1984 ਸਿੱਖ ਵਿਰੋਧੀ ਦੰਗਿਆਂ ਵਿੱਚ ਕੀ ਰਹੀ ਪੁਲਿਸ ਦੀ ਕਾਰਗੁਜ਼ਾਰੀ?
- ਮੈਕਸਵੈੱਲ ਪਰੇਰਾ
- ਸੇਵਾਮੁਕਤ ਸੰਯੁਕਤ ਪੁਲਿਸ ਕਮਿਸ਼ਨਰ

ਤਸਵੀਰ ਸਰੋਤ, RAVEENDRAN/AFP/Getty Images
ਪਿਛਲੇ 33 ਸਾਲਾਂ ਤੋਂ ਹਰ ਸਾਲ 1984 ਦੇ ਸਿੱਖ ਵਿਰੋਧੀ ਦੰਗਿਆ 'ਤੇ ਚਰਚਾ ਅਤੇ ਉਸਦਾ ਪੋਸਮਾਰਟਮ ਕੀਤਾ ਜਾਂਦਾ ਹੈ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਅਜੇ ਤੱਕ ਵੀ ਪੀੜਤਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਿਆ ਹੈ।
ਇਸ ਦੌਰਾਨ ਸੰਸਦ ਵਿੱਚ ਕਾਰਵਾਈ ਦੌਰਾਨ ਵੱਖ-ਵੱਖ ਰਿਪੋਰਟਾਂ ਵੀ ਪੇਸ਼ ਕੀਤੀਆਂ ਗਈਆਂ।
ਜਿਸ ਤੋਂ ਬਾਅਦ ਉਸ ਵੇਲੇ ਦੇ ਸੰਸਦ ਮੈਂਬਰ ਜਗਦੀਸ਼ ਟਾਇਟਲਰ ਤੇ ਸੱਜਣ ਕੁਮਾਰ ਨੂੰ ਅਸਤੀਫ਼ਾ ਵੀ ਦੇਣਾ ਪਿਆ।
ਇਸ ਤੋਂ ਇਲਾਵਾ ਇੱਕ ਸਿੱਖ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦੇਸ਼ ਤੋਂ ਮੁਆਫ਼ੀ ਮੰਗਣ ਵਰਗੀਆਂ ਘਟਨਾਵਾਂ ਵੀ ਹੋਈਆਂ।
ਦੰਗਿਆਂ ਦੇ ਜ਼ਖ਼ਮ ਅਜੇ ਵੀ ਨਹੀਂ ਭਰੇ?
ਸਿੱਖ ਵਿਰੋਧੀ ਦੰਗਿਆਂ ਦੀ ਘਟਨਾ ਤੋਂ ਬਾਅਦ ਹੋਈ ਉਥਲ-ਪੁਥਲ ਦੇ ਬਾਅਦ ਅੱਜ ਤੱਕ ਵੀ ਇਸ ਮੁੱਦੇ 'ਤੇ ਠੱਲ ਨਹੀਂ ਪਈ।
ਅਖਬਾਰਾਂ ਵਿੱਚ ਛਪਣ ਵਾਲੇ ਪੱਖ ਤੇ ਵਿਰੋਧੀ ਪੱਖ ਇਸਨੂੰ ਤਾਜ਼ਾ ਰੱਖਦੇ ਹਨ। ਮੈਂ ਖ਼ੁਦ ਜਦੋਂ ਸਾਲ 1984 ਦੇ ਉਸ ਦਿਨ ਨੂੰ ਯਾਦ ਕਰਦਾ ਹਾਂ ਜਦੋਂ ਦੰਗਿਆਂ ਦੇ ਪੰਜ ਦਿਨ ਬਾਅਦ ਪਹਿਲਾ ਪੱਤਰਕਾਰ ਦਿੱਲੀ ਦੇ ਉੱਤਰੀ ਹਿੱਸੇ ਵਿੱਚ ਮੇਰੇ ਸਾਹਮਣੇ ਆ ਗਿਆ।
