ਸਿੱਖ ਕਤਲੇਆਮ: '84 'ਚ ਭੀੜ ਸਾਡੀ ਕਿਸਮਤ ਨਹੀਂ ਲੁੱਟ ਸਕੀ'

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਅਮਰਜੀਤ ਸਿੰਘ, ਕਾਰੋਬਾਰੀ

31 ਅਕਤੂਬਰ 1984 ਨੂੰ ਸਵੇਰ ਤੱਕ ਸਭ ਕੁਝ ਠੀਕ ਸੀ, ਪਰ ਸ਼ਾਮ ਮਨਹੂਸ ਸਾਬਤ ਹੋਈ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੀੜ ਨੇ ਦਿੱਲੀ ਦੇ ਸਦਰ ਬਾਜ਼ਾਰ ਨੇੜੇ ਕਸਾਬ ਪੁਰਾ ਇਲਾਕੇ ਵਿੱਚ ਜੰਮ ਕੇ ਲੁੱਟ ਖੋਹ ਕੀਤੀ।

ਹਿੰਸਾ ਤੇ ਕਤਲੋਗਾਰਦ ਨੇ ਅਮਰਜੀਤ ਸਿੰਘ ਲਈ ਵੀ ਔਖੀ ਘੜੀ ਲਿਆਂਦੀ। ਉਨ੍ਹਾਂ ਦਾ ਪੂਰਾ ਕਾਰੋਬਾਰ ਬਰਬਾਦ ਹੋ ਗਿਆ। ਬੀਬੀਸੀ ਪੰਜਾਬੀ ਨਾਲ ਤਿੰਨ ਦਹਾਕੇ ਪਹਿਲਾਂ ਦੀਆਂ ਕੌੜੀਆਂ ਯਾਦਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ।

ਅਮਰਜੀਤ ਸਿੰਘ ਦੱਸਦੇ ਹਨ, 'ਕੁਝ ਹੀ ਪਲਾਂ ਵਿੱਚ ਸਾਡੀ ਉਮਰ ਭਰ ਦੀ ਪੂੰਜੀ ਲੁੱਟ ਲਈ ਗਈ ਪਰ ਇੱਕ ਚੀਜ਼ ਲੁਟੇਰਿਆਂ ਦੇ ਹੱਥ ਨਹੀਂ ਲੱਗੀ ਉਹ ਸੀ ਸਾਡੀ ਕਿਸਮਤ, ਜਿਸ ਨੂੰ ਉਹ ਲੁੱਟ ਨਹੀਂ ਸਕੇ'।

'1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ'

'ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਦਿੱਤੇ ਗਏ'

ਦਿੱਲੀ ਦੇ ਕਾਰੋਬਾਰੀ ਅਮਰਜੀਤ ਸਿੰਘ ਅੱਜ ਕੱਲ ਸ਼ਹਿਰ ਦੇ ਕਰੋਲ਼ ਬਾਗ਼ ਇਲਾਕੇ ਵਿੱਚ ਰਹਿੰਦੇ ਹਨ।

ਹੋਟਲ ਅਤੇ ਕੱਪੜੇ ਦੇ ਕਾਰੋਬਾਰੀ ਅਮਰਜੀਤ ਸਿੰਘ ਹੁਣ 1984 ਦੇ ਕਤਲੇਆਮ ਦੀ ਗੱਲ ਨਹੀਂ ਕਰਨਾ ਚਾਹੁੰਦੇ, ਪਰ ਇਹ ਇੱਕ ਅਜਿਹਾ ਜ਼ਖ਼ਮ ਹੈ ਜਿਸ ਨੂੰ ਉਹ ਭੁੱਲਾ ਵੀ ਨਹੀਂ ਪਾ ਰਹੇ।

Image copyright Amarjit Singh

ਸਵਾਲ ਪੁੱਛਣ ਉੱਤੇ ਉਹ ਆਖਦੇ ਹਨ, 'ਉਹ ਦਿਨ ਬਹੁਤ ਹੀ ਭਿਆਨਕ ਸਨ, ਬਹੁਤ ਮੁਸ਼ਕਲ ਨਾਲ ਅਸੀਂ ਉਸ ਨੂੰ ਭੁੱਲਣਾ ਚਾਹੁੰਦੇ ਹਾਂ , ਨਹੀਂ ਚਾਹੁੰਦੇ ਜੋ ਸਾਡੇ ਨਾਲ ਹੋਈ ਉਹ ਫਿਰ ਤੋਂ ਕਿਸੇ ਹੋਰ ਨਾਲ ਹੋਵੇ'।

1984 ਸਮੇਂ ਅਮਰਜੀਤ ਸਿੰਘ ਦੀ ਉਮਰ 23 ਸਾਲ ਦੀ ਸੀ। 1947 ਸਮੇਂ ਵੰਡ ਦੀ ਮਾਰ ਝੱਲ ਚੁੱਕੇ ਅਮਰਜੀਤ ਸਿੰਘ ਦੇ ਪਿਤਾ ਨੇ ਰੋਜ਼ੀ ਰੋਟੀ ਲਈ ਸਦਰ ਬਾਜ਼ਾਰ ਨੇੜੇ ਕਸਾਬ ਪੁਰਾ ਇਲਾਕੇ ਵਿੱਚ ਵਿੱਚ ਕਰਿਆਨੇ ਦੀ ਦੁਕਾਨ ਕੀਤੀ।

