ਮਿਲੋ ਜਿਸ ਨੇ ਕਿਹਾ ਸੀ 'ਵਿਕਾਸ ਪਾਗਲ ਹੋ ਗਿਆ ਹੈ'

SAGAR

'ਗੁਜਰਾਤ ਵਿਕਾਸ ਮਾਡਲ' ਭਾਜਪਾ ਲਈ ਕਾਫ਼ੀ ਲੰਬੇ ਸਮੇਂ ਤੋਂ ਇੱਕ ਪੋਸਟਰ-ਬੁਆਏ ਵਾਂਗ ਰਿਹਾ ਹੈ।

ਗੁਜਰਾਤ ਦੇ ਵਿਕਾਸ ਮਾਡਲ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਗਿਆ। ਕੌਮੀ ਤੇ ਕੌਮਾਂਤਰੀ ਪੱਧਰ ਦੇ ਮਸ਼ਹੂਰ ਅਰਥ ਸ਼ਾਸਤਰੀਆਂ ਨੇ ਵੀ ਇਸ ਨੂੰ ਮਾਨਤਾ ਦਿੱਤੀ। ਇਸੇ ਮਾਡਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਸੱਤਾ ਵਿੱਚ ਲਿਆਉਣ ਵਿੱਚ ਅਹਿਮ ਭੁਮਿਕਾ ਨਿਭਾਈ।

ਉਹ ਇਸ ਨੂੰ ਆਪਣੀ ਸਰਕਾਰ ਦੀ ਸ਼ਾਨਦਾਰ ਉਦਾਹਰਨ ਵਜੋਂ ਵਰਤਣ ਦਾ ਕਿਤੇ ਹੀ ਮੌਕਾ ਨਹੀਂ ਗੁਆਉਂਦੇ ਸਨ।

ਜਦੋਂ ਵੀ ਕਿਤੇ ਭਾਜਪਾ ਦੇ 'ਸਭ ਦਾ ਵਿਕਾਸ' ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ ਤਾਂ ਉਹ ਝੱਟ ਕੀਤਿਆ ਹੀ ਗੁਜਰਾਤ ਮਾਡਲ ਨੂੰ ਪ੍ਰਤੀਕ ਵਜੋਂ ਦਰਸਾ ਦਿੰਦੇ ਹਨ।

'ਕਰੇਜ਼ੀ ਵਿਕਾਸ' ਵਾਇਰਲ ਹੋ ਰਿਹਾ ਹੈ

ਕਾਂਗਰਸ ਸਣੇ ਸਾਰੀਆਂ ਵਿਰੋਧੀ ਪਾਰਟੀਆਂ ਮੋਦੀ ਦੇ 'ਵਿਕਾਸ ਮਾਡਲ' ਦਾ ਮੁਕਾਬਲਾ ਕਰਨ ਜਾਂ ਉਸ ਨੂੰ ਕਟਹਿਰੇ ਵਿੱਚ ਖੜ੍ਹੇ ਕਰਨ ਵਿੱਚ ਲੰਬੇ ਵਕਤ ਤੋਂ ਨਾਕਾਮ ਰਹੀਆਂ ਹਨ।

ਪਿਛਲੇ ਕਈ ਮਹੀਨਿਆਂ ਤੋਂ ਸੋਸ਼ਲ ਮੀਡੀਆ 'ਤੇ 'ਵਿਕਾਸ ਪਾਗਲ ਹੋ ਗਿਆ ਹੈ' ਨਾਅਰੇ ਵਾਂਗ ਇਸਤੇਮਾਲ ਹੋਣ ਲੱਗਿਆ।

ਆਸਟ੍ਰੇਲੀਆ ਸਮਲਿੰਗੀ ਵਿਆਹ ਦੇ ਹੱਕ 'ਚ

ਬੇਹੱਦ ਉਲਝਿਆ ਸੀ ਇੰਦਰਾ-ਫਿਰੋਜ਼ ਦਾ ਰਿਸ਼ਤਾ

ਮਜ਼ਾਕੀਆਂ ਪੋਸਟ, ਵਿਅੰਗਾਤਮਕ ਲਿਖਤਾਂ ਅਤੇ ਆਡੀਓ-ਵਿਜ਼ੀਊਅਲ ਕਲਿੱਪਾਂ ਗੁਜਰਾਤੀ ਹੈਸ਼ਟੈੱਗਾਂ ਨਾਲ 'ਵਿਕਾਸ ਕਰੇਜ਼ੀ ਹੋ ਗਿਆ ਹੈ' ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਗੁਜਰਾਤ 'ਚ ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ ਸੱਤਾਧਾਰੀ ਪਾਰਟੀ ਲਈ ਇਹ ਹੈਸ਼ਟੈਗ ਕਾਫੀ ਅਸਹਿਜ ਸਾਬਿਤ ਹੋ ਰਿਹਾ ਹੈ।

