ਪਾਕਿਸਤਾਨ 'ਚ ਇਤਿਹਾਸਕ ਗੁਰਦੁਆਰਿਆਂ ਦੇ ਬਾਕੀ ਬਚੇ ਅੰਸ਼

Image copyright Amardeep Singh
ਫੋਟੋ ਕੈਪਸ਼ਨ ਅਮਰਦੀਪ ਸਿੰਘ ਦੀ ਸਿੱਖ ਵਿਰਸੇ 'ਤੇ ਦੂਜੀ ਕਿਤਾਬ

ਸਿੰਗਾਪੁਰ ਦੇ ਲੇਖਕ ਅਮਰਦੀਪ ਸਿੰਘ ਦੀ ਕਿਤਾਬ 'ਚ ਪਾਕਿਸਤਾਨ 'ਚ ਖ਼ਤਮ ਹੋ ਰਹੀਆਂ ਸਿੱਖ ਵਿਰਾਸਤ ਵਾਲੀਆਂ ਇਮਾਰਤਾਂ ਦਾ ਜ਼ਿਕਰ ਹੈ। ਅੰਮ੍ਰਿਤਸਰ 'ਚ ਇਹ ਕਿਤਾਬ ਰਿਲੀਜ਼ ਕੀਤੀ ਗਈ।

Image copyright Amardeep Singh
ਫੋਟੋ ਕੈਪਸ਼ਨ ਕਿਤਾਬ ਦੇ ਲੇਖਕ ਅਮਰਦੀਪ ਸਿੰਘ

ਕਿਤਾਬ `The Quest Continues: Lost Heritage The Sikh Legacy in Pakistan' ਰਾਹੀਂ ਪਾਕਿਸਤਾਨ 'ਚ ਸਿੱਖ ਵਿਰਸੇ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Image copyright Amardeep Singh
ਫੋਟੋ ਕੈਪਸ਼ਨ ਹਰੀ ਸਿੰਘ ਨਲਵਾ ਵੱਲੋਂ ਬਣਵਾਇਆ ਗਿਆ ਸ਼ੇਰਗੜ੍ਹ ਦਾ ਕਿਲ੍ਹਾ

ਕਿਤਾਬ ਪਾਕਿਸਤਾਨ ਵਿੱਚ ਸਿੱਖ ਦੌਰ ਦੀਆਂ ਇਮਾਰਤਾਂ ਅਤੇ ਇਤਿਹਾਸਕ ਥਾਵਾਂ ਦੀ ਮਾੜੀ ਹਾਲਤ 'ਤੇ ਰੌਸ਼ਨੀ ਪਾਉਂਦੀ ਹੈ।

Image copyright Amardeep Singh
ਫੋਟੋ ਕੈਪਸ਼ਨ ਪਾਕਿਸਤਾਨ ਸਥਿਤ ਅਲੀਬੇਗ ਗੁਰਦੁਆਰਾ

ਅਮਰਦੀਪ 2014 ਵਿੱਚ ਪਾਕਿਸਤਾਨ ਦੇ ਦੌਰੇ 'ਤੇ ਗਏ। ਉਨ੍ਹਾਂ ਮੁਤਾਬਕ ਪਾਕਿਸਤਾਨ 'ਚ ਸਿੱਖ ਵਿਰਸੇ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਸੀ।

Image copyright Amardeep Singh
ਫੋਟੋ ਕੈਪਸ਼ਨ ਹੋਟੀ ਮਰਦਾਨ 'ਚ ਬਾਬਾ ਕਰਮ ਸਿੰਘ ਦਾ ਗੁਰਦੁਆਰਾ

