ਮੁੰਬਈ: ਨੌਜਵਾਨ ਨੇ ਆਪਣੀ ਛੱਤ 'ਤੇ ਬਣਾਇਆ ਜਹਾਜ਼
- ਸੌਤਿਕ ਬਿਸਵਾਸ
- ਬੀਬੀਸੀ ਨਿਊਜ਼, ਮੁੰਬਈ

ਤਸਵੀਰ ਸਰੋਤ, AFP
ਅਮੋਲ ਯਾਦਵ ਦੇ ਜਹਾਜ਼ ਨਾਲ ਪਿਛਲੇ ਸਾਲ ਮਾਰਚ ਵਿੱਚ ਹੈਦਰਾਬਾਦ ਵਿੱਚ ਹਵਾਈ ਸ਼ੋਅ ਕੀਤਾ ਗਿਆ ਸੀ।
7 ਸਾਲ ਪਹਿਲਾਂ ਅਮੋਲ ਯਾਦਵ ਨੇ ਐਲਾਨ ਕੀਤਾ ਕਿ ਉਹ ਮੁੰਬਈ ਵਿੱਚ ਇੱਕ ਘਰ ਦੀ ਛੱਤ 'ਤੇ ਜਹਾਜ਼ ਬਣਾਏਗਾ।
ਹੈਰਾਨ ਹੁੰਦੇ ਉਨ੍ਹਾਂ ਦੇ ਦੋਸਤਾਂ ਤੇ ਪਰਿਵਾਰ ਨੇ ਪੁੱਛਿਆ ਕਿ ਪੂਰਾ ਜਹਾਜ਼ ਬਣਨ ਤੋਂ ਬਾਅਦ ਆਖਰ ਕਿਵੇਂ ਜਹਾਜ਼ ਨੂੰ ਹੇਠਾਂ ਉਤਾਰੇਗਾ।
ਉਸ ਨੇ ਕਿਹਾ, "ਮੈਨੂੰ ਨਹੀਂ ਪਤਾ।"
ਅਮੋਲ ਯਾਦਵ, ਦੋ ਇੰਜਨ ਵਾਲਾ ਟਰਬੋ ਜਹਾਜ਼ ਚਲਾਕੇ ਆਪਣਾ ਘਰ ਚਲਾਉਂਦਾ ਹੈ।
ਪੰਜ ਮੰਜ਼ਿਲਾ ਇਮਾਰਤ ਵਿੱਚ 19 ਮੈਂਬਰੀ ਸੰਯੁਕਤ ਪਰਿਵਾਰ ਰਹਿੰਦਾ ਹੈ, ਲਿਫ਼ਟ ਨਹੀਂ ਸੀ। ਇਸ ਲਈ ਉਸ ਨੇ ਘੜੀਸ ਕੇ ਮਸ਼ੀਨਾਂ, ਕੰਪ੍ਰੈਸਰ, ਵੈਲਡਿੰਗ ਮਸ਼ੀਨਾਂ ਤੇ 180 ਕਿਲੋ ਇੰਮਪੋਰਟ ਕੀਤਾ ਇੰਜਨ ਭੀੜੇ ਜਿਹੇ ਰਾਹ ਚੋਂ ਪੌੜਿਆਂ ਰਾਹੀਂ ਛੱਤ ਤੇ ਚੜ੍ਹਾਇਆ।
ਚਾਹੇ ਅੱਤ ਦੀ ਗਰਮੀ ਸੀ ਜਾਂ ਮੋਹਲੇਧਾਰ ਮੀਂਹ, ਯਾਦਵ ਤੇ ਉਸ ਦੇ ਟੀਮ ਮੈਂਬਰ ਲਗਾਤਾਰ ਕੰਮ ਕਰਦੇ ਰਹੇ।
ਇੱਕ ਸ਼ੈੱਡ ਹੇਠਾਂ ਗੰਦਗੀ ਵਾਲੀ 1200 ਸਕੁਏਰ ਫੁੱਟ ਛੱਤ, ਜੋ ਕਿ ਇੱਕ ਟੈਨਿਸ ਕੋਰਟ ਨਾਲੋਂ ਵੀ ਅੱਧੀ ਸੀ ,ਉੱਥੇ ਇਹ ਸਾਰੇ ਕੰਮ ਕਰਦੇ ਰਹੇ।
