ਰੂਸੀ ਕ੍ਰਾਂਤੀ ਦੇ 100 ਸਾਲ: ਪੋਸਟਰਾਂ ਰਾਹੀਂ ਇਨਕਲਾਬੀ ਰੂਸ

1917 ਦੀ ਰੂਸੀ ਕ੍ਰਾਂਤੀ ਦਾ ਸਮਾਂ ਬਹੁਤ ਰਚਨਾਤਮਕ ਵੀ ਸੀ। ਇਨਕਲਾਬੀ ਰੂਸ ਸਿਆਸੀ ਪੋਸਟਰਾਂ ਦੀ ਜ਼ਬਾਨੀ।

ਤਸਵੀਰ ਕੈਪਸ਼ਨ,

ਫਰਵਰੀ 1917 ਤੋਂ ਬਾਅਦ ਹਰ ਰਾਜਨੀਤਕ ਪਾਰਟੀ ਦੇ ਨੁਮਾਇੰਦਿਆਂ ਨੇ ਜੰਗ ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਸੀ। ਬਾਲਸਵਿਕਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਜੰਗ ਨੂੰ ਜਾਰੀ ਰੱਖਣ ਲਈ ਲੋਕਾਂ ਤੋਂ ਆਪਣੀ ਬਚਤ ਦਾਨ ਕਰਨ ਦੀਆਂ ਅਪੀਲਾਂ ਕੀਤੀਆਂ। ਪੋਸਟਰ ਵਿੱਚ ਕੁਸਤੋਦੀਯੇਵਸਕੀ ਯੋਧਾ ਹੈ ਜੋ ਪੈਸਿਆਂ ਦੀ ਮੰਗ ਕਰ ਰਿਹਾ ਹੈ। ਇਹ 1917 ਵਿੱਚ ਫਰਵਰੀ ਤੋਂ ਲੈ ਕੇ ਅਕਤੂਬਰ ਦੇ ਹਰ ਪੋਸਟਰ 'ਤੇ ਛਪਿਆ।

ਤਸਵੀਰ ਕੈਪਸ਼ਨ,

ਇਹ ਟੀਵੀ ਤੋਂ ਲਈ ਗਈ ਇੱਕ ਤਸਵੀਰ ਵਾਂਗ ਹੈ। ਇਹ ਪੋਸਟਰ ਰਿਸਰੈਕਸ਼ਨ ਸਕੁਏਅਰ ਅਤੇ ਮੌਸਕੋ ਸ਼ਹਿਰ ਡੂਮਾ ਦੀ ਇਮਾਰਤ ਦਾ ਹੈ। ਜਿਸ ਨੂੰ ਕਦੇ ਲੈਨਿਨ ਅਜਾਇਬ ਘਰ ਅਤੇ ਅੱਜ ਕਲ੍ਹ ਇਤਿਹਾਸਕ ਅਜਾਇਬ ਘਰ ਕਿਹਾ ਜਾਂਦਾ ਹੈ। 1917 ਵਿੱਚ ਇੱਥੇ ਹੀ ਲੋਕਾਂ ਦਾ ਲਾਵਾ ਫੁੱਟਿਆ ਸੀ। ਇਸ ਕ੍ਰਾਂਤੀ ਨੂੰ ਉਤਸ਼ਾਹ ਨਾਲ ਅਪਣਾਇਆ ਗਿਆ। ਇਹ ਮੁਲਕ ਲਈ ਇੱਕ ਨਵੀਂ ਸ਼ੁਰੂਆਤ ਸੀ।

