ਤਸਵੀਰਾਂ: ਦਿੱਲੀ, ਅੰਮ੍ਰਿਤਸਰ ਤੇ ਪਾਕਿਸਤਾਨ 'ਚ ਗੁਰਪੁਰਬ ਦੀਆਂ ਰੌਣਕਾਂ

ਦਿੱਲੀ, ਅੰਮ੍ਰਿਤਸਰ ਤੇ ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ

ਗੁਰਦੁਆਰਾ ਨਾਨਕ ਪਿਆਊ

ਤਸਵੀਰ ਸਰੋਤ, JASPAL SINGH

ਤਸਵੀਰ ਕੈਪਸ਼ਨ,

ਗੁਰਦੁਆਰਾ ਨਾਨਕ ਪਿਆਊ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਿਆ ਹੋਇਆ ਇਤਿਹਾਸਕ ਗੁਰੂ ਘਰ ਹੈ। ਗੁਰੂ ਸਾਹਿਬ ਦਿੱਲੀ ਸਿਕੰਦਰ ਲੋਧੀ ਦੇ ਰਾਜ ਕਾਲ ਵਿੱਚ 1506-1510 ਦਰਮਿਆਨ ਅਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਆਏ।

ਤਸਵੀਰ ਸਰੋਤ, JASPAL SINGH

ਤਸਵੀਰ ਕੈਪਸ਼ਨ,

ਪੁਰਾਣੀ ਸਬਜ਼ੀ ਮੰਡੀ ਦੇ ਨਜ਼ਦੀਕ, ਕੌਮੀ ਸ਼ਾਹ ਰਾਹ 'ਤੇ ਗੁਰੂ ਸਾਹਿਬ ਇੱਕ ਬਾਗ ਵਿੱਚ ਠਹਿਰੇ। ਇਸ ਬਾਗ ਵਿੱਚ ਆਮ-ਖਾਸ ਰਾਹਗ਼ੀਰ ਸਫ਼ਰ ਦਾ ਥਕੇਂਵਾ ਲਾਹੁਣ, ਅਤੇ ਗਰਮੀ ਤੋਂ ਬਚਣ ਲਈ ਰੁਕਦੇ ਸਨ।

ਤਸਵੀਰ ਸਰੋਤ, JASPAL SINGH

ਤਸਵੀਰ ਕੈਪਸ਼ਨ,

ਗੁਰੂ ਸਾਹਿਬ ਨੇ ਬਾਗ਼ ਦੇ ਵਿਚਕਾਰ ਬਣੇ ਖੂਹ ਨੂੰ ਪਿਆਊ ਦਾ ਰੂਪ ਦੇ ਦਿੱਤਾ। ਭਾਈ ਸਾਹਬ ਤੇ ਗੁਰੂ ਬਾਬਾ ਆਏ ਮੁਸਾਫ਼ਰਾਂ ਦੀ ਸੇਵਾ ਕਰਦੇ ਲੰਗਰ-ਪਾਣੀ ਛਕਾਉਂਦੇ ਅਤੇ ਕੀਰਤਨ ਰਾਹੀਂ ਰੱਬੀ ਸੁਨੇਹਾ ਦਿੰਦੇ। ਹੌਲੀ- ਹੌਲੀ ਦਿੱਲੀ ਦੇ ਨਿਵਾਸੀ ਵੀ ਗੁਰੂ ਸਾਹਿਬ ਕੋਲ਼ ਪਹੁੰਚਣ ਲੱਗੇ।

ਤਸਵੀਰ ਸਰੋਤ, JASPAL SINGH

ਤਸਵੀਰ ਕੈਪਸ਼ਨ,

ਜੋ ਵੀ ਰਸਦ ਜਾਂ ਭੋਜਨ ਸ਼ਰਧਾਲੂ ਲੈ ਕੇ ਆਉਂਦੇ ਗੁਰੂ ਸਾਹਿਬ ਸੰਗਤ ਵਿੱਚ ਵਰਤਵਾ ਦਿੰਦੇ। ਇਸ ਪ੍ਰਕਾਰ ਆਏ ਯਾਤਰੀਆਂ ਦੀ ਹਰ ਜ਼ਰੂਰਤ ਪੂਰੀ ਹੋ ਜਾਂਦੀ।

ਤਸਵੀਰ ਸਰੋਤ, JASPAL SINGH

ਤਸਵੀਰ ਕੈਪਸ਼ਨ,

ਗੁਰੂ ਸਾਹਬ ਦੀ ਸ਼ਖਸ਼ੀਅਤ ਵਿਚਾਰਾਂ ਤੇ ਅਨੁਭਵ ਤੋਂ ਸ਼ਹਿਰ ਦੇ ਕਈ ਪੰਡਿਤ, ਮੁੱਲ੍ਹਾ, ਯੋਗੀ-ਸੰਨਿਆਸੀ ਪ੍ਰਭਾਵਤ ਹੋਏ।

ਤਸਵੀਰ ਸਰੋਤ, JASPAL SINGH

ਤਸਵੀਰ ਕੈਪਸ਼ਨ,

ਸਿਕੰਦਰ ਲੋਧੀ ਵੀ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਤ ਹੋਇਆ।

ਤਸਵੀਰ ਸਰੋਤ, JASPAL SINGH

ਤਸਵੀਰ ਕੈਪਸ਼ਨ,

ਇਸ ਗੁਰੂ ਘਰ ਤੋਂ ਇਲਾਵਾ ਸ਼ਹਿਰ ਵਿੱਚ, ਗੁ. ਸੀਸ ਗੰਜ ਸਾਹਿਬ, ਗੁ. ਬੰਗਲਾ ਸਾਹਿਬ, ਗੁ. ਮੋਤੀ ਬਾਗ ਸਾਹਿਬ, ਗੁ. ਰਕਾਬ ਗੰਜ ਸਾਹਿਬ, ਗੁ. ਦਮਦਮਾ ਸਾਹਿਬ, ਗੁ. ਮਜਨੂੰ ਟਿੱਲਾ, ਗੁ. ਬਾਲਾ ਸਾਹਿਬ ਅਤੇ ਗੁ. ਮਾਤਾ ਸੁੰਦਰ ਜੀ ਹਨ।

ਤਸਵੀਰ ਸਰੋਤ, ARIF ALI/AFP/Getty Images

ਤਸਵੀਰ ਕੈਪਸ਼ਨ,

ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ 'ਤੇ ਗਏ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ 'ਚ ਲੱਗੀ ਮਹਿਲਾ ਪੁਲਿਸ।

ਤਸਵੀਰ ਸਰੋਤ, NARINDER NANU/AFP/Getty Images

ਤਸਵੀਰ ਕੈਪਸ਼ਨ,

ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਸਜਿਆ ਸ੍ਰੀ ਦਰਬਾਰ ਸਹਿਬ।

ਤਸਵੀਰ ਸਰੋਤ, NARINDER NANU/AFP/Getty Images

ਤਸਵੀਰ ਕੈਪਸ਼ਨ,

ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ 'ਚ ਸਜਾਏ ਗਏ ਸੁੰਦਰ ਜਲੌਅ।

ਤਸਵੀਰ ਸਰੋਤ, NARINDER NANU/AFP/Getty Images

ਤਸਵੀਰ ਕੈਪਸ਼ਨ,

ਗੁਰ ਪੁਰਬ ਮੌਕੇ ਦਰਬਾਰ ਸਾਹਿਬ ਸਥਿਤ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਦੇ ਸ਼ਰਧਾਲੂ