ਬਲਾਗ: ਧਰਮ ਦੀ ਢਾਲ ਦੇ ਪਿੱਛੇ ਖੜੇ 'ਵਿਕਾਸ ਪੁਰਸ਼'
- ਰਾਜੇਸ਼ ਪ੍ਰਿਯਦਰਸ਼ੀ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, Twitter
ਮੱਥੇ ਉੱਤੇ ਤੀਹਰਾ ਟਿੱਕਾ ਲਾਈ ਨਰਿੰਦਰ ਮੋਦੀ ਨੇ ਚਾਲੀ ਮਿੰਟ ਦਾ ਭਾਸ਼ਨ ਦੇਣ ਤੋਂ ਪਹਿਲਾਂ ਜੈਕਾਰਾ ਲਵਾਇਆ। ਮਾਈਕ ਫ਼ੜਦਿਆਂ ਹੀ ਉਨ੍ਹਾਂ ਨੇ ਕਿਹਾ, ਪੂਰੇ ਜ਼ੋਰ ਨਾਲ ਬੋਲੋ, "ਜੈ-ਜੈ ਕੇਦਾਰ, ਜੈ-ਜੈ ਬਾਬਾ ਭੋਲੇ"
ਕੇਦਾਰਨਾਥ ਦੇ ਮੰਦਿਰ ਦੇ ਬਾਹਰ ਉਨ੍ਹਾਂ ਨੇ ਦੱਸਿਆ ਕਿ ਉਹ ਭੋਲੇ ਨਾਥ ਦੇ ਪੁੱਤਰ ਹਨ।
ਬਾਬਾ ਨੇ ਉਨ੍ਹਾਂ ਨੂੰ ਬੁਲਾਇਆ ਹੈ ਜਿਵੇਂ ਗੰਗਾ ਮਈਆ ਨੇ ਬਨਾਰਸ ਦੀਆਂ ਚੋਣ ਤੋਂ ਠੀਕ ਪਹਿਲਾਂ ਬੁਲਾਇਆ ਸੀ।
ਨਰਿੰਦਰ ਮੋਦੀ ਸੰਨਿਆਸੀ ਨਹੀਂ ਹਨ, ਉਹ ਇੱਕ ਅਭਿਲਾਸ਼ੀ ਸਿਆਸੀ ਆਗੂ ਹਨ।
ਤਸਵੀਰ ਸਰੋਤ, Getty Images
ਆਪਣੇ ਭਾਸ਼ਣ ਵਿਚ ਮੋਦੀ ਨੇ ਯਾਦ ਦਿਵਾਇਆ ਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਜੂਨ 2013 ਵਿੱਚ ਕੇਦਾਰਨਾਥ ਮੰਦਿਰ ਦੀ ਮੁਰੰਮਤ ਦੀ ਪੇਸ਼ਕਸ਼ ਕੀਤੀ ਸੀ, ਪਰੰਤੂ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ।
ਉਨ੍ਹਾਂ ਨੇ ਕਿਹਾ, "ਭੋਲੇ ਬਾਬਾ ਚਾਹੁੰਦੇ ਹਨ ਕਿ ਇਹ ਕੰਮ ਉਸਦੇ ਪੁੱਤਰ ਦੇ ਹੱਥੋਂ ਹੀ ਹੋਵੇ।"
ਭਾਵ ਕਿ ਗੁਜਰਾਤ ਦੇ ਮੁੱਖ ਮੰਤਰੀ ਨੂੰ ਉਤਰਾਖੰਡ ਵਿੱਚ ਸੇਵਾ ਕਰਨ ਤੋਂ ਰੋਕ ਦਿੱਤੇ ਗਿਆ ਤਾਂ ਭੋਲੇ ਬਾਬਾ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ।
