥੇ ਬੌਧੀ ਧਰਮ ਗੁਰੂਆਂ ਤੋਂ ਅਸ਼ੀਰਵਾਦ ਲਿਆ ਪਰ ਬੈਠਕ ਵਿੱਚ ਕਹਿ ਦਿੱਤਾ, "ਮੈਂ ਬੁੱਧ ਧਰਮ ਉਦੋਂ ਸਵੀਕਾਰ ਕਰਾਂਗੀ ਜਦੋਂ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਬਣਾਉਂਗੇ।" ਬੋਧੀ ਭਿਕਸ਼ੂਆਂ ਨੂੰ ਸਦਮਾ ਲੱਗਿਆ।

ਮੁਝੇ ਯਾਦ ਆ ਰਹੀ ਹੈ...ਕਿਉਂ?

ਗਿਆਰਾਂ ਸਾਲਾਂ ਬਾਅਦ, ਮਾਇਆਵਤੀ ਨੂੰ ਬੁੱਧ ਧਰਮ ਅਤੇ ਅੰਬੇਦਕਰ ਦੀ ਯਾਦ ਆ ਰਹੀ ਹੈ। ਮਾਮਲਾ ਕਾਫ਼ੀ ਗੰਭੀਰ ਹੈ।

ਅਸਲ ਵਿੱਚ ਉਹ ਸੰਘ-ਭਾਜਪਾ ਨੂੰ ਚੇਤਾਵਨੀ ਦੇ ਰਹੇ ਹਨ ਕਿ ਜੇ ਮੈਂ ਦਲਿਤਾਂ ਦੀ ਵੱਡੀ ਆਬਾਦੀ ਦਾ ਧਰਮ ਬਦਲ ਕੇ ਉਨ੍ਹਾਂ ਨੂੰ ਬੋਧੀ ਬਣਾ ਦਿਆਂ ਤਾਂ ਤੁਸੀਂ ਹਿੰਦੂਵਾਦੀ ਰਾਜਨੀਤੀ ਕਿਵੇਂ ਕਰੋਗੇ!

ਇਸ ਦਾ ਭਾਵ ਇਹ ਹੈ ਕਿ ਕੁਝ ਸ਼ਰਤਾਂ 'ਤੇ ਉਹ ਹਿੰਦੂ ਰਹਿਣਗੇ ਨਹੀਂ ਤਾਂ ਉਹ ਆਪਣੇ ਨਾਲ ਲੱਖਾਂ ਦਲਿਤਾਂ ਨੂੰ ਵੀ ਬੌਧੀ ਬਣਾ ਦੇਣਗੇ।

Image copyright Getty Images

ਇਹ ਸੰਘ-ਭਾਜਪਾ ਦੀ ਦੁਖਦੀ ਰਗ ਹੈ। ਹਿੰਦੂਵਾਦੀ ਆਪਣੇ ਹਿੰਦੂਆਂ ਨੂੰ ਡਰਾਉਂਦੇ ਰਹੇ ਹਨ ਕਿ ਜੇ ਤੁਸੀਂ ਬਹੁਤੇ ਬੱਚੇ ਪੈਦਾ ਕਰਕੇ, ਅਬਾਦੀ ਨਾ ਵਧਾਈ ਤਾਂ ਆਪਣੇ ਹੀ ਮੁਲਕ ਵਿੱਚ ਮੁਸਲਮਾਨਾਂ ਦੀ ਥਾਂ ਘੱਟ ਗਿਣਤੀ ਬਣ ਜਾਉਗੇ।

ਇਸ ਤਰ੍ਹਾਂ, ਮਾਇਆਵਤੀ ਨੇ ਹਿੰਦੂ ਕਾਰਕੁਨਾਂ ਦੀ ਸ਼ੈਲੀ ਵਿੱਚ ਉਨ੍ਹਾਂ ਦਾ ਹੀ ਪੱਤਾ ਖੇਡਿਆ ਹੈ।

ਫ਼ਸ ਗਈ ਜਾਨ ਕੁੜਿਕੀ ਅੰਦਰ...