ਪਿਛਲੇ ਸਾਲ ਫਰਵਰੀ ਵਿੱਚ 6-ਸੀਟਾਂ ਵਾਲਾ ਜਹਾਜ਼ ਤਿਆਰ ਹੋ ਗਿਆ।
ਜਹਾਜ਼ ਦੀ ਖਾਸੀਅਤ
ਅਮੋਲ ਯਾਦਵ ਮੁਤਾਬਕ ਭਾਰਤ ਵਿੱਚ ਇਹ ਪਹਿਲਾ ਅਜਿਹਾ ਜਹਾਜ਼ ਹੈ ਜੋ ਘਰ ਵਿੱਚ ਤਿਆਰ ਕੀਤਾ ਗਿਆ ਹੋਵੇ।
ਯਾਦਵ ਦਾ ਦਾਅਵਾ ਹੈ ਕਿ ਇੰਜਨ ਇੰਨਾਂ ਮਜ਼ਬੂਤ ਹੈ ਕਿ ਜਹਾਜ਼ 13,000 ਫੁੱਟ ਉੱਚਾ ਉੱਡ ਸਕਦਾ ਹੈ। ਟੈਂਕ ਵਿੱਚ 2000 ਕਿਲੋਮੀਟਰ ਦੀ ਦੂਰੀ ਤੱਕ ਉੱਡਣ ਲਈ ਬਾਲਣ ਪਾਇਆ ਜਾ ਸਕਦਾ ਹੈ, ਯਾਨਿ ਕਿ 342 ਕਿਲੇਮੀਟਰ ਪ੍ਰਤੀ ਘੰਟਾ ਚੱਲ ਸਕਦਾ ਹੈ।
ਛੱਤ ਉੱਤੇ ਹਾਲਾਂਕਿ ਇਹ ਜਹਾਜ਼ ਫਸਿਆ ਹੀ ਹੋਇਆ ਸੀ। ਇਸ ਦੀ ਪੂੰਛ ਕੰਧ 'ਤੇ ਚੜ੍ਹ ਰਹੀ ਸੀ ਤੇ ਅਸਮਾਨ ਵੱਲ ਨੂੰ ਜਾ ਰਹੀ ਸੀ।
41 ਸਾਲ ਦੇ ਅਮੋਲ ਯਾਦਵ ਨੇ ਕੁਝ ਹੀ ਦਿਨ ਪਹਿਲਾਂ ਮੈਨੂੰ ਦੱਸਿਆ, "ਹੁਣ ਅਸੀਂ ਜਹਾਜ਼ ਨੂੰ ਛੱਤ ਤੋਂ ਲਾਹ ਕੇ ਲੋਕਾਂ ਨੂੰ ਦਿਖਾਉਣਾ ਸੀ।"
ਤਸਵੀਰ ਸਰੋਤ, Amol Yadav
ਛੱਤ 'ਤੇ ਬਣਾਇਆ ਜਹਾਜ਼ ਬੜਾ ਔਖਾ ਰੱਖਿਆ ਗਿਆ ਸੀ।
ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ 'ਤੇ 'ਮੇਕ ਇੰਨ ਇੰਡੀਆ' ਨਾਮ ਦਾ ਸ਼ੋਅ ਕਰ ਰਹੀ ਸੀ, ਜਿਸ ਦਾ ਮਕਸਦ ਦੇਸ ਨੂੰ ਗਲੋਬਲ ਮੈਨਿਊਫੈਕਟਰਿੰਗ ਦਾ ਗੜ੍ਹ ਬਣਾਉਣਾ ਸੀ।
