ਇਵਾਂਕਾ ਟਰੰਪ ਬਣੀ ਹੈਦਰਾਬਾਦ ਦੇ ਭਿਖਾਰੀਆਂ ਲਈ ਮੁਸੀਬਤ?

Officials in Hyderabad in southern India plan to offer citizens 500 rupees to identify beggars. Image copyright T S SUDHIR

ਹੈਦਰਾਬਾਦ ਨੂੰ ਭਿਖਾਰੀ ਮੁਕਤ ਬਣਾਉਣ ਵਿੱਚ ਜੁਟਿਆ ਪੁਲਿਸ ਪ੍ਰਸ਼ਾਸਨ ਹੁਣ ਨਾਗਰਿਕਾਂ ਨੂੰ ਵੀ ਇਸ ਕੰਮ ਵਿੱਚ ਸ਼ਾਮਿਲ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇੱਕ ਦਸਬੰਰ ਤੋਂ ਬਾਅਦ ਸ਼ਹਿਰ ਦੇ ਕਿਸੇ ਵੀ ਭਿਖਾਰੀ ਬਾਰੇ ਜਾਣਕਾਰੀ ਦੇਣ 'ਤੇ 500 ਰੁਪਏ ਦਾ ਇਨਾਮ ਦਿੱਤਾ ਜਾ ਸਕਦਾ ਹੈ।

ਆਨੰਦ ਆਸ਼ਰਮ ਭੇਜੇ ਜਾ ਰਹੇ ਹਨ ਭਿਖਾਰੀ

ਆਨੰਦ ਆਸ਼ਰਮ ਦੇ ਪ੍ਰਧਾਨ ਐੱਮ ਸੰਪਤ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਇੱਕ ਦਸੰਬਰ ਨੂੰ ਭਿਖਾਰੀ-ਮੁਕਤ ਐਲਾਨ ਦੇਵਾਂਗੇ। ਜੇਲ੍ਹ ਮਹਿਕਮੇ ਨੇ ਜਿਸ 500 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ, ਉਹ ਲੋਕਾਂ ਨੂੰ ਲੁਭਾਉਣ ਲਈ ਹੈ।"

ਉਨ੍ਹਾਂ ਨੇ ਕਿਹਾ, "ਇਸ ਦਾ ਮਕਸਦ 'ਤੇਲੰਗਾਨਾ ਭੀਖ ਰੋਕੂ ਅਕਨੂਨ' ਨੂੰ ਲਾਗੂ ਕਰਾਉਣ ਵਿੱਚ ਨਾਗਰਿਕਾਂ ਦੀ ਹਿੱਸੇਦਾਰੀ ਵਧਾਉਣਾ ਹੈ। ਜੇਲ੍ਹ ਮਹਿਕਮਾ ਹੈਦਰਾਬਾਦ ਨੂੰ ਭਿਖਾਰੀ ਮੁਕਤ ਕਰਨ ਵਿੱਚ ਜੁਟੀਆਂ ਨੋਡਲ ਏਜੰਸੀਆਂ ਵਿਚੋਂ ਇੱਕ ਹੈ।"

Image copyright Getty Images

ਚੰਚਲਗੁੜਾ ਜੇਲ੍ਹ ਵਿੱਚ ਬਣਿਆ ਆਨੰਦ ਆਸ਼ਰਮ ਉਹ ਥਾਂ ਹੈ, ਜਿੱਥੇ ਭਿਖਾਰੀਆਂ ਨੂੰ ਮੁੜਵਸੇਬੇ ਲਈ ਭੇਜਿਆ ਜਾ ਰਿਹਾ ਹੈ।

ਦੋ ਮਹੀਨੇ ਭੀਖ ਮੰਗਣ 'ਤੇ ਰੋਕ

ਭਿਖਾਰੀਆਂ ਖਿਲਾਫ਼ ਇਹ ਕਾਰਵਾਈ ਪਿਛਲੇ ਹਫ਼ਤੇ ਸ਼ੁਰੂ ਹੋਈ, ਜਦੋਂ ਪੁਲਿਸ ਕਮਿਸ਼ਨਰ ਐੱਮ ਮਹਿੰਦਰ ਰੈੱਡੀ ਨੇ ਹੈਦਰਾਬਾਦ ਵਿੱਚ ਭੀਖ ਮੰਗਣ 'ਤੇ ਦੋ ਮਹੀਨੇ ਦੀ ਰੋਕ ਲਾ ਦਿੱਤੀ।