ਬਸਪਾ ਦੇ ਪਿੱਛਿਉਂ, ਦਲਿਤ ਵੋਟ ਹੀ ਨਹੀਂ ਖਿਸਕਿਆ ਉਹ ਹੋਰ ਕਈ ਸੰਕਟਾਂ 'ਚ ਵੀ ਬੁਰੀ ਤਰ੍ਹਾਂ ਫ਼ਸੀ ਹੋਈ ਹੈ। ਜੇ ਮਾਇਆਵਤੀ ਭਾਜਪਾ ਦੀ ਅਨੁਸਾਰੀ ਹੋ ਕੇ ਨਹੀਂ ਤੁਰਦੇ ਤਾਂ ਉਨ੍ਹਾਂ ਨੂੰ ਇੱਕ ਵਾਰ ਫ਼ਿਰ ਜੇਲ੍ਹ ਜਾਣਾ ਪੈ ਸਕਦਾ ਹੈ।

Image copyright Getty Images

ਮੋਦੀ ਸਰਕਾਰ ਨੇ ਉੱਤਰ ਪ੍ਰਦੇਸ਼ ਦੀਆਂ ਵੋਟਾਂ ਤੋਂ ਪਹਿਲਾਂ ਆਪਣੇ ਵਿਰੋਧੀਆਂ ਦੇ ਆਰਥਿਕ ਆਧਾਰ ਨੂੰ ਤੋੜਨ ਦੀ ਰਣਨੀਤੀ ਤਹਿਤ ਨੋਟਬੰਦੀ ਕੀਤੀ। ਬਸਪਾ ਨੇ ਕਈ ਸੈਂਕੜੇ ਕਰੋੜ ਰੁਪਏ ਦੇ ਪੁਰਾਣੇ ਨੋਟ ਬੈਂਕ ਵਿੱਚ ਜਮ੍ਹਾਂ ਕਰਵਾਏ।

ਇਹ ਪੈਸਾ ਦਾਨ ਸੀ ਜਾਂ ਕਿਸੇ ਹੋਰ ਪਾਸਿਉਂ ਆਇਆ ਸੀ, ਇਹ ਮਾਮਲਾ ਆਮਦਨ ਕਰ ਵਿਭਾਗ ਦੇ ਵਿਚਾਰ ਅਧੀਨ ਹੈ।

Image copyright Getty Images

ਉੱਧਰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬੰਦ ਨਹੀਂ ਹੋਇਆ ਹੈ। ਉਨ੍ਹਾਂ ਦੇ ਭਰਾ ਆਨੰਦ ਕੁਮਾਰ ਦੇ ਫਰਜ਼ੀ ਕੰਪਨੀਆਂ ਵਿੱਚ ਭਾਰੀ ਨਿਵੇਸ਼ ਦਾ ਮਾਮਲਾ ਵੀ ਖੁੱਲ੍ਹਿਆ ਹੋਇਆ ਹੈ।

ਮੁੱਖ ਮੰਤਰੀ ਹੁੰਦਿਆਂ ਯੂ.ਪੀ. ਦੀਆਂ ਖੰਡ ਮਿੱਲਾਂ ਬਹੁਤ ਘੱਟ ਕੀਮਤ 'ਤੇ ਇੱਕ ਸ਼ਰਾਬ ਵਪਾਰੀ ਨੂੰ ਵੇਚਣ ਦਾ ਮਾਮਲਾ ਵੀ ਅਦਾਲਤ ਵਿੱਚ ਆ ਗਿਆ ਹੈ।

ਸਾਈਨ ਬੋਰਡਾਂ 'ਤੇ ਪੰਜਾਬੀ ਹੋਵੇਗੀ ਹੁਣ ਸਭ ਤੋਂ ਉੱਤੇ

ਇਸ ਸਮੇਂ ਮਾਇਆਵਤੀ ਆਪਣੇ ਸਿਆਸੀ ਜੀਵਨ ਦੇ ਸਭ ਤੋਂ ਬੁਰੇ ਸੰਕਟ ਵਿੱਚ ਹੈ, ਇਸ ਲਈ ਉਹ ਬਾਬਾ ਸਾਹਿਬ ਦੇ ਪੈਟਰਨ 'ਤੇ ਸਭ ਕੁਝ ਕਰ ਰਹੀ ਹੈ।

ਉਹ ਕਹਿ ਰਹੀ ਹੈ ਕਿ ਉਨ੍ਹਾਂ ਨੇ ਸੰਸਦ ਤੋਂ ਅਸਤੀਫ਼ਾ ਵੀ ਬਾਬਾ ਸਾਹਿਬ ਦੀ ਰੀਸ ਕਰਦਿਆਂ ਹੀ ਦਿੱਤਾ ਹੈ।