ਹਿੰਦੂ ਧਰਮ ਦੇ ਮੁੱਖ ਰਾਖੇ
ਪਹਿਲਾਂ ਵਿਕਾਸ ਦੇ ਵਾਅਦਿਆਂ ਅਤੇ ਹੁਣ ਉਸਦੇ ਦਾਵਿਆਂ ਵਿੱਚ ਫਸੇ ਪ੍ਰਧਾਨ ਮੰਤਰੀ, ਆਪਣੇ ਆਪ ਨੂੰ ਹਿੰਦੂ ਧਰਮ ਦਾ ਮੁਖੀ ਅਤੇ ਇੱਕ ਪ੍ਰਧਾਨ-ਸੇਵਕ ਵਜੋਂ ਪੇਸ਼ ਕਰਨ ਦਾ ਮੌਕਾ ਨਹੀਂ ਖੁੰਝਾ ਰਹੇ।
ਉਹ ਇਸ ਗੱਲ ਦਾ ਖ਼ਾਸ ਧਿਆਨ ਰੱਖਦੇ ਹਨ ਕਿ ਉਨ੍ਹਾਂ ਦੇ ਹਰ ਹਾਵ-ਭਾਵ, ਪਹਿਰਾਵੇ ਅਤੇ ਭਾਸ਼ਣਾਂ ਵਿੱਚ ਹਿੰਦੂ ਪਵਿੱਤਰਤਾ ਦੀ ਮਹਿਕ ਹੋਵੇ।
ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਕਾਰਜ ਕਾਲ ਦੌਰਾਨ ਜਿਹੋ-ਜਿਹੀ 'ਮੇਕ ਇਨ ਇੰਡੀਆ' 'ਡਿਜੀਟਲ ਇੰਡੀਆ' ਅਤੇ 'ਸਮਾਰਟ ਸਿਟੀ' 'ਡਿਜੀਟਲ ਇੰਡੀਆ' ਦੀ ਧੂਮ ਸੀ, ਉਹੋ ਜਿਹਾ ਹੀ ਜੋਸ਼ ਹੁਣ ਚਾਰ ਧਾਮ ਯਾਤਰਾ, ਸ਼ੰਕਰਾਚਾਰੀਆ ਪ੍ਰਗਟ ਦਿਹਾੜਾ, ਨਰਮਦਾ ਸੇਵਾ ਯਾਤਰਾ ਅਤੇ ਮੰਜੂਨਾਥ ਸਵਾਮੀ ਵਿੱਚ ਦਿੱਖ ਰਿਹਾ ਹੈ।
ਇਹ ਸਮਝਣਾ ਸੌਖਾ ਹੈ ਕਿ ਵਿਕਾਸ ਦੀ ਕਹਾਣੀ ਲਈ ਅੰਕੜਿਆਂ ਦਾ ਸਾਹਮਣਾ ਕਰਨਾ ਕਿਉਂ ਜ਼ਰੂਰੀ ਹੈ, ਜਦੋਂ ਕਿ ਧਾਰਮਿਕ ਪ੍ਰਵਚਨ ਵਿੱਚ ਇਹ ਰੁਕਾਵਟ ਨਹੀਂ ਪਾ ਸਕਦੇ ।
ਧਰਮ ਤੇ ਰਾਜਨੀਤੀ ਦਾ ਘਾਲਾ-ਮਾਲਾ
ਅਜਿਹਾ ਨਹੀਂ ਕਿ ਰਾਜਨੀਤੀ ਵਿਚਲੇ ਘਾਲੇ-ਮਾਲੇ ਦਾ ਫਾਰਮੂਲਾ ਨਰਿੰਦਰ ਮੋਦੀ ਦੀ ਕਾਢ ਹੈ।
ਇੱਥੋਂ ਤਕ ਕਿ ਮਹਾਤਮਾ ਗਾਂਧੀ ਨੇ ਆਪਣੀਆਂ ਅਪੀਲਾਂ ਦੇ ਦਾਇਰੇ ਨੂੰ ਅੱਗੇ ਵਧਾਉਣ ਲਈ ਧਾਰਮਿਕ ਕਹਾਣੀਆਂ ਅਤੇ ਪ੍ਰੇਰਕ ਘਟਨਾਵਾਂ ਦਾ ਸਹਾਰਾ ਲਿਆ, ਮੁਸਲਮਾਨਾਂ ਨੂੰ ਇਕੱਠੇ ਹੋ ਕੇ ਖ਼ਿਲਾਫ਼ਤ ਮੁਹਿੰਮ ਦੀ ਹਮਾਇਤ ਕੀਤੀ, ਜਿਸ ਕਰਕੇ ਉਨ੍ਹਾਂ ਦੀ ਅੱਜ ਤੱਕ ਆਲੋਚਨਾ ਹੁੰਦੀ ਹੈ।