ਮੇਰਾ ਮੰਨਣਾ ਹੈ ਕਿ ਇਹ 'ਪੇਟਰਿਓਟ' ਦੇ ਪ੍ਰਤਾਪ ਚੱਕਰਵਤੀ ਸੀ।
ਮੈਂ ਉਨ੍ਹਾਂ ਨੂੰ ਪੁੱਛਿਆ, ''ਤੁਸੀਂ ਸਾਰੇ ਐਨੇ ਦਿਨ ਕਿੱਥੇ ਸੀ? ਜਦੋਂ ਮੈਂ ਗੋਲੀਆਂ ਚਲਾਈਆਂ ਅਤੇ ਲੋਕਾਂ ਨੂੰ ਮਾਰਿਆ ਇਸ ਤੋਂ ਪਹਿਲਾਂ ਕਿ ਉਹ ਸਿੱਖਾਂ ਨੂੰ ਮਾਰ ਸਕਦੇ।''
ਮੈਂ ਗੁਰਦੁਆਰਾ ਸੀਸ ਗੰਜ ਨੂੰ ਬਚਾਉਣ ਲਈ ਗੋਲੀਆਂ ਚਲਾਈਆਂ। ਮੈਂ ਚਾਂਦਨੀ ਚੌਂਕ ਵਿੱਚ ਸਿੱਖਾਂ ਨੂੰ ਬਚਾਇਆ ਜਿੰਨ੍ਹਾਂ 'ਤੇ ਹਮਲੇ ਹੋ ਰਹੇ ਸੀ ਅਤੇ ਹਾਲਾਤ ਕਾਬੂ ਕੀਤੇ।
ਤਸਵੀਰ ਸਰੋਤ, PRAKASH SINGH/AFP/Getty Images
ਮੈਂ ਪਰੇਸ਼ਾਨ ਸੀ ਕਿ ਜੋ ਰਿਪੋਰਟਾਂ ਮੈਂ ਰੇਡੀਓ 'ਤੇ ਦੇ ਰਿਹਾ ਹਾਂ ਉਹ ਪੁਲਿਸ ਕੰਟਰੋਲ ਰੂਮ ਵਿੱਚ ਪ੍ਰਸਾਰਿਤ ਕਿਉਂ ਨਹੀਂ ਹੋ ਰਹੀਆਂ ਅਤੇ ਮੇਰੇ ਬੌਸ ਨੂੰ ਮੇਰੀ ਕਾਰਵਾਈ ਬਾਰੇ ਜਾਣਕਾਰੀ ਹੈ ਜਾਂ ਨਹੀਂ।
ਪੁਲਿਸ ਦੀ ਮਹੱਤਵਪੂਰਨ ਕਾਰਗੁਜ਼ਾਰੀ
ਮੈਂ ਐਨੇ ਸਾਲਾਂ ਤੱਕ ਇਸ ਮੁੱਦੇ 'ਤੇ ਚੁੱਪੀ ਬਣਾਈ ਰੱਖੀ। ਇਸ 'ਤੇ ਸਿਰਫ਼ ਇੱਕ ਬਿਆਨ ਦਿੱਤਾ ਸੀ। ਜਿਸਦੇ ਤੱਥਾਂ ਦੇ ਅਧਾਰ 'ਤੇ ਪੁਲਿਸ ਜਾਂਚ ਕਰ ਰਹੀ ਹੈ।
ਐਸ ਐਸ ਜੋਗ ਦਾ ਕਮਿਸ਼ਨ ਇਸਦੀ ਜਾਂਚ ਕਰ ਰਿਹਾ ਹੈ ਜੋ ਦੰਗਿਆਂ ਤੋਂ ਬਾਅਦ ਸੁਭਾਸ਼ ਟੰਡਨ ਦੀ ਥਾਂ ਪੁਲਿਸ ਕਮਿਸ਼ਨਰ ਆਏ ਸੀ।
ਇਸ ਮਗਰੋਂ ਮੇਰੀ ਚੁੱਪੀ ਦਾ ਵੱਡਾ ਕਾਰਨ ਇੱਕ ਨਿਮਰ ਵਿਅਕਤੀ ਉੱਪਰ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦੀ ਰੋਕ ਸੀ।
