ਸ਼ਾਹਰੁਖ ਖ਼ਾਨ ਦੇ 52ਵੇਂ ਜਨਮ ਦਿਨ ਮੌਕੇ ਉਨ੍ਹਾਂ ਨਾਲ ਜੁੜੀਆਂ 15 ਖ਼ਾਸ ਗੱਲਾਂ

ਸ਼ਾਹਰੁਖ ਖਾਨ Image copyright Getty Images

ਬਾਲੀਵੁਡ ਵਿੱਚ ਕਿੰਗ ਖ਼ਾਨ ਦੇ ਨਾਂ ਨਾਲ ਜਾਣੇ ਜਾਂਦੇ ਸ਼ਾਹਰੁਖ ਖ਼ਾਨ ਅੱਜ 52 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮਦਿਨ ਮੌਕੇ ਉਨ੍ਹਾਂ ਨਾਲ ਜੁੜੀਆਂ 15 ਖ਼ਾਸ ਗੱਲਾਂ।

 • 1988 ਵਿੱਚ ਲੇਖ ਟੰਡਨ ਨੇ ਸ਼ਾਹਰੁਖ ਖਾਨ ਨੂੰ ਸੀਰੀਅਲ 'ਦਿਲ ਦਰਿਆ' ਲਈ ਰੋਲ ਆਫ਼ਰ ਕੀਤਾ ਨਾਲ ਸ਼ਰਤ ਰੱਖੀ ਕਿ ਸ਼ਾਹਰੁਖ ਨੂੰ ਆਪਣੇ ਵਾਲ ਛੋਟੇ ਕਰਨੇ ਹੋਣਗੇ

ਕਿਉ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ ਪ੍ਰਿਅੰਕਾ ਦੀ ਖਿਚਾਈ

'ਕੀ ਖਤਰਾ ਹੈ ਨੀਲੀਆਂ ਫਿਲਮਾਂ ਦੇਖਣ ਨਾਲ'