ਇਨ੍ਹਾਂ ਇਤਿਹਾਸਕ ਇਮਾਰਤਾਂ ਦੇ ਰਿਕਾਰਡ ਲਈ ਅਮਰਦੀਪ ਨੇ ਪਹਿਲੀ ਕਿਤਾਬ ਲਿਖੀ ਜਿਸ 'ਚ ਤਸਵੀਰਾਂ ਜ਼ਰੀਏ ਸਿੱਖ ਵਿਰਸੇ ਦੀ ਹਾਲਤ ਬਿਆਨ ਕੀਤੀ ਗਈ। ਕਿਤਾਬ ਦਾ ਨਾਂ ਸੀ `Lost Heritage The Sikh Legacy in Pakistan'

Image copyright Amardeep Singh
ਫੋਟੋ ਕੈਪਸ਼ਨ ਸਿੰਧ ਦਾ ਘੋਟਕੀ ਸਾਹਿਬ ਗੁਰਦੁਆਰਾ

ਅਮਰਦੀਪ ਪਾਕਿਸਤਾਨ ਦੇ 90 ਸ਼ਹਿਰਾਂ ਸਿੰਧ, ਬਲੋਚਿਸਤਾਨ, ਪਾਕਿਤਸਾਨ ਪ੍ਰਸ਼ਾਸਤ ਕਸ਼ਮੀਰ, ਖ਼ੈਬਰ ਪਖਤੁਨਖਵਾ ਅਤੇ ਲਹਿੰਦੇ ਪੰਜਾਬ ਦੇ ਪਿੰਡਾਂ 'ਚ ਗਏ।

Image copyright Amardeep Singh
ਫੋਟੋ ਕੈਪਸ਼ਨ ਸਿੰਧ ਦੇ ਕਸ਼ਮੋਰੇ 'ਚ ਜੀਵਟ ਰਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋਏ

ਢਾਈ ਸਾਲਾਂ ਦੇ ਛੋਟੇ ਵੱਖਫ਼ੇ ਦੌਰਾਨ ਅਮਰਦੀਪ ਨੇ ਬਚੀ ਹੋਈ ਸਿੱਖ ਵਿਰਾਸਤ ਦੀ ਪਾਕਿਸਤਾਨ ਦੇ 126 ਸ਼ਹਿਰਾ ਅਤੇ ਪਿੰਡਾਂ 'ਚ ਖ਼ੋਜ ਕੀਤੀ। ਇਹ ਹੁਣ ਉਨ੍ਹਾਂ ਦੀ ਇਸੇ ਵਿਸ਼ੇ 'ਤੇ ਦੂਜੀ ਕਿਤਾਬ ਹੈ।

Image copyright Amardeep Singh
ਫੋਟੋ ਕੈਪਸ਼ਨ ਕਨੋਹਾ ਸਾਹਿਬ ਗੁਰਦੁਆਰਾ

ਅਮਰਦੀਪ ਸਿੰਘ ਨੇ ਕਿਹਾ, ''ਵਿਰਾਸਤ ਨੂੰ ਇਸ ਹਾਲਤ ਵਿੱਚ ਵੇਖਣਾ ਬੇਹੱਦ ਦਰਦਨਾਕ ਹੈ। ਮੈਨੂੰ ਲਗਦਾ ਹੈ ਕਿ ਅਸੀਂ ਆਪਣਾ ਅਮੀਰ ਵਿਰਸੇ ਦੀਆਂ ਇਮਾਰਤਾਂ ਦਾ 70 ਫੀਸਦ ਗੁਆ ਚੁਕੇ ਹਾਂ, ਦੋਵੇਂ ਪਾਸੇ ਦੇ ਪੰਜਾਬਾਂ ਵਿੱਚ।''

Image copyright Amardeep Singh
ਫੋਟੋ ਕੈਪਸ਼ਨ ਬਾਲਟਿਸਤਾਨ ਦੇ ਸਕਾਰਡੂ 'ਚ ਗੁਰਦੁਆਰਾ ਸਾਹਿਬ

ਅਮਰਦੀਪ ਨੂੰ ਇਸ ਕੰਮ ਲਈ ਕਾਰਪੋਰੇਟ ਨੌਕਰੀ ਛੱਡਣੀ ਪਈ ਅਤੇ ਸਹੂਲਤਾਂ ਵਾਲੀ ਜ਼ਿੰਦਗੀ ਨੂੰ ਛੱਡ ਆਪਣੇ ਖ਼ਰਚੇ ਘਟਾਉਣੇ ਪਏ।