ਤਸਵੀਰ ਕੈਪਸ਼ਨ,

ਇਹ ਪੋਸਟਰ ਨਹੀਂ, ਇੱਕ ਤਰ੍ਹਾਂ ਦਾ ਮਸ਼ਹੂਰੀ ਇਸ਼ਤਿਹਾਰ ਹੈ। ਇਹ ਇਸਲਈ ਹੈ ਕਿਉਂਕਿ ਰੂਸ ਵਿੱਚ ਸੱਤਾ ਵਿਅਕਤੀਵਾਦ ਉੱਤੇ ਕੇਂਦਰਤ ਹੋ ਗਈ ਸੀ। ਇਹ ਸੱਤਾ ਤਬਾਦਲਾ ਇੱਕ ਆਗੂ ਤੋਂ ਦੂਜੇ ਵੱਲ ਹੁੰਦਾ ਸੀ। ਇਹਨਾਂ ਆਗੂਆਂ ਦੀ ਪ੍ਰਮੋਸ਼ਨ ਲਈ ਅਜਿਹੇ ਪੋਸਟਰ ਛਾਪੇ ਗਏ ਸਨ। ਸਭ ਤੋਂ ਉੱਤੇ ਪ੍ਰੋਵਿਜ਼ਨਲ ਸਰਕਾਰ ਦੇ ਮੁਖੀ ਮਿਖਾਇਲ ਰੌਡਜ਼ਿਐਂਕੋ ਹਨ। ਥੱਲੇ ਖੱਬੇ ਤੋਂ ਤੀਜੇ ਨੰਬਰ ਤੇ ਸਰਕਾਰ ਦੇ ਪਹਿਲੇ ਸੋਸ਼ਲਿਸਟ ਐਲੈਗਜ਼ੈਂਡਰ ਕੇਰੇਂਸਕੀ ਹਨ। ਇਹ ਬਹੁਤ ਮਸ਼ਹੂਰ ਸਨ। ਪਿੱਛੇ ਸੋਸ਼ਲਿਸਟ ਪਾਰਟੀ ਦੇ ਸਲੋਗਨ ਲਿਖੇ ਹਨ- 'ਅਜ਼ਾਦੀ' ਅਤੇ 'ਜ਼ਮੀਨ'।

ਤਸਵੀਰ ਕੈਪਸ਼ਨ,

ਇਹ ਪ੍ਰਕਾਸ਼ਨ ਹਾਉਸ 'ਪਾਰੁਸ' ਦਾ ਪੋਸਟਰ ਹੈ। ਇਸ ਪੋਸਟਰ ਵਿੱਚ ਇੱਕ ਕਹਾਣੀ ਹੈ। ਉੱਪਰਲਾ ਹਿੱਸਾ ਕਹਿੰਦਾ ਹੈ ਕਿ ਫੌਜੀ ਨੇ ਮਿਡਲ ਕਲਾਸ ਨੂੰ ਬਚਾਇਆ ਅਤੇ ਥੱਲੇ ਵਾਲਾ ਹਿੱਸਾ ਦੱਸਦਾ ਹੈ ਕਿ ਫੌਜੀ ਨੂੰ ਅੰਤ ਤਕ ਸੜੇ ਹੋਏ ਸਿਸਟਮ ਨੂੰ ਵੀ ਬਚਾਉਣਾ ਪਿਆ। ਪਾਰੁਸ ਖੱਬੇ ਪੱਖੀਆਂ ਦਾ ਪ੍ਰਕਾਸ਼ਨ ਹਾਉਸ ਸੀ ਜਿਸ ਦੀ ਸਥਾਪਨਾ ਮੈਕਸਿਮ ਗੋਰਕੀ ਨੇ ਕੀਤੀ ਸੀ। ਇਹ ਸਿਰਫ਼ ਮੈਗਜ਼ੀਨ ਹੀ ਨਹੀਂ ਬਲਕਿ ਕਿਤਾਬਾਂ ਅਤੇ ਲੈਨਨ ਦੇ ਵਿਚਾਰਾਂ ਦੇ ਕਿਤਾਬਚੇ ਵੀ ਛਾਪਦਾ ਸੀ।

