ਦਿੱਲੀ: ਇੰਡੀਆ ਗੇਟ ਕੋਲ ਬਜ਼ੁਰਗ ਕੂੜਾ ਚੁੱਕਣ ਜਾਂਦਾ ਹੈ

ਸਤੀਸ਼ ਕੁਮਾਰ

ਉਹ ਸੂਟ ਬੂਟ ਕਸ ਕੇ, ਕਾਲੀ ਟਾਈ ਲਾ ਕੇ ਆਉਂਦੇ ਹਨ ਅਤੇ ਆਪਣੇ ਸਿਰ 'ਤੇ ਟੋਪੀ ਲੈਣੀ ਵੀ ਕਦੇ ਨਹੀਂ ਭੁੱਲਦੇ। ਐਨਕਾਂ ਉਮਰ ਦਾ ਤਜ਼ੁਰਬਾ ਵੀ ਬਿਆਨ ਕਰ ਜਾਂਦੀਆਂ ਹਨ।

ਹਾਲੇ ਅਸੀਂ ਪਹਿਰਾਵਾ ਵੇਖ ਕੇ ਅੰਦਾਜੇ ਹੀ ਲਾ ਰਹੇ ਸੀ ਕਿ ਉਹ ਆਪਣੀ ਖ਼ਾਸ ਸਕੂਟੀ ਤੋਂ ਉੱਤਰ ਕੇ ਇੰਡੀਆ ਗੇਟ ਦੇ ਆਲੇ-ਦੁਆਲੇ ਤੋਂ ਕੂੜਾ ਚੁੱਕਣਾ ਸ਼ੁਰੂ ਕਰ ਦਿੰਦੇ ਹਨ।

ਸੈਲਫੀ ਨੇ 'ਹਿਟਲਰ' ਨੂੰ ਮਿਊਜ਼ੀਅਮ 'ਚੋਂ ਹਟਵਾਇਆ

'ਬੁਧੀਆ ਹੁਣ ਬੱਚਾ ਨਹੀਂ ਰਿਹਾ'

ਅਸੀਂ ਗੱਲ ਕਰ ਰਹੇ ਹਾਂ ਸਤੀਸ਼ ਕਪੂਰ ਬਾਰੇ। ਉਹ 79 ਸਾਲਾਂ ਦੇ ਹਨ, ਪਰ ਇਹ ਤਾਂ ਉਨ੍ਹਾਂ ਲਈ ਸਿਰਫ ਇੱਕ ਅੰਕੜਾ ਹੈ।

ਲੋਕ ਉਨ੍ਹਾਂ ਨੂੰ ਵੇਖ ਕੇ ਹੈਰਾਨ ਹੁੰਦੇ ਹਨ, ਕੁਝ ਲੋਕ ਹੱਸਦੇ ਹਨ, ਪਰ ਆਪਣੀ ਝੁਕੀ ਕਮਰ 'ਤੇ ਹੱਥ ਰੱਖ ਕੇ ਉਹ ਹੌਲੀ ਹੌਲੀ ਕੂੜਾ ਚੁੱਕਦੇ ਰਹਿੰਦੇ ਹਨ।

ਇਸ ਉਮਰ ਵਿੱਚ ਜਦੋਂ ਬਜ਼ੁਰਗ ਆਮ ਤੌਰ ਤੇ ਘਰ ਬੈਠਦੇ ਹਨ ਅਤੇ ਆਰਾਮ ਕਰਦੇ ਹਨ, ਤਾਂ ਸਤੀਸ਼ ਇੰਡੀਆ ਗੇਟ ਨੂੰ ਸਾਫ਼ ਕਿਉਂ ਕਰਦੇ ਹਨ?

ਇਸ ਬਾਰੇ ਉਹ ਕਹਿੰਦੇ ਹਨ, "ਪਿਛਲੇ ਸਾਲ 17 ਸਤੰਬਰ ਨੂੰ ਮੈਂ ਆਪਣਾ ਜਨਮ ਦਿਨ ਮਨਾਉਣ ਲਈ ਇੰਡੀਆ ਗੇਟ ਆਇਆ ਸੀ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਇੰਡੀਆ ਗੇਟ ’ਤੇ ਡੰਡੇ ਦੇ ਜ਼ੋਰ ਤੇ ਕੌਣ ਕਰਵਾਉਂਦਾ ਹੈ ਸਫ਼ਾਈ?