ਕਾਂਗਰਸ ਨੇ ਛੇਤੀ ਹੀ ਨਾਅਰੇ ਨੂੰ ਚੁੱਕਿਆ ਅਤੇ ਇਸੇ ਨਾਅਰੇ ਦਾ ਦੂਜਾ ਹਿੱਸਾ ਵੀ ਦੀਵਾਲੀ ਨੇੜੇ, 'ਪਾਗਲ ਵਿਕਾਸ ਦੀ ਆਖਰੀ ਦੀਵਾਲੀ' ਦਾ ਨਾਅਰਾ ਦਿੱਤਾ ਗਿਆ।

ਨਾਅਰਿਆਂ ਦੇ ਪਿੱਛੇ

ਹਾਲਾਂਕਿ, ਇਹ ਕਾਂਗਰਸ ਨਹੀਂ ਸੀ ਜੋ ਵਿਲੱਖਣ ਨਾਅਰਾ ਲੈ ਕੇ ਆਈ ਸੀ। ਅਹਿਮਦਾਬਾਦ ਦੇ ਇੱਕ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਟਰੈਂਡ ਸ਼ੁਰੂ ਕੀਤਾ ਹੈ।

20 ਸਾਲਾ ਸਾਗਰ ਸਾਵਾਲੀਆ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਸਖ਼ਸ਼ ਹੈ, ਜਿਸ ਨੇ ਇੱਕ ਤਸਵੀਰ 'ਤੇ ਇਸ ਟੈਗਲਾਈਨ ਨੂੰ ਪੋਸਟ ਕੀਤਾ ਸੀ।

ਅਹਿਮਦਾਬਾਦ ਦੇ ਇੰਡਸ ਕਾਲਜ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸਾਗਰ ਆਪਣੇ ਮਾਤਾ ਪਿਤਾ ਨਾਲ ਰਹਿੰਦਾ ਹੈ।

ਸਾਗਰ ਨੇ ਬੀਬੀਸੀ ਨੂੰ ਦੱਸਿਆ, "ਮੈਂ ਇਸੇ ਸਾਲ 23 ਅਗਸਤ ਨੂੰ ਸੜ੍ਹਕ ਵਿਚਾਲੇ ਇੱਕ ਗੱਡੇ ਵਿੱਚ ਫਸੀ ਗੁਜਰਾਤ ਸਟੇਟ ਟ੍ਰਾਂਸਪੋਰਟ ਦੀ ਬੱਸ ਦੀ ਤਸਵੀਰ ਨਾਲ ਇਸ ਟੈਗਲਾਈਨ ਦਾ ਇਸਤੇਮਾਲ ਕੀਤਾ ਸੀ। ਕੁਝ ਹੀ ਦੇਰ ਵਿੱਚ ਪੋਸਟ ਵਾਇਰਲ ਹੋ ਗਈ।

ਲੋਕਾਂ ਨੇ ਇਸ ਟੈਗਲਾਈਨ ਦੇ ਨਾਲ ਆਪਣੇ ਗੁੱਸੇ ਦਾ ਇਜ਼ਹਾਰ ਕਰਨਾ ਸ਼ੁਰੂ ਕਰ ਦਿੱਤਾ।

ਇਹ ਗੁੱਸਾ ਦੇਸ ਅਤੇ ਪ੍ਰਦੇਸ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸੀ ਅਤੇ ਇਸ ਗੁੱਸੇ ਵਿੱਚ 'ਵਿਕਾਸ ਪਾਗਲ ਹੋ ਗਿਆ ਹੈ' ਹੈਸ਼ਟੈਗ ਵਾਇਰਲ ਹੋ ਗਿਆ ਹੈ।

ਦੱਖਣ ਭਾਰਤ ਦੇ ਕਲਾਕਾਰ ਬੜਬੋਲੇ, ਬਾਲੀਵੁੱਡ ਦੇ ਖ਼ਾਮੋਸ਼!

ਲਾਹੌਰੀਆਂ ਨੇ ਭਾਰਤੀ ਟਮਾਟਰ ਦਾ ਸਵਾਦ ਛੱਡਿਆ!