ਨਹਿਰੂ ਨੇ ਧਰਮ ਤੇ ਰਾਜਨੀਤੀ ਨੂੰ ਪੂਰਾ ਵੱਖ ਰਖਿਆ, ਪਰ ਉਨ੍ਹਾਂ ਦੀ ਧੀ ਇੰਦਰਾ ਕਦੇ ਜਨ ਸੰਘ ਦੇ ਦਬਾਵ ਵਿੱਚ ਅਤੇ ਕਦੇ ਲੋਕ ਭਾਵਨਾਵਾਂ ਦੀ ਨਬਜ਼ ਫ਼ੜਨ ਲਈ ਬਾਬਿਆਂ ਦੇ ਪੈਰੀਂ ਹੱਥ ਲਾਉਂਦੀ ਜਾਂ ਰੁਦਰਾਕਸ਼ ਦੀ ਮਾਲਾ ਪਾ ਕੇ ਕਾਸ਼ੀ ਵਿਸ਼ਵ ਨਾਥ ਦੀ ਡਿਉਡੀ ਤੇ ਫੋਟੋ ਖਿਚਵਾਉਂਦੀ ਦਿਖੀ।
ਅਯੋਧਿਆ ਵਿੱਚ ਰਾਮ ਮੰਦਿਰ ਦਾ ਦਰਵਾਜਾ ਖੁਲਵਾਉਣ ਵਾਲੇ, ਕੱਟੜਪੰਥੀ ਆਗੂਆਂ ਦੇ ਦਬਾਅ ਹੇਠ, ਮੁਸਲਿਮ ਵਿਧਵਾਵਾਂ ਨੂੰ ਅਦਾਲਤ ਤੋਂ ਮਿਲਿਆ ਇਨਸਾਫ ਪਲਟਾਉਣ ਵਾਲੇ ਅਤੇ ਬਨਾਰਸ ਵਿੱਚ ਕਿਸ਼ਤੀ 'ਤੇ ਤਿਲਕ ਲਾ ਕੇ ਗੰਗਾ ਮਾਂ ਦੀ ਜੈਕਾਰ ਕਰਨ ਵਾਲੇ ਰਾਜੀਵ ਗਾਂਧੀ ਹੀ ਸਨ।
ਨਰਿੰਦਰ ਮੋਦੀ ਦਾ ਦੌਰ ਵੱਖਰਾ ਹੈ, ਜਿਸ ਵਿੱਚ ਸੋਸ਼ਲ ਮੀਡੀਆ ਹੈ, ਸਿੱਧਾ ਪ੍ਰਸਾਰਣ ਕਰਨ ਵਾਲੇ 20 ਟੀਵੀ ਚੈਨਲ ਹਨ। ਉਹ ਉਸ ਸੰਗਠਨ ਨਾਲ ਜੁੜੇ ਹੋਏ ਹਨ ਜਿਸ ਦਾ ਟੀਚਾ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੈ।
ਇਸ ਲਈ ਦੂਜੇ ਆਗੂਆਂ ਦੇ ਮੁਕਾਬਲੇ ਭਾਰਤੀ ਲੋਕਤੰਤਰ ਨੂੰ ਭਗਵਾ ਬਣਾਉਣਾ ਉਨ੍ਹਾਂ ਦੀ ਵਿਚਾਰਕ ਵਚਨਬੱਧਤਾ ਵੀ ਹੈ, ਦੂਜਿਆਂ ਲਈ ਇਹ ਸਿਰਫ਼ ਮੌਕਾਪ੍ਰਸਤੀ ਸੀ।
ਹਿੰਦੂ ਪਛਾਣ ਦੀ ਰਾਜਨੀਤੀ
ਬੇਸ਼ੱਕ, ਬਹੁਤ ਸਾਰੇ ਲੋਕਾਂ ਨੂੰ ਇਹ ਸਭ ਚੰਗਾ ਲੱਗ ਰਿਹਾ ਹੈ, ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਰਣਨੀਤੀਕਾਰਾਂ ਦਾ ਮੁਲਾਂਕਣ ਹੈ ਕਿ ਇਸ ਦੇਸ ਦੀ ਬਹੁਗਿਣਤੀ ਹਿੰਦੂ ਆਬਾਦੀ ਕੋਲੋਂ 'ਹਰ ਹਰ ਗੰਗੇ' ਦੇ ਨਾਲ- ਨਾਲ 'ਹਰ ਹਰ ਮੋਦੀ' ਕਹਾਉਣਾ ਸੰਭਵ ਹੈ।