ਜਦੋਂ ਅਮੋਲ ਨੇ ਪ੍ਰਬੰਧਕਾਂ ਨੂੰ ਆਪਣਾ ਜਹਾਜ਼ ਦਿਖਾਉਣ ਦੀ ਇਜਾਜ਼ਤ ਮੰਗੀ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਉਨ੍ਹਾਂ ਕਿਹਾ ਦਿਖਾਉਣ ਲਈ ਥਾਂ ਨਹੀਂ ਹੈ।
ਉਸ ਦੇ ਭਰਾਵਾਂ ਨੇ ਪੱਛਮ ਮੁੰਬਈ ਵਿੱਚ ਬਾਂਦਰਾ ਵਿੱਚ ਇੱਕ ਮੈਦਾਨ ਲੱਭਿਆ ਜਿੱਥੇ ਜਹਾਜ਼ ਦਿਖਾਇਆ ਜਾ ਸਕੇ। ਉਨ੍ਹਾਂ ਸੁਰੱਖਿਆ ਕਰਮੀਆਂ ਨਾਲ ਗੱਲਬਾਤ ਕਰਕੇ ਘਰ ਬਣੇ ਹੋਏ ਜਹਾਜ਼ ਦੀ ਅਹਿਮੀਅਤ ਦੱਸ ਕੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ।
'ਜਦੋਂ ਹਵਾ 'ਚ ਲਟਕਿਆਧੜ'
ਯਾਦਵ ਨੇ ਕਿਹਾ, "ਅਸੀਂ ਰਾਤ ਨੂੰ ਹੀ ਜਹਾਜ਼ ਉਤਾਰਨ ਦੀ ਯੋਜਨਾ ਬਣਾਈ।"
ਸ਼ਾਮ ਨੂੰ ਯਾਦਵ ਪਰਿਵਾਰ ਨੇ ਇਹ ਜਹਾਜ਼ ਛੱਤ ਤੋਂ ਲਾਹ ਦਿੱਤਾ।
ਉਨ੍ਹਾਂ ਇੰਜਨ, ਖੰਭ, ਪੂੰਛ ਤੇ ਧੜ ਲਾਹ ਦਿੱਤਾ। ਫਿਰ ਬਿਜਲੀ ਵਾਲੇ ਕਰੇਨ ਰਾਹੀਂ ਕੁਝ ਹਿੱਸੇ ਉਨ੍ਹਾਂ ਛੱਤ ਤੋਂ ਲਾਹੇ ਤੇ ਸੜਕ 'ਤੇ ਖੜ੍ਹੇ ਦੋ ਟਰੱਕਾਂ ਵਿੱਚ ਰੱਖੇ। ਗੁਆਂਢੀ ਬੇਸਬਰੀ ਨਾਲ ਉਡੀਕ ਕਰੇ ਰਹੇ ਸੀ।
ਇੱਕ ਵਾਰ ਤਾਂ ਕਰੇਨ ਖਰਾਬ ਹੋ ਗਈ ਤੇ 9-ਮੀਟਰ ਲੰਬਾ ਧੜ ਅੱਧ ਵਿਚਾਲੇ ਹੀ ਹਵਾ ਵਿੱਚ ਲਟਕ ਗਿਆ।
"ਮੈਨੂੰ ਤਕਰੀਬਨ ਦਿਲ ਦਾ ਦੌਰਾ ਪੈ ਗਿਆ। ਸਾਨੂੰ ਲੱਗਿਆ ਕਿ ਕਰੇਨ ਟੁੱਟ ਜਾਏਗਾ ਤੇ ਧੜ ਹੇਠਾਂ ਡਿੱਗ ਜਾਵੇਗਾ। ਕੁਝ ਮਿਨਟਾਂ ਦੇ ਸ਼ੰਕੇ ਤੋਂ ਬਾਅਦ ਕਰੇਨ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਸਭ ਕੁਝ ਠੀਕ ਹੋ ਗਿਆ।"