ਸਾਗਰ ਨੇ ਕਿਹਾ, 'ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਇੰਨਾ ਵਾਇਰਲ ਹੋ ਜਾਵੇਗਾ।' ਦਿਲਚਸਪ ਗੱਲ ਇਹ ਹੈ ਕਿ ਸਾਗਰ ਇੱਕ ਮੋਦੀ ਸਮਰਥਕ ਸੀ।

ਉਸ ਨੇ ਦੱਸਿਆ, "ਮੈਂ ਨਰਿੰਦਰ ਮੋਦੀ ਦਾ ਸਮਰਥਕ ਸੀ ਅਤੇ ਮੈਂ 2014 ਵਿੱਚ ਮੋਦੀ ਲਈ ਪ੍ਰਚਾਰ ਵਿੱਚ ਹਿੱਸਾ ਵੀ ਲਿਆ ਸੀ।"

ਵਫ਼ਾਦਾਰੀ 'ਚ ਬਦਲਾਅ

ਮੋਦੀ ਤੋਂ ਸਿਆਸੀ ਵਫ਼ਾਦਾਰੀ ਦਾ ਮੋਹ ਖਤਮ ਹੋਣਾ ਸਾਗਰ ਦੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ।

ਰਾਖਵੇਂਕਰਨ ਦੇ ਲਈ ਅੰਦੋਲਨ ਕਰ ਰਹੇ ਪਾਟੀਦਾਰਾਂ 'ਤੇ ਪੁਲਿਸ ਦੀ ਕਾਰਵਾਈ ਨੇ ਸਾਗਰ ਨੂੰ ਮੋਦੀ ਤੋਂ ਪੂਰੇ ਤਰੀਕੇ ਨਾਲ ਵੱਖ ਕਰ ਦਿੱਤਾ।

ਇਹ ਇੱਕ ਵਿਅਕਤਗਤ ਸਦਮਾ ਸੀ, ਜਿਸ ਨੇ ਸਾਗਰ ਦੀ ਸਿਆਸੀ ਸੋਚ ਬਦਲ ਦਿੱਤੀ।

ਗੁਜਰਾਤ ਪੁਲਿਸ ਵੱਲੋਂ ਕਥਿਤ ਤੌਰ 'ਤੇ ਹਿੰਸਾ ਕਾਰਨ ਸਾਗਰ ਨੂੰ ਪਾਟੀਦਾਰਾਂ ਨੇ ਮਨ ਬਦਲਣ ਤੇ ਜ਼ੋਰ ਪਾਇਆ।

ਉਸ ਦੇ ਮੁਤਾਬਕ, "ਮੈਂ ਦੇਖਿਆ ਵੱਡੀ ਰੈਲੀ ਦੌਰਾਨ ਪੁਲਿਸ ਪਾਟੀਦਾਰਾਂ ਨੂੰ ਮਾਰ ਰਹੀ ਹੈ। ਉਨ੍ਹਾਂ ਦਿਨਾਂ ਪੁਲਿਸ ਨੇ ਮੇਰੇ ਘਰ 'ਚ ਵੀ ਭੰਨ-ਤੋੜ ਕੀਤੀ।"

ਜਿਸ ਰੈਲੀ ਬਾਰੇ ਸਾਗਰ ਨੇ ਦੱਸਿਆ ਉਹ ਅਹਿਮਦਾਬਾਦ ਦੇ ਜੀਐੱਮਡੀਸੀ ਗ੍ਰਾਉਂਡ ਵਿੱਚ 25 ਅਗਸਤ ਨੂੰ ਹੋਈ ਸੀ।

ਖ਼ਬਰਾਂ ਮੁਤਾਬਕ ਇਸ ਰੈਲੀ ਵਿੱਚ ਕਰੀਬ ਪੰਜ ਲੱਖ ਲੋਕ ਸ਼ਰੀਕ ਹੋਏ ਸੀ। ਰੈਲੀ ਪਾਟੀਦਾਰ ਭਾਈਚਾਰੇ ਦੀ ਸੀ ਅਤੇ ਰਾਖਵੇਂਕਰਨ ਦੀ ਹਮਾਇਤ ਵਿੱਚ ਇਸਦਾ ਪ੍ਰਬੰਧ ਕੀਤਾ ਗਿਆ ਸੀ।

ਅਧਿਆਪਕ ਤੋਂ ਤਾਨਾਸ਼ਾਹ ਬਣਨ ਵਾਲੇ ਮੁਗਾਬੇ ਦਾ ਸਫ਼ਰ

8000 ਸਾਲ ਪੁਰਾਣੀ ਅੰਗੂਰਾਂ ਦੀ ਸ਼ਰਾਬ

ਭਾਵੇਂ ਪੁਲਿਸ ਨੇ ਸੂਬੇ ਵਿੱਚ ਜਾਰੀ ਹਿੰਸਕ ਵਿਰੋਧ-ਪ੍ਰਦਰਸ਼ਨ ਨੂੰ ਦੇਖਦੇ ਹੋਏ ਤਾਕਤ ਦਾ ਇਸਤੇਮਾਲ ਕੀਤਾ ਸੀ। ਪੁਲਿਸ ਅਤੇ ਲੋਕਾਂ ਦੀ ਝੜਪ ਵਿੱਚ ਕਈ ਲੋਕ ਜ਼ਖ਼ਮੀ ਹੋਏ ਸੀ।