ਇਸ ਲਈ ਬੱਸ ਮੋਦੀ ਦੀ ਹਿੰਦੂ ਪਛਾਣ ਨੂੰ ਪੱਕਿਆਂ ਕਰਦੇ ਰਹਿਣਾ ਜਰੂਰੀ ਹੈ।
ਤਸਵੀਰ ਸਰੋਤ, Getty Images
ਇਸ ਦਾ ਸਭ ਤੋਂ ਵੱਡਾ ਫ਼ਾਇਦਾ ਹੈ ਕਿ ਜਿਹੜੇ ਲੋਕ ਆਪਣੀ ਸਿਆਸੀ ਸ਼ੈਲੀ ਨਾਲ ਅਸਹਿਮਤੀ ਪ੍ਰਗਟ ਕਰਨਗੇ ਉਨ੍ਹਾਂ ਨੂੰ ਹਿੰਦੂ ਵਿਰੋਧੀ ਸਾਬਤ ਕਰਨ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਮੋਦੀ ਆਪਣੀ ਹਾਰ ਨੂੰ ਹਿੰਦੂ ਧਰਮ ਦੀ ਹਾਰ ਤੇ ਹਿੰਦੂ ਧਰਮ ਦੀ ਜਿੱਤ ਨੂੰ ਆਪਣੀ ਜਿੱਤ ਵਿੱਚ ਬਦਲਣ ਵਿੱਚ ਲੱਗੇ ਹੋਏ ਹਨ।
ਪ੍ਰਧਾਨ ਮੰਤਰੀ ਮੋਦੀ ਨੂੰ ਵੀ ਪੂਜਾ ਕਰਨ ਦਾ ਹੱਕ
ਕੋਈ ਵੀ ਮੋਦੀ ਨੂੰ ਮੰਦਰ ਤੋਂ ਸਿਆਸੀ ਭਾਸ਼ਣ ਦੇਣ ਤੋਂ ਰੋਕਣ ਦਾ ਖਤਰਾ ਨਹੀਂ ਚੁੱਕਣਾ ਚਾਹੁੰਦਾ। ਬਲਕਿ ਰਾਹੁਲ ਗਾਂਧੀ ਵੀ ਮੰਦਿਰਾਂ ਦਾ ਦੌਰਾ ਕਰਨ ਦੇ ਮੌਕੇ ਵੀ ਭਾਲ ਰਹੇ ਹਨ।
ਅਖਿਲੇਸ਼ ਯਾਦਵ ਹਵਨ ਦੀਆਂ ਤਸਵੀਰਾਂ ਟਵੀਟ ਕਰ ਰਹੇ ਹਨ ਅਤੇ ਲਾਲੂ ਦੇ ਪੁੱਤਰ ਸਿਆਸੀ ਰੈਲੀ ਵਿੱਚ ਸ਼ੰਖ ਵਜਾ ਰਹੇ ਹਨ।
ਕਿਸੇ ਨੂੰ ਕੋਈ ਪੂਜਾ- ਪਾਠ, ਭਜਨ- ਕੀਤਰਨ, ਦਾਨ-ਹਵਨ ਕਰਨ ਤੋਂ ਨਹੀਂ ਵਰਜ ਸਕਦਾ।
ਕਿਸੇ ਆਮ ਨਾਗਰਿਕ ਵਾਂਗ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਸੰਵਿਧਾਨ ਆਪਣੇ ਧਰਮ ਦਾ ਪਾਲਣ ਕਰਨ ਦਾ ਬੁਨਿਆਦੀ ਹੱਕ ਦਿੰਦਾ ਹੈ।
ਕੀ ਉਹ ਇਹ ਸਾਰਾ ਕੁਝ ਨਿੱਜੀ ਸ਼ਰਧਾ-ਭਾਵਨਾ ਦੇ ਅਧੀਨ ਹੋ ਕੇ ਕਰ ਰਹੇ ਹਨ ?
