'ਪੱਥਰਬਾਜ਼' ਫੁੱਟਬਾਲਰ ਅਫ਼ਸ਼ਾਨ ਦੀ ਜ਼ਿੰਦਗੀ 'ਤੇ ਬਣੇਗੀ ਫ਼ਿਲਮ

  • ਮਾਜਿਦ ਜਹਾਂਗੀਰ
  • ਸ੍ਰੀਨਗਰ ਤੋਂ, ਬੀਬੀਸੀ ਹਿੰਦੀ ਡੌਟਕਾਮ ਦੇ ਲਈ
Football player

ਤਸਵੀਰ ਸਰੋਤ, MaJID JAHANGIR

18 ਸਾਲਾ ਅਫ਼ਸ਼ਾਨ ਆਸ਼ਿਕ ਦੀ ਜ਼ਿੰਦਗੀ 'ਤੇ ਬਾਲੀਵੁੱਡ ਫ਼ਿਲਮ ਬਣਨ ਜਾ ਰਹੀ ਹੈ। ਅਫ਼ਸ਼ਾਨਾ ਸੱਤ ਸਾਲ ਤੋਂ ਫੁੱਟਬਾਲ ਖੇਡ ਰਹੀ ਹੈ।

ਸ੍ਰੀਨਗਰ ਦੇ ਬੇਮਿਨਾ ਵਿੱਚ ਰਹਿਣ ਵਾਲੀ ਅਫ਼ਸ਼ਾਨਾ ਇੱਕ ਫੁੱਟਬਾਲ ਖਿਡਾਰੀ ਹੈ ਜੋ ਇਸ ਮੈਦਾਨ ਵਿੱਚ ਬਹੁਤ ਸੰਘਰਸ਼ ਕਰਨ ਤੋਂ ਬਾਅਦ ਅੱਗੇ ਵਧੀ ਹੈ। ਅਫ਼ਸ਼ਾਨ ਦੀ ਇੱਕ ਫੋਟੋ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਵਾਇਰਲ ਹੋਈ ਸੀ। ਉਸ ਤਸਵੀਰ ਵਿੱਚ ਅਫ਼ਸਾਨ ਸ੍ਰੀਨਗਰ ਦੇ ਲਾਲ ਚੌਕ ਦੇ ਪੁਲਿਸ ਵਾਲਿਆਂ 'ਤੇ ਪੱਥਰ ਮਾਰਦੀ ਹੋਈ ਨਜ਼ਰ ਆ ਰਹੀ ਹੈ।

ਅਫ਼ਸ਼ਾਨ ਕਹਿੰਦੀ ਹੈ ਕਿ ਉਸ ਦੌਰਾਨ ਉਨ੍ਹਾਂ ਨੇ ਪਹਿਲੀ ਵਾਰ ਪੁਲਿਸ ਤੇ ਪੱਥਰ ਮਾਰੇ ਸੀ ਉਸ ਤੋਂ ਪਹਿਲਾ ਕਦੇ ਅਜਿਹਾ ਨਹੀਂ ਕੀਤਾ ਸੀ।

ਅਫ਼ਸ਼ਾਨਾ ਕੋਚ ਵੀ ਹੈ। ਚਾਰ ਮਹੀਨਿਆਂ ਤੋਂ ਮੁੰਬਈ ਵਿੱਚ ਟ੍ਰੇਨਿੰਗ ਲੈ ਰਹੀ ਹੈ।

ਪਹਿਲੇ ਨਹੀਂ ਮਿਲੀ ਫੁੱਟਬਾਲ ਖੇਡਣ ਦੀ ਇਜਾਜ਼ਤ

ਅਫ਼ਸ਼ਾਨ ਕਹਿੰਦੀ ਹੈ ਕਿ ਜਦੋਂ ਉਨ੍ਹਾਂ ਨੇ ਨਵਾਂ ਨਵਾਂ ਖੇਡਣਾ ਸ਼ੁਰੂ ਕੀਤਾ ਤਾਂ ਕਿਸੇ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ।