ਟੋਟਿਆਂ ਵਿੱਚ ਇਹ ਜਹਾਜ਼ ਟਰੱਕ 'ਤੇ ਲੋਡ ਕੀਤਾ ਗਿਆ। ਅੱਧੀ ਰਾਤ ਨੂੰ ਉਹ ਖਾਲੀ ਸੜਕਾਂ 'ਤੇ ਗਏ ਤੇ ਇੱਕ ਗੱਡੀ ਵਿੱਚ ਜਹਾਜ਼ ਦਾ ਧੜ ਪ੍ਰਦਰਸ਼ਨੀ ਮੈਦਾਨ ਵਿੱਚ ਲੈ ਕੇ ਗਏ, ਜੋ ਕਿ 25 ਕਿਲੋਮੀਟਰ ਦੂਰੀ 'ਤੇ ਸੀ।
ਤਸਵੀਰ ਸਰੋਤ, Amol Yadav
ਮਹਾਰਾਸ਼ਟਰ ਵਿੱਚ ਇੱਕ ਕਾਰ ਟੈਸਟ ਲਈ ਜਹਾਜ਼ ਲਿਜਾਂਦੀ ਹੋਈ
ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੰਦਰ ਵਾੜਿਆ, ਕ੍ਰੂ ਮੈਂਬਰਾਂ ਨੇ ਯਾਦਵ ਤੇ ਉਸ ਦੇ ਤਕਨੀਕੀ ਮਾਹਿਰ ਦੇ ਨਿਰਦੇਸ਼ਾਂ ਮੁਤਾਬਕ ਜਹਾਜ਼ ਨੂੰ ਤਿੰਨ ਘੰਟਿਆਂ ਵਿੱਚ ਇੰਸਟਾਲ ਕਰ ਦਿੱਤਾ।
ਸ਼ੋਅ ਕੁਝ ਘੰਟਿਆਂ ਵਿੱਚ ਸ਼ੁਰੂ ਹੋਇਆ ਤਾਂ ਜਹਾਜ਼ ਪਵੇਲੀਅਨ ਨੇੜੇ ਇੱਕ ਖਾਲੀ ਮੈਦਾਨ ਵਿੱਚ ਖੜ੍ਹਾ ਸੀ ਤੇ ਕੁਝ ਲੋਕ ਉਤਸੁਕ ਹੋ ਕੇ ਦੇਖ ਰਹੇ ਸਨ।
ਇੱਕ ਸਥਾਨਕ ਅਖ਼ਬਾਰ ਤੇ ਨਿਊਜ਼ ਚੈਨਲ ਨੇ ਇਹ ਖ਼ਬਰ ਵੀ ਛਾਪੀ। ਕੁਝ ਹੀ ਦੇਰ ਵਿੱਚ ਉੱਥੇ ਭੀੜ ਜੁਟ ਗਈ ਤੇ ਲੋਕ ਜਹਾਜ਼ ਨਾਲ ਸੈਲਫ਼ੀਆਂ ਲੈਣ ਲੱਗ ਗਏ। ਭਾਰਤ ਦੇ ਹਵਾਬਾਜ਼ੀ ਮੰਤਰੀ ਵੀ ਪਹੁੰਚੇ ਤੇ ਕੁਝ ਸੀਨੀਅਰ ਅਧਿਕਾਰੀ ਤੇ ਸਨਅਤਕਾਰ ਵੀ।
ਜਿਵੇਂ ਹੀ ਇਹ ਜਹਾਜ਼ ਮਸ਼ਹੂਰ ਹੋਇਆ, ਬੇਘਰ ਹੋ ਗਿਆ ਕਿਉਂਕਿ ਛੱਤ ਹੁਣ ਚੰਗਾ ਬਦਲ ਨਹੀਂ ਸੀ।
ਸਵਦੇਸ਼ੀ ਜਹਾਜ਼