ਉਹਨਾਂ ਦੇ ਮੰਦਿਰਾਂ ਵਿੱਚ ਮੱਥਾ ਟੇਕਣ ਅਤੇ ਆਰਤੀ ਉਤਾਰਨ ਦਾ ਟੀਵੀ ਤੇ ਸਿੱਧਾ ਪ੍ਰਸਾਰਣ ਨਿੱਜੀ ਆਸਥਾ ਦਾ ਮਸਲਾ ਨਹੀਂ ਹੈ ਬਲਕਿ ਦਿੱਖ ਅਤੇ ਮਹੌਲ ਬਣਾਉਣ ਦੀ, ਵਿਰੋਧ ਦੀ ਗੁੰਜਾਇਸ਼ ਖਤਮ ਕਰਨ ਦੀ ਕੋਸ਼ਿਸ਼ ਹੈ।
ਜਦੋਂ ਤੱਕ ਅਖੰਡ ਪਾਠ ਚਲਦਾ ਰਹੇਗਾ, ਆਰਤੀ ਉਤਰਦੀ ਰਹੇਗੀ, ਉਸ ਵੇਲੇ ਤੱਕ ਕੋਈ ਹੋਰ ਗੱਲ ਕਿਵੇਂ ਛੇੜ ਸਕੇਗਾ? ਜਿਵੇਂ ਰੋਜ਼ਗਾਰ ਅਤੇ ਵਿਕਾਸ ਦੀਆਂ ਗੱਲਾਂ।
ਤਸਵੀਰ ਸਰੋਤ, Getty Images
ਦੇਸ਼ ਦਾ ਮਹੌਲ ਇੰਨਾ ਬਦਲ ਚੁੱਕਿਆ ਹੈ ਕਿ ਹੁਣ ਇਹ ਯਾਦ ਦਿਵਾਉਣਾ ਫਿਜ਼ੂਲ ਹੈ ਕਿ 'ਧਰਮ ਨਿਰਪੇਖ, ਲੋਕਤੰਤਰੀ, ਗਣਰਾਜ' ਦੇ ਪ੍ਰਧਾਨ ਮੰਤਰੀ ਦਾ ਅਜਿਹਾ ਕਰਨਾ ਠੀਕ ਨਹੀਂ ਹੈ ਕਿਉਂਕਿ ਇਸ ਦੇਸ਼ ਵਿੱਚ ਹੋਰ ਧਰਮਾਂ ਨੂੰ ਮੰਨਣ ਵਾਲੇ ਵੀ ਕਰੋੜਾਂ ਲੋਕ ਰਹਿੰਦੇ ਹਨ।
ਅਜਿਹਾ ਕਹਿਣ ਵਾਲੇ ਨੂੰ ਫੌਰੀ ਤੋਰ 'ਤੇ ਸੈਕੂਲਰ ਜਾਂ ਹਿੰਦੂ ਵਿਰੋਧੀ ਜਾਂ ਖੱਬੇ ਪੱਖੀ ਕਹਿ ਕੇ ਬਾਹਰ ਕਰ ਦਿੱਤਾ ਜਾਵੇਗਾ।
ਇਸ ਹਮਾਮ ਵਿੱਚ...
ਇਸ ਲਾਈ ਕਾਫੀ ਹੱਦ ਤੱਕ ਨਿਰਪੱਖਤਾ ਦੇ ਝੰਡਾ ਚੁੱਕ ਜਿੰਮੇਵਾਰ ਹਨ।
ਵਾਮ ਪੰਥੀਆਂ ਨੂੰ ਛੱਡ ਕੇ ਲਾਲੂ, ਮੁਲਾਇਮ ਅਤੇ ਮਮਤਾ ਵਰਗੇ ਹਰੇਕ ਆਗੂ ਉੱਤੇ ਭ੍ਰਿਸ਼ਟਾਚਾਰ ਜਾਂ ਜਾਤੀਵਾਦ ਜਾਂ ਫੇਰ ਦੋਹਾਂ ਦੇ ਪੱਕੇ ਦਾਗ ਹਨ।
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਿਖਰਲੇ ਆਗੂ ਮੋਹਣ ਭਾਗਵਤ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਹਿੰਦੁਸਤਾਨ ਹਿੰਦੂਆਂ ਦਾ ਮੁਲਕ ਹੈ ਜਿਵੇਂ ਜਰਮਨੀ ਜਰਮਨਾਂ ਦਾ ਅਤੇ ਬਰਤਾਨੀਆਂ ਅੰਗਰੇਜ਼ਾਂ ਦਾ।
ਹਾਲਾਂਕਿ ਉਹਨਾਂ ਨੇ ਗੱਲ ਵਿੱਚ ਇਹ ਵੀ ਸ਼ਾਮਲ ਕੀਤਾ ਹੈ ਕਿ ਇਸ ਵਿੱਚ ਗੈਰ-ਹਿੰਦੂਆਂ ਲਾਈ ਵੀ ਥਾਂ ਹੈ। ਇਸ 'ਵੀ' ਵਿੱਚ ਸ਼ਾਮਲ ਹੈ ਕਿ ਹਿੰਦੂਆਂ ਤੋਂ ਬਾਅਦ, ਉਹਨਾਂ ਦੇ ਬਰਾਬਰ ਨਹੀਂ।
ਤੁਸੀਂ ਵੀ ਰਹੀ ਜਾਓ...ਪਰ...