ਪੰਜ ਭਰਾਵਾਂ ਨੇ ਪਿਤਾ ਦੇ ਨਾਲ ਮਿਲ ਕੇ ਕੁਝ ਸਾਲਾਂ ਵਿੱਚ ਤਿੰਨ ਦੁਕਾਨਾਂ ਕਰਕੇ ਕਾਰੋਬਾਰ ਵਿੱਚ ਵਾਧਾ ਕਰ ਲਿਆ। ਪਰਿਵਾਰ 1947 ਦੀ ਵੰਡ ਨੂੰ ਭੁੱਲ ਚੁੱਕਿਆ ਸੀ। ਜ਼ਿੰਦਗੀ ਆਰਾਮ ਨਾਲ ਚੱਲ ਰਹੀ ਸੀ।

Image copyright SARABJIT DHALIWAL

ਅਚਾਨਕ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈ ਹਿੰਸਾ ਦੌਰਾਨ ਅਮਰਜੀਤ ਸਿੰਘ ਦੇ ਪਰਿਵਾਰ ਦਾ ਜਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ ਪਰ ਕਮਾਈ ਦਾ ਸਾਧਨ ਖ਼ਤਮ ਹੋ ਗਿਆ ਸੀ। ਤਿੰਨੋਂ ਦੁਕਾਨਾਂ ਭੀੜ ਨੇ ਲੁੱਟ ਲਈਆਂ ਸਨ।

ਉਮਰ ਭਰ ਦੀ ਪੂੰਜੀ ਲੁਟੇਰਿਆਂ ਦੇ ਹੱਥ ਲੱਗ ਚੁੱਕੀ ਸੀ। ਅਮਰਜੀਤ ਸਿੰਘ ਦੱਸਦੇ ਹਨ ਕਿ ਪਰਿਵਾਰ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਫਿਰ ਤੋਂ ਦੁਕਾਨ ਸ਼ੁਰੂ ਕਰ ਸਕੀਏ।

ਇਸ ਦੌਰਾਨ ਤਿੰਨ ਸੋ ਰੁਪਏ ਮਹੀਨਾ ਤਨਖ਼ਾਹ ਉੱਤੇ ਇੱਕ ਉੱਤੇ ਨੌਕਰੀ ਕਰ ਲਈ। ਹੌਲੀ-ਹੌਲੀ ਇੱਕ ਬੈਂਕ ਮੈਨੇਜਰ ਨੇ ਤਰਸ ਖਾ ਕੇ ਸਾਨੂੰ ਤੀਹ ਹਜ਼ਾਰ ਰੁਪਏ ਕਰਜ਼ਾ ਦੇ ਦਿੱਤਾ ਜਿਸ ਤੋਂ ਬਾਅਦ ਫਿਰ ਤੋਂ ਕੰਮ ਸ਼ੁਰੂ ਕੀਤਾ।

ਬੇਅੰਤ ਸਿੰਘ ਨੇ ਗੋਲੀ ਚਲਾਈ ਤੇ ਇੰਦਰਾ ਗਾਂਧੀ ਨੇ..

'84 ਦਾ 'ਕਕਨੂਸ' ਨਰਿੰਦਰ ਪਾਲ ਸਿੰਘ ਪਾਲੀ

'ਲੁੱਟਣ ਤੋਂ ਬਾਅਦ ਟਿੱਚਰਾ ਕਰਦੇ ਵੀ ਕਰਦੇ ਸੀ'

ਅਮਰਜੀਤ ਸਿੰਘ ਦੱਸਦੇ ਹਨ ਕਿ ਜਦੋਂ ਕਰਜ਼ਾ ਲੈ ਕੇ ਫਿਰ ਤੋਂ ਦੁਕਾਨ ਸ਼ੁਰੂ ਕੀਤੀ ਤਾਂ ਉੱਥੇ ਦਿਲ ਨਹੀਂ ਲੱਗਦਾ ਸੀ ।

ਇਲਾਕੇ ਦੇ ਲੋਕਾਂ ਨੇ ਦੁਕਾਨ ਅੱਗੇ ਖੜ੍ਹੇ ਹੋ ਕੇ ਸਾਨੂੰ ਟਿੱਚਰਾਂ ਕਰਨੀਆਂ ਅਤੇ ਨਾਲ ਹੀ ਹੱਸ-ਹੱਸ ਕੇ ਦੱਸਣਾ ਕਿ ਕਿੰਜ ਉਨ੍ਹਾਂ ਨੇ ਸਰਦਾਰਾਂ ਦੀਆਂ ਦੁਕਾਨਾਂ ਲੁੱਟੀਆਂ।