ਤਸਵੀਰ ਸਰੋਤ, MaJID JAGANGIR

ਉਹ ਕਹਿੰਦੀ ਹੈ,''ਮੇਰੇ ਪਾਪਾ ਨੇ ਸ਼ੁਰੂ ਵਿੱਚ ਮੈਨੂੰ ਰੋਕਿਆ। ਉਹ ਕਹਿੰਦੇ ਸੀ ਕਿ ਕੁੜੀ ਹੈ ਸੱਟ ਲੱਗ ਜਾਵੇਗੀ। ਕਹਿਣ ਦਾ ਮਤਲਬ ਹੈ ਕਿ ਘਰ ਵਾਲਿਆਂ ਵੱਲੋਂ ਪੂਰੀ ਇਜਾਜ਼ਤ ਨਹੀਂ ਮਿਲੀ ਸੀ। ਇੱਕ ਦਿਨ ਇੱਕ 75 ਸਾਲਾ ਫੁੱਟਬਾਲ ਕੋਚ ਅਬਦੁੱਲਾਹ ਡਾਰ ਨੇ ਮੈਨੂੰ ਅੱਗੇ ਵਧਣ ਲਈ ਕਿਹਾ। ਫਿਰ ਉਨ੍ਹਾਂ ਨੇ ਪਾਪਾ ਨੂੰ ਸਮਝਾਇਆ । ਪਾਪਾ ਚਾਹੁੰਦੇ ਸੀ ਕਿ ਜੇਕਰ ਖੇਡਣ ਦਾ ਹੀ ਸ਼ੌਕ ਹੈ ਤਾਂ ਕਾਲੇਜ ਪੱਧਰ 'ਤੇ ਹੀ ਖੇਡੋ। ਇਸ ਤੋਂ ਬਾਅਦ ਮੈਂ ਖੇਡਣਾ ਸ਼ੁਰੂ ਕੀਤਾ।''

ਅਫ਼ਸ਼ਾਨ ਅੱਗੇ ਦੱਸਦੀ ਹੈ,''ਫਿਰ ਇੱਕ ਦਿਨ ਮੈਨੂੰ ਦੂਜੇ ਕੋਚ ਮਿਲ ਗਏ । ਉਨਾਂ ਦਿਨਾਂ 'ਚ ਕੋਈ ਕੁੜੀ ਨਹੀਂ ਖੇਡਦੀ ਸੀ। ਫਿਰ ਮੈਂ ਐਸੋਸੀਏਸ਼ਨ ਨਾਲ ਜੁੜ ਗਈ ਅਤੇ ਮੈਨੂੰ ਕੋਚ ਬਣਾ ਦਿੱਤਾ ਗਿਆ। ਮੈਂ ਇਕੱਲੀ ਕੁੜੀ ਸੀ । ਮੈਨੂੰ ਮੁੰਡਿਆ ਨਾਲ ਖੇਡਣਾ ਪੈਂਦਾ ਸੀ। ਮੁੰਡਿਆਂ ਨੂੰ ਪਰੇਸ਼ਾਨੀ ਹੁੰਦੀ ਸੀ ਕਿ ਇੱਕਲੀ ਕੁੜੀ ਨਾਲ ਖੇਡਣਾ ਪੈਂਦਾ ਹੈ। ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਬਲਕਿ ਮੈਨੂੰ ਉਨ੍ਹਾਂ ਤੋਂ ਮਦਦ ਮਿਲੀ।''

ਫ਼ਿਲਮ ਲਈ ਇੰਝ ਮੰਨੇ ਮਾਤਾ-ਪਿਤਾ

ਅਫ਼ਗਾਨਾ ਨੂੰ ਯਕੀਨ ਹੈ ਕਿ ਬਾਲੀਵੁੱਡ ਵਿੱਚ ਉਸਦੀ ਜ਼ਿੰਦਗੀ 'ਤੇ ਜੋ ਫਿਲਮ ਬਣਨ ਜਾ ਰਹੀ ਹੈ ਉਸ ਵਿੱਚ ਕਸ਼ਮੀਰੀ ਨੌਜਵਾਨਾਂ ਦੀ ਗੱਲ ਹੋਵੇਗੀ।