ਟਰੰਪ: ਨਸ਼ੇ ਕਰਨਾ ਹੈ ਜਨਤਕ ਸਿਹਤ ਐਮਰਜੰਸੀ

ਕੀ ਹੈ ਚੀਨ ਦੀ 1000 ਕਿਲੋਮੀਟਰ ਸੁਰੰਗ ਦਾ ਸੱਚ

ਅੱਠ ਨਵੰਬਰ ਸਵੇਰੇ 6 ਵਜੇ ਸ਼ੁਰੂ ਹੋਈ ਇਹ ਪਾਬੰਦੀ ਸੱਤ ਜਨਵਰੀ 2018 ਤੱਕ ਲਾਗੂ ਰਹੇਗੀ।

Image copyright T S SUDHIR

ਅਲੋਚਕਾਂ ਦਾ ਕਹਿਣਾ ਹੈ ਕਿ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਦੇ ਦੌਰੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਵਾਂਕਾ ਟਰੰਪ 28 ਤੋਂ 29 ਨਵੰਬਰ ਵਿਚਾਲੇ ਹੋਣ ਵਾਲੇ ਕੌਮਾਂਤਰੀ ਸਨਅਤ ਸੰਮੇਲਨ ਵਿੱਚ ਹਿੱਸਾ ਲੈਣ ਆ ਰਹੀ ਹੈ।

ਹਾਲਾਂਕਿ ਪ੍ਰਸ਼ਾਸਨ ਇਸ ਤੋਂ ਇਨਕਾਰ ਕਰਦਾ ਹੈ। ਇਸ ਤੋਂ ਪਹਿਲਾਂ ਮਾਰਚ 2000 ਵਿੱਚ ਵੀ ਬਿਲ ਕਲਿੰਟਨ ਨੇ ਆਉਣ ਤੋਂ ਪਹਿਲਾਂ ਭਿਖਾਰੀਆਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਸੀ।

ਕੀ ਨਰਿੰਦਰ ਮੋਦੀ ਦਾ ਜਾਦੂ ਖ਼ਤਮ ਹੋ ਰਿਹਾ ਹੈ?

ਵਿਆਹ ਲਈ ਕੁੜੀਆਂ ਨੂੰ ਨੋਟਾਂ ਦਾ ਲਾਲਚ

ਫੜੇ ਗਏ ਭਿਖਾਰੀਆਂ ਦੇ ਅਧਾਰ ਬਣਾਏ ਜਾ ਰਹੇ ਹਨ

ਭਿਖਾਰੀਆਂ ਨੂੰ ਫੜਨ ਲਈ ਪੂਜਾ-ਅਸਥਾਨ, ਰੇਲਵੇ ਸਟੇਸ਼ਨ, ਬਸ ਸਟੇਸ਼ਨ ਅਤੇ ਟਰੈਫ਼ਿਕ ਸਿਗਨਲਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ਹੁਣ ਤੱਕ 366 ਭਿਖਾਰੀਆਂ ਨੂੰ ਫੜ੍ਹ ਕੇ ਆਨੰਦ ਆਸ਼ਰਮ ਭੇਜਿਆ ਜਾ ਚੁੱਕਿਆ ਹੈ।

ਅਧਿਕਾਰੀਆਂ ਮੁਤਾਬਕ ਫੜੇ ਗਏ ਭਿਖਰੀਆਂ ਵਿੱਚੋਂ 128 ਨੇ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ। ਜਦਕਿ 238 ਦੁਬਾਰਾ ਭੀਖ ਨਾ ਮੰਗਣ ਦਾ ਵਾਅਦਾ ਕਰਕੇ ਘਰ ਚਲੇ ਗਏ।

