ਸੋਸ਼ਲ: ਬਿਕਰਮ ਮਜੀਠੀਆ ਤੋਂ 'ਮਾਫ਼ੀ' ਮੰਗੇ ਜਾਣ 'ਤੇ ਪ੍ਰਤੀਕਰਮ

ਮਜੀਠੀਆ Image copyright Getty Images

ਅੰਗਰੇਜ਼ੀ ਦੇ ਇੱਕ ਅਖ਼ਬਾਰ ਵੱਲੋਂ, ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਉਨ੍ਹਾਂ ਬਾਰੇ 'ਗ਼ਲਤ ਖ਼ਬਰ' ਛਪਣ ਤੇ ਮਾਫ਼ੀ ਮੰਗੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ ਵੱਖ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ।

ਕਈ ਆਗੂ ਅਖ਼ਬਾਰ ਨੂੰ ਕਮਜ਼ੋਰ ਦੱਸ ਰਹੇ ਹਨ ਅਤੇ ਕਈ ਲੋਕ ਬਿਕਰਮ ਸਿੰਘ ਮਜੀਠੀਆ ਨੂੰ ਅਖ਼ਬਾਰ 'ਤੇ ਅਪਰਾਧਿਕ ਮਾਮਲਾ ਦਰਜ ਕਰਵਾਉਣ ਬਾਰੇ ਉਤਸ਼ਾਹਿਤ ਕਰ ਰਹੇ ਹਨ।

ਮਾਫ਼ੀ ਮੰਗੇ ਜਾਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਅਖ਼ਬਾਰ ਦਾ ਧੰਨਵਾਦ ਕੀਤਾ ਹੈ ਤੇ ਨਾਲ ਹੀ ਸੱਚ ਮੰਨਣ ਲਈ ਸ਼ਲਾਘਾ ਵੀ ਕੀਤੀ।

Image copyright Twitter

ਮਜੀਠੀਆ ਦੇ ਭੈਣ ਅਤੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਅਖ਼ਬਾਰ ਦੇ ਇਸ ਕਦਮ ਦੀ ਸਿਫ਼ਤ ਕੀਤੀ ਹੈ।

ਪੰਜਾਬ 'ਚ ਇੱਕ ਹੋਰ ਹਿੰਦੂ ਨੇਤਾ ਦਾ ਕਤਲ

ਕਾਰਟੂਨ: ਚੰਗਾ 'ਸਿਆਸੀ' ਮਨੋਰੰਜਨ ਹੈ...

ਨੋਟਬੰਦੀ ਅਤੇ ਜੀ.ਐੱਸ.ਟੀ. ਦਾ ਬਾਊਂਸਰ!

Image copyright Twitter

ਇਸ ਦੇ ਉਲਟ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਰਾਹੀਂ ਅਖ਼ਬਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਹੈ ਕਿ ਅਖ਼ਬਾਰ ਦੀ ਇਸ ਮਾਫ਼ੀ ਤੋਂ ਉਨ੍ਹਾਂ ਨੂੰ ਅਫ਼ਸੋਸ ਹੈ।

ਅੰਮ੍ਰਿਤਸਰ ਜੇਲ੍ਹ ’ਚ ਜਨਮੀ ਹਿਨਾ ਜਾਵੇਗੀ ਪਾਕਿਸਤਾਨ

ਹਿਟਲਰ ਨੂੰ 'ਰੱਬ' ਮੰਨਣ ਵਾਲੀ ਸਵਿੱਤਰੀ ਦੇਵੀ

Image copyright Twitter

ਇਸ ਮਾਮਲੇ 'ਤੇ ਸੋਸ਼ਲ ਮੀਡੀਆ 'ਤੇ ਵੱਖ ਵੱਖ ਟਿੱਪਣੀਆਂ ਕੀਤੀਆਂ ਗਈਆਂ।

ਗੁਰਪ੍ਰੀਤ ਸਿੰਘ ਨਾਂ ਦੇ ਟਵਿੱਟਰ ਹੈਂਡਲ ਇਸ ਮਸਲੇ 'ਤੇ ਕਹਿੰਦੇ ਹਨ ਕਿ ਸੱਚਾਈ ਸਮਾਂ ਪੈਣ (ਆਉਣ) 'ਤੇ ਤਰਦੀ ਹੈ।

Image copyright Twitter

ਨਾਹੁਸ਼ ਜੈਨ ਨਾਂ ਦਾ ਟਵਿੱਟਰ ਯੂਜ਼ਰ ਅਖ਼ਬਾਰ 'ਤੇ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਰਜ ਕਰਵਾਉਣ ਲਈ ਉਤਸ਼ਾਹਿਤ ਕਰ ਰਹੇ ਹਨ।

Image copyright Twitter

ਟਰੁੱਥ ਸਿੰਘ ਨੇ ਨਸ਼ੇ ਦੀ ਸਮੱਸਿਆ 'ਚ ਸਰਕਾਰਾਂ ਦਾ ਹੱਥ ਹੋਣ 'ਤੇ ਸ਼ੱਕ ਜ਼ਾਹਿਰ ਕੀਤਾ ਹੈ।

Image copyright Twitter

ਪੰਜਾਬ ਦੇ ਇੱਕ ਅੰਗਰੇਜ਼ੀ ਅਖ਼ਬਾਰ ਨੇ ਨਵੰਬਰ 2014 ਤੇ ਮਾਰਚ 2015 ਨੂੰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਨਸ਼ਾ ਤਸਕਰਾਂ ਨਾਲ ਜੋੜ ਕੇ ਖ਼ਬਰਾਂ ਪ੍ਰਕਾਸ਼ਕ ਕੀਤੀਆਂ ਸਨ। ਇਸ 'ਤੇ ਹੁਣ ਅਖ਼ਬਾਰ ਨੇ ਮਾਫ਼ੀ ਮੰਗੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)