''ਮੈਂ ਚਾਹੁੰਦਾ ਸੀ ਕਿ ਮੈਂ ਆਪਣਾ ਜਨਮਦਿਨ ਸ਼ਹੀਦਾਂ ਦੇ ਇਸ ਮੰਦਿਰ ਵਿੱਚ ਮਨਾਵਾਂ। ਪਰ ਇਥੇ ਗੰਦਗੀ ਫੈਲੀ ਗੰਦਗੀ ਦੇਖ ਕੇ ਮੇਰਾ ਦਿਲ ਬਹੁਤ ਹੀ ਦੁਖੀ ਹੋਇਆ। ਤਦ ਹੀ ਮੈਂ ਸੋਚਿਆ ਕਿ ਕਿਉਂ ਨਾ ਮੈਂ ਹੀ ਇਸ ਨੂੰ ਸਾਫ ਕਰਾਂ।"

ਸਤੀਸ਼ ਗਰੇਟਰ ਕੈਲਾਸ਼ ਤੋਂ ਰੋਜ਼ਾਨਾ 4 ਵਜੇ ਇੰਡੀਆ ਗੇਟ ਪਹੁੰਚਦੇ ਹਨ ਅਤੇ ਸ਼ਾਮ 6 ਵਜੇ ਤੱਕ ਉੱਥੇ ਹੀ ਰਹਿੰਦੇ ਹਨ।

ਉਹ ਕਹਿੰਦੇ ਹਨ, "ਜੇ ਮੈਂ ਇਸ ਕੰਮ ਲਈ ਕਿਸੇ ਦੀ ਮਦਦ ਮੰਗਦਾ, ਤਾਂ ਬਹੁਤ ਲੰਬਾ ਸਮਾਂ ਲਗਦਾ, ਇਸ ਲਈ ਮੈਂ ਸੋਚਿਆ ਹੈ ਕਿ ਕਿਉਂ ਨਾ ਇਹ ਕੰਮ ਇੱਕਲਿਆਂ ਹੀ ਸ਼ੁਰੂ ਕਰ ਦੇਵਾਂ। ਮੈਂ ਸ਼ਾਮ ਦੀ ਆਰਤੀ ਤੱਕ ਕੂੜਾ ਚੁੱਕਦਾ ਹਾਂ।"

ਡੰਡੇ ਵਾਲੇ ਅੰਕਲ

ਇੰਡੀਆ ਗੇਟ 'ਤੇ ਸਫ਼ਾਈ ਕਰਦਿਆਂ ਸਤੀਸ਼ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਜਦੋਂ ਕੋਈ ਕੂੜੇਦਾਨ ਵਿੱਚ ਕੂੜਾ ਨਹੀਂ ਪਾਉਂਦਾ ਤਾਂ ਸਤੀਸ਼ ਉਨ੍ਹਾਂ ਨੂੰ ਆਪਣੀ ਛੜੀ ਵਿਖਾਉਂਦੇ ਹਨ।

ਇੰਡੀਆ ਗੇਟ 'ਤੇ ਰੇੜ੍ਹੀ ਵਗੈਰਾ ਲਾਉਣ ਵਾਲੇ ਵੀ ਉਨ੍ਹਾਂ ਨੂੰ ਪਛਾਣਦੇ ਹਨ। ਉਹ ਕਹਿੰਦੇ ਹਨ ਕਿ ਡੰਡੇ ਵਾਲੇ ਅੰਕਲ ਹਰ ਸ਼ਾਮ ਇੱਥੇ ਆਉਂਦੇ ਹਨ ਅਤੇ ਹਰ ਕਿਸੇ ਨੂੰ ਕੂੜਾ-ਕਰਕਟ ਕੂੜੇਦਾਨ ਵਿਚ ਸੁੱਟਣ ਲਈ ਕਹਿੰਦੇ ਹਨ।

ਸਤੀਸ਼ ਨੂੰ ਵੇਖ ਕੇ ਹੁਣ ਕੂੜਾ ਇਕੱਠਾ ਕਰਨ ਵਾਲੇ ਵੀ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਕੂੜੇ ਨੂੰ ਚੁੱਕ ਕੇ ਉਨ੍ਹਾਂ ਦੀ ਗੱਡੀ ਵਿੱਚ ਰੱਖੇ ਹੋਏ ਲਿਫ਼ਾਫੇ ਵਿੱਚ ਪਾ ਦਿੰਦੇ ਹਨ।