Image copyright NOAH SEELAM/AFP/GETTY IMAGES

ਜੇਲ੍ਹ ਮਹਿਕਮੇ ਦੀ ਯੋਜਨਾ ਭਿਖਾਰੀਆਂ ਨੂੰ ਟਰੇਨਿੰਗ ਦੇ ਕੇ ਪੈਟਰੋਲ ਪੰਪ 'ਤੇ ਕੰਮ 'ਤੇ ਲਾਉਣ ਦੀ ਹੈ।

ਤੰਲਗਾਨਾ ਜੇਲ੍ਹ ਦੇ ਡਾਇਰੈਕਟਰ ਜਨਰਲ ਵੀਕੇ ਸਿੰਘ ਨੇ ਦੱਸਿਆ, "ਜ਼ਿਆਦਾਤਰ ਲੋਕ ਇੱਥੇ ਲਿਆਏ ਜਾਣ ਤੇ ਭਿਖਾਰੀ ਹੋਣ ਤੋਂ ਹੀ ਇਨਕਾਰ ਕਰ ਦਿੰਦੇ ਹਨ।

'ਕੀ ਖਤਰਾ ਹੈ ਨੀਲੀਆਂ ਫਿਲਮਾਂ ਦੇਖਣ ਨਾਲ'

ਸ਼ੇਖਾਂ ਦੀਆਂ 'ਛੁੱਟੀਆਂ ਵਾਲੀਆਂ ਤੀਵੀਆਂ'

ਅਸੀਂ ਸਿਹਤਮੰਦ ਲੋਕਾਂ ਨੂੰ ਜਾਣ ਦਿੱਤਾ, ਪਰ ਉਨ੍ਹਾਂ ਤੋਂ ਇੱਕ ਵਾਦਾ ਲੈ ਲਿਆ ਹੈ ਕਿ ਉਹ ਦੁਬਾਰਾ ਭੀਖ ਨਹੀਂ ਮੰਗਣਗੇ। ਅਸੀਂ ਇੰਨ੍ਹਾਂ ਲੋਕਾਂ ਦਾ ਬਾਓਮੀਟ੍ਰਿਕ ਡਾਟਾ ਵੀ ਰਿਕਾਰਡ ਕਰ ਰਹੇ ਹਾਂ, ਜਿਸ ਨਾਲ ਅਧਾਰ ਬਣਵਾ ਕੇ ਇਸ ਦੀ ਪਛਾਣ ਸੌਖੀ ਕੀਤੀ ਜਾ ਸਕੇ।"

ਬਜ਼ੁਰਗ, ਬੇਘਰ ਭਿਖਾਰੀ ਵੱਡੀ ਮੁਸ਼ਕਿਲ

ਅਧਿਕਾਰੀਆਂ ਸਾਹਮਣੇ ਵੱਡੀ ਮੁਸ਼ਕਿਲ ਉਨ੍ਹਾਂ ਬਜ਼ੁਰਗਾਂ ਦੀ ਹੈ ਜਿੰਨ੍ਹਾਂ ਨੂੰ ਉਨ੍ਹਾਂ ਦੇ ਘਰੋਂ ਕੱਢ ਦਿੱਤਾ ਗਿਆ ਹੈ।

Image copyright NOAH SEELAM/AFP/GETTY IMAGES

ਇਸ ਕਾਰਵਾਈ ਤੋਂ ਬਚਨ ਲਈ ਸ਼ਹਿਰ ਵਿੱਚ ਮੌਜੂਦ 5000 ਭਿਖਾਰੀਆਂ ਵਿੱਚੋਂ ਬਹੁਤ ਸਾਰੇ ਵਿਜੇਵਾੜਾ ਅਤੇ ਨਾਗਪੁਰ ਭੱਜ ਗਏ ਹਨ। ਅਧਿਕਾਰੀਆਂ ਮੁਤਾਬਕ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਦੋ ਮਹੀਨੇ ਦੀ ਪਾਬੰਦੀ ਖਤਮ ਹੋਣ ਤੋਂ ਬਾਅਦ ਇਹ ਵਾਪਸ ਨਾ ਆ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)