ਸੰਘ ਦੇ ਆਗੂ ਅਕਸਰ ਕਹਿੰਦੇ ਹਨ ਜੋ ਵੀ ਭਾਰਤ ਵਿੱਚ ਰਹਿੰਦਾ ਹੈ ਉਹ ਹਿੰਦੂ ਹੀ ਹੈ।
ਫਿਰ ਉਹ ਇਹ ਵੀ ਕਹਿੰਦੇ ਹਨ ਕਿ ਭਾਰਤ ਦੀ ਪਛਾਣ ਹਿੰਦੂ ਸਭਿੱਅਤਾ ਕਰਕੇ ਹੈ, ਇਸ ਲਈ ਇਸ ਦੇਸ਼ ਨੂੰ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਚਲਾਇਆ ਜਾਣਾ ਚਾਹੀਦਾ ਹੈ।
ਪਿਛਲੇ ਦਿਨੀਂ ਕਿਸੇ ਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਇੱਕ ਠਾਣੇ ਦੇ ਦਫਤਰੀ ਫੋਨ ਦੀ ਰਿੰਗ ਟੋਨ ਹੈ, "ਜੈ ਜੈ ਅੰਬੇ ਦੁੱਖਹਰਨੀ"।
ਕੋਈ ਸ਼ਕ਼ਸ ਜੋ ਹਿੰਦੂ ਨਹੀਂ ਹੈ, ਉਸ ਇੰਨਸਾਨ ਨੂੰ ਇਹ ਰਿੰਗ ਟੋਨ ਸੁਣ ਕੇ ਭਗਤੀ ਭਾਵ ਨਾਲ ਝੂਮ ਉੱਠਣਾ ਚਾਹੀਦਾ ਹੈ ਅਤੇ ਯਕੀਨ ਰੱਖਣਾ ਚਾਹੀਦਾ ਹੈ ਕਿ ਠਾਣੇਦਾਰ ਸਾਹਬ ਉਸਦਾ ਕਲਿਆਣ ਕਰਨਗੇ?
ਸਿਰਫ਼ ਮੁਸਲਮਾਨਾਂ ਦੀ ਗੱਲ ਨਹੀਂ ਹੈ
ਇਸਦਾ ਕਾਰਨ ਇਹ ਵਿਸ਼ਵਾਸ ਹੈ ਕਿ ਹਿੰਦੂਵਾਦ ਉਦਾਰ, ਸ਼ਾਂਤਮਈ, ਸਹਿਣਸ਼ੀਲ ਅਤੇ ਮਹਾਨ ਹੈ।
ਉਹ ਸ਼ਾਇਦ ਇਹ ਨਹੀਂ ਸਮਝ ਰਹੇ ਕਿ ਪਾਕਿਸਤਾਨੀ ਮੁਸਲਮਾਨ ਵੀ ਆਪਣੇ ਧਰਮ ਬਾਰੇ ਇਹੀ ਸੋਚਦੇ ਸਨ।
ਅਸਲ ਵਿੱਚ, ਇਹ ਕਿਸੇ ਧਰਮ ਦੇ ਚੰਗਾ ਜਾਂ ਮਾੜਾ ਹੋਣ ਬਾਰੇ ਨਹੀਂ ਹੈ, ਇਹ ਉਸ ਦੀਆਂ ਹੱਦਾਂ ਤੈਆ ਕਰਨ ਦਾ ਮਸਲਾ ਹੈ।
ਤਸਵੀਰ ਸਰੋਤ, Getty Images
ਗੱਲ ਮਹਿਜ਼ 17 ਕਰੋੜ ਮੁਸਲਮਾਨਾਂ ਦੀ ਨਹੀਂ ਹੈ। ਦੱਖਣ ਅਤੇ ਉੱਤਰ-ਪੂਰਬੀ ਭਾਰਤ, ਆਦਿਵਾਸੀ, ਇਸਾਈ ਅਤੇ ਹੋਰ ਹਾਸ਼ੀਏ ਤੇ ਧੱਕੇ ਕਰੋੜਾਂ ਲੋਕ ਜੋ ਹਿੰਦੂ ਨਹੀਂ ਹਨ ਉਹ ਲੋਕ ਵੀ 'ਨਵੇਂ ਭਾਰਤ' ਵਿਚ ਬਰਾਬਰ ਦੇ ਭਾਈਵਾਲ ਹੋਣਗੇ ਇਹ ਸਾਬਤ ਕਰਨ ਲਈ ਪ੍ਰਧਾਨ ਮੰਤਰੀ ਜਾਂ ਸਰਕਾਰ ਨੇ ਹੁਣ ਤੱਕ ਕੀ ਕੀਤਾ ਹੈ ?