ਛੜੀ ਵਿਖਾਉਣ ਦੀ ਆਪਣੀ ਆਦਤ 'ਤੇ, ਸਤੀਸ਼ ਕਹਿੰਦੇ ਹਨ, ''ਲੋਕਾਂ ਨੂੰ ਸਮਝਾਉਂਦੇ ਹੋਏ ਅਕਸਰ ਮੈਨੂੰ ਗੁੱਸਾ ਆ ਜਾਂਦਾ ਹੈ, ਕੁਝ ਲੋਕ ਬਿਲਕੁਲ ਵੀ ਨਹੀਂ ਮੰਨਦੇ ਅਤੇ ਬਹੁਤ ਜ਼ਿਆਦਾ ਸਮਝਾਉਣ ਤੋਂ ਬਾਅਦ ਵੀ ਕੂੜਾ ਸੜਕਾਂ 'ਤੇ ਸੁੱਟ ਦਿੰਦੇ ਹਨ। ਉਨ੍ਹਾਂ ਨੂੰ ਡਰਾਉਣ ਲਈ ਇਹ ਛੜੀ ਰੱਖੀ ਹੈ। ਇੱਕ-ਦੇ ਵਾਰ ਕੁਝ ਨੌਜਵਾਨ ਇਸ ਕਰਕੇ ਮੇਰੇ ਨਾਲ ਲੜਨ ਲੱਗ ਪਏ ਤਾਂ ਮੈਨੂੰ ਡਰ ਵੀ ਲੱਗਿਆ ਕਿ ਕਿਤੇ ਉਹ ਮੈਨੂੰ ਹੀ ਨਾ ਉਲਟਾ ਦੇਣ ਪਰ ਫਿਰ ਵੀ ਮੈਂ ਛੜੀ ਵਿਖਾਉਣੀ ਨਹੀਂ ਛੱਡੀ।

ਪਿਤਾ ਦੀ ਪ੍ਰੇਰਨਾ

ਸਤੀਸ਼ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਪਹਿਲਾਂ, ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਵਿੱਚ ਰਹਿੰਦਾ ਸੀ ਪਰ ਵੰਡ ਦੇ ਸਮੇਂ ਉਹ ਹਿੰਦੁਸਤਾਨ ਆ ਗਏ। ਇੱਥੇ ਉਸਦੇ ਪਿਤਾ ਨੇ ਇਕ ਇੱਟਾਂ ਦਾ ਭੱਠਾ ਸ਼ੁਰੂ ਕੀਤਾ।

ਸ਼ੁਰੂ ਵਿਚ, ਉਹ ਪਹਿਰਗੰਜ ਇਲਾਕੇ ਵਿਚ ਰਹਿੰਦੇ ਸਨ, ਉਨ੍ਹਾਂ ਦੇ ਪਿਤਾ ਭੱਠੀ ਤੇ ਸਾਈਕਲ ਤੇ ਜਾਂਦੇ ਸਨ।ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਸਤੀਸ਼ ਦਸਦੇ ਹਨ, "ਉਨ੍ਹਾਂ ਦੀ ਸਖ਼ਤ ਮਿਹਨਤ ਕਰਕੇ, ਅੱਜ ਅਸੀਂ ਇੱਕ ਖੁਸ਼ਹਾਲ ਜੀਵਨ ਜਿਊਂ ਰਹੇ ਹਾਂ, ਮੈਂ ਆਪਣੇ ਪਿਤਾ ਨੂੰ ਸਖ਼ਤ ਮਿਹਨਤ ਕਰਦਿਆਂ ਵੇਖਿਆ ਹੈ ਅਤੇ ਇਸੇ ਕਰਕੇ ਮੈਂ ਸੋਚਿਆ ਕਿ ਆਖਰੀ ਸਾਹ ਤਕ ਮੈਂ ਕੁਝ ਚੰਗਾ ਕੰਮ ਕਰਦਾ ਹੀ ਰਹਾਂਗਾ।"

ਸਤੀਸ਼ ਕਹਿੰਦੇ ਹਨ,"ਮੈਂ ਕਾਲਜ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਅਤੇ ਕੰਮ ਵਿੱਚ ਲੱਗ ਗਿਆ, ਪਹਿਲਾਂ ਮੈਂ ਗੱਡੀਆਂ ਕਿਰਾਏ 'ਤੇ ਦੇਣ ਦਾ ਕਾਰੋਬਾਰ ਕੀਤਾ ਅਤੇ ਫੇਰ ਇਸੇ ਤਰੀਕੇ ਨਾਲ ਮੈਂ ਕਈ ਚੀਜ਼ਾਂ ਵਿੱਚ ਹੱਥ ਅਜ਼ਮਾਇਆ। ਮੈਂ ਇੱਕ ਥਾਂ 'ਤੇ ਠਹਿਰਣ ਵਾਲਾ ਵਿਅਕਤੀ ਨਹੀਂ ਹਾਂ।"