ਤਸਵੀਰ ਸਰੋਤ, Majid Jahangir

ਉਹ ਕਹਿੰਦੀ ਹੈ,''ਕੁਝ ਮਹੀਨੇ ਪਹਿਲਾਂ ਮੈਨੂੰ ਫੁੱਟਬਾਲ ਟ੍ਰਾਇਲ ਲਈ ਮੁੰਬਈ ਜਾਣਾ ਪਿਆ। ਉਸ ਦੌਰਾਨ ਮੈਨੂੰ ਇੱਕ ਫੋਨ ਆਇਆ। ਫੋਨ ਕਰਨ ਵਾਲੇ ਬਾਲੀਵੁੱਡ ਡਾਇਰੈਕਟਰ ਮਨੀਸ਼ ਹਰੀਸ਼ੰਕਰ ਸੀ। ਉਨ੍ਹਾਂ ਨੇ ਮੈਨੂੰ ਮਿਲਣ ਦੀ ਖੁਆਇਸ਼ ਜ਼ਾਹਰ ਕੀਤੀ। ਜਦੋਂ ਮੈਂ ਮਿਲੀ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਮੈਂ ਤੁਹਾਡੇ ਬਾਰੇ ਕਈ ਆਰਟੀਕਲ ਪੜ੍ਹੇ ਹਨ ਅਤੇ ਮੈਂ ਤੁਹਾਡੇ 'ਤੇ ਫਿਲਮ ਬਣਾਉਣਾ ਚਾਹੁੰਦਾ ਹਾਂ।''

ਉਸਨੇ ਦੱਸਿਆ ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਮੰਮੀ-ਪਾਪਾ ਨੂੰ ਵੀ ਮੁੰਬਈ ਬੁਲਾਇਆ। ਉਨ੍ਹਾਂ ਨੇ ਕਿਹਾ ਮੈਂ ਕਸ਼ਮੀਰ ਦੀ ਉਸ ਕੁੜੀ ਨੂੰ ਦਿਖਾਉਣਾ ਚਾਹੁੰਦਾ ਹਾਂ ਜਿਸਦੀ ਅੱਖਾਂ ਵਿੱਚ ਕਈ ਸੁਪਨੇ ਹਨ , ਉਸਦੇ ਅੰਦਰ ਹੁਨਰ ਹੈ ਤੇ ਉਹ ਅੱਗੇ ਵਧਣਾ ਚਾਹੁੰਦੀ ਹੈ। ਇਹ ਸੁਣ ਕੇ ਮੇਰੇ ਮੰਮੀ-ਪਾਪਾ ਤਿਆਰ ਹੋ ਗਏ।

ਜਾਣ ਬੁਝ ਕੇ ਨਹੀਂ ਕੀਤਾ ਸੀ ਪਥਰਾਅ

ਪੁਲਿਸ ਤੇ ਕੀਤੇ ਗਏ ਪਥਰਾਅ ਵਾਲੇ ਦਿਨ ਨੂੰ ਯਾਦ ਕਰਦੀ ਹੋਈ ਉਹ ਕਹਿੰਦੀ ਹੈ ਕਿ ਉਸਦੇ ਦਿਮਾਗ ਵਿੱਚ ਅਜਿਹਾ ਕੁਝ ਨਹੀਂ ਸੀ ਕਿ ਉਹ ਪੱਥਰ ਮਾਰੇ।

ਤਸਵੀਰ ਸਰੋਤ, MAJID JAHANGIR

ਉਹ ਕਹਿੰਦੀ ਹੈ ਕਸ਼ਮੀਰ ਵਿੱਚ ਹਰ ਰੋਜ਼ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਹਨ, ਮੈਂ ਵੀ ਉਨ੍ਹਾਂ ਹਾਲਾਤਾਂ ਦਾ ਸ਼ਿਕਾਰ ਹੋ ਗਈ। ਉਸ ਦਿਨ ਸ੍ਰੀਨਗਰ ਦੇ ਲਾਲ ਚੌਕ ਦੇ ਨੇੜੇ ਕੁੜੀਆਂ ਸੜਕਾਂ 'ਤੇ ਆਈਆ ਅਤੇ ਪੁਲਿਸ ਉੱਤੇ ਪਥਰਾਅ ਕਰ ਰਹੀਆਂ ਸੀ। ਅਸੀਂ ਹਿੰਸਾ ਵਿੱਚ ਸ਼ਾਮਲ ਨਹੀਂ ਸੀ । ਅਸੀਂ ਤਾਂ ਫੁੱਟਬਾਲ ਖੇਡਣ ਜਾ ਰਹੇ ਸੀ। ਇਸ ਦੌਰਾਨ ਪੁਲਿਸ ਨੇ ਸਾਨੂੰ ਰੋਕਿਆ।''

