ਸਿੱਖ ਕਤਲੇਆਮ: ਕੁਲਬੀਰ ਨੇ ਟ੍ਰੇਨ ਦੇ ਬਾਥਰੂਮ 'ਚ ਲੁਕ ਕੇ ਬਚਾਈ ਜਾਨ

KULBIR SINGH Image copyright KULBIR SINGH

ਮਨੁੱਖੀ ਅਧਿਕਾਰ ਕਾਰਕੁੰਨ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਰਾਹਤ ਕੈਂਪਾਂ ਵਿੱਚ ਪੀੜ੍ਹਤਾਂ ਦੀ ਮਦਦ ਕਰਨ ਵਾਲੇ ਕੁਲਬੀਰ ਨੇ ਅੱਖੀਂ ਢਿੱਠਾ ਹਾਲ ਬਿਆਨ ਕੀਤਾ।

ਕੁਝ ਸਮਾਂ ਪਹਿਲਾਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਕੁਲਬੀਰ ਨੇ ਦੱਸਿਆ ਸੀ ਕਿ 31 ਅਕਤੂਬਰ 1984 ਵਾਲੇ ਦਿਨ ਹੀ ਉਨ੍ਹਾਂ ਦੀ ਦਿੱਲੀ ਤੋਂ ਬਿਹਾਰ ਵਾਪਸੀ ਦੀ ਰੇਲ ਗੱਡੀ ਰਾਹੀ ਸੀ।

ਉਨ੍ਹਾਂ ਨੇ ਦੱਸਿਆ ਕਿ ਕਾਨਪੁਰ ਤੋਂ ਥੋੜ੍ਹੇ ਪਹਿਲਾਂ ਹੀ ਰਸਤੇ 'ਚ ਸੁਣਨ 'ਚ ਆਇਆ ਕਿ ਇੰਦਰਾ ਗਾਂਧੀ ਨੂੰ ਕਿਸੇ ਨੇ ਮਾਰ ਦਿੱਤਾ ਅਤੇ ਲੋਕ ਟਰਨੇ 'ਚ ਗੱਲਾਂ ਕਰਨ ਲੱਗੇ ਤੇ ਥੋੜ੍ਹਾ ਰੌਲਾ-ਰੱਪਾ ਪੈਣਾ ਸ਼ੁਰੂ ਹੋ ਗਿਆ।

'ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਦਿੱਤੇ ਗਏ'

ਬੇਅੰਤ ਸਿੰਘ ਨੇ ਗੋਲੀ ਚਲਾਈ ਤੇ ਇੰਦਰਾ ਗਾਂਧੀ ਨੇ..

Image copyright Getty AFP

ਜਿਵੇਂ ਹੀ ਟਰੇਨ ਕਾਨਪੁਰ ਸਟੇਸ਼ਨ 'ਤੇ ਪਹੁੰਚੀ ਤਾਂ ਉੱਥੇ ਬਹੁਤ ਜ਼ਿਆਦਾ ਰੌਲਾ ਸੀ ਅਤੇ ਕਿਸੇ ਨੇ ਅਚਾਨਕ ਆ ਕੇ ਦੱਸਿਆ ਕਿ ਸਿੱਖਾਂ ਨੂੰ ਕੁੱਟਿਆ ਤੇ ਮਾਰਿਆ ਜਾ ਰਿਹਾ ਹੈ, ਉਨ੍ਹਾਂ 'ਤੇ ਹਮਲੇ ਕੀਤੇ ਜਾ ਰਹੇ ਹਨ।

ਟਰੇਨ ਦੇ ਟੁਆਇਲਟ 'ਚ ਲੁਕਣਾ ਪਿਆ

ਕੁਲਬੀਰ ਨੇ ਕਿਹਾ, "ਮੇਰੇ ਨਾਲ ਮੇਰਾ ਦੋਸਤ ਮੇਘਨਾਥ ਅਤੇ ਅੰਮ੍ਰਿਤਸਰ ਤੋਂ ਇੱਕ ਹੋਰ ਸਿੱਖ ਸੀ ਤੇ ਮੇਘਨਾਥ ਨੇ ਸਾਨੂੰ ਕਿਹਾ ਤੁਸੀਂ ਗੁਸਲਖਾਨੇ ਵਿੱਚ ਲੁੱਕ ਜਾਉ।"

ਕੁਲਬੀਰ ਨੇ ਕਿਹਾ ਕਿ ਪਹਿਲਾਂ ਲੱਗਾ ਕਿ ਥੋੜ੍ਹਾ ਰੌਲਾ ਰੱਪਾ ਹੀ ਹੋਵੇਗਾ ਪਰ ਵਕਤ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਸੀਂ ਮੇਘਨਾਥ ਦੀ ਗੱਲ ਮੰਨ ਲਈ ਤੇ ਲੁਕ ਗਏ।

ਨਵੀਆਂ ਆਸਾਂ ਲੈ ਕੇ ਹਿਨਾ ਪਰਤ ਰਹੀ ਪਾਕਿਸਤਾਨ

'1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ'