ਸਪੈਸ਼ਲ ਸਕੂਟੀ ਤਿਆਰ ਕਰਵਾਈ

ਸਤੀਸ਼ ਦੀ ਸਕੂਟੀ ਵੀ ਬੜੀ ਖ਼ਾਸ ਹੈ। ਉਨ੍ਹਾਂ ਨੇ ਇਸ ਨੂੰ ਥਰੀ ਵ੍ਹੀਲਰ ਬਣਾ ਲਿਆ ਹੈ। ਇਸਦੀ ਛੱਤ ਉੱਤੇ ਇੱਕ ਸੋਲਰ ਪੈਨਲ ਹੈ। ਇਸ ਸਕੂਟੀ ਨੂੰ ਸੋਧਣ ਲਈ ਉਨ੍ਹਾਂ ਨੇ ਡੇਢ ਲੱਖ ਰੁਪਏ ਖਰਚੇ ਸਨ।

ਸਤੀਸ਼ ਕਹਿੰਦੇ ਹਨ, "ਕੂੜਾ ਚੁੱਕਣ ਲਈ, ਮੈਨੂੰ ਵਾਰ-ਵਾਰ ਝੁਕਣਾ ਪੈਂਦਾ ਹੈ ਅਤੇ ਇਸ ਕਾਰਨ ਮੇਰੀ ਪਿੱਠ ਅਤੇ ਰੀੜ੍ਹ ਦੀ ਹੱਡੀ 'ਤੇ ਜ਼ੋਰ ਪੈਂਦਾ ਹੈ, ਮੇਰੇ ਡਾਕਟਰ ਨੇ ਮੈਨੂੰ ਝੁਕਣ ਤੋਂ ਮਨਾਂ ਕੀਤਾ ਹੋਇਆ ਹੈ, ਇਸ ਲਈ ਮੈਂ ਤਿੰਨ ਪਹੀਆ ਸਕੂਟੀ ਬਣਵਾਈ। ਇਹ ਚਲਾਉਣੀ ਮੇਰੇ ਲਈ ਸੌਖੀ ਹੈ।"

ਸਤੀਸ਼ ਆਪਣੇ ਨਾਲ ਹੱਥ ਧੋਣ ਲਈ ਸੈਨੇਟਾਈਜ਼ਰ ਅਤੇ ਪਾਣੀ ਵੀ ਰੱਖਦੇ ਹਨ, ਸਕੂਟੀ ਦੇ ਸਾਹਮਣੇ ਇੱਕ ਛੋਟਾ ਜਿਹਾ ਤੌਲੀਆ ਵੀ ਲਾਇਆ ਹੋਇਆ ਹੈ। ਜਦੋਂ ਕੋਈ ਵਿਅਕਤੀ ਕੂੜਾ ਚੁੱਕਦਾ ਹੈ ਅਤੇ ਉਨ੍ਹਾਂ ਦੇ ਲਿਫ਼ਾਫੇ ਵਿੱਚ ਪਾਉਂਦਾ ਹੈ ਤਾਂ ਸਤੀਸ਼ ਉਸਦੇ ਹੱਥ ਧਵਾਉਣੇ ਕਦੇ ਨਹੀਂ ਭੁੱਲਦੇ।

ਸਰਦੀਆਂ ਵਿੱਚ ਸਕੂਟੀ ਚਾਰਜ ਕਰਨੀ ਮੁਸ਼ਕਿਲ ਹੋ ਜਾਵੇਗੀ, ਇਸ ਲਈ ਉਹ ਜਲਦੀ ਹੀ ਬਿਜਲੀ ਨਾਲ ਚਾਰਜ ਹੋਣ ਵਾਲਾ ਸਕੂਟਰ ਲੈ ਲੈਣਗੇ। ਉਨ੍ਹਾਂ ਦੀ ਸਕੂਟੀ ਵਿੱਚ ਇੱਕ ਲਾਊਡਸਪੀਕਰ ਅਤੇ ਮਾਈਕ ਵੀ ਹੈ।