ਉਸਨੇ ਦੱਸਿਆ ਅਸੀਂ ਉਨ੍ਹਾਂ ਨੂੰ ਕਈ ਵਾਰ ਕਿਹਾ ਕਿ ਅਸੀਂ ਫੁੱਟਬਾਲ ਖੇਡਣ ਜਾ ਰਹੇ ਹਾਂ ਪਰ ਉਨ੍ਹਾਂ ਨੇ ਸਾਡੀ ਇੱਕ ਨਹੀਂ ਸੁਣੀ ਤੇ ਮੈਨੂੰ ਬੇਇੱਜ਼ਤ ਕਰਨ ਲੱਗੇ। ਕੋਈ ਵੀ ਆਪਣੀ ਮਾਂ ਭੈਣ ਦੇ ਖ਼ਿਲਾਫ਼ ਕੁਝ ਵੀ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਨੇ ਮੇਰੀ ਇੱਕ ਸਟੂਡੈਂਟ ਨੂੰ ਥੱਪੜ ਮਾਰਿਆ।

ਤਸਵੀਰ ਸਰੋਤ, MaJID jAHANGIR

ਅਫ਼ਸ਼ਾਨ ਅੱਗੇ ਦੱਸਦੀ ਹੈ,'' ਇਹ ਸਭ ਦੇਖਣ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਕਿ ਅਸੀਂ ਆਪਣੇ ਅਧਿਕਾਰਾਂ ਲਈ ਲੜ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਪੁਲਿਸ 'ਤੇ ਪੱਥਰ ਮਾਰੇ। ਮੈਨੂੰ ਤਾਂ ਦੋ ਦਿਨ ਬਾਅਦ ਪਤਾ ਚੱਲਿਆ ਕਿ ਮੇਰੀ ਫੋਟੋ ਵਾਇਰਲ ਹੋ ਗਈ ਹੈ। ਫਿਰ ਮੇਰੇ ਸੈਕਟਰੀ ਨੇ ਮੈਨੂੰ ਫੋਨ ਕੀਤਾ ਤੇ ਪੁੱਛਿਆ ਕੀ ਤੁਸੀਂ ਪੱਥਰ ਕਿਉਂ ਮਾਰੇ ਸੀ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਗੱਲ ਹੋਈ ਸੀ। ਮੈਂ ਖ਼ੁਦ ਵੀ ਸਮਝਦੀ ਹਾਂ ਕਿ ਹਿੰਸਾ ਸਾਡੇ ਮਸਲੇ ਦਾ ਹੱਲ ਨਹੀਂ ਹੈ।''

'ਫ਼ਿਲਮ ਵਿੱਚ ਹੋਵੇਗੀ ਕਸ਼ਮੀਰੀ ਨੌਜਵਾਨਾਂ ਦੀ ਗੱਲ'

ਡਾਇਰੈਕਟਰ ਮਨੀਸ਼ ਹਰੀਸ਼ੰਕਰ ਨੇ ਮੁੰਬਈ ਤੋਂ ਫੋਨ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਅਫ਼ਸ਼ਾਨਾ ਦੀ ਜ਼ਿੰਦਗੀ ਤੇ ਫਿਲਮ ਬਣਾਉਣ ਜਾ ਰਹੇ ਹਨ।

ਤਸਵੀਰ ਸਰੋਤ, Majid Jahangir

ਉਨ੍ਹਾਂ ਨੇ ਦੱਸਿਆ ਇਹ ਸਹੀ ਗੱਲ ਹੈ ਕਿ ਅਫ਼ਸ਼ਾਨ ਮੇਰੀ ਆਉਣ ਵਾਲੀ ਫਿਲਮ ਦੀ ਬੁਨਿਆਦੀ ਕਿਰਦਾਰ ਹੈ। ਮੇਰੀ ਇਸ ਫਿਲਮ ਦਾ ਨਾਮ 'ਔਪ ਸੋਲੋ' ਹੈ।

''ਮੈਂ ਜਿਸ ਤਰ੍ਹਾਂ ਉਨ੍ਹਾਂ ਬਾਰੇ ਪੜ੍ਹਿਆ ਮੈਨੂੰ ਲੱਗਿਆ ਕਿ ਉਨ੍ਹਾਂ ਨੇ ਫੁੱਟਬਾਲ ਦੇ ਮੈਦਾਨ ਵਿੱਚ ਇੱਕ ਅੰਦੋਲਨ ਸ਼ੁਰੂ ਕੀਤਾ ਹੈ। ਮੈਨੂੰ ਇਹ ਪੜ੍ਹ ਕੇ ਅਫ਼ਸ਼ਾਨ ਦੇ ਕਿਰਦਾਰ ਵਿੱਚ ਦਿਲਚਸਪੀ ਪੈਦਾ ਹੋ ਗਈ।''