ਸਾਗਰ ਨੇ ਦੱਸਿਆ ਕਿ ਉਸ ਨੇ ਸਿਆਸੀ ਗਤਵਿਧੀਆਂ ਤੋਂ ਦੂਰੀ ਬਣਾ ਕੇ ਰੱਖੀ ਪਰ ਹਿੰਸਾ ਨੇ ਉਸ ਨੂੰ ਪਾਟੀਦਾਰ ਅਨਾਮਤ ਅੰਦੋਲਨ ਸਮਿਤੀ ਨਾਲ ਜੁੜਣ ਲਈ ਪ੍ਰਭਾਵਿਤ ਕੀਤਾ।

'ਸਮਝਦਾਰ ਵਿਕਾਸ' ਕੀ ਹੈ ?

ਸਾਗਰ ਦਾ ਨਾਅਰਾ ਵਿਕਾਸ ਪਾਗਲ ਹੋ ਗਿਆ ਪੂਰੇ ਗੁਜਰਾਤ ਵਿੱਚ ਗੂੰਜ ਰਿਹਾ ਹੈ ਪਰ ਇਸ ਵੇਲੇ ਵਿਕਾਸ ਦਾ ਸਿਆਸਤ ਵਿੱਚ ਆਉਣ ਦਾ ਕੋਈ ਵਿਚਾਰ ਨਹੀਂ ਹੈ। ਉਸਦਾ ਕਹਿਣਾ ਕਿ ਇਸ ਵੇਲੇ ਉਸਦਾ ਧਿਆਨ ਸਿਰਫ਼ ਪੜ੍ਹਾਈ ਵੱਲ ਹੈ।

ਜਦੋਂ ਸਾਗਰ ਤੋਂ ਪੁੱਛਿਆ ਗਿਆ ਕਿ ਸਮਝਦਾਰ ਵਿਕਾਸ ਦਾ ਮਤਲਬ ਕੀ ਹੈ ਤਾਂ ਉਸਨੇ ਕਿਹਾ, "ਮੇਰੇ ਲਈ ਵਿਕਾਸ ਦਾ ਮਤਲਬ ਬੇਹੱਦ ਸੌਖਾ ਹੈ। ਨੌਜਵਾਨਾਂ ਨੂੰ ਕੰਮ ਮਿਲਣਾ ਚਾਹੀਦਾ ਹੈ।

"ਜੇ ਨੌਜਵਾਨ ਰੁਜ਼ਗਾਰ ਦੇ ਲਈ ਸੜ੍ਹਕਾਂ 'ਤੇ ਹੈ ਤਾਂ ਪੁਲਿਸ ਦੀ ਕਾਰਵਾਈ ਨਾਲ ਉਨ੍ਹਾਂ ਤੇ ਤਸ਼ੱਦਦ ਨਹੀਂ ਹੋਣਾ ਚਾਹੀਦਾ।''

ਸਾਗਰ ਦੀ ਕਸਵਟੀ ਤੇ ਵਿਕਾਸ ਦੀ ਪਰਿਭਾਸ਼ਾ ਨੂੰ ਸਿਆਸੀ ਗਲਿਆਰਿਆਂ ਵਿੱਚ ਕਿੰਨੀ ਅਹਿਮੀਅਤ ਮਿਲੇਗੀ ਇਹ ਤਾਂ ਪਤਾ ਨਹੀਂ, ਪਰ ਪ੍ਰਧਾਨ ਮੰਤਰੀ ਨੇ ਸਾਗਰ ਦੇ ਵਿਕਾਸ ਪਾਗਲ ਹੋ ਗਿਆ ਹੈ ਦੇ ਜਵਾਬ ਵਿੱਚ ਨਾਅਰਾ ਜ਼ਰੂਰ ਦਿੱਤਾ ਹੈ 'ਮੈਂ ਵਿਕਾਸ ਹਾਂ ਮੈਂ ਗੁਜਰਾਤ ਹਾਂ।'

ਸਾਗਰ ਦੇ ਬਾਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਸੂਬੇ ਦੀ ਸਿਆਸਤ ਵਿੱਚ ਉਨ੍ਹਾਂ ਨੇ ਆਪਣੀ ਛਾਪ ਛੱਡੀ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)