Image copyright Amardeep Singh
ਫੋਟੋ ਕੈਪਸ਼ਨ ਟੇਰਗੇ ਸਥਿਤ ਗੁਰਦੁਆਰਾ

ਅਮਰਦੀਪ ਸਿੰਘ ਹੁਣ ਅਫ਼ਗਾਨਿਸਤਾਨ ਵਿੱਚ ਸਿੱਖ ਵਿਰਸੇ 'ਤੇ ਕੰਮ ਕਰਨਾ ਚਾਹੁੰਦੇ ਹਨ।

Image copyright Amardeep Singh
ਫੋਟੋ ਕੈਪਸ਼ਨ ਕੋਟ ਫਤਿਹ ਖਾਨ 'ਚ ਬਾਬਾ ਥਾਨ ਸਿੰਘ ਦਾ ਗੁਰਦੁਆਰਾ

ਅਮਰਦੀਪ ਸਿੰਘ ਮੁਤਾਬਕ ਵੰਡ ਵੇਲੇ 80 ਫੀਸਦ ਤੋ ਵੱਧ ਵਿਰਸਾ ਪਾਕਿਸਤਾਨ ਵਿੱਚ ਰਹਿ ਗਿਆ ਸੀ। ਉਸਨੂੰ ਸਾਂਭਣ ਲਈ ਕੋਈ ਕਦਮ ਨਹੀਂ ਚੁੱਕੇ ਗਏ।

Image copyright Amardeep Singh
ਫੋਟੋ ਕੈਪਸ਼ਨ ਗੁਰੂ ਗ੍ਰੰਥ ਸਾਹਿਬ

ਬਲੂਚਿਸਤਾਨ 'ਚ ਉਰਦੂ ਅਤੇ ਗੁਰਮੁਖੀ ਲਿਪੀ 'ਚ ਗੁਰੂ ਗ੍ਰੰਥ ਸਾਹਿਬ।

Image copyright Amardeep Singh
ਫੋਟੋ ਕੈਪਸ਼ਨ ਜਮਰੌਦ ਦਾ ਕਿਲ੍ਹਾ

ਪਾਕਿਸਤਾਨ ਦੇ ਬਾਬ-ਏ-ਖ਼ੈਬਰ 'ਚ ਸਥਿਤ ਇਤਿਹਾਸਕ ਜਮਰੌਦ ਦਾ ਕਿਲ੍ਹਾ।

Image copyright Amardeep Singh
ਫੋਟੋ ਕੈਪਸ਼ਨ ਰਣਜੀਤ ਸਿੰਘ ਦਾ ਮਹਿਲ

ਰਸੂਲ ਨਗਰ 'ਚ ਮਹਾਰਾਜਾ ਰਣਜੀਤ ਸਿੰਘ ਦਾ ਗਰਮੀਆਂ ਲਈ ਵਰਤੇ ਜਾਂਦੇ ਮਹਿਲ ਦੀ ਤਸਵੀਰ।

ਆਪਣੀ ਪਹਿਲੀ ਕਿਤਾਬ ਵਿੱਚ ਅਮਰਦੀਪ ਸਿੰਘ ਨੇ ਉਨ੍ਹਾਂ ਗੁਰਦੁਆਰਿਆਂ ਬਾਰੇ ਲਿਖਿਆ ਸੀ ਜਿਨ੍ਹਾਂ ਦੀ ਪਾਕਿਸਤਾਨ ਦੀ ਸਰਕਾਰ ਨੇ ਮੁਰੰਮਤ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)