ਉਨ੍ਹਾਂ ਨੇ ਕਿਹਾ, ''ਕਸ਼ਮੀਰ ਤੇ ਅੱਜ ਤੱਕ ਕਈ ਫਿਲਮਾਂ ਬਣੀਆਂ ਹਨ ਜਿਸ ਵਿੱਚ ਸਿਆਸੀ ਮੁੱਦਿਆਂ ਨੂੰ ਛੇੜਿਆ ਗਿਆ ਹੈ। ਪਰ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਹੈ। ਮੇਰੀ ਫਿਲਮ ਕਸ਼ਮੀਰ ਦੇ ਉਨ੍ਹਾਂ ਨੌਜਵਾਨਾਂ 'ਤੇ ਅਧਾਰਿਤ ਹੈ ਜਿਨ੍ਹਾਂ ਦੀਆਂ ਅੱਖਾਂ ਵਿੱਚ ਕਈ ਸੁਪਨੇ ਹਨ ਜੋ ਅੱਗੇ ਵਧਣਾ ਚਾਹੁੰਦੇ ਹਨ।''

ਉਨਾਂ ਅੱਗੇ ਕਿਹਾ ਮੈਂ ਕਸ਼ਮੀਰ ਦੇ ਨੌਜਵਾਨਾਂ ਦੇ ਨਜ਼ਰੀਏ ਨੂੰ ਜਾਣਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਫਿਲਮ ਬਣਾਉਣ ਦਾ ਮਨ ਬਣਾਇਆ। ਬੱਚੇ ਤਾਂ ਬੱਚੇ ਹੁੰਦੇ ਹਨ, ਚਾਹੇ ਉਹ ਕਸ਼ਮੀਰ ਦੇ ਹੋਣ ਜਾਂ ਕਿਸੀ ਹੋਰ ਥਾਂ ਦੇ। ਉਨ੍ਹਾਂ ਦੇ ਵੀ ਸੁਪਨ ਹੁੰਦੇ ਹਨ ਜਿਨ੍ਹਾਂ ਨੂੰ ਉਹ ਪੂਰਾ ਕਰਨਾ ਚਾਹੁੰਦੇ ਹਨ।

ਤਸਵੀਰ ਸਰੋਤ, MaJID jAHANGIR

ਮਨੀਸ਼ ਹਰੀਸ਼ੰਕਰ ਦਾ ਕਹਿਣਾ ਹੈ ਕਿ ਅਗਲੇ ਸਾਲਲ ਮਾਰਚ ਮਹੀਨੇ ਵਿੱਚ ਫਿਲਮ ਦੀ ਸ਼ੂਟਿੰਗ ਦਾ ਸਿਲਸਿਲਾ ਸ਼ੁਰੂ ਹੋਵੇਗਾ। ਉਹ ਚਾਹੁੰਦੇ ਹਨ ਕਿ ਫਿਲਮ ਦੀ ਸ਼ੂਟਿੰਗ ਕਸ਼ਮੀਰ ਵਿੱਚ ਹੋਵੇ।

ਹੁਣ ਤੱਕ ਮਨੀਸ਼ ਦੀਆਂ 2 ਫਿਲਮਾਂ ਰਿਲੀਜ਼ ਹੋ ਚੁਕੀਆਂ ਹਨ। ਉਨ੍ਹਾਂ ਦੀ ਪਹਿਲੀ ਫਿਲਮ ''ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ'' ਸੀ।

ਡਾਇਰੈਕਟਰ ਰਾਜਕੁਮਾਰ ਸੰਤੋਸ਼ੀ ਦੇ ਨਾਲ ਮਨੀਸ਼ ਨੇ 9 ਸਾਲ ਤੱਕ ਕੰਮ ਕੀਤਾ ਹੈ ਤੇ ਇਸ ਦੌਰਾਨ ਕਈ ਵੱਡੀਆਂ ਫਿਲਮਾਂ ਲਈ ਕੰਮ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)