ਜੇ ਕੁੱਝ ਨਹੀਂ ਕੀਤਾ ਅਤੇ ਤੁਹਾਨੂੰ ਇਸ ਵਿੱਚ ਕੋਈ ਬੁਰਾਈ ਨਹੀਂ ਦਿਖ ਰਹੀ ਤਾਂ ਇਹ ਚਿੰਤਾ ਦਾ ਵਿਸ਼ਾ ਹੈ।
ਭੋਲੇ ਬਾਬਾ ਦਾ ਪੁੱਤ ਇੰਨਾ ਵੀ ਭੋਲਾ ਨਹੀਂ ਹੈ
ਸਟੇਜ ਤੇ ਕੈਮਰੇ ਦੇ ਸਾਹਮਣੇ ਜਾਲੀਦਾਰ ਟੋਪੀ ਪਾਉਣ ਤੋਂ ਇਨਕਾਰ ਕਰਨਾ, ਰਵਾਇਤੀ ਤੌਰ 'ਤੇ ਚਲਦੇ ਆ ਰਹੇ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਇਫਤਾਰ ਦੀ ਦਾਵਤ ਬੰਦ ਕਰਨਾ ਰਾਸ਼ਟਰਪਤੀ ਦੀ ਦਾਵਤ ਦਾ ਬਾਈਕਾਟ ਕਰਨਾ ਅਤੇ ਮੁਸਲਮਾਨਾਂ ਦੇ ਖਿਲਾਫ ਸਾਥੀਆਂ ਦੇ ਲਗਾਤਾਰ ਬਿਆਨਾਂ ਨੂੰ ਚਲਦੇ ਰਹਿਣ ਦੇਣਾ ਮੌਕਾ-ਮੇਲ ਨਹੀਂ ਹੈ।
ਸਰਕਾਰ ਦਾ ਕਹਿਣਾ ਹੈ ਕਿ ਖੁਸ਼ ਕਰਨ ਦੀ ਨੀਤੀ ਹੁਣ ਬੰਦ ਕਰ ਦਿੱਤੀ ਹੈ।
ਬਹੁਤ ਵਧੀਆ ਗੱਲ ਹੈ ਕਿ ਮੁਸਲਮਾਨਾਂ ਨੂੰ ਖੁਸ਼ ਕਰਨ ਦੀ ਨੀਤੀ ਹੁਣ ਬੰਦ ਕਰ ਦਿੱਤੀ ਹੈ, ਇਸ ਨਾਲ ਉਹ ਖ਼ੁਸ਼ ਨਹੀਂ ਸਨ, ਪਰ ਹਿੰਦੂ ਖ਼ੁਸ਼ ਹੋ ਨਹੀਂ ਸਕਦੇ ਇਹ ਤਾਂ ਉਨ੍ਹਾਂ ਦਾ ਹੱਕ ਹੈ।
ਸੱਤਾ ਦੇ ਸਿਖ਼ਰ 'ਤੇ ਬੈਠੇ ਲੋਕਾਂ ਦੀਆ ਜਨਤਕ ਪ੍ਰਾਰਥਨਾਵਾਂ ਤੋਂ ਭਾਰਤ ਦੇ ਹਿੰਦੂਆਂ ਦਾ ਉਨ੍ਹਾ ਹੀ ਭਲਾ ਹੋਵੇਗਾ ਜਿਨਾਂ ਪਾਕਿਸਤਾਨੀ ਆਗੂਆਂ ਦੇ ਪੰਜ ਵਕਤ ਨਮਾਜ ਪੜ੍ਹਨ ਨਾਲ ਹੋਇਆ ਹੈ।