'ਕੀ ਖਤਰਾ ਹੈ ਨੀਲੀਆਂ ਫਿਲਮਾਂ ਦੇਖਣ ਨਾਲ'

ਉਨ੍ਹਾਂ ਨੇ ਦੱਸਿਆ, "ਸ਼ੋਰ ਇੰਨਾ ਜ਼ਿਆਦਾ ਸੀ ਕਿ ਅਸੀਂ ਅੰਦਰੋਂ ਸੁਣ ਵੀ ਰਹੇ ਸੀ ਕਿ ਕੋਈ ਸਿੱਖ ਹੈ ਕੀ ਕੋਈ ਸਰਦਾਰ ਹੈ ਤਾਂ ਫੜੋ ਮਾਰੋ ਉਸ ਨੂੰ, ਅਸੀਂ ਸੁਣਿਆ ਕਿ ਕਿਸੇ ਨੇ ਮੇਘਨਾਥ ਨੂੰ ਪੁੱਛਿਆ ਕਿ ਅੰਦਰ ਕੌਣ ਹੈ ਤਾਂ ਉਸ ਨੇ ਕਿਹਾ ਕਿ ਕੋਈ ਔਰਤ ਹੈ, ਇਹ ਸੁਣ ਕੇ ਉਹ ਉੱਥੋਂ ਚਲੇ ਗਏ।"

ਕੁਲਬੀਰ ਦੱਸਦੇ ਹਨ ਕਿ ਇਸ ਤਰ੍ਹਾਂ ਉਹ ਕਾਨਪੁਰ ਤੋਂ ਤਾਂ ਸਹੀ ਸਲਾਮਤ ਨਿਕਲ ਆਏ ਪਰ ਉਸ ਤੋਂ ਬਾਅਦ ਇੱਕ ਸੱਚਮੁਚ ਦਾ ਖੌਫ਼ ਉਨ੍ਹਾਂ ਦੇ ਮਨ ਵਿੱਚ ਆ ਗਿਆ।

ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਉਹ ਇਲਾਹਾਬਾਦ ਸਟੇਸ਼ਨ 'ਤੇ ਆ ਗਏ। ਉੱਥੇ ਆ ਕੇ ਦੇਖਿਆ ਕਿ ਸਟੇਸ਼ਨ ਬਿਲਕੁਲ ਸੁੰਨਸਾਨ ਹੈ। ਕੋਈ ਬੰਦਾ ਵੀ ਨਜ਼ਰ ਨਹੀਂ ਆਇਆ। ਇੱਕ ਬੰਦਾ ਦੋ ਪੰਨਿਆਂ ਦਾ ਅਖ਼ਬਾਰ ਵੇਚ ਰਿਹਾ ਸੀ।

ਜਿਸ ਵਿੱਚ ਲਿਖਿਆ ਸੀ ਕਿ, 'ਇੰਦਰਾ ਗਾਂਧੀ ਨੂੰ ਸਿੱਖਾਂ ਨੇ ਮਾਰ ਦਿੱਤਾ।' ਉਸ ਵਿੱਚ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੀਆਂ ਤਸਵੀਰਾਂ ਵੀ ਛਪੀਆਂ ਹੋਈਆਂ ਸਨ। ਉਸ ਤੋਂ ਬਾਅਦ ਡਰ ਹੋਰ ਵੱਧ ਗਿਆ।

'84 'ਚ ਭੀੜ ਬਸ ਸਾਡੀ ਕਿਸਮਤ ਨਹੀਂ ਲੁੱਟ ਸਕੀ'

ਸੋਸ਼ਲ: ਲਹਿੰਦੇ ਪੰਜਾਬ 'ਤੇ 'ਸਮੋਗ' ਦੇ ਬੱਦਲ

'84 ਦਾ 'ਕੁਕਨੂਸ' ਨਰਿੰਦਰ ਪਾਲ ਸਿੰਘ ਪਾਲੀ

ਕੁਲਬੀਰ ਦੱਸਦੇ ਹਨ, "ਉਹ ਰਾਤ ਸਾਡੀ ਠੀਕ-ਠਾਕ ਨਿਕਲ ਗਈ ਪਰ ਰਸਤੇ 'ਚ ਸਫ਼ਰ ਦੌਰਾਨ ਮੇਘਨਾਥ ਨੇ ਸਾਨੂੰ ਕਿਹਾ ਕਿ ਖ਼ਤਰਾ ਵੱਧ ਗਿਆ ਹੈ।''

ਇਸੇ ਤਰ੍ਹਾਂ ਹੀ ਹੋਰਨਾਂ ਯਾਤਰੀਆਂ ਨੇ ਵੀ ਕਿਹਾ, ''ਤੁਸੀਂ ਆਪਣੇ ਕੇਸ ਕੱਟ ਲਉ ਤਾਂ ਜੋ ਤੁਸੀਂ ਬਾਕੀ ਰਸਤੇ ਸਲਾਮਤ ਰਹਿ ਸਕੋਂ।"