ਅਗਲੇ 15 ਮਹੀਨਿਆਂ ਤੱਕ ਇਹ ਜਹਾਜ਼ ਇੱਕ ਨੇੜਲੇ ਮੰਦਿਰ ਵਿੱਚ ਰੱਖਿਆ ਗਿਆ। ਇੱਕ ਹਵਾਈ ਸ਼ੋਅ ਲਈ ਉਡਾਇਆ ਵੀ ਗਿਆ ਤੇ ਇੱਕ ਟਰੱਕ ਵਿੱਚ ਮੁੰਬਈ ਦੇ ਕੌਮਾਂਤਰੀ ਹਸਪਤਾਲ ਵਿੱਚ ਖੜ੍ਹਾ ਰਿਹਾ।
ਇਸ ਸਾਲ ਮਈ ਮਹੀਨੇ ਵਿੱਚ ਇਸ ਨੂੰ ਮੁੰਬਈ ਦੇ ਹਵਾਈ ਅੱਡੇ 'ਤੇ ਰੱਖ ਦਿੱਤਾ ਗਿਆ, ਜਿੱਥੇ ਇਹ ਇੱਕ ਪ੍ਰਾਈਵੇਟ ਏਅਰਬੱਸ ਦੇ ਨੇੜੇ ਖੜ੍ਹਾ ਹੈ, ਜੋ ਕਿ ਇੱਕ ਅਰਬਪਤੀ ਦੀ ਹੈ।
ਅਮੋਲ ਯਾਦਵ ਦਾ ਕਹਿਣਾ ਹੈ ਕਿ ਉਹ ਭਾਰਤ ਦੇ ਸਵਦੇਸ਼ੀ ਜਹਾਜ਼ ਬਣਾਉਣ ਲਈ ਤਿਆਰ ਹਨ। ਨਿਵੇਸ਼ਕਾਂ ਨੇ ਇੱਛਾ ਵੀ ਜਤਾਈ ਹੈ। ਸਥਾਨਕ ਬੀਜੇਪੀ ਸਰਕਾਰ ਨੇ 19 ਸੀਟਰ ਜਹਾਜ਼ ਦੀ ਫੈਕਟਰੀ ਲਾਉਣ ਲਈ 157 ਏਕੜ ਜ਼ਮੀਨ ਦੇਣ ਦਾ ਵਾਅਦਾ ਕੀਤਾ ਹੈ।
ਭਾਰਤ ਕੋਲ ਸਿਰਫ਼ 450 ਕਮਰਸ਼ੀਅਲ ਜਹਾਜ਼ ਹਨ ਤੇ ਘਰੇਲੂ ਹਵਾਈ ਟਰੈਫਿਕ ਵਧਦਾ ਜਾ ਰਿਹਾ ਹੈ। ਯਾਦਵ ਨੂੰ ਭਰੋਸਾ ਹੈ ਕਿ ਨਿਵੇਸ਼ਕਾਂ ਤੇ ਸਰਕਾਰ ਦੇ ਸਹਿਯੋਗ ਨਾਲ ਉਹ ਛੋਟੇ ਜਹਾਜ਼ ਬਣਾ ਸਕਦਾ ਹੈ ਜਿਸ ਨਾਲ ਹਵਾਈ ਜਾਲ ਵਧੇਗਾ ਤੇ ਨੌਕਰੀਆਂ ਚ ਵਾਧਾ ਹੋਏਗਾ।
ਅਮੋਲ ਯਾਦਵ ਦੇ ਭਾਰਤ ਦਾ ਪਹਿਲਾ ਘਰੇਲੂ ਜਹਾਜ਼ ਬਣਾਉਣ ਵਾਲਾ ਸੁਪਨਾ ਪੂਰਾ ਕਰਨ ਵਿੱਚ ਇੱਕ ਰੁਕਾਵਟ ਵੀ ਹੈ।
ਤਸਵੀਰ ਸਰੋਤ, Amol Yadav
ਜਹਾਜ਼ ਨੂੰ ਕਰੇਨ ਰਾਹੀਂ ਛੱਤ ਤੋਂ ਲਾਹਿਆ ਗਿਆ