ਤਸਵੀਰ ਕੈਪਸ਼ਨ,

ਮਾਰਚ 1917 ਵਿੱਚ ਨਿਕੋਲਸ ਨੇ ਰਾਜ ਛੱਡ ਕੇ ਨਵੀਂ ਅਸਥਾਈ ਸਰਕਾਰ ਬਣਾਈ। ਇਹ ਪੋਸਟਰ ਲੋਕਾਂ ਦੀ ਜਿੱਤ ਦੀ ਨਿਸ਼ਾਨੀ ਹੈ। ਇੱਥੇ ਵੀ ਇੱਕ ਫੌਜੀ ਅਤੇ ਇੱਕ ਵਰਕਰ ਹੈ। ਨੀਕੋਲਸ ਆਪਣਾ ਤਾਜ ਉਹਨਾਂ ਨੂੰ ਦੇ ਰਿਹਾ ਹੈ। ਪਿੱਛੇ ਉੱਗਦਾ ਸੂਰਜ ਅਜ਼ਾਦੀ ਦਾ ਪ੍ਰਤੀਕ ਹੈ।

ਤਸਵੀਰ ਕੈਪਸ਼ਨ,

ਇਹ ਸੋਸ਼ਲ ਪਿਰਾਮਿਡ ਪੇਂਟਿੰਗ ਹੈ। ਇਸ ਦਾ ਵਿਸ਼ਾ 20ਵੀਂ ਸਦੀ ਦੀ ਸ਼ੁਰੂਆਤ ਹੈ। ਜਿਸ ਨੂੰ ਪਾਰੁਸ ਪ੍ਰਕਾਸ਼ਨ ਹਾਊਸ ਨੇ ਛਾਪਿਆ। ਸੋਸ਼ਲ ਪਿਰਾਮਿਡ ਪਹਿਲੀ ਵਾਰ ਲੋਖੋਵ ਨਾਂ ਦੇ ਕਲਾਕਾਰ ਨੇ 1891 'ਚ ਜੀਨੀਵਾ ਚ ਪ੍ਰਕਾਸ਼ਤ ਕੀਤਾ ਸੀ। ਇਸ ਵਿੱਚ ਰਵਾਇਤੀ ਲੁਬੌਕ ਤਕਨੀਕ ਦੀ ਵਰਤੋਂ ਨਾਲ ਵੱਖ ਵੱਖ ਸਮੇਂ ਦੇ ਦ੍ਰਿਸ਼ਾਂ ਨੂੰ ਪ੍ਰਗਟਾਇਆ ਜਾਂਦਾ ਹੈ। ਲੁਬੌਕ ਇੱਕ ਖ਼ਾਸ ਕਿਸਮ ਦੀ ਪੇਟਿੰਗ ਹੁੰਦੀ ਹੈ , ਜਿਸ ਵਿੱਚ ਸਧਾਰਨ ਤਸਵੀਰ ਨੂੰ ਇਬਾਰਤ ਨਾਲ ਬਣਾਇਆ ਜਾਂਦਾ ਹੈ।

ਤਸਵੀਰ ਕੈਪਸ਼ਨ,

1917 ਦੇ ਪਤਝੜ 'ਚ ਰੂਸ ਦੀਆਂ ਪਹਿਲੀਆਂ ਆਮ ਚੋਣਾਂ ਹੋਈਆਂ। ਕਈ ਪਾਰਟੀਆਂ ਅਤੇ ਸੰਸਥਾਵਾਂ ਨੇ ਇਸ ਵਿੱਚ ਭਾਗ ਵੀ ਲਿਆ। ਸਭ ਤੋਂ ਵੱਡੀ ਪਾਰਟੀ ਸੋਸ਼ਲਿਸਟ ਰੈਵੋਲਿਊਸ਼ਨਰੀ ਪਾਰਟੀ ਸੀ। ਬੀਬੀਸੀ ਨੂੰ ਇਹਨਾਂ ਪੋਸਟਰਾਂ ਦੀ ਜਾਣਕਾਰੀ ‘ਸਟੇਟ ਸੈਂਟਰਲ ਮਿਊਜ਼ਿਅਮ ਆਫ ਕਨਟੈਮਪਰੇਰੀ ਹਿਸਟਰੀ ਆਫ ਰਸ਼ੀਆ’ ਦੇ ਫਾਇਨ ਆਰਟਸ ਡਿਪਾਰਟਮੈਂਟ ਦੀ ਮੁਖੀ ਵੇਰਾ ਪੈਨਫਿਲੋਵਾ ਨੇ ਦਿੱਤੀ।

