ਕੀ ਹੋ ਸਕਦੀ ਹੈ ਭੁਚਾਲ ਦੀ ਭਵਿੱਖਬਾਣੀ?

earthquake Image copyright AFP/Getty Images

11 ਮਈ 2011 ਨੂੰ ਬਹੁਤ ਸਾਰੇ ਲੋਕਾਂ ਨੇ ਰਾਫੇਅਲੇ ਬਿਨਡਾਂਡੀ ਦੀ ਭੁਚਾਲ ਦੀ ਭਵਿੱਖਬਾਣੀ ਦੇ ਡਰ ਕਾਰਨ ਰੋਮ ਤੋਂ ਦੂਰ ਰਹਿਣ ਦਾ ਫ਼ੈਸਲਾ ਲਿਆ।

ਹਾਲਾਂਕਿ ਉਸ ਦੀਆਂ ਲਿਖਤਾਂ ਵਿੱਚ ਕਿਸੇ ਭੂਗੌਲਿਕ ਸਥਾਨ, ਦਿਨ ਜਾਂ ਮਹੀਨੇ ਦਾ ਕੋਈ ਜ਼ਿਕਰ ਨਹੀਂ ਸੀ।

ਨਿਊਜ਼ੀਲੈਂਡ ਵਿੱਚ ਵੀ ਮੌਸਮ ਦੇ ਮਾਹਿਰ ਕਹਾਉਣ ਵਾਲੇ ਸਾਬਕਾ ਜਾਦੂਗਰ ਨੇ ਵੀ ਭਵਿੱਖਬਾਣੀ ਕਰਕੇ ਲੋਕਾਂ ਨੂੰ ਬੇਚੈਨ ਕਰ ਦਿੱਤਾ।

ਈਰਾਨ-ਇਰਾਕ 'ਚ ਭੁਚਾਲ, 140 ਦੀ ਮੌਤ

ਭੂਚਾਲ ਨਾਲ ਹਿੱਲਿਆ ਮੈਕਸਿਕੋ ਸ਼ਹਿਰ

Image copyright New Zealand Herald via AFP/Getty Images

ਫਰਵਰੀ 2011 ਵਿੱਚ ਕ੍ਰਿਾਈਸਟਚਰਚ 'ਚ 6.3 ਦੀ ਤੀਬਰਤਾ ਵਾਲਾ ਭੁਚਾਲ ਆਇਆ ਅਤੇ ਕੇਨ ਰਿੰਗ ਨੇ ਦੂਜੇ ਭੁਚਾਲ ਦੀ ਭਵਿੱਖਬਾਣੀ 20 ਮਾਰਚ ਨੂੰ ਕੀਤੀ ਜਿਸ ਦਾ ਤਰਕ ਦਿੱਤਾ ਕਿ 'ਚੰਨ ਦਾ ਗੋਲਾ ਸਿੱਧਾ ਧਰਤੀ ਦੀ ਵਿਚਾਲੇ ਹੈ' ਅਤੇ ਇਸ ਕਰਕੇ ਕਈ ਲੋਕ ਸ਼ਹਿਰ ਛੱਡ ਕੇ ਚਲੇ ਗਏ।

ਬ੍ਰਿਟਿਸ਼ ਜਿਓਲਾਜੀਕਲ ਸਰਵੇਅ 'ਚ ਭੁਚਾਲ ਵਿਗਿਆਨ ਦੇ ਮੁਖੀ ਬ੍ਰਆਇਨ ਬੈਪਟੀ ਮੁਤਾਬਕ ਭੁਚਾਲ ਦੀ ਭਵਿੱਖਬਾਣੀ ਬਹੁਤ ਵਿਵਾਦਪੂਰਨ ਹੈ।

ਬਹੁਤ ਸਾਰੇ ਵਿਗਿਆਨਿਕਾਂ ਦਾ ਮੰਨਣਾ ਹੈ ਕਿ ਇਹ ਕੁਦਰਤ ਦੇ ਅਰਧ-ਬੇਤਰਤੀਬੀ ਸੁਭਾਅ ਕਾਰਨ ਅਸੰਭਵ ਹੈ।

ਭਾਰਤ ਦੇ ਇਹਨਾਂ 29 ਸ਼ਹਿਰਾਂ ’ਚ ਹੈ ਭੂਚਾਲ ਦਾ ਸਭ ਤੋਂ ਵੱਧ ਖ਼ਤਰਾ

Image copyright Reuters

ਉਨ੍ਹਾਂ ਮੁਤਾਬਕ ਬਹੁਤ ਸਾਰੇ ਤਰੀਕਿਆਂ ਰਾਹੀਂ ਭੁਚਾਲ ਬਾਰੇ ਭਵਿੱਖਬਾਣੀ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਅਸਫ਼ਲ ਰਹੇ।