ਸਥਾਨਕ ਸਰਕਾਰਾਂ, ਸਾਂਸਦਾਂ ਤੇ ਪ੍ਰਧਾਨ ਮੰਤਰੀ ਮੋਦੀ ਦੇ ਦਫ਼ਤਰ 'ਚੋਂ ਭਾਰਤ ਦੀ ਹਵਾਈ ਰੈਗੁਲੇਟਰੀ ਪਿਛਲੇ 6 ਸਾਲਾਂ ਤੋਂ ਇਸ ਜਹਾਜ਼ ਨੂੰ ਰਜਿਸਟਰ ਕਰਨ ਤੇ ਉਡਾਉਣ ਲਾਇਕ ਬਣਾਉਣ ਲਈ ਸਰਟੀਫਾਈ ਕਰਨ ਵਿੱਚ ਆਨਾਕਾਨੀ ਕਰ ਰਹੀ ਹੈ।
ਅਮੋਲ ਯਾਦਵ ਦਾ ਕਹਿਣਾ ਹੈ, "ਉਹ ਮੈਨੂੰ ਤੰਗ ਕਰਨ ਲਈ ਨਿਯਮ ਬਦਲਦੇ ਰਹਿੰਦੇ ਹਨ।"
ਰੈਗੁਲੇਟਰ ਦਾ ਕਹਿਣਾ ਹੈ ਕਿ ਸਿਵਲ ਹਵਾਬਾਜ਼ੀ ਅਧਿਕਾਰੀਆਂ ਨੇ ਹਾਲੇ ਅਣਜਾਣ ਸ਼ਖਸ ਵੱਲੋਂ ਤਿਆਰ ਕੀਤੇ ਜਹਾਜ਼ ਲਈ ਨਿਯਮ ਬਣਾਉਣੇ ਹਨ।
'ਗਲਤੀਆਂ ਕੀਤੀਆਂ'
1998 ਵਿੱਚ ਅਮੋਲ ਯਾਦਵ ਨੇ 10,000 ਰੁਪਏ ਦਾ 6 ਸਿਲੰਡਰ ਵਾਲਾ ਪੈਟਰੋਲ ਇੰਜਨ ਲਿਆਂਦਾ ਜੋ ਕਿ ਫੌਜ ਦੇ ਇੱਕ ਟਰੱਕ ਦਾ ਸੀ ਤੇ ਪਹਿਲਾ ਜਹਾਜ਼ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਛੇਤੀ ਹੀ ਛੱਡ ਦਿੱਤਾ ਕਿਉਂਕਿ 'ਕਈ ਗਲਤੀਆਂ ਕੀਤੀਆਂ'।
ਅਗਲੇ ਸਾਲ ਉਸ ਨੇ ਦੂਜਾ 8-ਸਿਲੰਡਰ ਵਾਲਾ ਪੈਟਰੋਲ ਵਾਲਾ ਇੰਜਨ ਲਿਆ ਤੇ ਜਹਾਜ਼ ਬਣਾਉਣ ਬਾਰੇ ਇੱਕ ਛੋਟੀ ਜਿਹੀ 50 ਸੈਕੰਡ ਦੀ ਕਿਤਾਬ ਖਰੀਦੀ।
ਉਸ ਨੇ ਇੱਕ ਸ਼ੈੱਡ ਬਣਾਇਆ ਤੇ 6 ਸੀਟਾਂ ਵਾਲਾ ਜਹਾਜ਼ ਬਣਾਉਣ ਵਿੱਚ ਚਾਰ ਸਾਲ ਲਾ ਦਿੱਤੇ। ਉਸ ਨੇ ਆਪਣੇ ਗੁਆਂਢ ਵਿੱਚ ਹੀ ਇਸ 'ਤੇ ਟੈਸਟ ਕੀਤਾ।
ਤਸਵੀਰ ਸਰੋਤ, Anushree Fadnavis/Indus Images
ਜਹਾਜ਼ ਹੁਣ ਮੁੰਬਈ ਹਵਾਈ ਅੱਡੇ 'ਤੇ ਪਾਰਕ ਕੀਤਾ ਗਿਆ ਹੈ।
