ਚੰਡੀਗੜ੍ਹ ਦੀ 10 ਸਾਲਾ ਬੱਚੀ ਨਾਲ ਬਲਾਤਕਾਰ ਦੇ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ

  • ਅਰਵਿੰਦ ਛਾਬੜਾ
  • ਬੀਬੀਸੀ ਪੱਤਰਕਾਰ
Rape case

ਤਸਵੀਰ ਸਰੋਤ, iStock

ਚੰਡੀਗੜ੍ਹ ਦੇ 10 ਸਾਲਾਂ ਬੱਚੀ ਦੇ ਬਲਾਤਕਾਰ ਮਾਮਲੇ ਵਿੱਚ ਦੋਵਾਂ ਮਾਮਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ।

ਚੰਡੀਗੜ੍ਹ ਦੀ ਫਾਸਟ-ਟਰੈਕ ਅਦਾਲਤ ਨੇ ਦੋਵਾਂ ਮਾਮਿਆਂ ਨੂੰ ਇਸ ਮਾਮਲੇ ਵਿੱਚ ਉਮਰਕੈਦ ਦੀ ਸਜ਼ਾ ਸੁਣਾਈ ਹੈ। 10 ਸਾਲਾਂ ਪੀੜਤਾਂ ਨੇ ਅਗਸਤ ਮਹੀਨੇ ਵਿੱਚ ਬੱਚੀ ਨੂੰ ਜਨਮ ਦਿੱਤਾ ਸੀ। ਦੋਵਾਂ ਨੂੰ ਮੰਗਲਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਸੈਸ਼ਨ ਜੱਜ ਪੂਨਮ ਜੋਸ਼ੀ ਨੇ ਦੋਵਾਂ ਦੋਸ਼ੀਆਂ ਨੂੰ 3-3 ਲੱਖ ਰੁਪਏ ਪੀੜਤਾਂ ਨੂੰ ਦੇਣ ਦੇ ਆਦੇਸ਼ ਦਿੱਤੇ ਹਨ।

ਕੀ ਹੈ ਮਾਮਲਾ?

ਚੰਡੀਗੜ੍ਹ ਦੇ ਇੱਕ ਪਰਿਵਾਰ ਨੂੰ ਬੱਚੀ ਦੇ ਗਰਭਵਤੀ ਹੋਣ ਦਾ ਉਸ ਵੇਲੇ ਪਤਾ ਲੱਗਿਆ ਸੀ, ਜਦੋਂ ਉਸ ਨੇ ਢਿੱਡ ਵਿੱਚ ਪੀੜ ਹੋਣ ਦੀ ਗੱਲ ਕਹੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਲਜ਼ਾਮ ਲੱਗੇ ਕਿ ਬੱਚੀ ਦੇ ਵੱਡੇ ਮਾਮੇ ਵੱਲੋਂ 7 ਮਹੀਨੇ ਲਗਾਤਾਰ ਤੱਕ ਬੱਚੀ ਦਾ ਸ਼ੋਸ਼ਣ ਕੀਤਾ ਗਿਆ ।

ਇਸ ਤੋਂ ਬਾਅਦ ਵੱਡੇ ਮਾਮੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪਰ ਉਸ ਦੇ ਡੀਐਨਏ ਸੈਂਪਲ ਬੱਚੇ ਨਾਲ ਨਹੀਂ ਮਿਲੇ।

ਉਹ ਸੈਂਪਲ ਛੋਟੇ ਮਾਮੇ ਨਾਲ ਮਿਲ ਗਏ ਸਨ ਜਿਸ ਕਾਰਨ ਛੋਟੇ ਮਾਮੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)