ਦਲਿਤ ਚਿੰਤਕ ਦੇ ਵਿਚਾਰ

ਦਲਿਤ ਚਿੰਤਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਆਈਪੀਐੱਸ ਅਧਿਕਾਰੀ ਐੱਸ.ਆਰ ਦਾਰਾਪੁਰੀ ਨੇ ਕਿਹਾ ਹੈ ਕਿ "ਬਾਬਾ ਸਾਹਿਬ ਹਿੰਦੂ ਔਰਤਾਂ ਨੂੰ ਹੱਕ ਦਵਾਉਣ ਵਾਲੇ ਹਿੰਦੂ ਕੋਡ ਬਿਲ ਨੂੰ ਸੰਸਦ ਵਿੱਚ ਲਟਕਾਉਣ ਕਰਕੇ ਨਹਿਰੂ ਸਰਕਾਰ ਤੋਂ ਖ਼ਫਾ ਸਨ।''

ਉਨ੍ਹਾਂ ਕਿਹਾ, "ਇਸ ਲਈ ਉਨ੍ਹਾਂ ਨੇ ਅਸਤੀਫਾ ਦਿੱਤਾ ਸੀ ਪਰ ਮਾਇਆਵਤੀ ਦਸਾਂ ਮਿੰਟਾਂ ਵਿੱਚ ਆਪਣੀ ਗੱਲ ਨਹੀਂ ਕਰ ਸਕਦੇ ਸਨ, ਇਸ ਲਈ ਉਹ ਗੁੱਸੇ ਵਿੱਚ ਸੰਸਦ ਛੱਡ ਕੇ ਬਾਹਰ ਚਲੇ ਗਏ।''

"ਧਰਮ ਇੱਕ ਨਿੱਜੀ ਮਾਮਲਾ ਹੈ। ਉਹ ਚਾਹੁਣ ਤਾਂ ਕੋਈ ਵੀ ਧਰਮ ਅਪਣਾ ਲੈਣ ਇਸ ਵਿੱਚ ਧਮਕੀ ਦੇਣ ਦੀ ਕੀ ਜ਼ਰੂਰਤ ਹੈ ?"

Image copyright Getty Images

ਦਾਰਾਪੁਰੀ ਦਾ ਕਹਿਣਾ ਹੈ ਕਿ ਬਾਬਾ ਸਾਹਬ ਨੇ ਬੌਧ ਧਰਮ ਅਪਣਾਉਣ ਦਾ ਫੈਸਲਾ ਕਿਸੇ ਰਾਜਨੀਤਿਕ ਮਜਬੂਰੀ ਵਿੱਚ ਨਹੀਂ, 21 ਸਾਲ ਧਰਮਾਂ ਦੇ ਤੁਲਨਾਤਮਕ ਅਧਿਐਨ ਅਤੇ ਹਿੰਦੂ ਧਰਮ ਸੁਧਾਰਨ ਦੀਆਂ ਕੋਸ਼ਿਸ਼ਾਂ ਵਿੱਚ ਨਾਕਾਮਯਾਬ ਰਹਿਣ ਤੋਂ ਬਾਅਦ ਲਿਆ ਸੀ।

ਫ਼ਿਰ ਵੀ ਜੇ ਮਾਇਆਵਤੀ ਬੌਧੀ ਬਣ ਜਾਵੇ, ਤਾਂ ਇਹ ਵੀ ਦਿਲਚਸਪ ਨਜ਼ਰਾ ਹੋਵੇਗਾ।

'ਚੋਣ ਕਮਿਸ਼ਨ ਮੋਦੀ ਦਾ ਹੋਵੇ ਨਾ ਹੋਵੇ, ਸੇਸ਼ਨ ਵਾਲਾ ਨਹੀਂ ਹੈ'

ਸਭ ਤੋਂ ਪਹਿਲਾਂ, ਉਨ੍ਹਾਂ ਨੂੰ ਆਪਣੇ ਕੋਠੀ ਤੋਂ ਗਣੇਸ਼ ਦੀ ਮੂਰਤੀ ਹਟਾਉਣੀ ਪਵੇਗੀ ਅਤੇ ਉਨ੍ਹਾਂ ਨੂੰ ਬਾਬਾ ਸਾਹਿਬ ਦੀਆਂ 22 ਸੌਹਾਂ ਦੀ ਪਾਲਣਾ ਕਰਨੀ ਪਵੇਗੀ, ਜਿਸ ਵਿਚ ਬ੍ਰਾਹਮਣਵਾਦ ਅਤੇ ਰੀਤੀ ਰਿਵਾਜਾਂ ਦਾ ਵਿਰੋਧ ਵੀ ਸ਼ਾਮਲ ਹੈ।

ਫ਼ਿਰ ਉਹ ਵੋਟਾਂ ਗੱਠਜੋੜ ਕਿਵੇਂ ਕਰਨਗੇ? ਸਾਫ਼ ਹੈ, ਇਹ ਉਨ੍ਹਾਂ ਲਈ ਸੰਭਵ ਨਹੀਂ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)