ਇਹ ਟਿੱਚਰਾਂ ਦਾ ਇਹ ਸਿਲਸਿਲਾ 1984 ਦੀ ਕਤਲੋਗਾਰਦ ਤੋਂ ਬਾਅਦ ਕਈ ਮਹੀਨੇ ਤੱਕ ਚੱਲਦਾ ਰਿਹਾ।

ਰੋਜ਼ਾਨਾ ਦੀਆਂ ਇਹਨਾਂ ਟਿੱਚਰਾਂ ਤੋਂ ਤੰਗ ਆ ਕੇ ਆਖ਼ਰਕਾਰ ਅਮਰਜੀਤ ਸਿੰਘ ਦੇ ਪਰਿਵਾਰ ਨੇ ਤਿੰਨੋ ਦੁਕਾਨ ਵੇਚ ਕੇ ਕਿਸੇ ਹੋਰ ਥਾਂ ਉੱਤੇ ਕੰਮ-ਕਾਜ ਸ਼ੁਰੂ ਕਰਨ ਦੀ ਫ਼ੈਸਲਾ ਕੀਤਾ।

Image copyright SARABJIT DHALIWAL

ਚੰਗੇ ਭਲੇ ਚੱਲਦੇ ਕੰਮ ਨੂੰ ਛੱਡ ਕੇ ਅਮਰਜੀਤ ਸਿੰਘ ਨੇ ਚਾਂਦਨੀ ਚੌਂਕ ਵਿੱਚ ਕੱਪੜੇ ਦਾ ਕੰਮ ਸ਼ੁਰੂ ਕੀਤਾ। ਇਹੀ ਕੰਮ ਅਮਰਜੀਤ ਨੂੰ ਰਾਸ ਆ ਗਿਆ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਇਸ ਸਮੇਂ ਅਮਰਜੀਤ ਸਿੰਘ ਦਾ ਕਰੋਲ ਬਾਜ਼ਾਰ ਵਿੱਚ ਕੱਪੜਿਆਂ ਦਾ ਵੱਡਾ ਸ਼ੋ-ਰੂਮ ਹੈ ਅਤੇ ਇਸੇ ਇਲਾਕੇ ਵਿੱਚ ਵੱਡੇ ਹੋਟਲ ਹਨ।

ਅਮਰਜੀਤ ਸਿੰਘ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਸਾਡੀਆਂ ਦੁਕਾਨਾਂ ਲੁੱਟੀਆਂ ਸਨ ਉਹ ਉਸੇ ਇਲਾਕੇ ਵਿੱਚ ਗ਼ਰੀਬੀ ਵਿੱਚ ਦਿਨ ਕੱਟ ਰਹੇ ਹਨ ਅਤੇ ਪ੍ਰਮਾਤਮਾ ਨੇ ਸਾਡੀ ਲੁੱਟੀ ਪੂੰਜੀ ਤੋਂ ਕਈ ਗੁਣਾ ਜ਼ਿਆਦਾ ਬਦਲੇ ਵਿੱਚ ਦਿੱਤਾ।

ਅਸੀਂ ਅਚਾਨਕ ਖਾਨਾਬਦੋਸ਼ ਹੋ ਗਏ: ਅਰਪਣਾ ਕੌਰ

ਹਾਥੀਆਂ ਦੇ ਡਰ ਤੋਂ ਕਿੱਥੇ ਰੁੱਖ਼ਾਂ 'ਤੇ ਰਹਿੰਦੇ ਲੋਕ?

'ਨਹੀਂ ਲਿਆ ਸਰਕਾਰੀ ਮੁਆਵਜ਼ਾ'

ਅਮਰਜੀਤ ਸਿੰਘ ਦੱਸਦੇ ਹਨ ਕਿ ਸਰਕਾਰ ਨੇ 1984 ਵਿੱਚ ਹੋਈ ਹਿੰਸਾ ਦਾ ਮੁਆਵਜ਼ਾ ਦਿੱਤਾ ਪਰ ਮੈ ਨਹੀਂ ਲਿਆ , ਕਿਉਂਕਿ ਮੈਨੂੰ ਆਪਣੀ ਕਿਸਮਤ ਅਤੇ ਮਿਹਨਤ ਉੱਤੇ ਭਰੋਸਾ ਸੀ ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।

Image copyright SARABJIT DHALIWAL

ਅੱਜ ਜਦੋਂ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹਾਂ ਇੱਕ ਵਾਰ ਕੰਬਣੀ ਛਿੜ ਜਾਂਦੀ ਹੈ। ਇਸ ਕਰ ਕੇ ਉਸ ਦੌਰ ਨੂੰ ਯਾਦ ਨਹੀਂ ਕਰਨਾ ਚਾਹੁੰਦੇ ਕਿਉਂਕਿ 1984 ਵਿੱਚ ਸਿੱਖਾਂ ਉੱਤੇ ਬਹੁਤ ਅੱਤਿਆਚਾਰ ਹੋਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