ਡੱਡੂ ਦੀ ਚਿਤਾਵਨੀ

ਇਸ ਤੋਂ ਬਾਅਦ ਕਿਹਾ ਗਿਆ ਕਿ ਜਾਨਵਰਾਂ ਨੂੰ ਭੁਚਾਲ ਬਾਰੇ ਪਹਿਲਾਂ ਪਤਾ ਲੱਗ ਜਾਂਦਾ ਹੈ।

ਸਾਲ 2010 ਵਿੱਚ ਜ਼ੂਲੋਜੀ ਦੇ ਛਪੇ ਇੱਕ ਡੱਡੂਆਂ ਦੀ ਸੰਖਿਆ ਬਾਰੇ ਲੇਖ ਵਿੱਚ ਕਿਹਾ ਗਿਆ ਕਿ ਸਾਲ 2009 'ਚ ਇਟਲੀ ਵਿੱਚ ਆਏ 6.3 ਦਾ ਤੀਬਰਤਾ ਵਾਲੇ ਭੁਚਾਲ ਤੋਂ ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਆਪਣਾ ਮੂਲ ਅਵਾਸ ਛੱਡ ਦਿੱਤਾ ਸੀ ਜੋ ਕਿ ਬਹੁਤ ਹੀ ਅਜੀਬ ਵਿਹਾਰ ਸੀ।

ਗਾਵਾਂ ਦੇ ਐਂਟੀਬਾਡੀਜ਼ ਨਾਲ ਏਡਜ਼ ਦਾ ਇਲਾਜ

ਭੇਡਾਂ ਸਿਰਫ਼ 'ਭੇਡਾਂ' ਹੀ ਨਹੀਂ ਹੁੰਦੀਆਂ !

Image copyright Science Photo Library

ਪਰ ਇਸ 'ਤੇ ਵੀ ਡਾਕਟਰ ਬੈਪਟੀ ਨੇ ਕਿਹਾ ਕਿ ਇਹ ਬਹੁਤ ਉਦੇਸ਼ ਪੱਖੋਂ ਅਤੇ ਮਾਤਰਾ ਪੱਖੋਂ ਅਧਿਐਨ ਕਰਦਾ ਹੈ ਕਿ ਭੁਚਾਲ ਆਉਣ ਤੋਂ ਪਹਿਲਾਂ ਜਾਨਵਰਾਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ ਕਿਉਂਕਿ ਭੁਚਾਲ ਬਹੁਤ ਘੱਟ ਅਤੇ ਬਿਨਾਂ ਚਿਤਾਵਨੀ ਤੋਂ ਆਉਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਫਿਲਹਾਲ ਅਸੀਂ ਜਾਣਦੇ ਹਾਂ ਕਿ ਸੰਸਾਰ ਦੇ ਕੁਝ ਹਿੱਸਿਆ ਵਿੱਚ ਭੁਚਾਲ ਆਉਂਦੇ ਰਹਿੰਦੇ ਹਨ ਅਤੇ ਇਨ੍ਹਾਂ ਦੀ ਔਸਤ ਕੀ ਹੈ।"

ਉਹ ਕਹਿੰਦੇ ਹਨ ਕਿ ਇਸ ਨਾਲ ਭੁਚਾਲ ਵਿਗਿਆਨਕ ਸੰਭਾਵੀ ਤੌਰ 'ਤੇ ਜ਼ਮੀਨੀ ਗਤੀਵਿਧੀਆਂ ਦਾ ਸੰਖਿਆਤਮਕ ਅਨੁਮਾਨ ਲਗਾਉਣ ਯੋਗ ਹੋ ਜਾਂਦੇ ਹਨ।

ਇਹ ਭੁਚਾਲ ਲਈ ਰਾਹਤ ਪਲਾਨ ਅਤੇ ਉਸਦੇ ਪ੍ਰਭਾਵ ਨੂੰ ਘਟਾਉਣ ਲਈ ਵਰਤੇ ਜਾ ਸਕਦੇ ਹਨ।

ਦੇਖੋ ਆਬੂ ਧਾਬੀ ਦਾ ਸ਼ਾਨਦਾਰ ਮਿਊਜ਼ੀਅਮ

ਕੌਣ ਹੈ ਯੂ-ਟਿਊਬ ਦੀ ਸੁਪਰ ਵੂਮੈੱਨ ਲਿਲੀ ਸਿੰਘ

Image copyright Science Photo Library

ਉਨ੍ਹਾਂ ਦਰਵੇਸ਼ਾਂ ਦਾ ਕੀ, ਜਿਹੜੇ ਕੁਦਰਤੀ ਆਫ਼ਤਾਂ ਦੀ ਭਵਿੱਖਬਾਣੀ ਕਰਨ ਦਾ ਦਾਅਵਾ ਕਰਦੇ ਹਨ ?

ਇੰਡੋਨੇਸੀਆ ਅਤੇ ਜਪਾਨ ਵਰਗੇ ਖੇਤਰਾਂ ਵਿੱਚ ਜਿੱਥੇ ਲਗਾਤਾਰ ਵੱਡੇ ਭੁਚਾਲ ਆਉਂਦੇ ਰਹਿੰਦੇ ਹਨ, ਉੱਥੇ ਭੁਚਾਲ ਦੀ ਭਵਿੱਖਬਾਣੀ ਲਈ ਕਿਸੇ ਵਿਸ਼ੇਸ਼ ਕੌਸ਼ਲ ਦੀ ਲੋੜ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)