2004 ਵਿੱਚ ਉਹ ਦਿੱਲੀ ਗਿਆ ਤੇ ਇੱਕ ਸੀਨੀਅਰ ਆਗੂ ਨੂੰ ਰਜਿਸਟਰ ਕਰਵਾਉਣ ਲਈ ਮਦਦ ਦੀ ਅਪੀਲ ਕੀਤੀ।
ਆਗੂ ਨੇ ਹਵਾਬਾਜ਼ੀ ਅਧਿਕਾਰੀ ਨੂੰ ਕਿਹਾ, "ਉਸ ਨੇ ਜਹਾਜ਼ ਬਣਾਇਆ ਹੈ, ਉਸ ਨੂੰ ਟੈਸਟ ਕਰਨ ਦਿਓ।"
ਅਧਿਕਾਰੀ ਨੇ ਕਿਹਾ, "ਪਰ ਉਹ ਹਵਾ ਵਿੱਚ ਜਾਵੇਗਾ ਤੇ ਕਰੈਸ਼ ਕਰੇਗਾ, ਸਰ।"
ਜਹਾਜ਼ ਕਨਸਟ੍ਰਕਸ਼ਨ ਸਾਈਟ 'ਤੇ ਪਿਆ ਰਿਹਾ ਤੇ ਅਖੀਰ ਚੋਰ ਉਸ ਦੇ ਹਿੱਸੇ ਚੋਰੀ ਕਰਕੇ ਲੈ ਗਏ।
ਤਸਵੀਰ ਸਰੋਤ, Ansuhree Fadnavis/Indus Images
ਯਾਦਵ ਅਗਲੇ 19 ਸੀਟਾਂ ਵਾਲੇ ਜਹਾਜ਼ ਨੂੰ ਬਣਾਉਣ ਲਈ ਛੱਤ 'ਤੇ ਵਾਪਸ ਆ ਗਏ ਹਨ।
ਪੰਜ ਸਾਲਾਂ ਬਾਅਦ ਉਸ ਨੇ ਫਿਰ ਜਹਾਜ਼ ਬਣਾਉਣਾ ਸ਼ੁਰੂ ਕੀਤਾ-ਉਸ ਦਾ ਤੀਜਾ ਜਹਾਜ਼-ਉਸ ਦੀ ਛੱਤ ਉੱਤੇ ਹੈ।
ਉਹ ਛੱਤ 'ਤੇ ਵਾਪਸ ਆ ਗਿਆ ਹੈ, ਜਿੱਥੇ 19 ਸੀਟਾਂ ਵਾਲਾ ਜਹਾਜ਼ ਬਣਾਇਆ ਜਾ ਰਿਹਾ ਹੈ। ਉਸ ਨੇ ਆਪਣਾ ਸੁਪਨਾ ਪੂਰਾ ਕਰਨ ਲਈ 8,00,000 ਡਾਲਰ ਆਪਣੇ ਤੇ ਪਰਿਵਾਰ ਦੇ ਖਰਚ ਕਰ ਦਿੱਤੇ, ਆਪਣੀ ਜਾਇਦਾਦ ਤੇ ਗਹਿਣੇ ਵੇਚ ਦਿੱਤੇ।
ਯਾਦਵ ਮੁਤਾਬਕ, "ਭਾਰਤ ਵਿੱਚ ਆਮ ਲੋਕਾਂ ਵੱਲੋਂ ਕਾਢ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਮੈਨੂੰ ਲਗਦਾ ਹੈ ਕਿ ਮੈਂ ਭਾਰਤ ਵਿੱਚ ਹਵਾਬਾਜ਼ੀ ਸਨਅਤ ਲਿਆ ਸਕਦਾ ਹਾਂ, ਜੇ ਮੈਨੂੰ ਇਜਾਜ਼ਤ ਦੇਣ ਤਾਂ।"