ਖਾਸ ਕਰਕੇ ਜਦੋਂ ਮੈਨੂੰ ਬਾਅਦ ਵਿੱਚ ਇਹ ਪਤਾ ਲੱਗਿਆ ਕਿ ਦਿੱਲੀ ਦੇ ਬਹੁਤ ਸਾਰੇ ਹੋਰ ਹਿੱਸਿਆ ਵਿੱਚ ਬੇਰੋਕ ਕਤਲੇਆਮ ਹੋਇਆ ਸੀ ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਮੈਂ ਪਹਿਲਾਂ ਕਿਸੇ ਸਰਕਾਰੀ ਕਮਿਸ਼ਨ ਦੇ ਸਾਹਮਣੇ ਬਿਆਨ ਨਹੀਂ ਦਿੱਤਾ ਸੀ।
ਨਾਂ ਹੀ ਮੈਨੂੰ ਇਨ੍ਹਾਂ 8 ਜਾਂ 9 ਕਮਿਸ਼ਨਾਂ ਵਿੱਚੋਂ, ਜਿੰਨਾਂ ਨੇ ਪਿਛਲੇ 30 ਸਾਲਾਂ ਵਿੱਚ ਸਿੱਖ ਦੰਗਿਆ ਦੀ ਜਾਂਚ ਕੀਤੀ ਹੈ, ਵੱਲੋਂ ਬੁਲਾਇਆ ਗਿਆ ਸੀ।
ਮੇਰਾ ਮੰਨਣਾ ਹੈ ਕਿ ਮੈਂ ਦਿੱਲੀ ਦੇ ਕੁਝ ਇੱਕ ਪੁਲਿਸ ਅਫ਼ਸਰਾਂ ਵਿੱਚੋਂ ਸੀ, ਜਿੰਨਾਂ ਦੀ ਪਿਛਲੇ ਕਮਿਸ਼ਨਾਂ ਨੇ ਡਿਊਟੀ ਸਹੀ ਢੰਗ ਨਾਲ ਕਰਨ ਲਈ ਸਿਫ਼ਤ ਕੀਤੀ ਸੀ।
ਤਸਵੀਰ ਸਰੋਤ, PRAKASH SINGH/AFP/Getty Images
ਇਸਦਾ ਇੱਕ ਸਬੂਤ ਇੰਟਰਨੈੱਟ 'ਤੇ ਵੀ ਮੌਜੂਦ ਹੈ। ਦੰਗਿਆਂ ਦੇ ਤੁਰੰਤ ਮਗਰੋਂ ਦਿੱਲੀ ਪੁਲਿਸ ਦੇ ਬਚਾਅ ਵਿੱਚ ਮੇਰਾ ਨਾਮ ਉਨ੍ਹਾਂ ਅਫ਼ਸਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਸੀ ਜਿੰਨਾ ਨੇ ਹੁਕਮਾਂ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਕਾਰਵਾਈ ਕੀਤੀ ਸੀ।
ਪੱਤਰਕਾਰ ਦਾ ਮੇਰੇ ਚਿਲਾਉਣ ਪ੍ਰਤੀ ਸਾਫ਼ ਸਾਫ਼ ਇਹ ਕਹਿਣਾ ਸੀ, "ਖ਼ੈਰ ਉੱਤਰੀ ਦਿੱਲੀ ਵਿੱਚ ਅਜਿਹਾ ਕੁਝ ਨਹੀਂ ਹੋਇਆ। ਘੱਟੋ-ਘੱਟ ਐਨੇ ਵੱਡੇ ਪੱਧਰ 'ਤੇ ਤਾਂ ਨਹੀਂ ਜਿੰਨਾ ਕਿ ਦਿੱਲੀ ਦੇ ਹੋਰ ਪਾਸੇ ਹੋਇਆ।''
ਉਸਦਾ ਅਨੁਭਵ ਕੁਝ ਹੱਦ ਤੱਕ ਸਹੀ ਹੋ ਸਕਦਾ ਹੈ ਪਰ ਇੱਥੇ, ਉਹ ਬੁਨਿਆਦੀ ਤੌਰ 'ਤੇ ਗਲਤ ਸੀ!