Image copyright Getty AFP

ਉਹ ਕਹਿੰਦੇ ਹਨ, "ਅਸੀਂ ਕੈਂਚੀ ਲੈ ਕੇ ਬਾਥਰੂਮ 'ਚ ਚਲੇ ਗਏ ਪਰ ਮੈਂ ਆਪਣੇ ਵਾਲ ਨਹੀਂ ਕੱਟੇ ਹਾਲਾਂਕਿ ਅੰਮ੍ਰਿਤਸਰ ਵਾਲੇ ਸਿੱਖ ਨੇ ਆਪਣੇ ਵਾਲ ਕੱਟ ਲਏ ਸਨ।"

ਉਸ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਜਦੋਂ ਅਸੀਂ ਬਿਹਾਰ ਅੰਦਰ ਦਾਖ਼ਲ ਹੋਏ ਤਾਂ ਥੋੜ੍ਹੀ ਰਾਹਤ ਮਹਿਸੂਸ ਹੋਈ ਕਿ ਹੁਣ ਆਪਣੇ ਇਲਾਕੇ 'ਚ ਆ ਗਏ ਹਾਂ।''

'ਸਿੱਖਾਂ ਨੂੰ ਮਾਰ ਦਿਓ' ਦੇ ਨਾਅਰੇ

ਕੁਲਬੀਰ ਨੇ ਦੱਸਿਆ, "ਉੱਥੇ ਵੀ ਸਟੇਸ਼ਨ 'ਤੇ ਬਹੁਤ ਰੌਲਾ ਸੀ, ਸਿੱਖਾਂ ਨੂੰ ਮਾਰ ਦਿਓ, ਸਿੱਖਾਂ ਨੂੰ ਮਾਰ ਦਿਓ। ਕਿਸੇ ਨੇ ਰੇਲਗੱਡੀ ਦੀ ਖਿੜਕੀ ਨੂੰ ਪੱਥਰ ਮਾਰ ਕੇ ਸ਼ੀਸ਼ਾ ਤੋੜ ਦਿੱਤਾ ਤੇ ਰੌਲਾ ਪਾ ਦਿੱਤਾ ਕਿ ਅੰਦਰ ਇੱਕ ਸਰਦਾਰ ਹੈ।"

ਸਿੱਖ ਵਿਰੋਧੀ ਦੰਗਿਆਂ 'ਚ ਦਿੱਲੀ ਦੇ ਇਲਾਕੇ ਜੋ ਹੋਏ ਵੱਧ ਪ੍ਰਭਾਵਿਤ

ਆਪਣੇ ਪਤੀ ਲਈ ਤੁਸੀਂ ਕਿਸ ਹੱਦ ਤਕ ਜਾਓਗੇ?

ਧਰਮ ਦੀ ਢਾਲ ਦੇ ਪਿੱਛੇ ਖੜੇ 'ਵਿਕਾਸ ਪੁਰਸ਼'

Image copyright Getty AFP

ਕੁਲਬੀਰ ਨੇ ਦੱਸਿਆ ਜਦੋਂ ਭੀੜ ਨੇ ਦਰਵਾਜ਼ਾ ਭੰਨਿਆ ਤਾਂ ਉਹ ਉਠ ਕੇ ਬਾਹਰ ਵੱਲ ਆਏ ਅਤੇ ਦੇਖਿਆ ਜੋ ਭੀੜ ਕੁੱਟਣ ਲਈ ਆਈ ਹੈ ਉਸ ਵਿੱਚ ਉਨ੍ਹਾਂ ਦਾ ਇੱਕ ਜਾਣਕਾਰ ਦੇਵ ਕੁਮਾਰ ਵੀ ਸੀ।

ਉਨ੍ਹਾਂ ਨੇ ਕਿਹਾ, "ਦੇਵ ਕੁਮਾਰ ਨੇ ਮੇਰੇ ਵੱਲ ਦੇਖਿਆ ਤੇ ਮੇਰਾ ਨਾਂ ਲੈ ਕੇ ਮੈਨੂੰ ਬਚਾਉਣ ਲਈ ਭੱਜਿਆ ਅਤੇ ਇਸੇ ਦੌਰਾਨ 20-25 ਬੰਦੇ ਉਸ ਨੂੰ ਹੀ ਕੁੱਟਣ ਲੱਗ ਗਏ ਤੇ ਮੈਂ ਉਸ ਮੌਕੇ ਦਾ ਫਾਇਦਾ ਚੁੱਕ ਕੇ ਉੱਥੋਂ ਭੱਜ ਗਿਆ।"

ਕੁਲਬੀਰ ਨੇ ਕਿਹਾ, "ਇਸ ਦੌਰਾਨ ਜਿੰਨੀ ਵੀ ਮਾਰ ਪਈ ਉਹ ਸਿਰ 'ਤੇ ਅਤੇ ਪਿੱਠ 'ਤੇ ਪਈ। ਜਿਸ ਦੇ ਦੋ ਨਿਸ਼ਾਨ ਅਜੇ ਵੀ ਬਾਕੀ ਹਨ। ਅੱਜ 32 ਸਾਲ ਹੋ ਗਏ ਹਨ ਪਰ ਲੱਗਦਾ ਹੈ ਜਖ਼ਮ ਜਿਵੇਂ ਅਜੇ ਵੀ ਤਾਜ਼ਾ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