ਤਸਵੀਰਾਂ: ਵਿਰਾਟ ਕੋਹਲੀ ਨੇ ਇਸ ਤਰ੍ਹਾਂ ਮਨਾਇਆ ਜਨਮਦਿਨ

ਵਿਰਾਟ ਦਾ ਬਰਥਡੇ
ਤਸਵੀਰ ਕੈਪਸ਼ਨ,

ਵਿਰਾਟ ਦਾ ਜਨਮ 5 ਨਵੰਬਰ 1988 ਨੂੰ ਦਿੱਲੀ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਪ੍ਰੇਮ ਕੋਹਲੀ ਵਕੀਲ ਸਨ ਜਦੋਂ ਕਿ ਮਾਂ ਪਦਮ ਕੋਹਲੀ ਹਾਉਸਵਾਇਫ ਹਨ।

ਮੈਦਾਨ ਉੱਤੇ ਆਪਣੇ ਚੌਕੇ ਅਤੇ ਛੱਕਿਆਂ ਨਾਲ ਗੇਂਦਬਾਜ਼ਾਂ ਦੇ ਮੁੜ੍ਹਕੇ ਛੁਟਾਉਣ ਵਾਲੇ ਭਾਰਤੀ ਕ੍ਰਿਕੇਟ ਕਪਤਾਨ ਵਿਰਾਟ ਕੋਹਲੀ ਐਤਵਾਰ ਨੂੰ 29 ਸਾਲ ਦੇ ਹੋ ਗਏ।

ਉਨ੍ਹਾਂ ਨੇ ਆਪਣਾ ਜਨਮਦਿਨ ਸਾਥੀ ਖਿਲਾੜੀਆਂ ਦੇ ਨਾਲ ਰਾਜਕੋਟ ਦੇ ਹੋਟਲ ਵਿੱਚ ਮਨਾਇਆ।

ਨਿਊਜ਼ੀਲੈਂਡ ਦੇ ਖ਼ਿਲਾਫ਼ ਦੂਜੇ ਟੀ-20 ਮੈਚ ਵਿੱਚ ਮਿਲੀ ਹਾਰ ਦੇ ਬਾਵਜੂਦ ਕਪਤਾਨ ਕੋਹਲੀ ਦੇ ਜਨਮਦਿਨ ਦੇ ਜਸ਼ਨ ਵਿੱਚ ਕੋਈ ਕਮੀ ਨਜ਼ਰ ਨਹੀਂ ਆਈ।

ਤਸਵੀਰ ਕੈਪਸ਼ਨ,

ਵਿਰਾਟ ਸਭ ਤੋਂ ਪਹਿਲਾਂ ਚਰਚਾਵਾਂ ਵਿੱਚ ਉਸ ਵੇਲੇ ਆਏ ਜਦੋਂ ਸਾਲ 2008 ਵਿੱਚ ਅੰਡਰ-19 ਵਿਸ਼ਵ ਕੱਪ ਦੀ ਕਪਤਾਨੀ ਕਰਦੇ ਹੋਏ ਉਨ੍ਹਾਂ ਨੇ ਭਾਰਤੀ ਟੀਮ ਨੂੰ ਵੱਡੀ ਜਿੱਤ ਦੁਆਈ ਸੀ।

ਤਸਵੀਰ ਕੈਪਸ਼ਨ,

ਅੰਡਰ-19 ਵਿਸ਼ਵ ਕੱਪ 2008 ਵਿੱਚ ਵਿਰਾਟ ਨੇ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਮੈਚ ਵਿੱਚ 74 ਗੇਂਦਾਂ ਉੱਤੇ ਸ਼ਤਕ ਜੜਿਆ ਸੀ। ਇਸ ਸ਼ਤਕ ਨੂੰ ਟੂਰਨਾਮੈਂਟ ਦੀ ਸਭ ਤੋਂ ਵਧੀਆ ਪਾਰੀ ਦੱਸਿਆ ਗਿਆ।

ਤਸਵੀਰ ਕੈਪਸ਼ਨ,

ਵਿਰਾਟ ਨੇ ਆਪਣਾ ਪਹਿਲਾ ਮੈਚ ਸਾਲ 2006 ਵਿੱਚ ਖੇਡਿਆ ਸੀ। ਇਹ ਮੈਚ ਦਿੱਲੀ ਅਤੇ ਤਾਮਿਲਨਾਡੂ ਦੇ ਵਿੱਚਕਾਰ ਖੇਡਿਆ ਗਿਆ ਸੀ।

ਤਸਵੀਰ ਕੈਪਸ਼ਨ,

ਕਰਨਾਟਕ ਦੇ ਖ਼ਿਲਾਫ਼ ਇੱਕ ਰਣਜੀ ਮੈਚ ਦੇ ਦੌਰਾਨ ਵਿਰਾਟ ਨੂੰ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲੀ, ਪਰ ਵਿਰਾਟ ਮੈਚ ਵਿੱਚ ਆਏ ਅਤੇ ਸ਼ਾਨਦਾਰ 90 ਦੋੜਾਂ ਦੀ ਪਾਰੀ ਖੇਡ ਕੇ ਪਰਤੇ।

ਤਸਵੀਰ ਕੈਪਸ਼ਨ,

ਇਸ ਸਮੇਂ ਵਿਰਾਟ ਕੋਹਲੀ ਇੱਕ-ਦਿਨਾਂ ਮੈਚਾਂ ਵਿੱਚ ਸਚਿਨ ਤੇਂਦੁਲਕਰ ਦੇ ਬਾਅਦ ਸਭ ਤੋਂ ਜ਼ਿਆਦਾ ਸ਼ਤਕ ਲਾਉਣ ਵਾਲੇ ਕ੍ਰਿਕਟਰ ਹਨ। ਉਨ੍ਹਾਂ ਦੇ ਨਾਂ ਤੇ 202 ਵਨਡੇ ਮੈਚਾਂ ਵਿੱਚ 32 ਸ਼ਤਕ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)