ਉੱਤਰੀ ਦਿੱਲੀ ਵਿੱਚ ਵੀ ਕਾਫ਼ੀ ਕੁਝ ਹੋਇਆ ਪਰ ਮੁੱਠੀ ਭਰ ਵਚਨਬੱਧ ਪੁਲਿਸ ਅਫ਼ਸਰਾਂ ਅਤੇ ਲੋਕ ਜਿੰਨਾਂ ਨੇ ਬਹਾਦਰੀ ਨਾਲ ਕੰਮ ਕੀਤਾ, ਵੱਲੋਂ ਹਾਲਾਤਾਂ 'ਤੇ ਕਾਫ਼ੀ ਹੱਦ ਤੱਕ ਕਾਬੂ ਵੀ ਪਾ ਲਿਆ ਗਿਆ।
ਉੱਤਰੀ ਦਿੱਲੀ ਦੇ ਇਨ੍ਹਾਂ ਲੋਕਾਂ ਅਤੇ ਅਫ਼ਸਰਾਂ ਜਿਨ੍ਹਾਂ ਨੇ ਦੰਗਿਆਂ ਨੂੰ ਕਾਬੂ ਕੀਤਾ ਅਤੇ ਸਿੱਖਾਂ ਦੀਆਂ ਜਾਨਾਂ ਬਚਾਈਆਂ ਉਨ੍ਹਾਂ ਨੂੰ ਆਪਣੀ ਡਿਊਟੀ ਕਰਨ ਲਈ ਨਾ ਹੀ ਕੋਈ ਸਰਾਹਨਾ ਮਿਲੀ ਅਤੇ ਨਾ ਹੀ ਕੋਈ ਇਨਾਮ ਮਿਲਿਆ ਜਿਵੇਂ ਕਿ ਸਾਡੇ ਹੋਰ ਸਾਥੀਆਂ ਨੂੰ ਹੋਰ ਥਾਵਾਂ 'ਤੇ ਮਿਲਿਆ।
'ਨਾ ਸਰਾਹਨਾ ਮਿਲੀ, ਨਾ ਇਨਾਮ ਮਿਲਿਆ'
ਕੁਝ ਨੂੰ ਤਾਂ ਡਰੇ ਹੋਏ ਉਨ੍ਹਾਂ ਸਿੱਖਾਂ ਨੂੰ ਮਾਰਨ ਲਈ ਬਹਾਦਰੀ ਪੁਰਸਕਾਰ ਵੀ ਮਿਲੇ। ਜਿੰਨਾਂ ਨੇ ਬਦਕਿਸਮਤੀ ਨਾਲ ਆਤਮ ਰੱਖਿਆ ਵਿੱਚ ਪੁਲਿਸ ਵੱਲ ਗੋਲੀ ਚਲਾਈ ਸੀ।
ਮਗਰੋਂ ਜਿੰਨਾਂ ਪੱਤਰਕਾਰਾਂ ਨੇ ਇਨ੍ਹਾਂ ਦੰਗਿਆਂ ਬਾਰੇ ਪੈਰਵੀ ਪੱਤਰਕਾਰੀ ਕੀਤੀ ਉਹ ਮੈਨੂੰ ਇਹੀ ਕਹਿੰਦਾ ਸੀ ,'' ਮੈਂ ਕਿਸੇ ਬੰਦੇ ਨੂੰ ਮਰਦੇ ਨਹੀਂ ਦੇਖਿਆ ਜਦੋਂ ਤੱਕ ਮੈਂ ਉਸਨੂੰ ਮਾਰਿਆ ਨਹੀਂ।"
ਮੇਰਾ ਵਿਸ਼ਵਾਸ ਸੀ ਕਿ ਕਿਸੇ ਬੰਦੇ ( ਇਸਨੂੰ 'ਕੋਈ ਸਿੱਖ' ਹੀ ਪੜ੍ਹਿਆ ਜਾਵੇ) ਕੋਲ ਮੇਰੀ ਮੌਜੂਦਗੀ ਵਿੱਚ ਕਿਸੇ ਹਮਲਾਵਰ ਦੇ ਹੱਥੋਂ ਮਰਨ ਦਾ ਕੋਈ ਕਾਰਨ ਨਹੀਂ ਸੀ।
ਮੈਂ ਡਿਊਟੀ 'ਤੇ ਸੀ ਅਤੇ ਮੈਂ ਦ੍ਰਿੜਤਾ ਨਾਲ ਉਨ੍ਹਾਂ ਨੂੰ ਬਚਾਉਣ ਲਈ ਦਖ਼ਲ ਦਿੱਤਾ। ਭਾਵੇਂ ਇਸਦਾ ਮਤਲਬ ਹਮਲਾਵਰ ਨੂੰ ਗੋਲੀ ਮਾਰ ਕੇ ਮਾਰਨਾ ਹੀ ਹੁੰਦਾ।
ਇਸ ਬਾਰੇ ਬਹੁਤ ਟਿੱਪਣੀਆਂ ਹੋ ਰਹੀਆਂ ਹਨ ਕਿ ਪੁਲਿਸ ਕਿਸੇ 'ਇਸ਼ਾਰੇ' ਦੀ ਉਡੀਕ ਕਰ ਰਹੀ ਸੀ। ਮੈਨੂੰ ਨਹੀਂ ਲਗਦਾ ਕਿ ਕਿਸੇ ਵੀ ਪੁਲਿਸ ਅਫ਼ਸਰ ਨੂੰ ਅਜਿਹੇ ਸਮੇਂ ਵਿੱਚ ਆਦੇਸ਼ਾਂ ਦੀ ਲੋੜ ਹੈ।