ਲਾਊਡਸਪੀਕਰ ਦੇ ਬਾਰੇ, ਸਤੀਸ਼ ਨੇ ਕਿਹਾ, "ਇਸ ਉਮਰ ਵਿੱਚ ਉੱਚੀ ਬੋਲਣਾ ਔਖਾ ਹੈ, ਇਸ ਲਈ ਮਾਈਕ ਅਤੇ ਲਾਊਡਸਪੀਕਰ ਵੀ ਚੱਲਦੇ ਹਨ। ਕਈ ਵਾਰ ਬੋਲਣ ਨਾਲ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, ਇਸ ਲਈ ਮੈਂ ਪੈਨਡਰਾਈਵ ਵਿੱਚ ਆਪਣੀ ਆਵਾਜ਼ ਰਿਕਾਰਡ ਕਰ ਲਈ ਹੈ ਅਤੇ ਇਹ ਵੀ ਸਪੀਕਰ 'ਤੇ ਚਲਾ ਦਿੰਦਾ ਹਾਂ।"

'ਲੋਕ ਮਜ਼ਾਕ ਬਣਾਉਂਦੇ ਹਨ ਪਰ ਬਦਲ ਵੀ ਰਹੇ ਹਨ'

ਸੈਂਕੜੇ ਲੋਕ ਹਰ ਰੋਜ਼ ਇੰਡੀਆ ਗੇਟ 'ਤੇ ਆਉਂਦੇ ਹਨ। ਸਤੀਸ਼ ਉਨ੍ਹਾਂ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹਨ। ਲੋਕ ਉਨ੍ਹਾਂ 'ਤੇ ਹੱਸਦੇ ਹਨ, ਬਦਲੇ ਵਿਚ, ਸਤੀਸ਼ ਵੀ ਮੁਸਕਰਾਉਂਦੇ ਹਨ ਅਤੇ ਕਹਿੰਦੇ ਹਨ,' ਹੱਸੋ, ਪਰ ਕੂੜਾ ਕੂੜੇਦਾਨ ਵਿੱਚ ਹੀ ਸੁੱਟੋ।'

ਕੀ ਇਕ ਸਾਲ ਵਿਚ ਲੋਕਾਂ ਦੇ ਵਿਹਾਰ ਵਿੱਚ ਕੋਈ ਬਦਲਾਅ ਆਇਆ ਹੈ ? ਇਸ ਤੇ, ਸਤੀਸ਼ ਕਹਿੰਦੇ ਹਨ, "ਲੋਕ ਹੌਲੀ-ਹੌਲੀ ਬਦਲ ਰਹੇ ਹਨ, ਜੇ ਉਹ ਮੇਰੀ ਗੱਡੀ ਵੇਖਦੇ ਹਨ ਤਾਂ ਉਹ ਕੂੜਾ ਚੁੱਕਣਾ ਸ਼ੁਰੂ ਕਰਦੇ ਹਨ ਪਰ ਫੇਰ ਵੀ ਹਾਲੇ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ, ਕਈ ਵਾਰੀ ਮੈਨੂੰ ਲਗਦਾ ਹੈ ਕਿ ਮੈਂ ਕਿੰਨੀ ਦੇਰ ਤੱਕ ਲੋਕਾਂ ਨੂੰ ਝਿੜਕਦਾ ਰਹਾਂਗਾ।"

ਪਾਲਤੂ ਕੁੱਤਿਆਂ ਦੇ ਸ਼ੌਕੀਨ ਇਹ ਡੌਗ ਸ਼ੋਅ ਜ਼ਰੂਰ ਦੇਖਣ

'ਜਦੋਂ ਕਾਫ਼ੀ ਸਮਾਂ ਗੋਲੀ ਨਾ ਚੱਲਦੀ ਤਾਂ ਅਸੀਂ ਬੋਰ ਹੋ ਜਾਂਦੇ'

ਆਪਣੇ ਬਜ਼ੁਰਗ ਕਦਮਾਂ ਨਾਲ ਹੌਲੀ ਹੌਲੀ ਕੂੜਾ ਚੁੱਕਦੇ ਸਤੀਸ਼ ਨੂੰ ਦੇਖ ਕੇ ਲਗਦਾ ਹੈ ਕਿ ਸ਼ਾਇਦ ਆਪਣੇ ਜਜ਼ਬੇ ਸਦਕਾ ਇੱਕ ਦਿਨ ਇੰਡੀਆ ਗੇਟ ਤੇ ਪਿਆ ਹਰ ਇੱਕ ਤਿਣਕਾ ਸਮੇਟ ਲੈਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