 • 1989 ਵਿੱਚ ਮਸ਼ਹੂਰ ਸੀਰੀਅਲ 'ਫੌਜੀ' ਲਈ ਡਾਇਰੈਕਟਰ ਕਰਨਲ ਕਪੂਰ ਨੇ ਸ਼ਾਹਰੁਖ ਸਮੇਤ ਕੁਝ ਮੁੰਡਿਆਂ ਦਾ ਆਡੀਸ਼ਨ ਲਿਆ ਤੇ ਉਨ੍ਹਾਂ ਨੂੰ ਦੌੜਾਨ ਲੈ ਗਿਆ। ਸਿਰਫ਼ ਕੁਝ ਮੁੰਡੇ ਦੌੜ ਲਾ ਕੇ ਵਾਪਸ ਆਏ, ਸ਼ਾਹਰੁਖ ਵੀ ਉਨ੍ਹਾਂ ਵਿੱਚ ਸੀ। ਇਸੇ ਕਰਕੇ ਉਹ ਫੌਜੀ ਸੀਰੀਅਲ ਦਾ ਹਿੱਸਾ ਬਣੇ।
 • ਸ਼ਾਹਰੁਖ ਦੀ ਮੁਲਾਕਾਤ ਗੌਰੀ ਖ਼ਾਨ ਨਾਲ ਸਕੂਲ ਵਿੱਚ ਹੋਈ। ਜਦੋਂ ਗੌਰੀ ਆਪਣੀ ਸਹੇਲੀਆਂ ਨਾਲ ਮੁੰਬਈ ਗਈ ਤਾਂ ਸ਼ਾਹਰੁਖ ਬਿਨਾਂ ਜਾਣੇ ਕਿ ਗੌਰੀ ਕਿੱਥੇ ਮੁੰਬਈ ਵਿੱਚ ਮਿਲੇਗੀ ਉਹ ਮੁੰਬਈ ਪਹੁੰਚ ਗਏ। ਸ਼ਾਹਰੁਖ ਜਾਣਦੇ ਸੀ ਕਿ ਗੌਰੀ ਨੂੰ ਤੈਰਾਕੀ ਦਾ ਸ਼ੌਕ ਹੈ, ਉਹ ਸਾਰੇ ਸਮੁੰਦਰੀ ਕਿਨਾਰਿਆਂ 'ਤੇ ਗਏ। ਆਖ਼ਰ ਉਨ੍ਹਾਂ ਗੌਰੀ ਨੂੰ ਲੱਭ ਲਿਆ।
Image copyright Getty Images
 • ਸ਼ਾਹਰੁਖ ਦੇ ਪਿਤਾ ਜੀ ਘਰ ਵਿੱਚ ਹਿੰਦਕੋ ਬੋਲੀ ਬੋਲਦੇ ਸੀ। ਇਹ ਪਾਕਿਸਤਾਨ ਵਿੱਚ ਬੋਲੀ ਜਾਂਦੀ ਪੰਜਾਬੀ ਦੀ ਉਪ-ਭਾਸ਼ਾ ਹੈ।
 • 1991 ਵਿੱਚ ਸ਼ਾਹਰੁਖ ਦੀ ਮਾਤਾ ਜੀ ਦਾ ਦੇਹਾਂਤ ਹੋਇਆ। ਉਹ ਆਪਣੀ ਮਾਂ ਦੀ ਮੌਤ ਦਾ ਦੁੱਖ ਭੁੱਲਣ ਦੇ ਲਈ ਮੁੰਬਈ ਆਏ ਤੇ ਉਸ ਤੋਂ ਬਾਅਦ ਕਦੇ ਵਾਪਸ ਨਹੀਂ ਗਏ।
 • ਸ਼ਾਹਰੁਖ ਦੀ ਲੀਡ ਅਦਾਕਾਰ ਵਜੋਂ ਪਹਿਲੀ ਫਿਲਮ 'ਦੀਵਾਨਾ' 25 ਜੂਨ 1992 ਨੂੰ ਰਿਲੀਜ਼ ਹੋਈ।
 • ਸ਼ਾਹਰੁਖ ਨੂੰ ਕਈ ਫਿਲਮਾਂ ਵਿੱਚ ਬਾਹਾਂ ਫੈਲਾਉਂਦੇ ਹੋਏ ਦੇਖਿਆ ਗਿਆ ਹੈ ਪਰ ਸ਼ਾਹਰੁਖ ਖਾਨ ਨੇ ਕਈ ਇੰਟਰਵਿਊ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਕੋਈ ਇੱਕ ਦਿਨ ਉਨ੍ਹਾਂ ਦੀਆਂ ਬਾਹਾਂ ਵੱਢ ਦੇਵੇਗਾ।
 • ਸ਼ਾਹਰੁਖ ਆਪਣੇ ਸਕੂਲ ਇੰਚਾਰਜ ਬ੍ਰਦਰ ਡੀ ਸੂਜਾ ਦਾ ਆਪਣੇ ਜੀਵਨ ਵਿੱਚ ਅਹਿਮ ਯੋਗਦਾਨ ਮੰਨਦੇ ਹਨ। ਉਨ੍ਹਾਂ ਮੁਤਾਬਕ ਜੀਵਨ ਦੇ ਸ਼ੁਰੂਆਤੀ ਵਕਤ ਵਿੱਚ ਉਨ੍ਹਾਂ ਨੇ ਸ਼ਾਹਰੁਖ ਨੂੰ ਸਿੱਧੇ ਰਸਤੇ ਪਾਇਆ।
Image copyright Getty Images
 • ਸ਼ਾਹਰੁਖ ਖਾਨ ਨੇ 'ਰਾਹੁਲ' ਨਾਂ ਦਾ ਕਿਰਦਾਰ 'ਦਿਲ ਤੋਂ ਪਾਗਲ' ਤੇ 'ਕੁਛ ਕੁਛ ਹੋਤਾ ਹੈ' ਸਣੇ 9 ਫਿਲਮਾਂ ਵਿੱਚ ਨਿਭਾਇਆ।
 • ਸ਼ਾਹਰੁਖ ਸਿਰਫ਼ 4-5 ਘੰਟੇ ਸੌਂਦੇ ਹਨ। ਉਨ੍ਹਾਂ ਮੁਤਾਬਕ ਸੌਣਾ ਜ਼ਿੰਦਗੀ ਦੀ ਬਰਬਾਦੀ ਹੈ।
 • ਸ਼ਾਹਰੁਖ ਅਦਾਕਾਰੀ ਬਾਰੇ ਆਪਣੇ ਨਜ਼ਰੀਏ ਨੂੰ ਲੈ ਕੇ ਇੱਕ ਕਿਤਾਬ ਲਿਖ ਰਹੇ ਹਨ। ਇਹ ਕਿਤਾਬ ਉਹ ਆਪਣੇ ਧੀ ਵਾਸਤੇ ਲਿਖ ਰਹੇ ਹਨ।
 • ਸ਼ਾਹਰੁਖ ਨੇ ਕਈ ਇੰਟਰਵਿਊ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਘੋੜਸਵਾਰੀ 'ਤੇ ਓਨ ਸਕਰੀਨ ਕਿਸ ਕਰਨ ਵਿੱਚ ਝਿਜਕ ਮਹਿਸੂਸ ਹੁੰਦੀ ਹੈ।
 • ਜਦੋਂ ਫਿਲਮ 'ਡੀਡੀਐੱਲਜੇ' ਦੇ ਇੱਕ ਗਾਣੇ ਦੀ ਸ਼ੂਟਿੰਗ ਦਾ ਕੁਝ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਸ਼ਾਹਰੁਖ ਨੂੰ ਉਨ੍ਹਾਂ ਕਿਸਾਨਾਂ ਨੂੰ ਹਰਿਆਣਵੀ ਅੰਦਾਜ਼ ਵਿੱਚ ਸਮਝਾਉਣ ਲਈ ਭੇਜਿਆ ਗਿਆ।
 • ਸ਼ਾਹਰੁਖ ਦੇ ਇੱਕ ਟਵੀਟ ਮੁਤਾਬਕ ਜਵਾਨੀ ਵਿੱਚ ਉਹ ਅਦਾਕਾਰ ਕੁਮਾਰ ਗੌਰਵ ਨਾਲ ਮਿਲਣਾ ਚਾਹੁੰਦੇ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਉਨ੍ਹਾਂ ਵਾਂਗ ਦਿਖਦੇ ਹਨ।
 • ਸ਼ਾਹਰੁਖ ਖ਼ਾਨ ਦੁਨੀਆਂ ਦੇ 10 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਦਾਕਾਰਾਂ ਵਿੱਚ ਸ਼ਾਮਲ ਹਨ। ਸ਼ਾਹਰੁਖ ਦਾ ਇਸ ਲਿਸਟ ਵਿੱਚ 8ਵਾਂ ਨੰਬਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)