ਤਸਵੀਰ ਕੈਪਸ਼ਨ,

‘ਅਜ਼ਾਦੀ ਲੋਕਤੰਤਰ ਤੋਂ ਮਿਲੇਗੀ’, ਇਹ ਕੈਡੇਟ ਪਾਰਟੀ ਦਾ ਪੋਸਟਰ ਅਤੇ ਨਾਅਰਾ ਸੀ। ਪੋਸਟਰ ਵਿੱਚ ਜਾਨਵਰ ਅਤੇ ਪੁਰਾਣਿਕ ਤਸਵੀਰਾਂ ਹਨ। ਇਸ ਵਿੱਚ ਕਿਰਲਾ ਅਤੇ ਚਿੱਟੇ ਘੋੜੇ ਤੇ ਯੋਧਾ ਵਿਖਾਇਆ ਗਿਆ ਹੈ। ਹਾਲਾਂਕਿ ਲਿਖੇ ਗਏ ਸ਼ਬਦਾਂ ਦੇ ਪ੍ਰਕਾਸ਼ਨ ਲਈ ਥਾਂ ਘੱਟ ਹੋਣ ਕਰਕੇ ਤਸਵੀਰ ਦੀ ਦਿੱਖ ਤੇ ਬੁਰਾ ਅਸਰ ਪਿਆ।

ਤਸਵੀਰ ਕੈਪਸ਼ਨ,

ਇਹ ਸੋਸ਼ਲਿਸਟ ਰੈਵੋਲਿਊਸ਼ਨਰੀ ਪਾਰਟੀ ਦਾ ਪੋਸਟਰ ਹੈ। ਪੋਸਟਰ ਤੋਂ ਹੀ ਸਾਫ ਹੋ ਗਿਆ ਸੀ ਕਿ ਉਹ ਜਿੱਤਣ ਵਾਲੇ ਹਨ। ਇਹ ਵਰਕਰਾਂ ਅਤੇ ਕਿਸਾਨਾਂ ਲਈ ਸੀ। ਇਸ ਵਿੱਚ ਸਾਫ਼ ਸਾਫ਼ ਲਿਖਿਆ ਸੀ, ਜ਼ਮੀਨ ਤੇ ਅਜ਼ਾਦੀ। ਪੋਸਟਰ ਰਾਹੀਂ ਪਾਰਟੀ ਕਹਿ ਰਹੀ ਹੈ, 'ਅਸੀਂ ਜ਼ੰਜੀਰਾਂ ਤੋੜ ਦਿਆਂਗੇ ਅਤੇ ਹਰ ਕੋਈ ਅਜ਼ਾਦ ਹੋ ਜਾਏਗਾ।'

ਤਸਵੀਰ ਕੈਪਸ਼ਨ,

ਬੋਲਸਵਿਕ ਅਤੇ ਉਨ੍ਹਾਂ ਦੀ ਰੈਵੋਲਿਊਸ਼ਨਰੀ ਸੋਸ਼ਲਿਸਟ ਡੈਮੋਕਰੇਟਿਕ ਪਾਰਟੀ ਕਲਾਤਮਕ ਅੰਦੋਲਨ ਵੱਲ ਧਿਆਨ ਨਹੀਂ ਦਿੰਦੀ ਸੀ। ਉਹ ਆਪਣੀਆਂ ਖ਼ਾਮੀਆਂ ਦਾ ਨਤੀਜਾ ਕੱਢਣਾ ਚੰਗੀ ਤਰ੍ਹਾਂ ਜਾਣਦੇ ਸਨ। ਇਸ ਪੋਸਟਰ ਵਿੱਚ ਬਹੁਤ ਸਾਰੀ ਬੇਲੋੜੀ ਜਾਣਕਾਰੀ ਦਿੱਤੀ ਗਈ ਹੈ।